ਦੁਨੀਆਂ ਦੇ ਹਰ ਗਰੀਬ ਤੱਕ ਪਹੁੰਚਣੀ ਚਾਹੀਦੀ ਹੈ ਕੋਰੋਨਾ ਵੈਕਸੀਨ – ਪੋਪ ਫਰਾਂਸਿਸ

ਵੈਟੀਕਨ ਸਿਟੀ – ਪੋਪ ਫਰਾਂਸਿਸ ਨੇ ਵਿਸ਼ਵਭਰ ਦੇ ਸਾਰੇ ਦੇਸ਼ਾਂ ਨੂੰ ਅਪੀਲ ਕੀਤੀ ਹੈ ਕਿ ਕੋਰੋਨਾ ਵਾਇਰਸ ਦੀ ਵੈਕਸੀਨ ਉਪਲੱਭਦ ਕਰਵਾਉਣ ਵਿੱਚ ਕਿਸੇ ਵੀ ਤਰ੍ਹਾਂ ਦਾ ਭੇਦਭਾਵ ਨਾ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਵੈਕਸੀਨ ਦੇ ਮਾਮਲੇ ਵਿੱਚ ਸਿਰਫ਼ ਅਮੀਰਾਂ ਨੂੰ ਹੀ ਅਹਿਮੀਅਤ ਦੇ ਕੇ ਗਰੀਬਾਂ ਨੂੰ ਪਿੱਛੇ ਨਾ ਛੱਡਿਆ ਜਾਵੇ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਵਾਇਰਸ ਇੱਕ ਬਹੁਤ ਵੱਡੀ ਤਰਾਸਦੀ ਹੈ। ਇਸ ਮੁਸੀਬਤ ਤੋਂ ਤਦ ਹੀ ਛੁਟਕਾਰਾ ਪਾਇਆ ਜਾ ਸਕਦਾ ਹੈ ਜੇ ਬਿਨਾਂ ਕਿਸੇ ਵੀ ਭੇਦਭਾਵ ਦੇ ਸੱਭ ਲੋਕ ਮਿਲ ਕੇ ਯਤਨ ਕਰਨ।

1024px-Canonization_2014-The_Canonization_of_Saint_John_XXIII_and_Saint_John_Paul_II_(14036966125).resizedਈਸਾਈ ਧਰਮ ਦੇ ਸੱਭ ਤੋਂ ਵੱਡੇ ਧਰਮ ਗੁਰੂ ਪੋਪ ਫਰਾਂਸਿਸ ਨੇ ਕੋਰੋਨਾ ਵੈਕਸੀਨ ਮੁਹਈਆ ਕਰਵਾਉਣ ਦੇ ਮਾਮਲੇ ਤੇ ਚਿੰਤਾ ਜਾਹਿਰ ਕਰਦੇ ਹੋਏ ਕਿਹਾ ਹੈ ਕਿ ਇਹ ਕਿੰਨਾ ਦੁੱਖਦਾਈ ਹੋਵੇਗਾ ਕਿ ਜੇ ਇਸ ਵਾਇਰਸ ਦੀ ਵੈਕਸੀਨ ਅਮੀਰਾਂ ਨੂੰ ਪਹਿਲ ਦੇ ਆਧਾਰ ਤੇ ਦਿੱਤੀ ਗਈ। ਉਨ੍ਹਾਂ ਅਨੁਸਾਰ ਇਹ ਬਹੁਤ ਵੱਡਾ ਘਪਲਾ ਹੋਵੇਗਾ ਜੇ ਸਰਕਾਰੀ ਮੱਦਦ ਕੇਵਲ ਉਦਯੋਗਾਂ ਨੂੰ ਹੀ ਦਿੱਤੀ ਜਾਵੇ ਅਤੇ ਗਰੀਬਾਂ  ਦੀ ਅਣਦੇਖੀ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਨੇ ਦੁਨੀਆਂਭਰ ਵਿੱਚ ਸੰਕਟ ਪੈਦਾ ਕਰ ਦਿੱਤਾ ਹੈ।

ਇਸ ਮਹਾਂਮਾਰੀ ਨੇ ਸਾਰੀ ਦੁਨੀਆਂ ਦੀ ਆਰਥਿਕ ਅਤੇ ਸਮਾਜਿਕ ਵਿਵਸਥਾ ਨੂੰ ਤਹਿਸ-ਨਹਿਸ ਕਰ ਦਿੱਤਾ ਹੈ। ਵਿਸ਼ਵ ਦੇ ਜਿਆਦਾਤਰ ਹਿੱਸਿਆਂ ਵਿੱਚ ਗਰੀਬਾਂ ਨੂੰ ਵਾਜਿਬ ਸਿਹਤ ਸਹੂਲਤਾਂ ਨਹੀਂ ਮਿਲ ਰਹੀਆਂ। ਇਸ ਦੇ ਚੱਲਦੇ ਇੱਕ ਵੱਡਾ ਤੱਬਕਾ ਆਪਣੀਆਂ ਜਾਬਾਂ ਗਵਾ ਚੁੱਕਾ ਹੈ।ਸੱਭ ਲੋਕਾਂ ਦਾ ਇਹ ਫਰਜ਼ ਬਣਦਾ ਹੈ ਕਿ ਵੈਕਸੀਨ ਆਉਣ ਦੇ ਬਾਅਦ ਇਹ ਹਰ ਵਰਗ ਦੇ ਲੋਕਾਂ ਤੱਕ ਬਿਨਾਂ ਕਿਸੇ ਵੀ ਭੇਦਭਾਵ ਦੇ ਮੁਹਈਆ ਕਰਵਾਈ ਜਾਵੇ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>