ਹਰ ਘਰ ਨੂੰ ਅਗਲੇ 5 ਸਾਲਾਂ ‘ਚ ਮਿਲੇਗੀ 24 ਘੰਟੇ ਬਿਜ਼ਲੀ- ਪ੍ਰਧਾਨਮੰਤਰੀ

ਨਵੀਂ ਦਿੱਲੀ- ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਕਿਹਾ ਕਿ ਸਰਕਾਰ ਇਹ ਮਹਿਸੂਸ ਕਰ ਰਹੀ ਹੈ ਕਿ ਪਿੰਡਾਂ ਵਿੱਚ ਰਹਿਣ ਵਾਲੇ ਗਰੀਬਾਂ ਨੂੰ ਗੈਸ ਅਤੇ ਬਿਜਲੀ ਤੇ ਸੱਬਸਿੱਡੀ ਦੇਣ ਦੀ ਲੋੜ ਹੈ। ਸਰਕਾਰ ਦਾ ਇਹ ਵੀ ੳਦੇਸ਼ ਹੈ ਕਿ ਹਰ ਘਰ ਵਿੱਚ ਬਿਜਲੀ ਮੁਹਈਆ ਕਰਵਾਈ ਜਾਵੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਗਰੀਬਾਂ ਨੂੰ ਸੱਬਸਿੱਡੀ ਸਿੱਧੇ ਤੌਰ ਤੇ ਨਾਂ ਦੇ ਕੇ ਉਨ੍ਹਾਂ ਦੇ ਬੈਂਕ ਖਾਤਿਆਂ ਦੁਆਰਾ ਦੇਣ ਦੀ ਯੋਜਨਾ ਹੈ।

ਊਰਜਾ ਸਬੰਧੀ ਇੱਕ ਅੰਤਰਰਾਸ਼ਟਰੀ ਸੈਮੀਨਾਰ ਦੇ ਉਦਘਾਟਨ ਮੌਕੇ ਪ੍ਰਧਾਨਮੰਤਰੀ ਨੇ ਕਿਹਾ ਕਿ ਸਾਡਾ ਉਦੇਸ਼ ਦੇਸ਼ ਦੇ ਹਰ ਘਰ ਵਿੱਚਰਸੋਈ ਊਰਜਾ ਪਹੁੰਚਾਉਣਾ ਹੈ। ਇਹ ਉਦੇਸ਼ ਕਠਿਨ ਜਰੂਰ ਹੈ ਪਰ ਅਸੰਭਵ ਨਹੀਂ ਹੈ। ਸਾਨੂੰ ਇਹ  ਪਹਿਲ ਦੇ ਤੌਰ ਤੇ ਪ੍ਰਾਪਤ ਕਰਨਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਸ਼ਹਿਰਾਂ ਵਿੱਚ ਜਿਆਦਾਤਰ ਘਰਾਂ ਵਿੱਚ ਹੁਣ ਐਲਪੀਜੀ ਇਸਤੇਮਾਲ ਕੀਤੀ ਜਾਂਦੀ ਹੈ,ਅਤੇ ਹੁਣ ਸਾਡਾ ਮਕਸਦ ਪਿੰਡਾਂ ਵਿੱਚ ਵੀ ਹਰ ਘਰ ਵਿੱਚ ਵੀ ਇਸ ਨੂੰ ਪਹੁੰਚਾਉਣਾ ਹੈ। ਪਿੰਡਾਂ ਵਿੱਚ ਐਲਪੀਜੀ ਦਾ ਨੈਟਵਰਕ ਬਣਾਉਣ ਵਿੱਚ ਕੁਝ ਸਮਾਂ ਲਗੇਗਾ।

ਡਾ: ਮਨਮੋਹਨ ਸਿੰਗ ਨੇ ਕਿਹਾ ਕਿ ਸਾਡੀ ਸਰਕਾਰ ਦਾ ਉਦੇਸ਼ ਅਗਲੇ 5 ਸਾਲਾਂ ਵਿੱਚ ਹਰ ਘਰ ਵਿੱਚ 24 ਘੰਟੇ ਬਿਜਲੀ ਦੇਣ ਦਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀ 6 ਲੱਖ ਪਿੰਡਾਂ ਵਿੱਚ ਬਿਜਲੀ ਦੇਣ ਦੀ ਯੋਜਨਾ ਹੈ ਅਤੇ ਕੁਝ ਹੀ ਸਾਲਾਂ ਵਿੱਚ ਸਰਕਾਰ ਇੱਕ ਲੱਖ ਪਿੰਡਾਂ ਵਿੱਚ ਬਿਜਲੀ ਪਹੁੰਚਾ ਚੁੱਕੀ ਹੈ। ਪ੍ਰਧਾਨਮੰਤਰੀ ਨੇ ਦਸਿਆ ਕਿ ਪੇਂਡੂ ਔਰਤਾਂ ਦੇ ਚੁੱਲਾ ਬਾਲਣ ਲਈ ਲਕੜੀਆਂ ਚੁਣਨ ਅਤੇ ਢੋਣ ਦਾ ਬੋਝ ਘੱਟ ਕਰਨ ਲਈ ਵੀ ਜਲਦੀ ਹੀ ਯੋਜਨਾ ਚਲਾ ਰਹੀ ਹੈ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>