
ਹਮਬਰਗ (ਅਮਰਜੀਤ ਸਿੱਧੂ ਬੱਧਨੀ):- ਜ਼ਰਮਨ ਦੇ ਸ਼ਹਿਰ ਹਮਬਰਗ ਵਿਖੇ ਹਾਕੀ ਕੱਪ ਕਰਵਾਇਆ ਗਿਆ। ਜਿਸ ਵਿੱਚ ਆਸਟਰੇਲੀਆ, ਜ਼ਰਮਨ, ਹਾਲੈਡ ਤੇ ਇੰਗਲੈਡ ਦੀਆਂ ਟੀਮਾਂ ਨੇ ਭਾਗ ਲਿਆ। ਪਹਿਲਾ ਮੈਚ ਹਾਲੈਡ ਤੇ ਆਸਟਰੇਲੀਆ ਵਿੱਚ ਖੇਡਿਆ ਗਿਆ ਜਿਸ ਵਿਚ ਆਸਟਰੇਲੀਆ ਨੇ ਇਹ ਮੈਚ ਦੋ ਦੇ ਮੁਕਾਬਲੇ ਤਿੰਨ ਗੋਲਾਂ ਨਾਲ ਜਿੱਤਿਆ। ਦੂਸਰਾ ਮੈਚ ਜ਼ਰਮਨ ਤੇ ਇੰਗਲੈਡ ਵਿੱਚ ਹੋਇਆ ਜ਼ਰਮਨ ਦੀ ਟੀਮ ਜੀਰੋ ਦੇ ਮੁਕਾਬਲੇ 6 ਗੋਲਾਂ ਨਾਲ ਜੇਤੂ ਰਹੀ। ਉਸ ਤੋ ਅਗਲੇ ਮੈਚ ਆਸਟਰੇਲੀਆ ਤੇ ਇੰਗਲੈਡ ਵਿਚਕਾਰ ਹੋਇਆ ਇਸ ਵਿੱਚ ਨੇ ਆਸਟਰੇਲੀਆ ਪੰਜ ਤੇ ਇੰਗਲੈਡ ਨੇ ਦੋ ਗੋਲ ਕੀਤੇ। ਅਗਲਾ ਮੈਚ ਹਾਲੈਡ ਨੇ ਇੰਗਲੈਡ ਤੋ ਪੰਜ, ਚਾਰ ਨਾਲ ਜਿਤਿੱਆ। ਜ਼ਰਮਨ ਨੇ ਹਾਲੈਡ ਨੂੰ ਪੰਜ ਦੇ ਮੁਕਾਬਲੇ ਦੋ ਗੋਲਾਂ ਨਾਲ ਹਰਾ ਕੇ ਫਾਈਨਲ ਵਿੱਚ ਪ੍ਰਵੇਸ ਕੀਤਾ। ਫਾਈਨਲ ਦਾ ਮੈਚ ਆਸਟਰੇਲੀਆ ਤੇ ਜ਼ਰਮਨ ਵਿਚਕਾਰ ਹੋਇਆ। ਆਸਟਰੇਲੀਆ ਨੇ ਜਰਮਨ ਨੂੰ ਛੇ ਦੇ ਮੁਕਾਬਲੇ ਦੋ ਗੋਲਾ ਨਾਲ ਹਰਾ ਕੇ ਕੱਪ ਤੇ ਕਬਜਾ ਕੀਤਾ। ਪ੍ਰੈਸ ਨੂੰ ਇਹ ਜਾਣਕਾਰੀ ਸੁਖਜਿੰਦਰ ਸਿੰਘ ਗਰੇਵਾਲ ਨੇ ਦਿੱਤੀ।
