ਛੇ ਮਹੀਨਿਆਂ ‘ਚ ਖਿਲਰ ਜਾਵੇਗਾ ਪਾਕਿਸਤਾਨ

Pakistan - Flag
ਨਿਊਯਾਰਕ-ਅਤਿਵਾਦ ਕਰਕੇ ਪਾਕਿਸਤਾਨ ਅਗਲੇ ਛੇ ਮਹੀਨਿਆਂ ਦੇ ਅੰਦਰ ਖਿਲਰ ਸਕਦਾ ਹੈ। ਇਹ ਖਦਸ਼ਾ ਗੁਰੀਲਾ ਜੰਗ ਦੇ ਵੱਡੇ ਮਾਹਿਰ ਨੇ ਪ੍ਰਗਟਾਇਆ ਹੈ। ਉੱਚ ਅਮਰੀਕੀ ਕਮਾਂਡਰ ਜਨਰਲ ਡੇਵਿਡ ਐਚ ਪੈਟਰਾਸ ਦੇ ਸਾਬਕਾ ਸਲਾਕਹਕਾਰ ਡੇਵਿਡ ਕਿਲਕੁਲੇਨ ਨੇ ਇਹ ਭਵਿੱਖਬਾਣੀ ਕੀਤੀ ਹੈ। ਪਿਛਲੇ ਹਫਤੇ ਪੈਟ੍ਰਾਸ ਨੇ ਵੀ ਕੁਝ ਅਜਿਹਾ ਹੀ ਵਿਚਾਰ ਪ੍ਰਗਟ ਕੀਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਪਾਕਿਸਤਾਨ ਅਲ ਕਾਇਦਾ ਅਤੇ ਪ੍ਰਮਾਣੂ ਹਥਿਆਰਾਂ ਦਾ ਗੜ੍ਹ ਬਣ ਚੁਕਿਆ ਹੈ ਅਤੇ ਵਧਦੇ ਅਤਿਵਾਦ ਕਰਕੇ ਇਹ ਨਾਕਾਮ ਰਾਸ਼ਟਰ ਬਣਨ ਵਾਲੇ ਪਾਸੇ ਵੱਧ ਰਿਹਾ ਹੈ। ਕਿਲਕੁਲੇਨ ਦਾ ਬਿਆਨ ਅਜਿਹੇ ਸਮੇਨ ਆਇਆ ਹੈ ਜਦ ਪਾਕਿਸਤਾਨ ਵਿਚ ਅੰਦਾਜ਼ਨ ਰੋਜ਼ਾਨਾ ਅਤਿਵਾਦੀ ਹਮਲੇ ਹੋ ਰਹੇ ਹਨ।
ਪਾਕਿਸਤਾਨ ਅਤੇ ਵਾਸਿ਼ੰਗਟਨ ਦੇ ਕੁਝ ਵਿਸ਼ਲੇਸ਼ਕ ਸਮਾਂ ਤੈਅ ਕਰਨ ਵਿਚ ਰੁਝ ਗਏ ਹਨ। ਨਿਊਯਾਰਕ ਟਾਈਮਜ਼ ਨੇ ਰਾਸ਼ਟਰਪਤੀ ਬਰਾਕ ਓਬਾਮਾ ਦੀ ਨੀਤੀ ਦੀ ਕਾਮਯਾਬੀ ‘ਤੇ ਖਦਸ਼ਾ ਪ੍ਰਗਟਾਇਆ ਹੈ, ਜਿਸ ਵਿਚ ਅਤਿਵਾਦ ਨੂੰ ਖ਼ਤਮ ਕਰਨ ਲਈ, ਪਾਕਿਸਤਾਨ ਨੂੰ ਭਾਈਵਾਲ ਬਣਾਇਆ ਗਿਆ ਹੈ। ਪਰ ਪਾਕਿਸਤਾਨੀ ਭਾਰਤ ਨੂੰ ਹੁਣ ਵੀ ਦੁਸ਼ਮਣ ਨੰਬਰ ਇਕ ਮੰਨਦੇ ਹਨ। ਅਖ਼ਬਾਰ ਨੇ ਲਿਖਿਆ ਹੈ ਕਿ ਅਧਿਕਾਰਿਤ ਤੌਰ ‘ਤੇ ਪਾਕਿਸਤਾਨ ਸਰਕਾਰ ਨੇ ਅਮਰੀਕੀ ਧਨ ਕਰਕੇ ਓਬਾਮਾ ਦੀ ਨੀਤੀ ਦਾ ਸੁਆਗਤ ਕੀਤਾ ਹੈ ਅਤੇ ਸਕਾਰਾਤਮਕ ਤਬਦੀਲੀ ਦਸਕੇ ਇਸਦੀ ਪ੍ਰਸੰਸਾ ਕੀਤੀ ਹੈ।
ਇਸਨੇ ਕਿਹਾ ਹੈ ਕਿ ਓਬਾਮਾ ਪ੍ਰਸ਼ਾਸਨ ਭਾਵੇਂ ਪਾਕਿਸਤਾਨੀ ਲੋਕਾਂ ਨੂੰ ਆਪਣੇ ਪੱਖ ਵਿਚ ਕਰਨ ਦਾ ਯਤਨ ਕਰ ਰਿਹਾ ਹੈ ਪਰ ਜਨਤਾ ਰਾਜਨੀਤਕ ਵਰਗ ਅਤੇ ਫੌਜਾਂ ਦੇ ਵੱਡੇ ਹਿੱਸੇ ਨੇ ਯੋਜਨਾ ਨੂੰ ਨਕਾਰ ਦਿੱਤਾ ਹੈ। ਉਹ ਅਲ ਕਾਇਦਾ ਅਤੇ ਤਾਲਿਬਾਨ ਨੂੰ ਖ਼ਤਰਾ ਨਹੀਂ ਮੰਨਦੇ ਜਿਨ੍ਹਾਂ ਨੂੰ ਅਮਰੀਕਾ ਸਾਂਝਾ ਦੁਸ਼ਮਣ ਕਹਿੰਦਾ ਹੈ। ਅਖ਼ਬਾਰ ਮੁਤਾਬਕ ਪਾਕਿਸਤਾਨ ਦੇ ਫੌਜਾਂ ਦੇ ਮੁਖੀ ਅਸ਼ਫ਼ਾਕ ਕਿਆਨੀ ਅਤੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਸਮੇਤ ਕੁਝ ਲੋਕੀਂ ਭਾਰੇ ਅਮਰੀਕਾ ਨਾ ਸਹਿਮਤ ਹੋਣ ਘਟੋ ਘੱਟ ਫੌਜਾਂ ਦੇ ਲਈ ਭਾਰਤ ਹੀ ਸਭ ਤੋਂ ਵੱਡੀ ਪ੍ਰਾਥਮਿਕਤਾ ਹੈ। ਟਾਈਮਜ਼ ਨੇ ਕਿਹਾ ਕਿ ਤੇਜ਼ੀ ਨਾਲ ਵੱਧ ਰਹੇ ਇਸਲਾਮੀ ਅਤਿਵਾਦ ਨੂੰ ਹਰਾਉਣ ਲਈ ਪਾਕਿਸਤਾਨ ਦੀ ਪਹਿਲ ਵਿਚ ਕਿਵੇਂ ਤਬਦੀਲੀ ਲਿਆਂਦੀ ਜਾਵੇ, ਇਸ ਲਈ ਜੁਆਂਇੰਟ ਚੀਫ਼ ਆਫ਼ ਸਟਾਫ਼ ਦੇ ਮੁਖੀ ਮਾਈਕ ਮੁਲੇਨ ਅਤੇ ਖੇਤਰ ਦੇ ਵਿਸ਼ੇਸ਼ ਦੂਤ ਰਿਚਰਡ ਹਾਲ ਬਰੁਕ ਇਸੇ ਹਫਤੇ ਪਾਕਿਸਤਾਨ ਜਾਣ ਵਾਲੇ ਹਨ। ਹਿੰਸਾ ਵਿਚ ਵਾਧੇ ਦੇ ਬਾਵਜੂਦ ਪਾਕਿਸਤਾਨੀ ਲੋਕਾਂ ਦਾ ਮੰਨਣਾ ਹੈ ਕਿ ਅਤਿਵਾਦੀਆਂ ਨਾਲ ਲੜਾਈ ਦੀ ਬਜਾਏ ਉਨ੍ਹਾਂ ਨਾਲ ਸਮਝੌਤਾ ਕੀਤਾ ਜਾਵੇ। ਫੌਜਾਂ ਦੇ ਕੁਝ ਜਵਾਨਾਂ ਸਮੇਤ ਕੁਝ ਲੋਕ ਅਤਿਵਾਦੀਆਂ ਨੂੰ ਆਪਣਾ ਦੁਸ਼ਮਣ ਨਹੀਂ ਮੰਨਦੇ ਅਤੇ ਉਨ੍ਹਾਂ ਦੇ ਪ੍ਰਤੀ ਹਮਦਰਦੀ ਰਖਦੇ ਹਨ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>