ਨਵਨਿਯੁਕਤ ਚੇਅਰਮੈਨ ਨੇ ਅਹੁੱਦਾ ਸੰਭਾਲਿਆ

ਜਥੇ.ਹੀਰਾ ਸਿੰਘ ਚੜੇਵਾਨ ਹਾਜ਼ਰੀਨਾਂ ਦੀ ਮੌਜੂਦਗੀ ’ਚ ਆਪਣਾ ਅਹੁੱਦਾ ਸੰਭਾਲਣ ਮੌਕੇ। (ਫੋਟੋ : ਬਾਂਸਲ)

ਸ੍ਰੀ ਮੁਕਤਸਰ ਸਾਹਿਬ, (ਬਾਂਸਲ) -: ਇਥੋਂ ਦੇ ਕੋਟਕਪੂਰਾ ਰੋਡ ਸਥਿਤ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਵਿਖੇ ਜ਼ਿਲ੍ਹਾ ਪ੍ਰੀਸ਼ਦ ਦੇ ਨਵੇਂ ਬਣੇ ਚੇਅਰਮੈਨ ਜਥੇ.ਹੀਰ ਸਿੰਘ ਚੜੇਵਾਨ ਦੀ ਤਾਜਪੋਸ਼ੀ ਦੇ ਸੰਬੰਧ ’ਚ ਅੱਜ ਇੱਕ ਸਮਾਰੋਹ ਕਰਵਾਇਆ ਗਿਆ। ਜਿਸ ਵਿੱਚ ਸ੍ਰੀ ਵਰੁਣ ਰੁਜ਼ਮ ਡਿਪਟੀ ਕਮਿਸ਼ਨਰ ਮੁਕਤਸਰ ਉਚੇਚੇ ਤੌਰ ਤੇ ਸ਼ਾਮਲ ਹੋਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਦਰਸ਼ਨ ਸਿੰਘ ਮਰਾੜ, ਹਰਪ੍ਰੀਤ ਸਿੰਘ ਵਿਧਾਇਕ ਮਲੋਟ, ਭਾਈ ਹਰਨਿਰਪਾਲ ਸਿੰਘ ਕੁੱਕੂ ਸਾਬਕਾ ਵਿਧਾਇਕ ਮੁਕਤਸਰ, ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਐਮ.ਡੀ.ਸਹਿਕਾਰੀ ਬੈਂਕ ਜ਼ਿਲ੍ਹਾ ਮੁਕਤਸਰ, ਲਖਵਿੰਦਰ ਸਿੰਘ ਲੱਖਾ ਚੇਅਰਮੈਨ ਮਾਰਕੀਟ ਕਮੇਟੀ ਮੰਡੀ ਬਰੀਵਾਲਾ, ਮਦਨ ਲਾਲ ਧੂੜੀਆ ਕਾਰਜਕਾਰੀ ਚੇਅਰਮੈਨ ਮਾਰਕੀਟ ਕਮੇਟੀ ਮੁਕਤਸਰ, ਵਿਕਾਸ ਕੁਮਾਰ ਪੀਟਰ ਬਾਂਸਲ ਬਰੀਵਾਲਾ, ਭੁਪਿੰਦਰ ਸਿੰਘ ਖੁੰਡੇਹਲਾਲ, ਦੌਲਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰੀ ਪਤਵੰਤੇ ਸ਼ਾਮਲ ਸਨ। ਇਸ ਮੌਕੇ ਮੌਜੂਦਗੀ ਵੱਲੋਂ ਹਾਰ ਪਾ ਕੇ ਚੇਅਰਮੈਨ ਦਾ ਸਵਾਗਤ ਕੀਤਾ ਗਿਆ। ਸਮਾਰੋਹ ਦੌਰਾਨ ਜਥੇ.ਹੀਰਾ ਸਿੰਘ ਚੜੇਵਾਨ ਨੇ ਲੋਕਾਂ ਦੀ ਮੌਜੂਦਗੀ ਵਿੱਚ ਆਪਣਾ ਅਹੁੱਦਾ ਸੰਭਾਲਿਆ। ਇਸ ਮੌਕੇ ਸ੍ਰੀ ਵਰੁਣ ਰੁਜ਼ਮ ਡਿਪਟੀ ਕਮਿਸ਼ਨਰ ਨੇ ਸਾਰਿਆਂ ਵੱਲੋਂ ਚੇਅਰਮੈਨ ਚੜੇਵਾਨ ਨੂੰ ਵਧਾਈ ਦਿੱਤੀ। ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਸ.ਅਮਨਦੀਪ ਸਿੰਘ ਮਹਾਸ਼ਾ ਬਤੌਰ ਚੇਅਰਮੈਨ ਨਿਯੁਕਤ ਸਨ ਤੇ ਉਨ੍ਹਾਂ ਦੇ ਅਸਤੀਫ਼ੇ ਮਗਰੋਂ ਜਥੇ.ਹੀਰਾ ਸਿੰਘ ਚੜੇਵਾਨ ਨੂੰ ਚੇਅਰਮੈਨ ਬਣਾਇਆ ਗਿਆ ਹੈ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>