ਮੈਕਸੀਕੋ- ਮੈਕਸੀਕੋ ਦੀ ਸਰਕਾਰੀ ਤੇਲ ਕੰਪਨੀ ਦੇ ਮੁੱਖ ਦਫ਼ਤਰ ਵਿੱਚ ਹੋਏ ਬਲਾਸਟ ਵਿੱਚ 323ਲੋਕਾਂ ਦੀ ਮੌਤ ਹੋ ਗਈ ਅਤੇ 100 ਤੋਂ ਵੱਧ ਜਖਮੀ ਹੋਏ। ਧਮਾਕੇ ਏਨਾ ਜਬਰਦਸਤ ਸੀ ਕਿ ਇਮਾਰਤ ਦੀਆਂ ਤਿੰਨ ਮੰਜਿਲਾਂ ਬੁਰੀ ਤਰ੍ਹਾਂ ਨਾਲ ਢਹਿਢੇਰੀ ਹੋ ਗਈਆਂ ਅਤੇ ਮੈਕਸੀਕੋ ਸ਼ਹਿਰ ਵਿੱਚ ਸਰੇ ਪਾਸੇ ਕਾਲਾ ਧੂੰਆਂ ਹੀ ਵਿਖਾਈ ਦਿੰਦਾ ਸੀ। ਧਮਾਕੇ ਦੇ ਕਾਰਣਾਂ ਦਾ ਅਜੇ ਤੱਕ ਕੁਝ ਵੀ ਪਤਾ ਨਹੀਂ ਲਗ ਸਕਿਆ।
ਬਚਾਅ ਦਸਤੇ ਰਾਹਤ ਕਰਮਚਾਰੀ ਕਰੇਨ ਦੀ ਮਦਦ ਨਾਲ ਮਲਬੇ ਵਿੱਚ ਫਸੇ ਲੋਕਾਂ ਦੀ ਤਲਾਸ਼ ਕਰ ਰਹੇ ਹਨ। ਮੈਕਸੀਕੋ ਦੇ ਗ੍ਰਹਿਮੰਤਰੀ ਦਾ ਕਹਿਣਾ ਹੈ ਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਮਲਬੇ ਵਿੱਚ ਹੋਰ ਲੋਕ ਫਸੇ ਹੋਏ ਹਨ ਜਾਂ ਨਹੀਂ। ਫਿਰ ਵੀ ਅਲਾਸ਼ ਜਾਰੀ ਹੈ।