ਦੱਖਣੀ ਸਵਿਟਿਜ਼ਰਲੈਂਡ ਦੇ ਇੱਕ ਸਕੀ ਰਿਸਾਰਟ ਵਿੱਚ ਬਣੀ ਇੱਕ ਬਾਰ ਵਿੱਚ ਅੱਗ ਲਗਣ ਨਾਲ 40 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਇਸ ਹਾਦਸੇ ਵਿੱਚ 115 ਦੇ ਕਰੀਬ ਲੋਕ ਜ਼ਖਮੀ ਹੋਏ ਹਨ। ਜਖਮੀਆਂ ਵਿੱਚੋਂ ਕਈਆਂ ਦੀ ਹਾਲਤ ਬਹੁਤ ਗੰਭੀਰ ਬਣੀ ਹੋਈ ਹੈ। ਸਥਾਨਕ ਪੁਲਿਸ ਇਸ ਹਾਦਸੇ ਦੀ ਪੂਰੀ ਜਾਂਚ ਪੜਤਾਲ ਕਰ ਰਹੀ ਹੈ।
ਸਵਿਸ ਪ੍ਰਸਾਸ਼ਨ ਦੁਆਰਾ 10 ਹੈਲੀਕਾਪਟਰ ਅਤੇ 40 ਐਂਬੂਲੈਂਸਾ ਤੁਰੰਤ ਪੀੜਿਤ ਲੋਕਾਂ ਦੀ ਮੱਦਦ ਲਈ ਭੇਜੀਆਂ ਗਈਆਂ ਤਾਂ ਜੋ ਜਖਮੀਆਂ ਨੂੰ ਐਮਰਜੈਂਸੀ ਪੱਧਰ ਤੇ ਮੈਡੀਕਲ ਸਹੂਲਤਾਂ ਮੁਹਈਆ ਕਰਵਾਈਆਂ ਜਾ ਸਕਣ।
ਇਹ ਅੱਗ ਕਰਾਂਸ-ਮੋਂਟਾਨਾ ਦੇ ‘ਲੇ ਕਾਨਸਟੇਲੇਸ਼ਨ’ ਨਾਮ ਦੀ ਇੱਕ ਬਾਰ ਵਿੱਚ ਨਵੇਂ ਸਾਲ ਦੇ ਮਨਾਏ ਜਾ ਰਹੇ ਜਸ਼ਨ ਦੌਰਾਨ ਰਾਤ ਦੇ ਕਰੀਬ ਡੇਢ ਵਜੇ ਲਗੀ। ਇਸ ਦੁਰਘਟਨਾ ਦੀ ਜਾਂਚ ਕਰ ਰਹੇ ਅਧਿਕਾਰੀਆਂ ਨੇ ਅਜੇ ਤੱਕ ਅੱਗ ਲੱਗਣ ਦੀ ਵਜ੍ਹਾ ਦੀ ਪੁਸ਼ਟੀ ਨਹੀਂ ਕੀਤੀ। ਇਸ ਸਬੰਧ ਵਿੱਚ ਕਿਸੇ ਵੀ ਤਰ੍ਹਾਂ ਦੇ ਹਮਲੇ ਦੇ ਸ਼ੱਕ ਨੂੰ ਪੂਰੀ ਤਰ੍ਹਾਂ ਨਾਲ ਨਕਾਰ ਦਿੱਤਾ ਗਿਆ ਹੈ।
