ਸੀਟੂ ਦੇ ਉਦੇਸ਼ਾਂ ਅਤੇ ਫੌਰੀ ਕਾਰਜਾਂ ਦੇ ਪ੍ਰਚਾਰ ਦੀ ਮੁਹਿੰਮ ਪੂਰੇ ਮਈ ਮਹੀਨੇ ਦੌਰਾਨ ਜਾਰੀ ਰੱਖੀ ਜਾਵੇਗੀ : ਚੰਦਰ ਸ਼ੇਖਰ

ਚੰਡੀਗਡ਼੍ਹ, (ਉਮੇਸ਼ ਜੋਸ਼ੀ)  – ਸੀਟੂ ਦੀ ਚੰਡੀਗਡ਼੍ਹ ਵਿਖੇ ਸੰਪਨ ਹੋਈ ਆਲ ਇੰਡੀਆ ਵਰਕਿੰਗ ਕਮੇਟੀ ਦੇ ਫੈਸਲੇੇ ਅਨੂਸਾਰ ਪੰਜਾਬ ਸੀਟੂ ਦੀਆਂ ਸਾਰੀਆਂ ਕਮੇਟੀਆਂ ਅਤੇ ਯੂਨੀਅਨਾਂ ਵਲੋਂ ਸੀਟੂ ਦੇ ਬੁਨਿਆਦੀ ਉਦੇਸ਼ਾਂ ਅਤੇ ਮੌਜੂਦਾ ਸਮੇਂ ਦੇ ਕਾਰਜਾਂ ਦੀ ਪੂਰਤੀ ਲਈ ਜੋਰਦਾਰ ਮੁਹਿੰਮ ਚਲਾਈ ਜਾ ਰਹੀ ਹੈ। ਇਹ ਮੁਹਿੰਮ 1 ਮਈ ਤੋਂ ਸ਼ੁਰੂ ਕਰਕੇ ਸੀਟੂ ਦੇ ਸਥਾਪਨਾ ਦਿਵਸ 30 ਮਈ ਤੱਕ ਲਗਾਤਾਰ ਜਾਰੀ ਰੱਖੀ ਜਾਵੇਗੀ।  ਇਸ ਦੀ ਜਾਣਕਾਰੀ ਅੱਜ ਇੱਥੇ ਸੀਟੂ ਦੇ ਸੂਬਾਈ ਦਫਤਰ ਤੋਂ ਸਾਥੀ ਚੰਦਰ ਸ਼ੇਖਰ ਜਨਰਲ ਸਕੱਤਰ ਪੰਜਾਬ ਵਲੋਂ ਜਾਰੀ ਪ੍ਰੈਸ ਬਿਆਨ ਰਹੀਂ ਦਿੱਤੀ ਗਈ ਹੈ।

ਇਸ ਮੁਹਿੰਮ ਦੌਰਾਨ ਰਾਜ ਕਰਦੀਆਂ ਜਮਾਤਾਂ-ਸਰਮਾਏਦਾਰਾਂ ਅਤੇ ਜਗੀਰਦਾਰਾਂ ਦੀਆਂ ਹਿੱਤੂ ਨੀਤੀਆਂ ਵਿਰੁੱਧ ਅਤੇ ਇਨ੍ਹਾਂ ਨੀਤੀਆਂ ਉੱਤੇ ਅਮਲ ਕਰਨ ਵਾਲੀਆਂ ਪਾਰਟੀਆਂ ਭਾਜਪਾ, ਕਾਂਗਰਸ ਅਤੇ ਖੇਤਰੀ ਬਰਾਂਡਾ ਨੂੰ ਨੰਗਾ ਕੀਤਾ ਜਾ ਰਿਹਾ ਹੈ। ਇਨ੍ਹਾਂ ਨੀਤੀਆਂ ਦੇ ਮਜ਼ਦੂਰਾਂ-ਕਿਸਾਨਾਂ ਅਤੇ ਹੋਰਨਾਂ ਮਿਹਨਤਕਸ਼ ਜਮਾਤ ਦੇ ਭਾਗਾਂ ਉੱਤੇ ਪੈ ਰਹੇ ਮਾਰੂ ਅਸਰ ਵਿਰੁੱਧ ਵਿਸ਼ਾਲ ਲਾਮਬੰਦੀ ਲਈ ਕਿਰਤੀ ਵਰਗ ਨੂੰ ਤਿਆਰ ਕਰਕੇ ਲੰਮ-ਚਿਰੇ ਅਤੇ ਸਿਰਡ਼ੀ ਘੋਲਾਂ ਦੇ ਮੈਦਾਨ ਵਿੱਚ ਉਤਾਰਨਾ ਹੈ। ਅੱਜ ਦੀ ਠੋਸ ਸਚਾਈ ਇਹ ਹੈ ਕਿ ਟਰੇਡ ਯੂਨੀਅਨ ਲਹਿਰ ਕਈ ਟੁਕਡ਼ਿਆਂ ਵਿੱਚ ਵੱਡੀ ਹੋਈ ਹੈ। ਇਸ ਨੂੰ ਉਨ੍ਹਾਂ ਮੰਗਾਂ ਉੱਤੇ ਇਕੱਠਾ ਕਰਨਾ ਹੈ, ਜਿਨ੍ਹਾਂ ਉੱਤੇ ਆਮ ਸਹਿਮਤੀ ਬਣ ਸਕਦੀ ਹੈ।  12 ਮੰਗਾਂ ਉਹ ਹਨ ਜਿਨ੍ਹਾਂ ਉੱਤੇ ਦੇਸ਼ ਦੀਆਂ 11 ਕੇਂਦਰੀ ਤੇ ਦੇਸ਼ ਪੱਧਰੀ ਯੂਨੀਅਨਾਂ ਅਤੇ ਵੱਡੀ ਗਿਣਤੀ ਦੀਆਂ ਅਨੇਕਾਂ ਟਰੇਡ ਵਾਈਜ਼ ਕੌਮੀ ਫੈਡਰੇਸ਼ਨਾਂ ਕਈਆਂ ਸਾਲਾਂ ਤੋਂ ਮਿਲ ਕੇ ਲਡ਼ ਰਹੀਆਂ ਹਨ। ਹੁਣ ਕਿਸਾਨੀ ਮੰਗਾਂ ਦੇ ਸਮਰਥਨ ਨਾਲ ਇਹ ਮੰਗਾਂ 13 ਹੋ ਗਈਆਂ ਹਨ। ਭਾਜਪਾ ਦੀ ਘਮੰਡੀ, ਤਾਨਾਸ਼ਾਹੀ ਵਾਲੀ ਅਤੇ ਫਿਰਕੂ ਵੰਡੀਆਂ ਪਾਉਣ ਵਾਲੀ ਸਰਕਾਰ ਵਿਰੁੱਧ ਲਡ਼ਾਈ ਹੋਰ ਵੀ ਵਿਸ਼ਾਲ ਅਤੇ ਤਿੱਖੀ ਹੋ ਗਈ ਹੈ। ਇਸ ਲਡ਼ਾਈ ਕਾਰਨ ਮੋਦੀ ਸਰਕਾਰ ਨੂੰ ਪੈਰ-ਪੈਰ ਉੱਤੇ ਕਿਰਤੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਏਕੇ ਅਤੇ ਸਾਂਝੀ ਲੋਕ ਲਹਿਰ ਨੂੰ, ਸਾਰੀਆਂ ਤੰਗ ਨਜ਼ਰੀਆ ਅਤੇ  ਭਟਕਣਾ ਦੇ ਬਾਵਜੂਦ ਤੇਜ਼ੀ ਨਾਲ ਅੱਗ ਵਧਾਉਣਾ ਹੈ। ਇਸ ਲਈ ਸੀਟੂ ਵਲੋਂ ਧਾਰਣ ਕੀਤੀ ਕਨਫੈਡਰੇਸ਼ਨ ਦੀ ਕਾਇਮੀ ਦੀ ਮਹੱਤਤਾ ਦਾ ਬਾ-ਦਲੀਲ ਪ੍ਰਚਾਰ ਜ਼ਰੂਰੀ ਬਣ ਚੁੱਕਾ ਹੈ। ਵੱਖੋ ਵੱਖ ਟਰੇਡ ਯੂਨੀਅਨ ਸੈਂਟਰ ਹੋਣ ਦੇ ਬਾਵਜੂਦ ਵੀ ਸਾਂਝੇ ਤੌਰ ਉੱਤੇ ਆਮ ਸਹਿਮਤੀ ਅਨੂਸਾਰ ਅਤੇ ਤੈ ਸ਼ੂਦਾ ਢੰਗਾਂ ਨਾਲ ਸਾਂਝੇ ਘੋਲ ਚਲਾਏ ਜਾਣ। ਜਿਨ੍ਹਾਂ ਮੁੱਦਿਆਂ ਬਾਰੇ ਆਮ ਸਹਿਮਤੀ ਨਹੀਂ ਬਣੀ ਉਨ੍ਹਾਂ ਉੱਤੇ ਆਪਸੀ ਵਿਚਾਰ ਵਟਾਂਦਰਾ ਜਾਰੀ ਰੱਖਿਆ ਜਾਵੇ। ਇਸ ਤਰ੍ਰਾਂ ਆਮ ਸਹਿਮਤੀ ਦੇ ਮੁੱਦੇ ਵਧਾਏ ਜਾਣ ਅਤੇ ਘੋਲ ਨੂੰ ਹੋਰ ਤਿੱਖਾ ਅਤੇ ਵਿਸ਼ਾਲ ਬਣਾਇਆ ਜਾਵੇ। ਸੀਟੂ ਦੀ ਇਸ ਕਨਫੈਡਰੇਸ਼ਨ ਦੀ ਪਾਲਸੀ ਨੂੰ ਵੱਖੋ ਵੱਖ ਪੱਧਰਾਂ ਉਤੇ ਅੱਗੇ ਵਧਾਇਆ ਜਾਵੇ । ਅੱਜ ਮਹੀਨੇ ਭਰ ਦੀ ਪ੍ਰਚਾਰ ਮੁਹਿੰਮ ਵਿੱਚ ਸੀਟੂ ਵਲੋਂ ਅਪਾਣੇ ਕਾਡਰ ਅਤੇ ਆਮ ਮਜ਼ਦੂਰਾਂ ਨੂੰ ਇਸ ਪਹੁੰਚ ਬਾਰੇ ਵੀ ਚੇਤਨ ਕਰਨਾ ਜ਼ਰੂਰੀ ਹੈ।

1. ਜਮਾਤੀ ਏਕਤਾ ਨੂੰ ਅੱਗੇ ਵਧਾਓ! 2. ਨਵਉਦਾਰਵਾਦੀ ਨੀਤੀਆਂ ਅਤੇ ਵੰਡ ਵਾਊ ਸ਼ਕਤੀਆਂ ਨੂੰ ਪਛਾਡ਼ੋ! 3. ਸਾਮਰਾਜੀ ਚਾਲਾਂ ਅਤੇ ਦਖਲ ਵਿਰੁੱਧ ਸ਼ਕਤੀਸ਼ਾਲੀ ਲਹਿਰ ਦਾ ਵਿਕਾਸ ਕਰੋ!

ਇਸ ਮੁਹਿੰਮ ਦੌਰਾਨ ਬੇਰੁਜ਼ਗਾਰੀ, ਮਹਿੰਗਾਈ, ਜਨਤਕ ਖੇਤਰ ਦੇ ਨਿੱਜੀਕਰਣ, ਆਉਟ ਸੋਰਸਿੰਗ ਅਤੇ ਠੇਕੇਦਾਰ ਮਜ਼ਦੂਰ ਪ੍ਰਣਾਲੀ, ਗੈਰ ਜਥੇਬੰਦ ਖੇਤਰ ਦੇ ਕਰੋਡ਼ਾਂ ਮਜ਼ਦੂਰਾਂ ਦੀ ਰੋਟੀ, ਕੱਪਡ਼ਾ ਅਤੇ ਮਕਾਨ ਦੀ ਬੁਨਿਆਦੀ ਮੰਗ ਵੀ ਪੂਰੀ ਨਾ ਹੋਣ ਅਤੇ ਅੱਜ ਤੱਕ ਜਿੱਤੇ ਹੋਏ ਹੱਕਾਂ ਨੂੰ ਚਾਰ ਲੇਬਰ ਕੋਡਾਂ ਰਾਹੀਂ ਖੋਹਣ ਦੀਆਂ ਕਾਰਪੋਰੇਟ ਅਤੇ ਭਾਜਪਾ ਦੇ ਗਠਜੋਡ਼ ਦੀਆਂ ਸ਼ਾਜ਼ਿਸਾਂ ਨੂੰ ਨੰਗੇ ਕਰਨ ਅਤੇ ਹਰਾਉਣ ਦੀ ਫੌਰੀ ਜ਼ਰੂਰਤ ਉੱਤੇ ਬਲ ਦਿੱਤਾ ਜਾਣਾ ਹੈ। ਸੀਟੂ ਆਗੂ ਚੰਦਰ ਸ਼ੇਖਰ ਨੇ ਕਿਹਾ ਕਿ ਟਰੇਡ ਯੂਨੀਅਨ ਅਤੇ ਜਮਹੂਰੀ ਹੱਕਾਂ ਦੀ ਰਾਖੀ ਇਸ ਸੰਘਰਸ਼ ਦਾ ਅਨਿੱਖਡ਼ਵਾਂ ਹਿੱਸਾ ਹੈ। ਇਹ ਅਧਿਕਾਰ ਦੇਸ਼ ਦੇ ਸੰਵਿਧਾਨ ਵਲੋਂ ਦਿੱਤੇ ਗਏ ਅਤੇ ਬੁਨਿਆਦੀ ਮਨੁੱਖੀ ਅਧਿਕਾਰ ਹਨ। ਇਨ੍ਹਾਂ ਦੀ ਰਾਖੀ ਲਈ ਕਿਰਤੀ ਸ਼ੇ੍ਰਣੀ ਨੂੰ ਸੁਚੇਤ ਕਰਨਾ ਜ਼ਰੂਰੀ ਹੈ। ਇਸ ਮੁਹਿੰਮ ਦਾ ਇਕ ਇਹ ਉਦੇਸ਼ ਵੀ ਹੈ। ਸਾਮਰਾਜੀ ਦੇਸ਼, ਉਨ੍ਹਾਂ ਦੇ ਹਿੱਤਾਂ ਲਈ ਬਣਾਏ ਅਦਾਰੇ-ਸੰਸਾਰ ਬੈਂਕ, ਵਿਸ਼ਵ ਵਪਾਰ ਸੰਗਠਨ, ਕੌਮਾਂਤਰੀ ਮੁਦਰਾ ਕੋਸ਼, ਯੂਰਪੀਨ ਕਲੱਬ ਆਦਿ ਵਲੋਂ ਨਿਰਦੇਸਤ ਨੀਤੀਆਂ ਨੂੰ ਅਪਨਾਉਣ ਅਤੇ ਉਨ੍ਹਾਂ ਦੇ ਦਾਬੇ ਹੇਠ ਆਉਣਾ ਅਤੇ ਭਾਜਪਾ ਦਾ ਉਨ੍ਹਾਂ ਦਾ ਪਿੱਛ ਲੱਗ ਬਣ ਜਾਣ ਦੀਆਂ ਨੀਤੀਆ ਨੂੰ ਨੰਗੇ ਕਰਨਾ ਅਤੇ ਭਾਂਜ ਦੇਣਾ ਸੀਟੂ ਦਾ ਮੁੱਖ ਕਰਤੱਬਾਂ ਵਿਚੋਂ ਇੱਕ ਕਾਰਜ ਹੈ। ਇਸੇ ਤਰ੍ਹਾਂ ਭਾਜਪਾ, ਆਰ.ਐਸ.ਐਸ. ਅਤੇ ਉਨ੍ਹਾਂ ਦੀਆਂ ਸਹਿਯੋਗੀ ਜੱਥੇਬੰਦੀਆਂ ਵਲੋਂ ਕਿਰਤੀ ਜਮਾਤ ਸਮੇਤ ਲੋਕਾਂ ਨੂੰ ਧਾਰਮਿਕ ਅਤੇ ਹੋਰਨਾ ਪਛਾਣ ਦੇ ਛਲਾਵੇ ਹੇਠ ਵੰਡਣ ਦੀਆਂ ਸਾਜਿਸ਼ਾਂ ਨੂੰ ਪਰਾਸਤ ਕਰਨ ਲਈ ਲੋਕ ਚੇਤਨਾ ਜਗਾਉਣੀ ਵੀ ਇਸ ਮਹੀਨਾ ਭਰ ਦੀ ਮੁਹਿੰਮ ਦਾ ਹਿੱਸਾ ਹੈ।

ਸੀਟੂ ਆਗੂਆਂ ਕਾਮਰੇਡ ਊਸ਼ਾ ਰਾਣੀ ਆਲ ਇੰਡੀਆ ਸਕੱਤਰ, ਕਾਮਰੇਡ ਮਹਾਂ ਸਿੰਘ ਰੌਡ਼ੀ ਸੂਬਾਈ ਪ੍ਰਧਾਨ, ਕਾਮਰੇਡ ਚੰਦਰ ਸ਼ੇਖਰ ਸੂਬਾਈ ਜਨਰਲ ਸਕੱਤਰ ਅਤੇ ਸੂਬਾਈ ਵਿੱਤ ਸਕੱਤਰ ਕਾਮਰੇਡ ਸੁੱਚਾ ਸਿੰਘ ਅਜਨਾਲਾ ਨੇ ਪੰਜਾਬ ਦੀ ਸਮੁੱਚੀ ਸੀਟੂ ਇਕਾਈਆਂ ਅਤੇ ਸਰਗਰਮ ਕਰਾਜ ਕਰਤਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮੁਿੰਹਮ ਨੂੰ ਸ਼ਕਤੀਸ਼ਾਲੀ ਮਜ਼ਦੂਰ ਲਹਿਰ ਉਸਾਰਨ ਦੇ ਮਨੋਰਥ ਨਾਲ ਪੂਰੀ ਤਰ੍ਹਾਂ ਕਾਮਯਾਬ ਕਰਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>