ਐਮਰਜੈਸੀ ਦਾ ਜ਼ਬਰ-ਜੁਲਮ ਸਭ ਨੇ ਹੀ ਸਹਿਣ ਕੀਤਾ, ਅੱਜ ਵੀ ਪੰਜਾਬੀਆਂ ਤੇ ਸਿੱਖ ਕੌਮ ਉਤੇ ਇਹ ਜ਼ਬਰ ਨਿਰੰਤਰ ਜਾਰੀ ਹੈ ਜੋ ਅਸਹਿ ਹੈ : ਮਾਨ

Simranjit-Singh-Mann.resizedਫ਼ਤਹਿਗੜ੍ਹ ਸਾਹਿਬ – “ਕੁਝ ਆਗੂ ਐਮਰਜੈਸੀ ਦੇ ਤਸੱਦਦ-ਜੁਲਮ ਦੀ ਗੱਲ ਕਰਕੇ ਆਪਣੇ ਉਤੇ ਸਹਿ ਜ਼ਬਰ ਨੂੰ ਉਜਾਗਰ ਕਰ ਰਹੇ ਹਨ । ਜਦੋਕਿ ਐਮਰਜੈਸੀ ਦਾ ਜ਼ਬਰ ਜੁਲਮ ਤਾਂ ਅਸੀ ਸਾਰਿਆ ਨੇ ਸਹਿਣ ਕੀਤਾ ਹੈ । ਮੈਂ ਵਿਜੀਲੈਸ ਵਿਭਾਗ ਵਿਚ ਡਿਪਟੀ ਡਾਈਰੈਕਟਰ ਦੇ ਅਹੁਦੇ ਤੇ ਸੀ ਜੋ ਬਹੁਤ ਵੱਡਾ ਅਹੁਦਾ ਹੈ । ਉਸ ਸਮੇ ਮੇਰੇ ਮਾਲੀ ਨੂੰ ਫੜਕੇ ਲੈ ਗਏ ਅਤੇ ਉਸਦੀ ਜ਼ਬਰੀ ਨਸਬੰਦੀ ਕਰ ਦਿੱਤੀ ਗਈ । ਇਸ ਸੰਬੰਧ ਵਿਚ ਮੈਂ ਡਾਈਰੈਕਟਰ ਕੋਲ ਪਹੁੰਚ ਕੀਤੀ ਪਰ ਉਹ ਵੀ ਚੁੱਪ ਕਰ ਗਏ । ਇਹ ਤਾਂ ਬਹੁਤ ਵੱਡੀ ਬੇਇਨਸਾਫ਼ੀ ਹੈ ਸਾਡੇ ਪਿੰਡ ਐਨ.ਆਈ.ਏ. ਨੇ ਰੇਡ ਕੀਤੀ ਮੇਰੇ ਬਾਪੂ ਜੀ ਦੇ ਬੈਂਕ ਲਾਕਰ ਖੋਲ੍ਹੇ ਗਏ ਜਦੋ ਉਸ ਵਿਚੋ ਕੁਝ ਨਾ ਨਿਕਲਿਆ ਤਾਂ ਬਾਪੂ ਜੀ ਤਫਤੀਸੀ ਅਫਸਰ ਕਹਿਣ ਲੱਗੇ ਕਿ ਤੁਹਾਨੂੰ ਪਹਿਲਾ ਪਤਾ ਲੱਗ ਗਿਆ ਜੀ ਜੋ ਲਾਕਰ ਵਿਚੋ ਕੁਝ ਨਹੀ ਨਿਕਲਿਆ, ਉਨ੍ਹਾਂ ਕਿਹਾ ਕਿ ਅਸੀ ਤਾਂ ਪਾਕਿਸਤਾਨ ਤੋ ਉਜੜਕੇ ਆਏ ਹਾਂ ਸਾਡੇ ਕੋਲੋ ਆਪ ਜੀ ਨੂੰ ਕੀ ਲੱਭੇਗਾ । ਇਸ ਤਰ੍ਹਾਂ ਦਾ ਜ਼ਬਰ ਵੱਡੀ ਗਿਣਤੀ ਵਿਚ ਪੰਜਾਬੀਆਂ ਤੇ ਸਿੱਖਾਂ ਨਾਲ ਹੋਇਆ ਜੋ ਅੱਜ ਵੀ ਨਿਰੰਤਰ ਪੰਜਾਬੀਆਂ ਤੇ ਸਿੱਖਾਂ ਨਾਲ ਜਾਰੀ ਹੈ ਅਤੇ ਅਸਹਿ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਐਮਰਜੈਸੀ ਦੇ ਜ਼ਬਰ ਜੁਲਮਾਂ ਦੀ ਗੱਲ ਕਰਨ ਵਾਲਿਆ ਨੂੰ ਸੁਬੋਧਿਤ ਹੁੰਦੇ ਹੋਏ ਅਤੇ ਅੱਜ ਵੀ ਵਿਸੇਸ ਤੌਰ ਤੇ ਪੰਜਾਬੀਆਂ ਤੇ ਸਿੱਖਾਂ ਨਾਲ ਸੈਟਰ ਤੇ ਪੰਜਾਬ ਦੀਆਂ ਸਰਕਾਰਾਂ ਵੱਲੋ ਬੇਇਨਸਾਫ਼ੀ ਜ਼ਬਰ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਸ ਜਬਰ ਦਾ ਵੇਰਵਾ ਦਿੰਦੇ ਹੋਏ ਕਿਹਾ ਕਿ 1947 ਤੋ ਬਾਅਦ ਜੋ ਸਾਡੀ ਸਿੱਖ ਕੌਮ ਨਾਲ ਹੋਇਆ, ਉਸ ਸਮੇ ਮਾਸਟਰ ਤਾਰਾ ਸਿੰਘ ਨਹਿਰੂ ਤੇ ਗਾਂਧੀ ਨਾਲ ਰਲ ਗਏ ਸਨ । ਲੇਕਿਨ ਸਭ ਤੋ ਪਹਿਲਾ ਇਨ੍ਹਾਂ ਮੁਤੱਸਵੀਆਂ ਨੇ ਮਾਸਟਰ ਜੀ ਨੂੰ ਹੀ ਫੜਿਆ । 1947 ਵਿਚ ਗਾਂਧੀ, ਨਹਿਰੂ ਨੇ ਸਾਡੇ ਪੰਜਾਬ ਨੂੰ ਦੋ ਹਿੱਸਿਆ ਵਿਚ ਵੰਡ ਦਿੱਤਾ, ਫਿਰ 1966 ਵਿਚ ਇੰਦਰਾ ਗਾਂਧੀ ਨੇ ਹਰਿਆਣਾ, ਹਿਮਾਚਲ, ਰਾਜਸਥਾਂਨ ਸਾਡੇ ਪੰਜਾਬ ਵਿਚੋ ਕੱਢਕੇ ਵੱਖਰੇ ਕਰ ਦਿੱਤੇ । ਫਿਰ 1984 ਵਿਚ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਉਤੇ ਤਿੰਨ ਮੁਲਕਾ ਬਰਤਾਨੀਆ, ਰੂਸ ਅਤੇ ਇੰਡੀਅਨ ਫ਼ੌਜਾਂ ਵੱਲੋ ਸਾਂਝੇ ਤੌਰ ਤੇ ਮੰਦਭਾਵਨਾ ਅਧੀਨ ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਕੇ ਸਾਡੇ ਸਰਬਉੱਚ ਸਥਾਂਨ ਹੀ ਢਹਿ ਢੇਰੀ ਨਹੀ ਕੀਤੇ । ਬਲਕਿ ਹਜਾਰਾਂ ਦੀ ਗਿਣਤੀ ਵਿਚ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸਹੀਦੀ ਦਿਹਾੜੇ ਤੇ ਨਤਮਸਤਕ ਹੋਣ ਪਹੁੰਚੇ ਨਿਰਦੋਸ ਤੇ ਨਿਹੱਥੇ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ । ਫਿਰ ਅਕਤੂਬਰ 1984 ਵਿਚ ਡੂੰਘੀ ਸਾਜਿਸ ਤਹਿਤ ਸਿੱਖ ਕੌਮ ਦਾ ਕਤਲੇਆਮ ਕੀਤਾ ਗਿਆ । ਸਾਡੀ ਸਿੱਖ ਰੈਫਰੈਸ ਲਾਈਬ੍ਰੇਰੀ ਤੇ ਤੋਸਾਖਾਨਾ ਵਿਚ ਸੁਰੱਖਿਅਤ ਰੱਖੇ ਗਏ ਬੇਸਕੀਮਤੀ ਦਸਤਾਵੇਜ ਅਤੇ ਦੁਰਲੱਭ ਵਸਤਾਂ ਫ਼ੌਜ ਉਠਾਕੇ ਲੈ ਗਈ ਜੋ ਅੱਜ ਤੱਕ ਸਾਨੂੰ ਵਾਪਸ ਨਹੀ ਮੋੜਿਆ ਗਿਆ । ਫਿਰ 2000 ਵਿਚ ਚਿੱਠੀਸਿੰਘਪੁਰਾ ਜੰਮੂ ਕਸਮੀਰ ਵਿਚ ਜਦੋ ਅਮਰੀਕਾ ਦੇ ਪ੍ਰੈਜੀਡੈਟ ਬਿਲ ਕਲਿਟਨ ਇੰਡੀਆ ਦੌਰੇ ਤੇ ਆਏ ਸਨ ਤਾਂ ਇੰਡੀਅਨ ਫ਼ੌਜ ਵੱਲੋ 43 ਨਿਰਦੋਸ਼ ਤੇ ਨਿਹੱਥੇ ਅੰਮ੍ਰਿਤਧਾਰੀ ਸਿੱਖਾਂ ਨੂੰ ਇਕ ਲਾਇਨ ਵਿਚ ਖੜ੍ਹਾ ਕਰਕੇ ਸ਼ਹੀਦ ਕਰ ਦਿੱਤਾ ਗਿਆ । ਜਿਸਦਾ ਵਰਣਨ ਅਮਰੀਕਾ ਸੈਕਟਰੀ ਆਫ਼ ਸਟੇਟ ਮੈਡਮ ਮੈਡੇਲਿਨ ਅਲਬ੍ਰਾਈਟ ਨੇ ਆਪਣੇ ਵੱਲੋ ਲਿਖੀ ਕਿਤਾਬ ਵਿਚ ਸਪੱਸਟ ਰੂਪ ਵਿਚ ਦਿੱਤਾ ਹੈ । ਜਿਸਦੀ ਜਾਂਚ ਅੱਜ ਤੱਕ ਨਹੀ ਕੀਤੀ ਗਈ । ਲੇਕਿਨ ਹੁਣੇ ਹੀ ਜੋ ਪਹਿਲਗਾਮ ਵਿਚ ਬਹੁਤ ਹੀ ਨਾਟਕੀ ਤੇ ਸਾਜਸੀ ਢੰਗ ਨਾਲ ਯਾਤਰੂਆਂ ਤੇ ਹਮਲਾ ਹੋਇਆ ਉਸਦੀ ਜਾਂਚ ਇਕਦਮ ਸੁਰੂ ਕਰਵਾ ਦਿੱਤੀ ਗਈ ਹੈ ਜੋ ਕਿ ਠੀਕ ਹੈ । ਲੇਕਿਨ ਉਸ ਪੁਰਾਤਨ 25 ਸਾਲ ਪਹਿਲੇ ਵਾਪਰੇ ਦੁਖਾਂਤ ਉਤੇ ਹੁਕਮਰਾਨ ਚੁੱਪ ਕਿਉਂ ਹਨ ?

ਇਸ ਤੋ ਇਲਾਵਾ ਹੁਕਮਰਾਨ ਨੇ ਸਾਜਸੀ ਢੰਗ ਨਾਲ ਸਿੱਖ ਕੌਮ ਦੀ ਆਜਾਦੀ ਚਾਹੁੰਣ ਵਾਲੇ ਸਿੱਖ ਨੌਜਵਾਨਾਂ ਨੂੰ ਬਾਹਰਲੇ ਮੁਲਕਾਂ ਵਿਚ ਆਪਣੀਆ ਖੂਫੀਆ ਏਜੰਸੀਆ ਤੋ ਮਰਵਾਉਣਾ ਸੁਰੂ ਕਰ ਦਿੱਤਾ ਜਿਸ ਵਿਚ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ ਕੈਨੇਡਾ, ਬਰਤਾਨੀਆ ਵਿਚ ਅਵਤਾਰ ਸਿੰਘ ਖੰਡਾ, ਪਾਕਿਸਤਾਨ ਵਿਚ ਪਰਮਜੀਤ ਸਿੰਘ ਪੰਜਵੜ ਅਤੇ ਲਖਬੀਰ ਸਿੰਘ ਰੋਡੇ, ਹਰਿਆਣਾ ਵਿਚ ਦੀਪ ਸਿੰਘ ਸਿੱਧੂ, ਪੰਜਾਬ ਵਿਚ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਅਤੇ ਗੁਰਪ੍ਰੀਤ ਸਿੰਘ ਹਰੀਨੌ ਨੂੰ ਕਤਲ ਕੀਤਾ ਗਿਆ । ਅਮਰੀਕਨ ਨਾਗਰਿਕ ਗੁਰਪੰਤਵੰਤ ਸਿੰਘ ਪੰਨੂ ਤੇ ਜਾਨਲੇਵਾ ਹਮਲੇ ਦੀ ਸਾਜਿਸ ਰਚੀ ਗਈ ਜਿਸ ਲਈ ਸਿੱਧੇ ਤੌਰ ਤੇ ਸ੍ਰੀ ਮੋਦੀ ਵਜੀਰ ਏ ਆਜਮ, ਗ੍ਰਹਿ ਵਜੀਰ ਅਮਿਤ ਸ਼ਾਹ, ਵਿਦੇਸ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾਂ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਦੋਸ਼ੀ ਹਨ । ਇਥੋ ਤੱਕ ਸਾਡੇ ਵੱਡੀ ਗਿਣਤੀ ਵਿਚ ਗੁਰੂਘਰ ਪਾਕਿਸਤਾਨ ਵਿਚ ਰਹਿ ਗਏ ਅਤੇ ਸਾਡੇ ਵੱਲੋ ਲੰਮੇ ਸਮੇ ਤੋ ਪਾਕਿਸਤਾਨ ਨਾਲ ਲੱਗਦੀਆਂ ਸਰਹੱਦਾਂ ਨੂੰ ਖੋਲਣ ਅਤੇ ਆਪਸੀ ਵਪਾਰ ਅਤੇ ਭਾਈਚਾਰਕ ਸਾਂਝ ਨੂੰ ਵਧਾਉਣ ਦੀ ਮੰਗ ਨੂੰ ਪ੍ਰਵਾਨ ਨਾ ਕਰਦੇ ਹੋਏ ਅਟਕਲਾ ਅਟਕਾਉਦੇ ਆ ਰਹੇ ਹਨ । ਸਾਡੀ ਇਸ ਸੋਚ ਨੂੰ ਪੂਰਨ ਕਰਨ ਲਈ ਆਕੜ ਜਾਂਦੇ ਹਨ । ਸਾਡੀ ਕੌਮ ਦਾ ਇਸ ਮੁਲਕ ਵਿਚ ਨਾ ਤਾਂ ਕੋਈ ਸਨਮਾਨ ਹੈ ਅਤੇ ਨਾ ਹੀ ਸੈਟਰ ਵਿਚ ਕੋਈ ਉੱਚ ਰੁਤਬਾ । ਜਦੋਕਿ ਬੀਤੇ ਸਮੇ ਵਿਚ ਗ੍ਰਹਿ, ਵਿੱਤ, ਵਿਦੇਸ, ਰੱਖਿਆ ਦੀ ਵਿਰਾਜਤ ਵਿਚੋ ਇਕ ਵਿਜਾਰਤ ਸਿੱਖ ਕੌਮ ਦੇ ਮਾਣ-ਸਨਮਾਨ ਨੂੰ ਕਾਇਮ ਰੱਖਣ ਲਈ ਸਿੱਖਾਂ ਵਿਚੋ ਵਜੀਰ ਬਣਾਇਆ ਜਾਂਦਾ ਰਿਹਾ ਹੈ ਉਹ ਰਵਾਇਤ ਵੀ ਖਤਮ ਕਰ ਦਿੱਤੀ ਗਈ । ਜੋ ਸੁਰੱਖਿਆ ਸਲਾਹਕਾਰ ਇੰਡੀਆ ਇਸ ਸਮੇ ਚੀਨ ਦੌਰੇ ਤੇ ਗਏ ਹੋਏ ਹਨ, ਉਨ੍ਹਾਂ ਵੱਲੋ 1962 ਵਿਚ ਸਾਡੇ ਲਦਾਖ ਜੋ ਸਾਡੀ ਲਾਹੌਰ ਖਾਲਸਾ ਰਾਜ ਦਰਬਾਰ ਦੀ ਮਲਕੀਅਤ ਹਿੱਸਾ ਸੀ ਉਸਦਾ 39000 ਸਕੇਅਰ ਵਰਗ ਕਿਲੋਮੀਟਰ ਇਲਾਕਾ ਚੀਨ ਨੇ ਕਬਜਾ ਕਰ ਲਿਆ ਸੀ ਅਤੇ ਹੁਣੇ ਹੀ 2020 ਅਤੇ 2022 ਵਿਚ 8000 ਸਕੇਅਰ ਵਰਗ ਕਿਲੋਮੀਟਰ ਇਲਾਕਾ ਹੋਰ ਕਬਜਾ ਕਰ ਲਿਆ ਸੀ ਉਸ ਨੂੰ ਛੁਡਾਉਣ ਬਾਰੇ ਕੋਈ ਗੱਲ ਨਹੀ ਕੀਤੀ ਜਾ ਰਹੀ । ਪੰਜਾਬ ਵਿਚ ਬੇਰੁਜਗਾਰੀ ਲੱਖਾਂ ਵਿਚ ਹੋਰ ਵੱਧ ਗਈ ਹੈ । ਇਥੋ ਤੱਕ ਕਿ ਘੱਟ ਗਿਣਤੀ ਕੌਮਾਂ ਵਿਸੇਸ ਤੌਰ ਤੇ ਸਿੱਖਾਂ, ਮੁਸਲਮਾਨਾਂ, ਆਦਿਵਾਸੀਆ ਨੂੰ ਹੁਕਮਰਾਨ ਨਿਸ਼ਾਨਾਂ ਬਣਾਕੇ ਦਿਨ ਦਿਹਾੜੇ ਕਤਲੇਆਮ ਕਰ ਰਹੇ ਹਨ ਅਤੇ ਜਬਰ ਢਾਹ ਰਹੇ ਹਨ ਸਾਡੇ ਲਈ ਇਥੇ ਕੋਈ ਕਾਨੂੰਨ, ਇਨਸਾਫ਼ ਨਾਮ ਦੀ ਚੀਜ ਨਹੀ ਰਹੀ । ਇਹ ਹੋਰ ਵੀ ਦੁੱਖਦਾਇਕ ਵਰਤਾਰਾ ਹੈ ਕਿ ਲੋਕ ਹੱਕਾਂ ਲਈ ਲੜਨ ਦਾ ਦਾਅਵਾ ਕਰਨ ਵਾਲੀਆ ਪਾਰਟੀਆ ਸੀ.ਪੀ.ਆਈ, ਸੀ.ਪੀ.ਐਮ ਇਸ ਜਬਰ ਵਿਰੁੱਧ ਨਹੀ ਬੋਲ ਰਹੀ । ਜੋ ਸਾਨੂੰ ਸਭ ਤੋ ਵੱਡੀ ਚੀਜ ਅੱਜ ਦੁੱਖ ਦਿੰਦੀ ਹੈ ਅਤੇ ਚੁੱਭਦੀ ਹੈ ਉਹ ਇਹ ਹੈ ਕਿ ਸਿੱਖ ਧਰਮ ਤੇ ਸਿੱਖ ਕੌਮ ਜੋ ਸਮੁੱਚੀ ਮਨੁੱਖਤਾ ਨੂੰ ਪਿਆਰ, ਸਤਿਕਾਰ ਕਰਦੀ ਹੈ, ਜਿਸਨੇ ਜਾਤ-ਪਾਤ, ਊਚ-ਨੀਚ, ਅਮੀਰ-ਗਰੀਬ ਦੇ ਪਾੜੇ ਨੂੰ ਖਤਮ ਕਰਨ ਵਿਰੁੱਧ ਲੰਮਾਂ ਯਹਾਦ ਕੀਤਾ ਅੱਜ ਉਸ ਡਾ. ਅੰਬੇਦਕਰ ਦੇ ਬੁੱਤਾਂ ਨੂੰ ਤੋੜਨ ਦੇ ਦੁੱਖਦਾਇਕ ਅਮਲ ਕਰਕੇ ਸਾਡੀ ਮਨੁੱਖਤਾ ਪੱਖੀ ਵਿਸਾਲ ਸੋਚ ਨੂੰ ਡੁੰਘੀ ਸੱਟ ਮਾਰੀ ਜਾ ਰਹੀ ਹੈ । ਅੱਜ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਡਾ. ਅੰਬੇਦਕਰ ਨੇ ਹੀ ਵਿਧਾਨ ਬਣਾਇਆ ਹੈ, ਜਦੋਕਿ ਉਨ੍ਹਾਂ ਤੋ ਬਾਅਦ ਨਹਿਰੂ, ਗਾਂਧੀ ਤੇ ਹੋਰਨਾਂ ਫਿਰਕੂਆਂ ਨੇ ਇਸ ਵਿਧਾਨ ਵਿਚ ਆਪਣੇ ਸਵਾਰਥੀ ਹਿੱਤਾ ਦੀ ਪੂਰਤੀ ਲਈ ਅਨੇਕਾ ਤਬਦੀਲੀਆ ਕਰਕੇ ਡਾ. ਅੰਬੇਦਕਰ ਵੱਲੋ ਰਚੇ ਵਿਧਾਨ ਦੀ ਆਤਮਾ ਹੀ ਖਤਮ ਕਰ ਦਿੱਤੀ ਗਈ ਹੈ । ਅਜਿਹੀਆ ਦੁੱਖਦਾਇਕ ਕਾਰਵਾਈਆ ਤੇ ਅਮਲਾਂ ਤੋ ਸਪੱਸਟ ਤੌਰ ਤੇ ਪ੍ਰਤੱਖ ਹੋ ਰਿਹਾ ਹੈ ਕਿ ਅੱਜ ਵੀ ਸਿੱਖ ਕੌਮ ਅਤੇ ਘੱਟ ਗਿਣਤੀ ਕੌਮਾਂ ਲਈ ਇਹ ਐਮਰਜੈਸੀ ਵਾਲੇ ਜ਼ਬਰ ਜੁਲਮ ਨਿਰੰਤਰ ਜਾਰੀ ਹਨ । ਜਿਨ੍ਹਾਂ ਨੂੰ ਸਿੱਖ ਕੌਮ ਕਤਈ ਸਹਿਣ ਨਹੀ ਕਰ ਸਕਦੀ । ਜਦੋ ਤੱਕ ਹੁਕਮਰਾਨ ਵਿਸਾਲਤਾ ਤੇ ਇਮਾਨਦਾਰੀ ਨਾਲ ਇਥੇ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਵਿਸੇਸ ਤੌਰ ਤੇ ਪੰਜਾਬੀਆਂ ਤੇ ਸਿੱਖਾਂ ਨਾਲ ਹੋ ਰਹੇ ਹਕੂਮਤੀ ਵਿਤਕਰਿਆ ਨੂੰ ਖਤਮ ਕਰਕੇ ਇਨਸਾਫ ਨਹੀ ਦਿੰਦੇ ਉਸ ਸਮੇ ਤੱਕ ਇਥੇ ਸਥਾਈ ਤੌਰ ਤੇ ਅਮਨ ਚੈਨ ਕਾਇਮ ਨਹੀ ਹੋ ਸਕਦਾ । ਇਸ ਲਈ ਹੁਕਮਰਾਨਾਂ ਲਈ ਇਹ ਜਰੂਰੀ ਹੈ ਕਿ ਉਹ ਲੰਮੇ ਸਮੇ ਤੋ ਪੰਜਾਬੀਆਂ ਤੇ ਸਿੱਖਾਂ ਨਾਲ ਕੀਤੇ ਜ਼ਬਰ ਦਾ ਅੰਤ ਕਰਕੇ ਲੰਮੇ ਸਮੇ ਤੋ ਲਟਕਦੇ ਆ ਰਹੇ ਸਿੱਖ ਮਸਲਿਆ ਨੂੰ ਇਮਾਨਦਾਰੀ ਨਾਲ ਹੱਲ ਕਰਕੇ ਸਿੱਖ ਕੌਮ ਵਿਚ ਉੱਠੇ ਬਗਾਵਤੀ ਰੋਹ ਨੂੰ ਸਾਤ ਕਰਨ ਵਰਨਾ ਹਾਲਾਤਾਂ ਨੂੰ ਬਦਤਰ ਬਣਾਉਣ ਲਈ ਇਹ ਬਹੁਗਿਣਤੀ ਗਿਣਤੀ ਨਾਲ ਸੰਬੰਧਤ ਹੁਕਮਰਾਨ ਸਿੱਧੇ ਤੌਰ ਤੇ ਜਿੰਮੇਵਾਰ ਹੋਣਗੇ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>