ਜਿਵੇਂ ਕਹਿੰਦੇ ਨੇ ਕਵਿਤਾ ਇਕੱਲੇ ਸ਼ਬਦ ਨਹੀਂ ਹੁੰਦੇ, ਉਹ ਦਿਲ ਦੇ ਜਜ਼ਬਾਤ ਹੁੰਦੀ ਆ, ਜਦ ਰੰਗ ਬ੍ਰਹਿਮੰਡੇ ਨੂੰ ਪੜ੍ਹਦਾ ਹਾਂ ਤਾਂ ਸ਼ਬਦ ਜਜ਼ਬਾਤ ਬਣ ਕੇ ਨਸਾਂ ਵਿੱਚ ਬਹਿਣ ਲੱਗ ਜਾਂਦੇ ਹਨ। ਇਹ ਕਿਤਾਬ ਦਿਲ ਦੀ ਧੜਕਣ ਦੇ ਰੰਗਾਂ ਦਾ ਸੁਮੇਲ ਹੈ। ਲੇਖਕ ਅਰਮਿੰਦਰ ਜੋਨੀ ਨੇ ਜ਼ਿੰਦਗੀ ਦੇ ਹਰ ਰੰਗ ਨੂੰ ਕਵਿਤਾਵਾਂ ਰਾਹੀਂ ਜ਼ਿੰਦਾ ਕਰ ਦਿੱਤਾ ਹੈ, ਜੋਨੀ ਬਾਈ ਨੇ ਹਰ ਇੱਕ ਵਿਸ਼ਾ ਲਿਖਣ ਦਾ ਯਤਨ ਕੀਤਾ ਹੈ। ਉਨਾਂ ਨੇ ਕਵਿਤਾਵਾਂ ਵਿੱਚ ਪਿਆਰ ਦਰਦ ਵਿਛੋੜੇ ਦੇ ਨਾਲ਼ ਨਾਲ਼ ਸਮਾਜਿਕ ਮੁੱਦੇ ਵੀ ਛੂਹੇ ਨੇ, ਜੋ ਕਿ ਹਰ ਇੱਕ ਲੇਖਕ ਲਈ ਜਰੂਰੀ ਹੈ ਇਸ ਦਾ ਨਮੂਨਾ ਹੈ ਕਵਿਤਾ ‘ ਵਿਡੰਬਨਾ’ ਇਸ ਤੋਂ ਇਲਾਵਾ ‘ਮਦਰ ਲੈਂਗੁਏਜ ‘ ਜੋ ਅੱਜ ਦੀ ਸੱਚਾਈ ਪੇਸ਼ ਕਰਦੇ ਨੇ, ਪਹਿਲੀ ਕਵਿਤਾ ‘ਲਲਾਰੀਆਂ ਦੀ ਗਲੀ’ ਦੱਸਦੀ ਹੈ ਕਿ ਬਚਪਨ,ਜਵਾਨੀ, ਬੁਢਾਪਾ ਵੀ ਰੰਗ ਹੀ ਨੇ ਤੇ ਮਨੁੱਖ ਇਹ ਸਾਰੇ ਰੰਗ ਮਾਣਦਾ ਹੋਇਆ ਤੁਰ ਜਾਂਦਾ ਹੈ ਲੇਖਕ ਦੀ ਇੱਕ ਖੂਬੀ ਹੈ, ਕਿ ਉਹ ਸਧਾਰਨ ਗੱਲ ਨੂੰ ਕਵਿਤਾ ਬਣਾ ਦਿੰਦਾ ਹੈ ਲਫਜ਼ ਘੱਟ ਪਰ ਅਸਰ ਡੂੰਘਾ। ਤੇ ਹੋਰ ਕਵਿਤਾਵਾਂ ਜਿਵੇਂ ‘ਕੁਰਬਾਨੀਆਂ ਦੇ ਕੌਤਕ’ ਆਦਿ ਕੁਰਬਾਨੀ ਦੀਆਂ ਬਾਤਾਂ ਪਾਉਂਦੀਆਂ ਹਨ। ਦੇਸ਼ ਵਿੱਚ ਹੋਏ 47, 84 ਦੇ ਦੰਗਿਆਂ ਵਿੱਚ ਹੋਈਆਂ ਵੱਡਾ-ਟੁੱਕਾਂ ਨੂੰ ਕਵਿਤਾਵਾਂ ਰਾਹੀਂ ਦੇ ਖੂਬ ਪੇਸ਼ ਕੀਤਾ ਹੈ ਸ੍ਰੀ ਗੁਰੂ ਨਾਨਕ ਦੇਵ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਲਿਖੀਆਂ ਕਵਿਤਾਵਾਂ ਦਿਲ ਨੂੰ ਟੁੰਬਦੀਆਂ ਨੇ। ਇਸ ਕਵਿਤਾ ਸੰਗ੍ਰਹਿ ਵਿੱਚ ਕੁੱਲ 57 ਕਵਿਤਾਵਾਂ ਨੇ ਜੋ ਅਲੱਗ-ਅਲੱਗ ਵਿਸ਼ਿਆਂ ਨੂੰ ਦਰਸਾਉਂਦੀਆਂ ਨੇ ਮੈਨੂੰ ਸਭ ਤੋਂ ਵਧੀਆ ਗੱਲ ਇਹ ਲੱਗੀ, ਇਹ ਕਿਤਾਬ ਪੜ੍ਹੀ ਨਹੀਂ ਮਹਿਸੂਸ ਕੀਤੀ ਜਾ ਸਕਦੀ ਹੈ। ਕੁਝ ਕਵਿਤਾਵਾਂ ਤੋਂ ਲੱਗਾ ਜਿਵੇਂ ਆਪਣੇ ਆਪ ਨਾਲ ਗੱਲ ਹੋ ਰਹੀ ਹੋਵੇ ਇਹ ਕਿਤਾਬ ਮੇਰੇ ਨਜ਼ਰੀਏ ਅਨੁਸਾਰ ਨੌਜਵਾਨ ਤੋਂ ਲੈ ਕੇ ਵੱਡਿਆਂ ਤੱਕ ਪੜਨੀ ਚਾਹੀਦੀ ਹੈ ਤੇ ਪੜ੍ਹਨ ਯੋਗ ਹੈ ਅੰਤ ਵਿੱਚ ਮੈਂ ਇਹੀ ਬੋਲਾਂਗਾ ਕਿ ਰੰਗ ਬ੍ਰਹਿਮੰਡੇ ਉਹ ਕਿਤਾਬ ਹੈ ਜੋ ਪੜ੍ਹ ਕੇ ਦਿਲ ਖਾਲੀ ਨਹੀਂ ਰਹਿੰਦਾ, ਕੁਛ ਨਾ ਕੁਝ ਰੰਗ ਆਪਣੇ ਨਾਲ ਲੈ ਕੇ ਹੀ ਜਾਂਦਾ ਹੈ ਜੇਕਰ ਤੁਸੀਂ ਕਵਿਤਾ ਪ੍ਰੇਮੀ ਹੋ ਤਾਂ ਇਹ ਕਾਵਿ-ਸੰਗ੍ਰਹਿ ਜਰੂਰ ਪੜੋ ਇਹ ਕਿਤਾਬ ਦਿਲ ‘ਤੇ ਆਪਣਾ ਰੰਗ ਛੱਡ ਜਾਂਦੀ ਹੈ।
ਪੁਸਤਕ ਰੰਗ ਬ੍ਰਹਮੰਡੇ
ਲੇਖਕ ਅਰਮਿੰਦਰ ਜੋਨੀ
ਕੀਮਤ 150
