ਬਰਾਊਨ ਯੂਨੀਵਰਿਸਟੀ – ਅਮਰੀਕਾ ਦੀ ਬਰਾਊਨ ਯੂਨੀਵਰਿਸਟੀ ਦੇ ਫਾਈਨਲ ਇਮਿਿਤਹਾਨ ਦੌਰਾਨ ਇੱਕ ਹਮਲਾਵਰ ਨੇ ਇੰਜੀਨੀਅਰਿੰਗ ਇਮਾਰਤ ਵਿੱਚ ਗੋਲੀਬਾਰੀ ਕੀਤੀ।ਇਸ ਗੋਲੀਬਾਰੀ ਦੌਰਾਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ 9 ਲੋਕ ਜਖਮੀ ਹੋ ਗਏ। ਹਮਲਾਵਰਾਂ ਦੀ ਤਲਾਸ਼ ਜਾਰੀ ਹੈ। ਐਫ਼ਬੀਆਈ ਕਰਮਚਾਰੀ ਘਟਨਾ ਵਾਲੇ ਸਥਾਨ ਤੇ ਮੌਜੂਦ ਹਨ ਅਤੇ ਪ੍ਰਭਾਵਿਤ ਲੋਕਾਂ ਦੀ ਹਰ ਸੰਭਵ ਮੱਦਦ ਕਰ ਰਹੇ ਹਨ।
ਡਿਪਟੀ ਚੀਫ਼ ਆਫ ਪੁਲਿਸ ਟਿਮੋਥੀ ਅੋ’ਹਾਰਾ ਦੇ ਅਨੁਸਾਰ ਸ਼ੱਕੀ ਵਿਅਕਤੀ ਨੇ ਗੂਹੜ੍ਹੇ ਰੰਗ ਦੇ ਕਪੜੇ ਪਹਿਨੇ ਹੋਏ ਸਨ। ਉਸ ਨੂੰ ਆਖਰੀ ਵਾਰ ਉਸ ਇੰਜੀਨੀਅਰਿੰਗ ਬਿਲਡਿੰਗ ਵਿੱਚੋਂ ਨਿਕਲਦੇ ਹੋਏ ਵੇਖਿਆ ਗਿਆ ਸੀ ਜਿੱਥੇ ਹਮਲਾ ਹੋਇਆ ਸੀ। ਸੁਰੱਖਿਆ ਫੋਰਸਾਂ ਵੱਲੋ਼ ਲੋਕਾਂ ਨੂੰ ਸੁਰੱਖਿਅਤ ਸਥਾਨਾਂ ਤੇ ਜਾਣ ਦੀ ਸਲਾਹ ਦਿੱਤੀ ਜਾ ਰਹੀ ਹੈ। ਗੋਲੀਆਂ ਦੀ ਆਵਾਜ਼ ਨਾਲ ਵਿਿਦਆਰਥੀਆਂ ਵਿੱਚ ਦਹਿਸ਼ਤ ਫੈਲ ਗਈ।
ਰਾਸ਼ਟਰਪਤੀ ਡੋਨਲਡ ਟਰੰਪ ਨੇ ਇਸ ਘਟਨਾ ਤੇ ਦੁੱਖ ਜਾਹਿਰ ਕਰਦੇ ਹੋਏ ਸੋਸ਼ਲ ਮੀਡੀਆ ਪਲੇਟਫਾਰਮ ਟੁਥ ਤੇ ਲਿਿਖਆ ਹੈ, ‘ਮੈਨੂੰ ਰੋਡ ਆਈਲੈਂਡ ਦੀ ਬਰਾਊਨ ਯੂਨੀਵਰਿਸਟੀ ਵਿੱਚ ਹੋਈ ਗੋਲੀਬਾਰੀ ਦੇ ਸਬੰਧ ਵਿੱਚ ਜਾਣਕਾਰੀ ਦਿੱਤੀ ਗਈ ਹੈ। ਐਫ਼ਬੀਆਈ ਘਟਨਾ ਵਾਲੀ ਜਗ੍ਹਾ ਤੇ ਮੌਜੂਦ ਹੈ। ਪ੍ਰਮਾਤਮਾ ਪੀੜ੍ਹਤਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਅਤੇ ਉਨ੍ਹਾਂ ਦੇ ਪ੍ਰੀਵਾਰਾਂ ਨੂੰ ਸਦਮਾ ਸਹਿਣ ਦੀ ਹਿੰਮਤ ਦੇਵੇ।’
