ਬੱਚਿਓ, ਚੜ੍ਹ ਗਿਆ ਨਵਾਂ ਸਾਲ,
ਪੜ੍ਹਾਈ ਕਰਨੀ ਹੈ ਜ਼ੋਸ ਦੇ ਨਾਲ।
25 ਬਾਅਦ ਵਾਰੀ 26 ਦੀ ਆਈ,
ਬੁਰੀਆਂ ਆਦਤਾਂ ਬਦਲੀਏ ਭਾਈ।
ਨਵੇਂ ਸਾਲ ਤੇ ਪਾ ਕੇ ਟਰੈਕ ਸ਼ੂਟ,
ਸ਼ੈਰ ਨੂੰ ਨਿੱਤ ਜਾਣਾ ਪਹਿਣ ਕੇ ਬੂਟ।
ਕਸਰਤ ਤੇ ਘੰਟਾ ਇੱਕ ਲਗਾ ਲੈਣਾ,
ਬਿਮਾਰੀਆਂ ਤੋਂ ਖਹਿੜਾ ਛੁਡਾ ਲੈਣਾ।
ਬੰਦ ਕਰ ਦੋ ਨਾਟਕ ਅਤੇ ਕਾਰਟੂਨ,
ਸਿਰਫ ਪੜ੍ਹਾਈ ਦਾ ਹੀ ਰੱਖੋ ਜਨੂੰਨ।
ਹਰੀ ਪੱਤੇਦਾਰ ਵਾਲੀ ਖਾਓ ਸ਼ਬਜੀ,
ਜਿੰਦਗੀ ਵਿੱਚ ਨਹੀਂ ਹੋਣੀ ਕਬਜ਼ੀ।
ਮਾਪਿਆਂ ਦੇ ਨਿੱਤ ਪੈਰੀ ਹੱਥ ਲਾਓ,
ਉਨ੍ਹਾਂ ਤੋਂ ਮੁਫਤ ‘ਚ ਦੁਆਵਾਂ ਪਾਓ।
ਆਪਣੇ ਗੁਰੂਆਂ ਦਾ ਕਰੋ ਸਤਿਕਾਰ,
ਬੜ੍ਹਾ ਜ਼ਰੂਰੀ ਹੈ ਉਨ੍ਹਾਂ ਦਾ ਪਿਆਰ।
ਕੜਵੇ ਬੋਲ ਕਿਸੇ ਨੂੰ ਨਹੀਂ ਬੋਲਣਾ,
ਸੱਚ ਦੇ ਰਾਹ ਤੋਂ ਕਦੇ ਨਾ ਡੋਲਣਾ।
ਪ੍ਰੀਖਿਆ ਦੇ ਵਿੱਚ ਮਾਰਨੀ ਬਾਜ਼ੀ,
ਗਲਤ ਕੰਮਾਂ ਲਈ ਕੋਰੀ ਨਾਂ ਜੀ।
‘ਚਮਨ’ ਚੰਗੇ ਕੰਮ ਕਰਨੇ ਹਰ ਹਾਲ,
ਵਾਅਦਾ ਕਰ ਲਓ ਆਪਣੇ ਨਾਲ।
ਨਵਾਂ ਸਾਲ
This entry was posted in ਕਵਿਤਾਵਾਂ.
