ਮਜੀਠੀਆ ਦੀ ਗੁੰਡਾਗਰਦੀ ਨੂੰ ਰੋਕਣ ਲਈ ਚੋਣ ਕਮਿਸ਼ਨਰ ਨੂੰ ਸ਼ਕਾਇਤ

ਅੰਮ੍ਰਿਤਸਰ – ਯੂਥ ਅਕਾਲੀ ਦਲ ਦੇ ਪ੍ਰਧਾਨ ਬਿਕਰਮ ਸਿੰਘ ਮਜੀਠੀਆ ਵਲੋਂ ਪਿਛਲੇ 5 ਸਾਲ ਦੌਰਾਨ ਲੋਕਾਂ ਦੇ ਢਾਹੇ ਗਏ ਤਸਦਦਾਂ ਦੇ ਬਾਅਦ ਚੋਣ ਜਾਬਤਾ ਲਾਗੂ ਹੋਣ ਉਪਰੰਤ ਪਹਿਲੀ ਵਾਰ ਲੋਕਾਂ ਦੇ ਰੋਹ ਤੇ ਗੁਸੇ ਦਾ ਸਾਹਮਣਾ ਕਰਨ ’ਤੇ ਉਹ ਬੁਖਲਾਹ ਗਏ ਹਨ। ਇਕ ਪਾਸੇ ਉਹਨਾਂ ਦੇ ਲੁਧਿਆਣੇ ਤੋਂ ਆਪਣੇ ਦੋ ਨੰਬਰ ਦੇ ਭਾਈਵਾਲ ਗੁੰਡਿਆਂ ਰਾਹੀਂ ਮਜੀਠੇ ਹਲਕੇ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿਤਾ ਹੈ ਜਿਸ ਦਾ ਲੋਕਾਂ ਵਲੋਂ ਉਸ ਦੀ ਹੀ ਭਾਸ਼ਾ ਵਿਚ ਜਵਾਬ ਦੇਣ ਦਾ ਮਨ ਬਣਾ ਲਿਆ ਗਿਆ ਹੈ। ਹੁਣ ਜਦੋਂ ਉਸ ਦੇ ਕੋਲ ਆਪਣੀ ਪਾਵਰ ਨਹੀਂ ਰਹੀ ਤਾਂ ਝੂਠ ਘੜ ਕੇ ਚੋਣਾਂ ਦੌਰਾਨ ਇਕ ਵਾਰ ਫਿਰ ਲੋਕਤੰਤਰ ਦਾ ਗਲਾ ਘੁਟਣਾ ਚਾਹੁੰਦਾ ਹੈ।

ਕਲ ਵਾਪਰੇ ਘਟਨਾਕਰਮ ਤੋਂ ਬਾਅਦ ਪੰਜਾਬ ਕਾਂਗਰਸ ਬੁਧੀਜੀਵੀ ਸੈਲ ਦੇ ਚੈਅਰਮੈਨ ਅਤੇ ਹਲਕਾ ਮਜੀਠਾ ਦੇ ਇੰਚਾਰਬਜ ਸ: ਸੁਖਜਿੰਦਰਰਾਜ ਸਿੰਘ ਲਾਲੀ ਮਜੀਠੀਆ ਨੇ ਅਜ ਸਤਾਧਾਰੀ ਧਿਰ ’ਤੇ ਧਕੇਸ਼ਾਹੀਆਂ ਅਤੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਦੇ ਦੋਸ਼ ਲਾਉਦਿਆਂ ਮੁਖ ਚੋਣ ਕਮਿਸ਼ਨਰ ਵਾਈ ਐਸ ਕੁਰੈਸ਼ੀ ਨੂੰ ਇਕ ਪਤਰ ਲਿਖ ਕੇ ਕਾਂਗਰਸੀ ਵਰਕਰਾਂ ਖਿਲਾਫ ਪੁਲਿਸ ਜਿਲਾ ਅੰਮ੍ਰਿਤਸਰ ਦਿਹਾਤੀ  ਦੇ ਥਾਣਾ ਕੰਬੋਜ ਵਿਚ , ਧਾਰਾ 307 ਅਧੀਨ ਦਰਜ ਐਫ ਆਈ ਆਰ ਨੰ: 4 , ਮਿਤੀ 41 –12 ਨੂੰ ਰਦ ਕਰਨ ਅਤੇ ਅਕਾਲੀ ਉਮੀਦਵਾਰ ਦਾ ਪਖ ਪੂਰਨ ਤੇ ਉਹਨਾਂ ਲਈ ਕੰਮ ਕਰ ਰਹੇ ਪੁਲਿਸ ਜਿਲਾ ਅੰਮ੍ਰਿਤਸਰ ਦਿਹਾਤੀ ਦੇ ਮੁਖੀ ਤੋਂ ਇਲਾਵਾ ਐਸ ਪੀ ਹੈਡ ਕੁਆਟਰ , ਡੀਐਸ ਪੀ ਮਜੀਠਾ ਸਮੇਤ ਮਜੀਠਾ ਹਲਕੇ ਨਾਲ  ਸੰਬੰਧਿਤ ਥਾਣਾ ਮੁਖੀਆਂ ਦਾ ਫੌਰਨ ਤਬਾਦਲਾ ਕਰਨ ਅਤੇ ਮਜੀਠੀਆ ਦੇ ਸਾਥੀਆਂ ਤੇ ਹਮਾਇਤੀਆਂ ਨੂੰ ਦਿਤੇ ਗਏ ਗੈਰ ਜਰੂਰੀ ਗੰਨ ਮੈਨ ਵਾਪਸ  ਲਏ ਜਾਣ ਦੀ ਮੰਗ ਕੀਤੀ ਹੈ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੀਨੀਅਰ ਆਗੂ ਪ੍ਰੋ: ਸਰਚਾਂਦ ਸਿੰਘ ਅਤੇ ਲਾਲੀ ਮਜੀਠੀਆ ਦੇ ਭਰਾਤਾ ਸਤਿੰਦਰ ਸਿੰਘ ਸ਼ਿੰਦ ਮਜੀਠਾ ਨੇ ਪ੍ਰੈਸ ਨੂੰ ਦਸਦਿਆਂ ਕਿਹਾ ਕਿ ਸ: ਲਾਲੀ ਮਜੀਠੀਆ ਨੇ  ਯੂਥ ਅਕਾਲੀ ਦਲ ਦਾ ਪ੍ਰਧਾਨ ਬਿਕਰਮ ਸਿੰਘ ਮਜੀਠੀਆ ਜੋ ਕਿ ਅਕਾਲੀ ਦਲ ਵਲੋਂ ਹਲਕਾ ਮਜੀਠਾ ਲਈ ਉਮੀਦਵਾਰ ਅਤੇ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਦਾ ਸਾਲਾ ਤੇ ਸਾਂਸਦ ਹਰਸਿਮਰਤ ਕੌਰ ਬਾਦਲ ਦਾ ਭਰਾ ਹੈ ਨੇ  ਅਕਾਲੀ ਦਲ ਵਲੋਂ ਬੀਤੇ ਦਿਨੀਂ ਕੀਤੀ ਗਈ ਮੋਗਾ ਰੈਲੀ ਸਮੇਤ ਕਈ ਵਾਰ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਹੋਰਨਾਂ ਆਗੂਆਂ ਨੂੰ ਸ਼ਰੇਆਮ ਸਟੇਜਾਂ ਤੋਂ ਲਲਕਾਰ ਦਿਆਂ ਸਬਕ ਸਿਖਾਉਣ ਦੀ ਗਲ ਕਹੀ ਹੈ ਅਤੇ ਆਪਣੇ ਮਕਸਦ ਨੂੰ ਅੰਜਾਮ ਦੇਣ ਲਈ ਉਹਨਾਂ ਕਾਂਗਰਸੀ ਵਰਕਰਾਂ ’ਤੇ ਜਬਰ ਜੁਲਮ ਤੇ ਧਕੇਸ਼ਾਹੀਆਂ ਕੀਤੀਆਂ , ਇਸ ਤੋਂ ਇਲਾਵਾ ਪੁਲਿਸ ਮਸ਼ੀਨਰੀ ਦੀ ਦੁਰਵਰਤੋਂ ਕਰਦਿਆਂ ਕਈ ਝੂਠੇ ਕੇਸ ਪਵਾਏ ਹਨ। ਉਹਨਾਂ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਨੇ ਹਲਕੇ ਅੰਦਰ ਲੋਕਾਂ ਨੂੰ ਡਰਾਉਣ ਧਮਕਾਉਣ ਦੇ ਮਨਸ਼ੇ ਨਾਲ ਹਲਕੇ ਤੋਂ ਬਾਹਰੋਂ ਸੈਕੜੇ ਯੂਥ ਅਕਾਲੀ ਦਲ ਦੇ ਵਰਕਰ ਅਤੇ ਸੋਈ ਦੇ ਵਰਕਰਾਂ ਨੂੰ ਹਲਕੇ ਵਿਚ ਬੁਲਾਇਆ ਹੋਇਆ ਹੈ। ਜੋ ਕਿ ਕਲ ਸ਼ਾਮ ਪਿੰਡਾਂ ਵਿਚ ਪੈਸੇ ਵੰਡਣ ਅਤੇ ਲੋਕਾਂ ਨੂੰ ਧਮਕਾਉਣ ਵਿਚ ਲਗੇ ਹੋਏ ਸਨ ਦੀ ਕਨਸੋਹ ਆਮ ਲੋਕਾਂ ਦੇ ਕੰਨਾਂ ਵਿਚ ਪੈ ਗਈ ,  ਜਦੋ ਲੋਕਾਂ ਵਲੋਂ ਉਹਨਾਂ ਦਾ ਪਿਛਾ ਕੀਤਾ ਤਾਂ ਉਹ ਨੇੜਲੇ ਪਿੰਡ ਪੰਡੋਰੀ ਵੜੈਚ ਪਹੁੰਚ ਗਏ ਜਿਥੇ ਉਹਨਾਂ ਨੇ ਲੋਕਾਂ ਦੀ ਗਲ ਸੁਣਣ ਦੀ ਥਾਂ ਉਹਨਾਂ ’ਤੇ ਹੀ ਹਲਾ ਬੋਲ ਦਿਤਾ । ਲੋਕਾਂ ਨੇ ਅਜਿਹਾ ਕਰਨ ਤੋਂ ਰੋਕਿਆ ਤਾਂ ਉਹ ਉਹਨਾਂ ਨਾਲ ਹੀ ਉਲਝ ਗਏ ਅਤੇ ਉਥੇ ਮਾਮੂਲੀ ਝਗੜਾ ਹੋਇਆ। ਜੋ ਕਿ ਮਜੀਠੀਆ ਵਲੋਂ ਆਪਣੇ ਰੁਤਬੇ ਦਾ ਗਲਤ ਇਸਤੇਮਾਲ ਕਰਦਿਆਂ ਕਾਂਗਰਸੀ ਵਰਕਰਾਂ ’ਤੇ ਝੂਠਾ ਕੇਸ ਦਰਜ ਕਰਾ ਦਿਤਾ ਗਿਆ। ਜਦੋਂ ਕਿ ਉਸ ਮੌਕੇ ਕੋਈ ਵੀ ਗੋਲੀ ਚਲਾਉਣ ਅਤੇ ਕਿਸੇ ਵੀ ਕਾਰ ਆਦਿ ਦੀ ਭੰਨਤੋੜ ਕਰਨ ਨੂੰ ਉਹਨਾਂ ਮੂਲੋਂ ਰਦ ਕੀਤਾ । ਉਹਨਾਂ ਕਿਹਾ ਕਿ ਕਾਰ ਆਦਿ ਦੀ ਆਪ ਹੀ ਭੰਨ ਤੋੜ ਕਰ ਕੇ ਕਾਂਗਰਸੀ ਵਰਕਰਾਂ ਨੂੰ ਫਸਾਉਣਾ ਚਾਹੁੰਦਾ ਹੈ ਜੋ ਕਿ  ਬਿਕਰਮ ਮਜੀਠੀਆ ਨੇ ਆਪਣੀ ਪਰਤਖ ਹਾਰ ਦੇਖ ਕੇ ਬੁਖਲਾਹਟ ਦਾ ਹੀ ਪ੍ਰਗਟਾਵਾ ਕੀਤਾ ਹੈ। ਉਹਨਾਂ ਕਿਹਾ ਕਿ ਉਸ ਵਕਤ ਲੋਕਾਂ ਨੂੰ ਧਮਕਾਉਣ ਦੀ ਅਗਵਾਈ  ਬਿਕਰਮ ਸਿੰਘ ਮਜੀਠੀਆ ਦਾ ਨਜਦੀਕੀ ਸਾਥੀ ਤੇ ਯੂਥ ਅਕਾਲੀ ਦਲ ਦੇ ਜਨਰਲ ਸਕਤਰ ਮਨਿੰਦਰ ਪਾਲ ਸਿੰਘ ਸੰਨੀ ਵਾਸੀ ਲੁਧਿਆਣਾ ਕਰ ਰਿਹਾ ਸੀ । ਜਿਸ ਨੂੰ ਪੰਡੋਰੀ ਨੇੜੇ ਲੋਕਾਂ ਨੇ ਵਟੋ ਵਟ ਭਜਾਇਆ। ਅਤੇ ਨਮੋਸ਼ੀ ਤੋਂ ਬਚਣ ਲਈ ਉਹਨਾਂ ਕਾਂਗਰਸੀ ਵਰਕਰਾਂ ’ਤੇ ਝੂਠਾ ਕੇਸ ਦਰਜ ਕਰਵਾ ਦਿਤਾ। ਉਹਨਾਂ ਪਤਰਕਾਰਾਂ ਨੂੰ ਮੌਕੇ ਤੇ ਜਾ ਕੇ ਖੁਦ ਸਚ ਝੂਠ ਬਾਰੇ ਪੜਤਾਲ ਕਰਨ ਲਈ ਵੀ ਕਿਹਾ । ਇਸ ਮੌਕੇ ਲਾਲੀ ਮਜੀਠੀਆ ਦੇ ਭਰਾਤਾ ਸਤਿੰਦਰ ਸਿੰਘ ਸ਼ਿੰਦ ਮਜੀਠਾ, ਬਲਵਿੰਦਰ ਸਿੰਘ ਕਾਂਗਰਸ ਪ੍ਰਧਾਨ ਬਲਾਕ ਮਜੀਠਾ 1,  ਬਲਬੀਰ ਸਿੰਘ ਕਾਂਗਰਸ ਪ੍ਰਧਾਨ ਬਲਾਕ ਮਜੀਠਾ 2,  ਬਾਊ ਰਮੇਸ਼ ਸ਼ਰਮਾ ਸਾਬਕਾ ਚੇਅਰਮੈਨ ਬਲਾਕ ਸੰਮਤੀ ਮਜੀਠਾ, ਬਾਊ ਵਿਜੈ ਕੁਮਾਰ ਸਾਬਕਾ ਚੈਅਰਮੈਲ ਮਾਰਕੀਟ ਕਮੇਟੀ ਮਜੀਠਾ, ਪ੍ਰਭਦਿਆਲ ਸਿੰਘ ਸਾਬਕਾ ਪ੍ਰਧਾਨ ਮਜੀਠਾ, ਸੁਖਵਿੰਦਰ ਸਿੰਘ ਢਿਲੋਂ ਮੀਤ ਪ੍ਰਧਾਨ ਜਿਲਾ ਕਾਂਗਰਸ ਕਮੇਟੀ ਦਿਹਾਤੀ, ਬਲਕਾਰ ਸਿੰਘ ਮੀਤ ਪ੍ਰਧਾਨ ਜਿਲਾ ਕਾਂਗਰਸ ਕਮੇਟੀ ਦਿਹਾਤੀ, ਮੰਗਲ ਸਿੰਘ ਸਕਤਰ ਜਿਲਾ ਕਾਂਗਰਸ ਕਮੇਟੀ, ਚਰਨਜੀਤ ਸਿੰਘ ਭੰਡੇਰ ਜਨਰਲ ਸਕਤਰ ਯੂਥ ਕਾਂਗਰਸ ਮਜੀਠਾ, ਹਰਿੰਦਰ ਸਿੰਘ ਰਾਜੂ ਜਨ: ਸਕਤਰ ਯੂਥ ਕਾਂਗਰਸ ਲੋਕ ਸਭਾ ਹਲਕਾ, ਮਨਦੀਪ ਸਿੰਘ ਹਦਾਇਦ ਪੁਰਾ

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>