ਹਰੀ ਸਿੰਘ ਦਿਲਬਰ ਯਾਦਗਾਰੀ ਸਮਾਗਮ ਨਿਵੇਕਲੀਆਂ ਪੈੜਾਂ ਪਾਉਂਦਾ ਸਮਾਪਤ : 47 ਵੇਲੇ ਜਨਮਿਆਂ ਦਾ ਵਿਸ਼ੇਸ਼ ਸਨਮਾਨ

Photo -Hari Singh Dilbar sanman samagm.resizedਦਿਲਬਰ ਯਾਦਗਾਰੀ ਸਾਹਿਤ ਕਲਾ ਮੰਚ (ਰਜਿ) ਲਲਤੋਂ ਕਲਾਂ ਵੱਲੋਂ 26 ਵਾਂ ਹਰੀ ਸਿੰਘ ਦਿਲਬਰ ਯਾਦਗਾਰੀ ਸਮਾਗਮ ਸ਼ਹੀਦੀ ਯਾਦਗਾਰੀ ਭਵਨ ( ਬਿਜਲੀ ਬੋਰਡ) ਵਿਖੇ ਪ੍ਰਿੰ:
ਸੁਖਦੇਵ ਸਿੰਘ ਦੀ ਪ੍ਰਧਾਨਗੀ ਹੇਠ ਕਰਾਇਆ ਗਿਆ ਜਿਸ ਵਿਚ ਨਾਮਵਰ ਲੇਖਿਕਾ ਡਾ. ਗੁਰਚਰਨ ਕੌਰ ਕੋਚਰ ਨੇ ਮੁੱਖ ਮਹਿਮਾਨ ਵਜੋਂ ਸਿਰਕਤ ਕੀਤੀ ਮੰਚ ਦੇ ਪ੍ਰਧਾਨ ਨਗਿੰਦਰ ਸਿੰਘ ਦਿਲਬਰ ਦੀ ਤਸਵੀਰ ਤੇ ਫੁੱਲ ਅਰਪਤ ਤੋਂ ਬਾਅਦ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਮੁੱਖ ਭਾਸ਼ਨ ਦਿੰਦਿਆਂ ਹਰੀ ਸਿੰਘ ਦਿਲਬਰ ਸਾਹਿਤ ਤੇ ਸਮਕਾਲੀ ਸਰੋਕਾਰਾਂ ਲਈ ਸਾਹਿਤਕਾਰਾਂ ਵੱਲੋਂ ਦਸਤਪੰਜਾ ਲੈਣ ਲਈ ਸਾਹਿਤਕ ਹੁੱਝਾਂ ਮਾਰੀਆਂ। ਉਨ੍ਹਾਂ ਆਰਟੀਫੀਸ਼ੀਅਲ ਇੰਨਟੈਲਜੈਂਸ ( ਮਸਨੂਈ ਬੁੱਧੀ) ਤੇ ਮੋਬਾਇਲ ਫੋਨ ਵੱਲੋਂ ਨਿਜੀ ਸੂਹੀਆ ਹੋਣ ਦੇ ਸੂਚਾਰੂ ਦੇ ਮਾਰੂ ਹਮਲਿਆਂ ਬਾਰੇ ਅਗਾਊਂ ਜਾਗਰੂਕ ਕੀਤਾ।

ਇਸ ਸਮੇਂ 47 ਦੇ ਆਸ ਪਾਸ ਜਨਮੇ ਸਾਹਿਤਕਾਰਾਂ ਇੰਦਰਜੀਤ ਪਾਲ ਕੌਰ, ਡਾ. ਗੁਰਚਰਨ ਕੌਰ ਕੋਚਰ, ਅਜੀਤ ਪਿਆਸਾ, ਸੁਰਿੰਦਰ ਕੈਲੇ ਅਤੇ ਭਗਵਾਨ ਢਿੱਲੋਂ ਦਾ ਮੰਚ ਦੇ ਪ੍ਰਬੰਧਕਾਂ ਵੱਲੋਂ ਵਿਸ਼ੇਸ ਸਨਮਾਨ ਕੀਤਾ ਗਿਆ ਨਾਮਵਰ ਸ਼ਾਇਰ ਤ੍ਰੈਲੋਚਨ ਲੋਚੀ ਦੀ ਪ੍ਰਧਾਨਗੀ ਹੇਠ ਕਰਾਏ ਗਏ ਕਵੀ ਦਰਬਾਰ ਵਿੱਚ ਕਰਨਜੀਤ ਸਿੰਘ ਗਰੇਵਾਲ, ਤਰਲੋਚਨ ਝਾਂਡੇ, ਮਿਹਰੀਨ ਕੌਰ,
ਕੇ ਸਾਧੂ ਸਿੰਘ. ਅਜੀਤ ਪਿਆਸਾ, ਭਗਵਾਨ ਢਿੱਲੋਂ, ਕਸਤੂਰੀ ਲਾਲ, ਇੰਦਰਜੀਤ ਕੌਰ ਲੋਟੇ, ਡਾ. ਗੁਰਚਰਨ ਕੌਰ ਕੋਚਰ, ਤ੍ਰੈਲੋਚਨ ਲੋਚੀ ਅਤੇ ਸੁਖਵਿੰਦਰ ਸਿੰਘ ਲੀਲ੍ਹ ਆਦਿ ਨੇ ਆਪਣੇ ਤਾਜਾ ਕਲਾਮ ਪੇਸ਼ ਕੀਤੇ। ਪ੍ਰਧਾਨ ਪ੍ਰਿੰ: ਸੁਖਦੇਵ ਸਿੰਘ ਤੇ ਮੁੱਖ ਮਹਿਮਾਨ ਡਾ. ਗੁਰਚਰਨ ਕੌਰ ਕੋਚਰ ਨੇ ਰਹੀ ਸਿੰਘ ਦਿਲਬਰ ਦੀ ਯਾਦ ਵਿੱਚ ਕਰਵਾਏ ਸਮਾਗਮ ਲਈ ਮੰਚ ਦੇ ਪ੍ਰਬੰਧਕਾਂ ਦੀ ਪ੍ਰਸ਼ੰਸਾ ਕੀਤ। ਸਮਾਗਮ ਨੂੰ ਸੂਚਾਰੂ ਢੰਗ ਨਾਲ ਨੇਪਰੇ ਚੜ੍ਹਾਉਣ ਹਿੱਤ ਮਨਚੈਨ ਸਿੰਘ ਗਰੇਵਾਲ, ਹਰਭਜਨ ਸਿੰਘ ਬਿਲੂ ਦਾ ਵਿਸ਼ੇਸ ਯੋਗਦਾਨ ਰਿਹਾ। ਕਾਮਰੇਡ ਜਸਦੇਵ ਸਿੰਘ ਲਲਤੋਂ ਨੇ ਖੂਬਸੂਰਤ ਟਿਪਣੀਆਂ ਨਾਲ ਮੰਚ ਸੰਚਾਲਨ ਬਾਖੂਬੀ ਨਿਭਾਇਆ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>