ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਵੱਖ ਵੱਖ ਜੱਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ-ਪ੍ਰਧਾਨ ਮੰਤਰੀ ਦਾ ਪੁੱਤਲਾ ਫੂਕਿਆ

joshi.resizedਬਲਾਚੌਰ, (  ਉਮੇਸ਼ ਜੋਸ਼ੀ   :  )- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਕੇਂਦਰ ਸਰਕਾਰ ਦੇ ਬਿਜਲੀ ਬਿੱਲ-2025, ਖੇਤੀ ਬਿੱਲ ਤੇ   ਮਗਨਰੇਗਾ ਦਾ ਨਾਂਅ ਬਦਲਣ ਅਤੇ ਕੰਮ ਦਾ ਸਮਾਂ ਘਟਾਉਣ ਅਤੇ ਹੋਰ ਕਿਸਾਨ, ਮਜਦੂਰ,ਵਪਾਰੀ ਅਤੇ ਮੁਲਾਜਮ ਵਰਗ ਦੀ ਵਿਰੋਧੀ ਫੈਸਲਿਆਂ ਦੇ ਵਿਰੋਧ ਵਿੱਚ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਬਲਾਚੌਰ ਵਿੱਖੇ ਵਿਸ਼ਾਲ ਰੋਸ਼ ਪ੍ਰਦਰਸ਼ਨ ਕਰਨ ਉਪਰੰਤ ਪ੍ਰਧਾਨ ਮੰਤਰੀ ਦਾ ਪੁੱਤਲਾ ਮੁੱਖ ਚੌਂਕ ਬਲਾਚੌਰ ਵਿੱਖੇ ਫੂਕਿਆ ਗਿਆ।ਇਸ ਤੋਂ ਪਹਿਲਾਂ ਬਿਜਲੀ ਦਫਤਰ ਬਲਾਚੌਰ ਵਿੱਖੇ  ਕੌਮੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਨਿਰਮਲ ਸਿੰਘ ਔਜਲਾ, ਹਰਵਿੰਦਰ ਸਿੰਘ ਚਾਹਲ ਤੇ ਪਵਨ ਸ਼ਰਮਾਂ ਮਹਿੰਦੀਪੁਰ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਜਿਲ੍ਹਾ ਪ੍ਰਧਾਨ ਸੰਤੋਖ ਸਿੰਘ ਰੈਲ, ਸਵਰਨ ਸਿੰਘ ਤੇ ਜਿਲ੍ਹਾ ਪ੍ਰੈਸ ਸਕੱਤਰ ਕੁਲਵਿੰਦਰ ਪਰਾਗਪੁਰ, ਬੀ ਕੇ ਯੂ ਵੱਲੋਂ ਹਰਪਾਲ ਸਿੰਘ ਮੱਕੋਵਾਲ, ਕਿਸਾਨ ਸਭਾ ਵੱਲੋਂ ਰਣਜੀਤ ਸਿੰਘ, ਇਫੇੂ ਵੱਲੋਝ ਗੁਰਦਿਆਲ ਰੱਕੜ, ਕਾਮਰੇਡ ਅਵਤਾਰ ਸਿੰਘ ਤਾਰੀ, ਨਿਰਮਲ ਸਿੰਘ ਜੰਡੀ, ਪੈਨਸ਼ਨਰ ਐਸ਼ੋਸੀਏਸ਼ਨ ਪਾਵਰਕਾਮ ਵੱਲੋਂ  ਜਗਦੀਸ਼ ਚੰਦਰ, ਸਰਕਲ ਆਗੂ ਅਸ਼ਵਨੀ ਕੁਮਾਰ, ਪਾਵਰਕਾਮ ਠੇਕਾ ਮੁਲਾਜਮ ਯੂਨੀਅਨ  ਵੱਲੋਂ ਤਜਿੰਦਰ ਸਿੰਘ, ਟੈਕਨੀਕਲ ਸਰਵਿਸਜ ਯੂਨੀਅਨ ਵੱਲੋਂ ਜੇ ਈ ਅਮਰੀਕ ਸਿੰਘ ਜਾਡਲੀ, ਸੋਢੀ ਰਾਮ ਜੇ ਈ, ਇੰਪਲਾਈਜ ਫੈਡਰੇਸ਼ਨ ਵੱਲੋਂ ਨਰਿੰਦਰ ਕੌਲਗੜ੍ਹ, ਪੱਤਰਕਾਰ ਭਾਈਚਾਰੇ ਵੱਲੋਂ ਹਰਦੀਪ ਸਿੰਘ ਕਲਮ ਗਹੂੰਣ, ਸੀਪੀਆਈ ਦੇ ਤਹਿਸੀਲ ਸੈਕਟਰ ਕੌਂਸਲਰ ਪਰਮਿੰਦਰ ਮੇਨਕਾ ਭਿੰਦਾਂ, ਸੀ ਐਚਬੀ ਵੱਲੋਂ ਲਖਬੀਰ ਸਿੰਘ, ਲਵਲੀ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਿੱਥੇ ਕੇਂਦਰ ਸਰਕਾਰ ਆਏ ਦਿਨ ਕਿਸਾਨ, ਮਜਦੂਰ, ਮੁਲਾਜਮ ਤੇ ਵਪਾਰੀ ਵਰਗ ਵਿਰੋਧੀ ਫੈਸਲੇ ਥੋਪ ਰਹੀ ਹੈ ਉਥੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਉਨ੍ਹਾਂ ਦੇ ਰਾਹ ਤੇ ਚੱਲ ਰਹੀ ਹੈ।ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਕਿਸਾਨ, ਮਜਦੂਰ ਤੇ ਮੁਲਾਜਮ ਵਿਰੋਧੀ ਬਿੱਲ ਵਾਪਿਸ ਨਾ ਲਏ ਅਤੇ ਆਉਣ ਵਾਲੇ ਸਮੇਂ ਦੌਰਾਨ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।ਇਸ ਮੌਕੇ ਨੌਹਰੀਆ ਰਾਮ, ਸਰਪੰਚ ਪ੍ਰੇਮ ਸਿੰਘ, ਰਾਣਾ ਪ੍ਰਤਾਪ ਸਿੰਘ, ਨਾਜਰ ਰਾਮ ਸਾਹਦੜ੍ਹਾ ਤੇ ਹੋਰ ਹਾਜਿਰ ਸਨ।

This entry was posted in ਪੰਜਾਬ, ਮੁਖੱ ਖ਼ਬਰਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>