ਭਾਈ ਸਾਹਿਬ ਭਾਈ ਰਣਧੀਰ ਸਿੰਘ ਸਿਮਰਤੀ ਗ੍ਰੰਥ ਨੌਜਵਾਨ ਪੀੜ੍ਹੀ ਲਈ ਮਾਰਗ ਦਰਸ਼ਕ

ਭਾਈ ਸਾਹਿਬ ਭਾਈ ਰਣਧੀਰ ਸਿੰਘ ਸਿਮਰਤੀ ਗ੍ਰੰਥ ਆਪਣੇ ਆਪ ਹੀ ਇੱਕ ਵਿਲੱਖਣ ਤੇ ਅਨੂਪਮ ਗ੍ਰੰਥ ਹੈ।ਇਹ ਇੱਕ ਵਿਕਲੋਤਰੀ ਕਿਸਮ ਦੀ ਪੁਸਤਕ ਹੈ। ਇੱਕ ਕਿਸਮ ਨਾਲ ਇਹ ਇੱਕ ਧਾਰਮਕ ਤੇ ਪਵਿਤਰ ਪੁਸਤਕ ਹੈ ਜਿਸ ਵਿੱਚ ਲਗਪਗ 100 ਪੰਥਕ ਸੋਚ ਵਾਲੇ ਬੁਧੀਜੀਵੀ ਵਿਦਵਾਨਾ ਦੇ ਪੰਥ ਦੀ ਇੱਕ ਮਹਾਨ ,ਸਿਰਲੱਥ ,ਸਿਰਮੌਰ,ਨਿਡਰ, ਧੜੱਲੇਦਾਰ ਅਤੇ ਗੁਰਮਤ ਵਿਚਾਰਧਾਰਾ ਦੀ ਪ੍ਰਤੀਕ ਹਸਤੀ ਬਾਰੇ ਵਿਦਵਤਾ ਭਰਪੂਰ ਗੁਰਬਾਣੀ ਦੀ ਦਾਰਸ਼ਨਿਕਤਾ ਅਨੁਸਾਰ ਵਿਚਾਰ ਪ੍ਰੱਸਤੱਤ ਕੀਤੇ ਗਏ ਹਨ।ਇਹ 420 ਪੰਨਿਆਂ ਦੀ ਸਚਿਤਰ ਰੰਗਦਾਰ ਪੁਸਤਕ ਹੈ।ਵਿਦਵਾਨਾ ਦੇ ਵਿਚਾਰਾਂ ਦੇ ਨਾਲ ਇਸ ਪੁਸਤਕ ਵਿਚ ਭਾਈ ਸਾਹਿਬ ਭਾਈ ਰਣਧੀਰ ਸਿੰਘ ਦੀਆਂ ਰਚਨਾਵਾਂ ਵਿਚੋਂ ਮਹੱਤਵਪੂਰਨ ਵਿਚਾਰ ਗੁਰਮਤ ਅਨੁਸਾਰ ਅਰਥਾਂ ਸਮੇਤ ਦਿੱਤੇ ਗਏ ਹਨ। ਐਡੇ ਵੱਡੇ ਸੁੰਦਰ ਛਪਾਈ ਵਾਲੇ ਸਿਮਰਤੀ ਗ੍ਰੰਥ ਦਾ ਮੈਟਰ ਇੱਕੱਠਾ ਕਰਨਾ ਤੇ ਫਿਰ ਉਸ ਨੂੰ ਪ੍ਰਕਾਸ਼ਤ ਕਰਨਾ ਸਰਦਾਰ ਜੈਤੇਗ ਸਿੰਘ ਅਨੰਤ ਦੀ ਗੁਰਮਤ ਘਾਲਣਾ ਦਾ ਸੁਚੱਜਾ ਕਾਰਜ ਹੈ।ਜੈਤੇਗ ਸਿੰਘ ਅਨੰਤ ਗੁਰੂ,ਗੁਰਬਾਣੀ,ਗੁਰਮਤ,ਤੇ ਗੁਰਸਿੱਖ ਵਿਚਾਰਧਾਰਾ ਦਾ ਅਨਿਨ ਸੇਵਕ ਹੈ। ਉਹ ਰਵਾਇਤੀ ਪਤਰਕਾਰ, ਪ੍ਰੈਸ ਫੋਟੋਗਰਾਫਰ,ਲੇਖਕ ਤੇ ਸੰਪਾਦਕ ਨਹੀਂ ਸਗੋਂ ਉਹ ਔਖੇ ਤੇ ਕਠਿਨ ਪੈਂਡਿਆਂ ਤੇ ਚਲਕੇ ਨਵੀਆਂ ਪੈੜਾਂ ਪਾਉਣ ਵਾਲਾ ਗੁਰਸਿੱਖ ਵਿਦਵਾਨ ਹੈ। ਉਸਨੇ ਇਸ ਸਿਮਰਤੀ ਗ੍ਰੰਥ ਵਿਚ ਪੰਥਕ ਵਿਦਵਾਨਾ ਦੇ ਵਿਚਾਰਾਂ ਰਾਹੀਂ ਭਾਈ ਸਾਹਿਬ ਦੀਆਂ ਅਦਭੁਤ ਗੁਰਮਤ ਦੀਆਂ ਕਦਰਾਂ ਕੀਮਤਾਂ ਦਾ ਸੁਚੱਜਾ ਪ੍ਰਗਟਾਵਾ ਕਰਵਾਇਆ ਹੈ।ਇਸ ਸਿਮਰਤੀ ਗ੍ਰੰਥ ਵਿਚ ਭਾਈ ਸਾਹਿਬ ਦਾ ਇਸਤਰੀ ਜਾਤੀ ਲਈ ਸਤਿਕਾਰ ਉਹਨਾ ਦੀਆਂ ਜੇਲ੍ਹ ਚਿੱਠੀਆਂ ਵਿੱਚੋਂ ਸਪੱਸ਼ਟ ਪ੍ਰਗਟ ਹੁੰਦਾ ਹੈ ਜਦੋਂ ਉਹ ਆਪਣੀ ਪਤਨੀ ਸ੍ਰੀਮਤੀ ਕਰਤਾਰ ਕੌਰ ਨੂੰ ਆਪਣੀ  ਅਰਧੰਗਣੀ ਕਹਿਕੇ ਆਪਣਾ ਸਤਿਕਾਰ ਪ੍ਰਗਟ ਕਰਦਾ ਹੈ ਅਤੇ ਆਪਣੀ ਮਾਤਾ ਸ੍ਰੀਮਤੀ ਪੰਜਾਬ ਕੌਰ ਦੀ ਦੇਖ ਰੇਖ ਕਰਨ ਦੀ ਕਦਰ ਕਰਦਾ ਹੋਇਆ ਆਪਣੀ ਲੜਕੀ ਦਲੇਰ ਕੌਰ ਨੂੰ ਵੀ ਵਾਰ ਵਾਰ ਬੀਬੀ ਦਲੇਰ ਕੌਰ ਲਿਖਦਾ ਹੈ ਤੇ ਉਸਦੀ ਪੜ੍ਹਾਈ ਦਾ ਉਸ ਜਮਾਨੇ ਵਿੱਚ ਸੁਚੱਜਾ ਪ੍ਰਬੰਧ ਕਰਨ ਦੀ ਗੱਲ ਕਰਦਾ ਹੈ। ਇੱਥੇ ਹੀ ਬਸ ਨਹੀਂ ਉਸ ਜਮਾਨੇ ਵਿੱਚ ਉਹ ਇਸਤਰੀਆਂ ਨੂੰ ਕੀਰਤਨ ਕਰਨ ਲਈ ਪ੍ਰੇਰਨਾ ਹੀ ਨਹੀਂ ਕਰਦੇ ਸਗੋਂ ਉਹਨਾਂ ਤੋਂ ਕੀਰਤਨ ਕਰਵਾਕੇ ਅਤੇ ਕੇਸਕੀਆਂ ਬੰਨਵਾਕੇ ਆਦਮੀਆਂ ਦੇ ਬਰਾਬਰ ਦਾ ਦਰਜਾ ਦਿੰਦੇ ਸਨ ਜਦੋਂਕਿ ਉਦੋਂ ਇਸਤਰੀਆਂ ਨੂੰ ਘਰ ਦੀ ਚਾਰਦੀਵਾਰੀ ਤੋਂ ਬਾਹਰ ਨਹੀਂ ਨਿਕਲਣ ਦਿੱਤਾ ਜਾਂਦਾ ਸੀ।ਉਹ ਸ਼ਪੱਸ਼ਟ ਕਰਦੇ ਸਨ ਕਿ ਜਦੋਂ ਗੁਰਬਾਣੀ ਇਸਤਰੀ ਨੂੰ ਬਰਾਬਰ ਦਾ ਦਰਜਾ ਦਿੰਦੀ ਹੈ ਤਾਂ ਅਸੀਂ ਕਿਉਂ ਨਹੀਂ ਮੰਨਦੇ। ਏਸੇ ਤਰ੍ਹਾਂ ਗੁਰਬਾਣੀ ਵਿਚ ਊਚ ਨੀਚ ਜਾਤ ਪਾਤ ਦਾ ਕੋਈ ਸਥਾਨ ਨਹੀਂ ਤਾਂ ਫਿਰ ਅਸੀਂ ਜਾਤ ਪਾਤ ਦੀ ਗੱਲ ਕਿਉਂ ਕਰਦੇ ਹਾਂ,ਏਸੇ ਕਰਕੇ ਭਾਈ ਸਾਹਿਬ ਨੇ ਇਸ ਬੁਰਾਈ ਨੂੰ ਖਤਮ ਕਰਨ ਲਈ ਮੁਸਲਮਾਨ ਪਰਿਵਾਰ ਨਾਲ ਇੱਕੋ ਬਾਟੇ ਵਿੱਚ ਅੰਮ੍ਰਿਤ ਛੱਕਿਆ ਸੀ,ਇਸ ਕਰਕੇ ਭਾਵੇਂ ਆਪਜੀ ਨੂੰ ਥੋੜ੍ਹੇ ਸਮੇਂ ਲਈ ਭਿੱਟ ਜਾਣ ਕਰਕੇ ਪਿੰਡ ਵਿੱਚੋਂ ਛੇਕ ਦਿੱਤਾ ਗਿਆ ਸੀ। ਇਸ ਸਿਮਰਤੀ ਗ੍ਰੰਥ ਵਿੱਚ ਅਨੇਕਾਂ ਅਜਿਹੀਆਂ ਉਦਾਹਰਣਾਂ ਹਨ ਜਿਹੜੀਆਂਹਮੇਸ਼ਾ ਗੁਰਬਾਣੀ ਦੀ ਵਿਚਾਰਧਾਰਾ ਤੇ ਚਲਣ ਦੀ ਪ੍ਰੇਰਨਾ ਕਰਦੀਆਂ ਹਨ।ਆਪ ਇਮਾਨਦਾਰੀ ਅਤੇ ਤਿਆਗ ਦੀ ਮੂਰਤੀ ਸਨ। ਆਪਣੇ ਆਪ ਨੂੰ ਸੰਤ ਜਾਂ ਬਾਬਾ ਆਦਿ ਅਖਵਾਉਣ ਦੇ ਵਿਰੋਧੀ ਸਨ ਕਿਉਂਕਿ ਇਹ ਸਾਰਾ ਕੁਝ ਸਿੱਖ ਧਰਮ ਦੀਆਂ ਪਰੰਪਰਾਵਾਂ ਦੇ ਉਲਟ ਹੈ।ਆਜਾਦੀ ਤੋਂ ਬਾਅਦ ਪੈਨਸਨ ਨਾ ਲੈਣਾ ਅਤੇ ਕੁਰਕ ਹੋਈ ਆਪਣੀ ਜਾਇਦਾਦ ਨਾਂ ਮੰਗਣਾਂ ਉਹਨਾ ਨੂੰ ਤਿਆਗ ਤੇ ਸੰਤੁਸ਼ਟਤਾ ਦੀ ਮੂਰਤੀ ਸਥਾਪਤ ਕਰਦੇ ਹਨ।ਅੱਜ ਦੀ ਨੌਜਵਾਨ ਪੀੜ੍ਹੀ ਲਈ ਇਹ ਸਿਮਰਤੀ ਗ੍ਰੰਥ ਮਾਰਗ ਦਰਸ਼ਕ ਅਤੇ ਰੋਲ ਮਾਡਲ ਸਾਬਤ ਹੋ ਸਕਦਾ ਹੈ।੍ਯਿੲਸ ਸਿਮਰਤੀ ਗ੍ਰੰਥ ਵਿੱਚ ਬਹੁਤ ਸਾਰੀਆਂ ਅਜਿਹੀਆਂ ਉਦਾਹਰਣਾਂ ਹਨ ਜਿਹੜੀਆਂ ਸਾਨੂੰ ਅਸੂਲਾਂ ਤੇ ਅੜੇ ਰਹਿਣ ਦੀ ਪ੍ਰੇਰਨਾ ਦਿੰਦੀਆਂ ਹਨ। ਗੁਰਬਾਣੀ ਦੀ ਵਿਚਾਰਧਾਰਾ ਦੇ ਵਿਰੁਧ ਪੰਥ ਵਿਚੋਂ ਛੇਕੇ ਹੋਏ ਆਪਣੇ ਇੱਕ ਜਿਗਰੀ ਦੋਸਤ ਬਾਬੂ ਤੇਜਾ ਸਿੰਘ ਨੂੰ ਵੀਹ ਸਾਲਾਂ ਬਾਅਦ ਵੀ ਮਿਲਣ ਤੋਂ ਜਵਾਬ ਦੇਣਾ ਸਿੱਖੀ ਦੇ ਸਿਧਾਂਤ ਤੇ ਚਲਣ ਦੀ ਪ੍ਰੇਰਨਾ ਦਿੰਦਾ ਹੈ।ਸਾਡੀ ਅਜੋਕੀ ਪੀੜ੍ਹੀ ਦੀ ਸੰਗਤ ਲਈ ਇੱਕ ਵੰਗਾਰ ਹੈ ਕਿਉਂਕਿ ਸਿੱਖ ਪੰਥ ਸਿੱਖੀ ਵਿੱਚੋਂ ਛੇਕ ਤਾਂ ਮਿੰਟਾਂ ਵਿੱਚ ਦਿੰਦਾ ਹੈ ਪ੍ਰੰਤੂ ਉਸ ਤੇ ਅਮਲ ਨਹੀਂ ਕਰਦਾ।ਭਾਈ ਸਾਹਿਬ ਹਮੇਸ਼ਾ ਕੀਰਤਨ ਵਿੱਚ ਹੀ ਰੁੱਝੇ ਰਹਿੰਦੇ ਸੀ ਜਿਵੇਂ ਗੁਰਬਾਣੀ ਸਿਰਫ ਤੇ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਦੀ ਪ੍ਰੇਰਨਾ ਦਿੰਦੀ ਹੈ। ਉਹਨਾ ਕੀਰਤਨ ਦਾ ਅਸਲੀ ਮੰਤਵ ਪ੍ਰਮਾਤਮਾ ਅਰਥਾਤ ਵਾਹਿਗੁਰੂ ਨਾਲ ਜੁੜਨ ਨੂੰ ਮੰਨਿਆਂ ਹੈ ਨਾ ਕਿ ਪੈਸੇ ਕਮਾਉਣਾ। ਉਹਨਾ ਕੀਰਤਨ ਦੀ ਭੇਟਾ ਲੈਣ ਨੂੰ ਕੀਰਤਨ ਦੇ ਮੰਤਵ ਦੇ ਉਲਟ ਕਿਹਾ ਹੈ।੍ਯਏਸੇ ਤਰ੍ਹਾਂ ਗੁਰਬਾਣੀ ਦੇਹਧਾਰੀ ਗੁਰੂ ਦੀ ਪਰੰਪਰਾ ਦੇ ਵਿਰੁਧ ਹੈ ਪ੍ਰੰਤੂ ਅੱਜ ਸਿੱਖਾਂ ਵਿੱਚ ਦੇਹਧਾਰੀ ਗੁਰੂਆਂ ਦੀ ਲਾਈਨ ਲੱਗੀ ਹੋਈ ਹੈ। ਸਿੱਖ ਇਸ ਸਿਮਰਤੀ ਗ੍ਰੰਥ ਨੂੰ ਮਾਰਗ ਦਰਸ਼ਕ ਮੰਨਕੇ ਇਸ ਦੀਆਂ ਕਾਪੀਆਂ ਪ੍ਰਕਾਸ਼ਤ ਕਰਵਾਕੇ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਨ ਤਾਂ ਜੋ ਇਸ ਦੀ ਪ੍ਰਕਾਸ਼ਨਾ ਦਾ ਮੰਤਵ ਪੂਰਾ ਹੋ ਸਕੇ। ਇਹ ਜਿੰਮਾ ਕਿਸੇ ਸੰਸਥਾ ਨੂੰ ਲੈਣਾ ਚਾਹੀਦਾ ਹੈ ਕਿਉਂਕਿ ਇਸਤੇ ਕਾਫੀ ਖਰਚ ਆਵੇਗਾ ,ਸਿੱਖਾਂ ਵਿੱਚ ਮੁਫਤਖੋਰੀ  ਦੀ ਆਦਤ ਹਾਵੀ ਹੈ।।ਇਸ ਗ੍ਰੰਥ ਵਿੱਚ ਵਿਅੱਕਤੀ ਪੂਜਾ ਦੇ ਖਿਲਾਫ ਆਵਾਜ ਉਠਾਉਣ ਦੀ ਪ੍ਰੇਰਨਾ ਮਿਲਦੀ ਹੈ।ਪਾਠ ਪੂਜਾ ਤੇ ਕੀਰਤਨ ਰਿਧੀਆਂ ਸਿਧੀਆਂ ਲਈ ਨਹੀਂ ਸਗੋਂ ਮਾਨਸਕ ਸੰਤੁਸ਼ਟੀ ਲਈ ਹੈ।ਇਸ ਸਿਮਰਤੀ ਗ੍ਰੰਥ ਵਿੱਚ ਅਨੇਕਾਂ ਅਜਿਹੀਆਂ ਉਦਾਹਰਣਾਂ ਮਿਲਦੀਆਂ ਹਨ ਜਿਹੜੀਆਂ ਸਾਨੂੰ ਸੱਚ ਦੇ ਮਾਰਗ ਤੇ ਚੱਲਣ ਦੀਆਂ ਟਕੋਰਾਂ ਮਾਰਦੀਆਂ ਹਨ।ਗੁਰਬਾਣੀ ਹੀ ਕੇਂਦਰੀ ਬਿੰਦੂ ਹੈ। ਗੁਰੂ ਤੋਂ ਬਿਨਾਂ ਕਿਸੇ ਦੀ ਸ਼ਰਨ ਨਹੀਂ,ਸਿੱਖੀ ਭੇਖ ਦਾ ਨਾ ਨਹੀਂ,ਸਿੱਖੀ ਭਰੋਸੇ ਦਾ ਨਾ ਹੈ।ਵਿਆਹ ਸ਼ਾਦੀਆਂਤੇ ਵੀ ਗੀਤ ਸੰਗੀਤ ਨਹੀਂ ਸਿਰਫ ਕੀਰਤਨ ਤੇ ਗੁਰਬਾਣੀ ਦਾ ਹੀ ਪਾਠ ਕਰੋ।ਕਹਿਣੀ ਤੇ ਕਰਨੀ ਇੱਕੋ ਹੋਣੀ ਚਾਹੀਦੀ ਹੈ।ਹਾਲਾਤ ਨਾਲ ਸਮਝੌਤਾ ਨਾ ਕਰੋ, ਸਿੱਖੀ ਸਿਦਕ ਤੋਂ ਨਾ ਡੋਲੋ, ਔਖੇ ਸਮੇਂ ਵੀ ਅਸੂਲਾਂ ਤੇ ਪੱਕੇ ਰਹੋ, ਜੁਲਮ ਦਾ ਖਿੜੇ ਮੱਥੇ ਟਾਕਰਾ ਕਰੋ, ਕੀਰਤਨ ਤੇ ਸਿਮਰਨ ਨੂੰ ਜਿੰਦਗੀ ਦਾ ਆਧਾਰ ਬਣਾਓ,ਸੋਚਣੀ ਤਰਕ ਭਰਪੂਰ ਹੋਵੇ, ਵਿਦਵਤਾ ਦਾ ਵਿਖਾਵਾ ਨਾ ਕਰੋ,ਅਦਬ ਗੁਣਾਂ ਦਾ ਹੁੰਦਾ ਹੈ ਸਰੀਰ ਦਾ ਨਹੀਂ,ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਗੁਣ ਪ੍ਰਸਤੀ ਹੈ ਬੁੱਤ ਪ੍ਰਸਤੀ ਨਹੀਂ,ਕਿਸੇ ਦੀ ਈਨ ਨਾ ਮੰਨੋ,ਕੋਈ ਵੀ ਅੰਦੋਲਨ ਨੈਤਿਕ ਤੇ ਆਤਮਕ ਪੁਨਰਜਾਗ੍ਰਤੀ ਤੋਂ ਬਿਨਾ ਸਫਲ ਨਹੀਂ ਹੋ ਸਕਦਾ,ਨਿੱਜੀ ਹਿਤ ਦੀ ਥਾਂ ਸਮੂਹਿਕ ਹਿਤ ਨੂੰ ਪਹਿਲ ਦਿਓ,ਆਪੇ ਦੀ ਪਛਾਣ ਕਰੋ, ਸੰਸਾਰਕ ਵਸਤੂਆਂ ਦਾ ਮੋਹ ਨਾ ਰੱਖੋ,ਖਾਣ ਪੀਣ, ਪਹਿਨਣ ਨੂੰ ਸਰੀਰਕ ਲੋੜ ਸਮਝੋ,ਸੱਚ,ਇਨਸਾਫ, ਬਰਾਬਰਤਾ,ਆਜਾਦੀ ਲਈ ਜੂਝੋ,ਨਾ ਜੀਣ ਦਾ ਸ਼ੌਕ ਨਾ ਮਰਣ ਦੀ ਚਿੰਤਾ ਰੱਖੋ,ਧਰਮ ਦੀ ਬੇਹੁਰਮਤੀ ਵਿਰੁਧ ਡੱਟ ਜਾਓ,ਨਾ ਡਰੋ ਨਾ ਕਿਸੇ ਨੂੰ ਡਰਾਓ,ਸਾਦਗੀ, ਸਪੱਸ਼ਟਤਾ,ਇਮਾਨਦਾਰੀ ਪੱਲੇ ਬੰਨੋ,ਰਾਜਨੀਤੀ ਉਪਰ ਧਰਮ ਦੀ ਲਗਾਮ ਜਰੂਰੀ ਹੈ,ਸੱਤਾ ਦੇ ਦੁਰਉਪਯੋਗਦੇ ਵਿਰੁਧ ਲਾਮਬੰਦ ਹੋਵੋ,ਸੱਚ ਤੇ ਹੱਕ ਦੀ ਲੜਾਈ ਲੜੋ,ਭ੍ਰਿਸ਼ਟਾਚਾਰ,ਖੁਸ਼ਾਮਦ ਅਤੇ ਚਾਪਲੂਸੀ ਦੀਆਂ ਬੀਮਾਰੀਆਂ ਤੋਂ ਬਚਕੇ ਰਹੋ,ਸਿੱਖੀ ਗੌਰਵ ਨੂੰ ਕਾਇਮ ਰੱਖੋ,ਦੁੱਖਾਂ ਵਿੱਚ ਅਡੋਲ ਰਹੋ,ਸਰੀਰਕ ਭੁਖਾਂ ਦਾ ਤਿਆਗ ਕਰੋ,ਪਿਤਾ ਦਾ ਹੁਕਮ ਮੰਨੋ ਅਤੇ ਪੰਜ ਕਕਾਰਾਂ ਨੂੰ ਕਾਇਮ ਰੱਖੋ। ਇਸ ਸਿਮਰਤੀ ਗ੍ਰੰਥ ਵਿੱਚ ਉਪਰੋਕਤ ਅਟੱਲ ਸਚਾਈਆਂ ਦਾ ਜਿਕਰ ਕੀਤਾ ਗਿਆ ਹੈ। ਚੰਗੇ ਸਿੱਖ ਤੇ ਗੁਰਮੁਖ ਨੂੰ ਇਹਨਾ ਅਸੂਲਾਂ ਤੇ ਪਹਿਰਾ ਦੇ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।ਇਸ ਸਿਮਰਤੀ ਗ੍ਰੰਥ ਵਿੱਚ ਭਾਈ ਸਾਹਿਬ ਦੀਆਂ ਕੁਝ ਅਜਿਹੀਆਂ ਫੋਟੋਆਂ ਤੇ ਚਿੱਠੀਆਂ ਹਨ ਜਿਹੜੀਆਂ ਦੇ ਪਹਿਲੀ ਵਾਰ ਦਰਸ਼ਨ ਕਰਨ ਦਾ ਮੌਕਾ ਲਿਆ ਹੈ।ਇਸ ਬੇਹਤਰੀਨ ਉਦਮ ਲਈ ਸ੍ਰੀ ਜੈ ਤੇਗ ਸਿੰਘ ਅਨੰਤ ਦਾ ਸਿੱਖ ਜਗਤ ਹਮੇਸ਼ਾ ਰਿਣੀ ਰਹੇਗਾ

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>