ਚੀਫ ਖਾਲਸਾ ਦੀਵਾਨ ਦੀ ਲੁਧਿਆਣਾ ਲੋਕਲ ਕਮੇਟੀ ਵਲੋਂ ਨਿਰਮਲ ਸਿੰਘ ਦੀ ਟੀਮ ਨੂੰ ਪੂਰਨ ਹਮਾਇਤ ਦਾ ਐਲਾਨ

ਅੰਮ੍ਰਿਤਸਰ – ਚੀਫ ਖਾਲਸਾ ਦੀਵਾਨ ਦੀ 2 ਦਸੰਬਰ ਨੂੰ ਹੋਣ ਜਾ ਰਹੀ ਚੋਣ ਸੰਬੰਧੀ ਪ੍ਰਧਾਨਗੀ ਦੇ ਉਮੀਦਵਾਰ ਨਿਰਮਲ ਸਿੰਘ ਵਲੋਂ ਚੋਣ ਸਰਗਰਮੀਆਂ ‘ਚ ਤੇਜੀ ਲਿਆਂਦੀ ਜਾ ਰਹੀ ਹੈ, ਚੀਫ ਖਾਲਸਾ ਦੀਵਾਨ ਦੀ ਲੁਧਿਆਨਾ ਨਾਲ ਸੰਬਧਿਤ ਲੋਕਲ ਕਮੇਟੀ ਵਲੋਂ ਨਿਰਮਲ ਸਿੰਘ ਦੀ ਪੂਰੀ ਟੀਮ ਨੂੰ ਸਹਿਯੋਗ ਦੇਣ ਦੇ ਐਲਾਨ ਨਾਲ ਉਹਨਾਂ ਦੀ ਜਿਤ ਨਿਸ਼ਚਿਤ ਹੋਗਈ ਹੈ।

ਇਸ ਬਾਰੇ ਲੁਧਿਆਣਾ ‘ਚ ਚੋਣ ਪ੍ਰਚਾਰ ਕਰਨ ਉਪਰੰਤ ਅਮ੍ਰਿਤਸਰ ਪਹੁੰਚੇ ਨਿਰਮਲ ਸਿੰਘ ਨੇ ਦਸਿਆ ਕਿ ਉਹਨਾਂ ਸਮੇਤ ਵਖ ਵਖ ਅਹੁਦਿਆਂ ਲਈ ਖੜੇ ਕੀਤੇ ਗਏ ਉਮੀਦਵਾਰਾਂ ਸੁਰਿੰਦਰ ਸਿੰਘ ਰੁਮਾਲਿਆਂ ਵਾਲਾ, ਇੰਦਰਬੀਰ ਸਿੰਘ ਨਿੱਜਰ, ਅਮਰਜੀਤ ਸਿੰਘ ਵਿਕਰਾਂਤ, ਸਵਿੰਦਰ ਸਿੰਘ ਕਥੂਨੰਗਲ ਅਤੇ ਸੁਖਦੇਵ ਸਿੰਘ ਮੱਤੇਵਾਲ ਨੇ ਲੁਧਿਆਣਾ ਵਿਖੇ ਪਹੁੰਚ ਕੇ ਦੀਵਾਨ ਦੇ ਮੈਬਰਾਂ ਨਾਲ ਰਾਬਤਾ ਕਾਇਮ ਕੀਤਾ ਅਤੇ ਉਥੇ ਬੁਲਾਈ ਗਈ ਲੋਕਲ ਕਮੇਟੀ ਮੈਬਰਾਂ ਦੀ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਹਨਾਂ ਤੋਂ ਸਹਿਯੋਗ ਦੀ ਅਪੀਲ ਕੀਤੀ। ਉਨਾਂ ਕਮੇਟੀ ਮੈਬਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਦੀਵਾਨ ‘ਚ ਆਈਆਂ ਪ੍ਰਬੰਧਕੀ ਖਾਮੀਆਂ ਨੂੰ ਦੂਰ ਕਰਨਗੇ ਅਤੇ ਲੋਕਾਂ ਦੀਆਂ ਆਸਾਂ ‘ਤੇ ਖਰਾ ਉਤਰਿਆ ਜਾਵੇਗਾ।  ਉਹਨਾਂ ਕਿਹਾ ਕਿ ਦੀਵਾਨ ਦੀ ਸਥਾਪਤੀ ਦਾ ਮਨੋਰਥ ਸਿੱਖੀ ਅਤੇ ਸਿੱਖਿਆ ਹੈ ਅਤੇ ਇਸ ਦੀ ਪੂਰਤੀ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ।  ਉਨਾਂ ਕਿਹਾ ਕਿ ਦੀਵਾਨ ਦਾ ਕੰਮ ਕਾਜ ਪਾਰਦਰਸ਼ੀ ਹੋਵੇਗਾ ਅਤੇ ਕਿਸੇ ਤਰਾਂ ਦੀ ਬੇਨਿਯਮੀ ਜਾਂ ਵਧੀਕੀਆਂ ਬਰਦਾਸ਼ਤ ਨਹੀਂ ਹੋਣਗੀਆਂ। ਉਨਾਂ ਕਿਹਾ ਕਿ ਚੀਫ ਖਾਲਸਾ ਦੀਵਾਨ ਨੂੰ ਬੁਲੰਦੀਆਂ ‘ਚ ਲਿਆਉਣ ‘ਚ ਲੁਧਿਆਣਾ ਨਾਲ ਸੰਬੰਧਿਤ ਮੈਬਰਾਂ ਅਤੇ ਸੰਗਤ ਦਾ ਬਹੁਤ ਵਡਾ ਰੋਲ ਰਿਹਾ ਹੈ। ਇਸ ਮੈਕੇ ਲੋਕਲ ਕਮੇਟੀ ਮੈਬਰਾਂ ਨੇ ਉਹਨਾਂ ਦੀ ਪੂਰੀ ਟੀਮ ਨੂੰ ਪੂਰਨ ਸਹਿਯੌਗ ਦੇਣ ਦਾ ਐਲਾਨ ਕੀਤਾ। ਇਸ ਮੌਕੇ ਲੁਧਿਆਣਾ ਦੇ ਦੀਵਾਨ ਦੀ ਲੋਕਲ ਕਮੇਟੀ ਵਲੋਂ ਉਨਾਂ ਦੀ ਜਨਰਲ ਬਾਡੀ ਵਲੋਂ ਬੀਤੇ ਦਿਨੀਂ ਅਮਰਜੀਤ ਸਿੰਘ ਬਾਂਗਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਲਏ ਗਏ ਫੈਸਲਿਆਂ ਤੋਂ ਜਾਣੂ ਕਰਉਦਿਆਂ ਦਸਿਆ ਕਿ ਲੋਕਲ ਕਮੇਟੀ ਮੈਬਰਾਂ ਨੇ ਡੂੰਘੀ ਸੋਚ ਵਿਚਾਰ ਕਰਦਿਆਂ ਦੀਵਾਨ ਦੀਆਂ ਚੋਣਾਂ ‘ਚ ਖੜੇ ਸਾਰੇ ਉਮੀਦਵਾਰਾਂ ਦੀ ਸ਼ਖਬੀਅਤ ਨੂੰ ਪੜਚੋਲਿਆ ਗਿਆ ਅਤੇ ਅੰਤ ਸਰਬਸੰਮਤੀ ਇਹ ਪ੍ਰਵਾਨ ਕੀਤਾ ਗਿਆ ਕਿ ਚੀਫ ਖਾਲਸਾ ਦੀਵਾਨ ਦੀ ਚੜਦੀਕਲਾ ਬਹਾਲ ਕਰਨ ਲਈ ਉਹ ਨਿਰਮਲ ਸਿੰਘ ਦੀ ਟੀਮ ਨੂੰ ਸਪੋਰਟ ਕਰੇਗੀ ਅਤੇ ਉਹਨਾਂ ਦੀ ਜਿਤ ਯਕੀਨੀ ਬਣਾਇਆ ਜਾਵੇਗਾ। ਉਕਤ ਫੈਸਲੇ ਲਈ ਨਿਰਮਲ ਸਿੰਘ ਨੇ ਮੈਬਰਾਂ ਦਾ ਧੰਨਵਾਦ ਕੀਤਾ ਅਤੇ 2 ਦਸੰਬਰ ਨੂੰ ਚੋਣ ਨਿਸ਼ਾਨ ਨਗਾਰਾ ‘ਤੇ ਮੋਹਰ ਲਾਉਣ ਦੀ ਅਪੀਲ ਕੀਤੀ। ਇਸ ਮੌਕੇ ਜਥੇਦਾਰ ਆਸਾ ਸਿੰਘ ਮੀਤ ਪ੍ਰਧਾਨ, ਅਮਰਜੀਤ ਸਿੰਘ ਨਨਕਾਣਾ ਸਾਹਿਬ ਬਸ ਸਰਵਿਸ, ਜਨਰਲ ਸਕਤਰ, ਹਰਭਜਨ ਸਿੰਘ ਸਕਤਰ, ਰਜਿੰਦਰ ਸਿੰਘ ਮਰਵਾਹ, ਪ੍ਰਮਬੀਰ ਸਿੰਘ ਮਤੇਵਾਲ, ਪ੍ਰੋ: ਹਰੀ ਸਿੰਘ, ਅਵਤਾਰ ਸਿੰਘ , ਜਸਪਾਲ ਸਿੰਘ ਢਿਲੋਂ, ਇੰਜੀ: ਜਸਪਾਲ ਸਿੰਘ, ਤਜਿੰਦਰ ਸਿੰਘ ਭਟੀਆ, ਸੁਖਬੀਰ ਸਿੰਘ ਚਾਵਲਾ ਹੁਸ਼ਿਆਰਪੁਰ, ਪਿੰਸ, ਗਿਆਨ ਸਿੰਘ, ਹਰਮਿੰਦਰ ਸਿੰਘ, ਮਲਵਿੰਦਰ ਸਿੰਘ  ਹਰਮੀਤ ਸਿੰਘ, ਗੁਰਪ੍ਰੀਤ ਸਿੰਘ,  ਹਰਿੰਦਰ ਮੋਹਨ ਸਿੰਘ, ਜਗਮੋਹਨ ਸਿੰਘ ਕੁਲਦੀਪ ਸਿੰਘ, ਮਖਨ ਸਿੰਘ ਮਨਜੀਤ ਸਿੰਘ ਆਦਿ ਵੀ ਉਹਨਾਂ ਨਾਲ ਮੌਜੂਦ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>