ਸੌਦਾ ਸਾਧ ਦੀ ਫ਼ਿਲਮ ਖਿਲਾਫ ਦਿੱਲੀ ਕਮੇਟੀ ਨੇ ਕੀਤਾ ਪ੍ਰਦਰਸ਼ਨ

ਨਵੀਂ ਦਿੱਲੀ :- ਡੇਰਾ ਸੱਚਾ ਸੌਦਾ ਸਿਰਸਾ ਦੇ ਵਿਵਾਦਿਤ ਸੰਤ ਗੁਰਮੀਤ ਰਾਮ ਰਹੀਮ ਸਿੰਘ ਦੀ ਫ਼ਿਲਮ ਮੈਸੇਂਜਰ ਆਫ ਗੋਡ (MSG) ਨੂੰ ਸੈਂਸਰ ਬੋਰਡ ਦੇ ਟ੍ਰਿਬਿਯੂਨਲ ਵੱਲੋਂ ਕਲ ਰਾਤ ਨੂੰ ਪ੍ਰਦਰਸ਼ਨ ਦੀ ਇਜਾਜ਼ਤ ਦੇਣ ਦੇ ਖਿਲਾਫ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਫ਼ਿਲਮ ਦੇ ਪ੍ਰਦਰਸ਼ਨ ਤੇ ਰੋਕ ਲਗਾਉਣ ਦੀ ਮੰਗ ਨੂੰ ਲੈ ਕੇ ਵਿਸ਼ਾਲ ਰੋਸ਼ ਮਾਰਚ ਕੱਢਿਆ ਗਿਆ।

ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਅਗੁਵਾਈ ਹੇਠ ਸੈਂਕੜੇ ਸਿੱਖਾਂ ਨੇ ਗੁਰਦੁਆਰਾ ਰਕਾਬ ਗੰਜ ਸਾਹਿਬ ਤੋਂ ਮਹਾਂਦੇਵ ਰੋਡ ਤੇ ਸੈਂਸਰ ਬੋਰਡ ਦੇ ਡਿਜੀਟਲ ਥਿਏਟਰ ਤੱਕ ਰੋਸ ਮਾਰਚ ਕੱਢਣ ਦਾ ਐੈਲਾਨ ਕੀਤਾ ਸੀ ਪਰ ਦਿੱਲੀ ਪੁਲਿਸ ਵੱਲੋਂ ਦਿੱਲੀ ਵਿਧਾਨਸਭਾ ਚੋਣਾਂ ਕਰਕੇ ਲਗੀ ਧਾਰਾ 144 ਦਾ ਹਵਾਲਾ ਦੇ ਕੇ ਪ੍ਰਦਰਸ਼ਨਕਾਰੀਆਂ ਨੂੰ ਭਾਰਤੀ ਜਨਤਾ ਪਾਰਟੀ ਦੇ ਸੂਬਾ ਦਫ਼ਤਰ ਤੋਂ ਅੱਗੇ ਅੜਿਕੇ ਖੜੇ ਕਰਕੇ ਪੰਡਿਤ ਪੰਤ ਮਾਰਗ ਤੇ ਹੀ ਰੋਕ ਲਿਆ ਗਿਆ। ਪ੍ਰਦਰਸ਼ਨਕਾਰੀ ਹੱਥ ‘ਚ ਫ਼ਿਲਮ ਦੇ ਪ੍ਰਦਰਸ਼ਨ ਦੀ ਇਜਾਜ਼ਤ ਮਿਲਣ ਦੇ ਖਿਲਾਫ ਨਾਅਰੇ ਲਿੱਖੀ ਹੋਈਆਂ ਤਖ਼ਤੀਆਂ ਹੱਥ ਵਿਚ ਫੜੀਆਂ ਹੋਈਆਂ ਸਨ ਜਿਨ੍ਹਾਂ ਵਿਚ ਮੁੱਖ ਨਾਅਰੇ ਸਨ “ਕਿਸੇ ਧਰਮ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਮੈਸੇਂਜਰ ਆਫ ਗੋਡ ਕਿਵੇਂ ਹੋ ਸਕਦਾ ਹੈ”?, ਕਾਤਿਲ ਅਤੇ ਬਲਾਤਕਾਰੀ ਕਿ ਭਗਵਾਨ ਦਾ ਸੰਦੇਸ਼ਵਾਹਕ ਹੋ ਸਕਦਾ ਹੈ ?

ਮਨਜੀਤ ਸਿੰਘ ਜੀ.ਕੇ. ਨੇ  ਫ਼ਿਲਮ ਦੇ ਪ੍ਰਦਰਸ਼ਨ ਦੀ ਇਜਾਜ਼ਤ ਟ੍ਰਿਬਿਯੂਨਲ ਵੱਲੋਂ ਦੇਣ ਦੀ ਨਿਖੇਧੀ ਕਰਦੇ ਹੋਏ ਇੱਕ ਹੀ ਦਿਨ ਵਿਚ ਫ਼ਿਲਮ ਨੂੰ ਜਾਰੀ ਕਰਨ ਦੀ ਦਿੱਤੀ ਗਈ ਮਨਜੂਰੀ ਤੇ ਵੀ ਸਵਾਲ ਖੜੇ ਕੀਤੇ। ਸੈਸੰਰ ਬੋਰਡ ਦੀ ਮੁੱਖੀ ਲੀਲਾ ਸੈਮਸਨ ਦੇ ਫ਼ਿਲਮ ਪ੍ਰਦਰਸ਼ਣ ਦੀ ਮਨਜ਼ੂਰੀ ਟ੍ਰਿਬਿਯੂਨਲ ਵੱਲੋਂ ਦੇਣ ਦੇ ਵਿਰੋਧ ‘ਚ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਨੂੰ ਜੀ.ਕੇ. ਨੇ ਚੰਗਾ ਕਦਮ ਦੱਸਦੇ ਹੋਏ ਰਾਮ ਰਹੀਮ ਦੀ ਫ਼ਿਲਮ ਕਰਕੇ ਦੇਸ਼ ‘ਚ ਭਾਈਚਾਰਕ ਸਾਂਝ ਵਿਚ ਦਰਾਰ ਹੋਰ ਵੱਧਣ ਦਾ ਵੀ ਖਦਸਾ ਜਤਾਇਆ। ਲੀਲਾ ਸੈਮਸਨ ਵੱਲੋਂ ਫ਼ਿਲਮ ਦੇ ਪ੍ਰਦਸ਼ਨ ਦੀ ਮਨਜ਼ੂਰੀ ਪ੍ਰਾਪਤ ਕਰਨ ਲਈ ਰਾਮ ਰਹੀਮ ਵੱਲੋਂ ਭ੍ਰਿਸ਼ਟਾਚਾਰੀ ਵਿਵਹਾਰ ਅਤੇ ਸਿਆਸੀ ਦਬਾਵ ਬਨਾਉਣ ਦੀ ਟ੍ਰਿਬਿਯੂਨਲ ਤੇ ਜਤਾਏ ਗਏ ਖਦਸੇ ਤੇ ਵੀ ਕੇਂਦਰੀ ਸੁਚਨਾ ਅਤੇ ਪ੍ਰਸਾਰਣ ਮੰਤਰਾਲੇ ਨੂੰ ਵੀ ਤੱਥ ਸਾਹਮਣੇ ਲਿਆਉਣ ਦੀ ਵੀ ਜੀ.ਕੇ. ਨੇ ਅਪੀਲ ਕੀਤੀ।

ਰਾਮ ਰਹੀਮ ਦੇ ਚਾਲ, ਚਰਿਤ੍ਰ ਅਤੇ ਚੇਹਰੇ ਤੇ ਸਵਾਲੀਆ ਨਿਸ਼ਾਨ ਲਗਾਉਂਦੇ ਹੋਏ ਜੀ.ਕੇ. ਨੇ ਉਸ ਵੱਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਸੁਰੱਖਿਆ ਕਾਰਣਾ ਤੋਂ ਪੇਸ਼ ਨਾ ਹੋਣ ਦੇ ਦਿੱਤੇ ਗਏ ਹਲਫ਼ਨਾਮੇ ਨੂੰ ਵੀ ਫਰਜ਼ੀ ਦੱਸਿਆ। ਜੀ.ਕੇ. ਨੇ ਕਿਹਾ ਕਿ ਇਕ ਪਾਸੇ ਰਾਮ ਰਹੀਮ ਪੂਰੇ ਦੇਸ਼ ਵਿਚ ਸਰੇਆਮ ਆਪਣੀ ਫ਼ਿਲਮ ਦਾ ਪ੍ਰਚਾਰ ਕਰਦਾ ਨਜ਼ਰ ਆਉਂਦਾ ਹੈ ਤੇ ਦੂਜੇ ਪਾਸੇ ਆਪਣੇ ਜ਼ੁਰਮਾਂ ਤੇ ਪਰਦਾ ਪਾਉਣ ਲਈ ਅਦਾਲਤਾਂ ਨੂੰ ਗੁਮਰਾਹ ਕਰਨ ਲਈ ਘੱਟੀਆ ਹੱਥਕੰਡੇ ਅਪਨਾਉਂਦਾ ਹੈ। ਰਾਮ ਰਹੀਮ ਤੇ ਕਤਲ, ਬਲਾਤਕਾਰ ਅਤੇ ਆਪਣੇ ਸਾਧੂਆਂ ਨੂੰ ਨਿਪੁੰਸਕ ਬਨਾਉਣ ਦੇ ਲਗੇ  ਦੋਸ਼ਾਂ ਤੋਂ ਧਿਆਨ ਭਟਕਾਉਣ ਲਈ ਆਡੰਬਰ ਅਤੇ ਪਾਖੰਡਵਾਦ ਨੂੰ ਵਧਾਉਣ ਵਾਲੀ ਉਕਤ ਫ਼ਿਲਮ ਬਨਾਉਣ ਦਾ ਵੀ ਜੀ.ਕੇ. ਨੇ ਦੋਸ਼ ਲਾਇਆ।

ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਹਿੱਤ ਨੇ ਸੋਦਾ ਸਾਧ ਨੂੰ ਰਾਮ ਰਹੀਮ ਦੇ ਨਾਂ ਤੋਂ ਉਚਾਰਣ ਨੂੰ ਖਾਰਿਜ ਕਰਦੇ ਹੋਏ ਦਾਅਵਾ ਕੀਤਾ ਕਿ ਨਾ ਤੇ ਇਹ ਪਾਖੰਡੀ ਰਾਮ ਹੈ ਤੇ ਨਾ ਹੀ ਰਹੀਮ ਹੈ ਇਹ ਸਮਾਜ ਦਾ ਸਭ ਤੋਂ ਵੱਡਾ ਸ਼ਰਾਰਤੀ ਅੰਸਰ ਹੈ। ਦਿੱਲੀ ਕਮੇਟੀ ਦੇ ਮੀਤ ਪ੍ਰਧਾਨ ਤਨਵੰਤ ਸਿੰਘ, ਧਰਮ ਪ੍ਰਚਾਰ ਕਮੇਟੀ ਦੇ ਮੁੱਖੀ ਪਰਮਜੀਤ ਸਿੰਘ ਰਾਣਾ, ਦਿੱਲੀ ਕਮੇਟੀ ਮੈਂਬਰ ਜਸਬੀਰ ਸਿੰਘ ਜੱਸੀ, ਰਵੈਲ ਸਿੰਘ, ਚਮਨ ਸਿੰਘ, ਹਰਦੇਵ ਸਿੰਘ ਧਨੋਆ, ਮਨਮੋਹਨ ਸਿੰਘ, ਗੁਰਮੀਤ ਸਿੰਘ ਮੀਤਾ, ਸਮਰਦੀਪ ਸਿੰਘ ਸੰਨੀ, ਹਰਵਿੰਦਰ ਸਿੰਘ ਕੇ.ਪੀ., ਜੀਤ ਸਿੰਘ ਖੋਖਰ, ਹਰਜਿੰਦਰ ਸਿੰਘ, ਦਰਸ਼ਨ ਸਿੰਘ, ਅਮਰਜੀਤ ਸਿੰਘ ਪੱਪੂ, ਸਤਪਾਲ ਸਿੰਘ, ਧੀਰਜ ਕੌਰ, ਪਰਮਜੀਤ ਸਿੰਘ ਚੰਢੋਕ, ਗੁਰਬਚਨ ਸਿੰਘ ਚੀਮਾ, ਰਵਿੰਦਰ ਸਿੰਘ ਲਵਲੀ ਅਕਾਲੀ ਆਗੂ ਵਿਕ੍ਰਮ ਸਿੰਘ, ਗੁਰਮੀਤ ਸਿੰਘ ਬੋਬੀ, ਜਗਜੀਤ ਸਿੰਘ ਕਮਾਂਡਰ ਆਦਿਕ ਮੁੱਖ ਤੌਰ ਤੇ ਮੌਜੂਦ ਸਨ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>