ਫ਼ਤਹਿਗੜ੍ਹ ਸਾਹਿਬ – “ਨਹਿਰੂ, ਗਾਂਧੀ ਤੇ ਜਿਨਾਹ ਦੀਆਂ ਵਿਤਕਰੇ ਭਰੀਆ ਕਾਰਵਾਈਆ ਅਤੇ ਜ਼ਬਰ ਨੇ 1947 ਵਿਚ ਸਾਡੇ ਪੰਜਾਬ ਨੂੰ ਤੋੜਕੇ 2 ਮੁਲਕ ਇੰਡੀਆਂ ਤੇ ਪਾਕਿਸਤਾਨ ਬਣਾ ਦਿੱਤੇ । ਫਿਰ 1966 ਵਿਚ ਪੰਜਾਬ ਦੀ ਮਲਕੀਅਤ ਧਰਤੀ ਨੂੰ ਹਰਿਆਣਾ-ਹਿਮਾਚਲ ਵਿਚ ਵੰਡਕੇ ਸਾਡੇ ਪੰਜਾਬ ਦੇ ਵਿਸ਼ਾਲ ਖੇਤਰਫਲ ਨੂੰ ਘੱਟ ਕੀਤਾ । ਫਿਰ ਜੂਨ 1984 ਵਿਚ ਸਾਡੇ ਗੁਰਧਾਮਾਂ ਉਤੇ ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਕੇ ਸਾਡੇ ਗੁਰੂਘਰ ਢਹਿ-ਢੇਰੀ ਕੀਤੇ ਅਤੇ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕੀਤਾ । ਫਿਰ ਨਵੰਬਰ 1984 ਵਿਚ ਰਾਜੀਵ ਗਾਂਧੀ ਨੇ ਮੰਦਭਾਵਨਾ ਅਧੀਨ ਸਿੱਖ ਕੌਮ ਦਾ ਕਤਲੇਆਮ ਤੇ ਨਸ਼ਲਕੁਸੀ ਕਰਵਾਈ । ਉਸ ਸਮੇ ਫ਼ੌਜ ਇਸ ਕਤਲੇਆਮ ਨੂੰ ਰੋਕਣ ਲਈ ਬੈਰਕਾਂ ਵਿਚੋ ਬਿਲਕੁਲ ਬਾਹਰ ਨਾ ਆਈ । ਇਥੋ ਤੱਕ ਕਿ ਪੰਜਾਬ ਨੂੰ ਲੰਮੇ ਸਮੇ ਤੋ ਕੋਈ ਵੀ ਵੱਡੀ ਇੰਡਸਟਰੀ ਨਹੀ ਦਿੱਤੀ ਗਈ । ਜਿਵੇਕਿ ਹਵਾਈ ਜਹਾਜ ਬਣਾਉਣ ਦੀ ਇੰਡਸਟਰੀ ਗੁਜਰਾਤ ਵਿਚ ਲੱਗ ਰਹੀ ਹੈ । ਇਹ ਕਹਿਕੇ ਕਿ ਪੰਜਾਬ ਸਰਹੱਦੀ ਸੂਬਾ ਹੈ ਕੋਈ ਇੰਡਸਟਰੀ ਨਹੀ ਦਿੱਤੀ ਗਈ । ਜਦੋਕਿ ਗੁਜਰਾਤ ਵੀ ਸਰਹੱਦੀ ਸੂਬਾ ਹੈ । ਫਿਰ ਉਥੇ ਇਹ ਵੱਡੇ ਉਦਯੋਗ ਦਿੱਤੇ ਜਾ ਰਹੇ ਹਨ । ਇੰਡਸ ਵਾਟਰ ਟਰੀਟੀ ਨੂੰ ਤੋੜਕੇ ਪਾਕਿਸਤਾਨ ਨੂੰ ਜਾਣ ਵਾਲੇ ਰੀਪੇਰੀਅਨ ਕਾਨੂੰਨ ਅਨੁਸਾਰ ਜਾਣ ਵਾਲੇ ਪਾਣੀ ਨੂੰ ਰੋਕਣ ਦੇ ਦੁੱਖਦਾਇਕ ਅਮਲ ਹੋ ਰਹੇ ਹਨ । ਜਿਸ ਨਾਲ ਉਥੋ ਦੀਆਂ ਫਸਲਾਂ ਤਬਾਹ ਹੋ ਜਾਣਗੀਆ। ਕਿਉਂਕਿ ਸਾਡਾ ਪਾਕਿਸਤਾਨ ਦੀ ਧਰਤੀ ਪੰਜਾਬ ਨਾਲ ਡੂੰਘਾਂ ਰਿਸਤਾ ਹੈ । ਤੁਰਕੀ-ਪਾਕਿਸਤਾਨ ਨੂੰ ਰੱਖਿਆ ਖੇਤਰ ਵਿਚ ਤਕੜਾ ਕਰ ਰਿਹਾ ਹੈ । ਇਸ ਨਾਲ ਇੰਡੀਆ-ਪਾਕਿਸਤਾਨ ਵਿਚ ਫੌਜੀ ਸੰਤੁਲਨ ਹੋਣ ਤੇ ਅਮਨ ਚੈਨ ਕਾਇਮ ਰਹੇਗਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹੁਕਮਰਾਨਾਂ ਵੱਲੋ ਲੰਮੇ ਸਮੇ ਤੋ ਪੰਜਾਬੀਆਂ ਤੇ ਸਿੱਖਾਂ ਨਾਲ ਗੈਰ ਕਾਨੂੰਨੀ ਅਤੇ ਗੈਰ ਸਮਾਜਿਕ ਢੰਗ ਨਾਲ ਕੀਤੇ ਜਾਂਦੇ ਆ ਰਹੇ ਜ਼ਬਰ ਵਿਤਕਰਿਆ ਦੀ ਗੱਲ ਕਰਦੇ ਹੋਏ ਅਤੇ ਇੰਡੀਆ, ਪਾਕਿਸਤਾਨ ਦੀ ਕਿਸੇ ਸਮੇ ਵੀ ਹੋਣ ਵਾਲੀ ਜੰਗ ਦਾ ਕਰੜੇ ਸ਼ਬਦਾਂ ਵਿਚ ਵਿਰੋਧ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਅਸੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੰਜਾਬੀ ਅਤੇ ਸਿੱਖ ਕੌਮ ਬਿਲਕੁਲ ਜੰਗ ਨਹੀ ਚਾਹੁੰਦੇ । ਕਿਉਂਕਿ ਜੰਗ ਹੋਣ ਦੀ ਸੂਰਤ ਵਿਚ ਪੰਜਾਬ, ਪੰਜਾਬੀਆਂ ਤੇ ਸਿੱਖ ਕੌਮ ਦਾ ਹੀ ਵੱਡਾ ਨੁਕਸਾਨ ਹੋਣਾ ਹੈ । ਪਰ ਦੁੱਖ ਹੈ ਕਿ ਅੱਧੀ ਰਾਤ ਨੂੰ ਬਾਲਾਕੋਟ ਅਤੇ ਆਪ੍ਰੇਸਨ ਸਿੰਧੂਰ ਵਰਗੀਆ ਫੌਜੀ ਕਾਰਵਾਈਆ ਕੀਤੀਆ ਗਈਆ । ਅਜਿਹੇ ਸਮੇ ਤੇ ਬੰਬਾਰਮੈਟ ਹੋਣ ਤੇ ਨਿਸ਼ਾਨਾਂ ਤਾਂ ਪੰਜਾਬ ਸੂਬਾ ਤੇ ਪੰਜਾਬੀ ਹੀ ਹੋਣਗੇ । ਇਹ ਵੀ ਅਫਸੋਸ ਵਾਲੇ ਅਮਲ ਹਨ ਕਿ ਇਸ ਤਰ੍ਹਾਂ ਦੇ ਗੁਆਢੀ ਮੁਲਕਾ ਨਾਲ ਅਮਲ ਕਰਦੇ ਹੋਏ ਸਿੱਖ ਕੌਮ ਦੀ ਕੋਈ ਰਾਏ ਨਹੀ ਲਈ ਜਾਂਦੀ । ਜੇਕਰ ਪਾਕਿਸਤਾਨ ਫ਼ੌਜੀ ਤਾਕਤ ਵੱਜੋ ਤਕੜਾ ਰਹੇਗਾ ਅਤੇ ਦੋਵਾਂ ਮੁਲਕਾਂ ਦੀਆਂ ਤਲਵਾਰਾਂ ਤਿੱਖੀਆ ਹੋਣਗੀਆ ਤਾਂ ਮਿਆਨ ਵਿਚ ਸੁਰੱਖਿਅਤ ਰਹਿਣਗੀਆ । ਜੇਕਰ ਇਕ ਖੁੰਢੀ ਹੋਵੇਗੀ ਅਤੇ ਦੂਜੀ ਤਿੱਖੀ ਹੋਵੇਗੀ ਤਾਂ ਜੰਗ ਹੋਣ ਦੀਆਂ ਸੰਭਾਵਨਾਵਾ ਵੱਧ ਜਾਂਦੀਆ ਹਨ । ਇਸ ਲਈ ਪਾਕਿਸਤਾਨ ਇੰਡੀਆ ਵਿਚ ਕਾਇਮ ਹੋ ਰਿਹਾ ਫੌਜੀ ਸੰਤੁਲਨ ਏਸੀਆ ਖਿੱਤੇ ਤੇ ਅਮਨ ਚੈਨ ਨੂੰ ਵੀ ਕਾਇਮ ਰੱਖੇਗਾ । ਹਿੰਦੂਤਵ ਹੁਕਮਰਾਨਾਂ ਵੱਲੋ ਸਾਡੇ ਬਾਹਰਲੇ ਮੁਲਕਾਂ ਵਿਚ ਵੱਸਣ ਵਾਲੇ ਨਿਰਦੋਸ਼ ਸਿੱਖਾਂ ਜਿਨ੍ਹਾਂ ਵਿਚ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ ਕੈਨੇਡਾ, ਅਵਤਾਰ ਸਿੰਘ ਖੰਡਾ ਬਰਤਾਨੀਆ, ਪਰਮਜੀਤ ਸਿੰਘ ਪੰਜਵੜ ਤੇ ਲਖਬੀਰ ਸਿੰਘ ਰੋਡੇ ਪਾਕਿਸਤਾਨ, ਦੀਪ ਸਿੰਘ ਸਿੱਧੂ ਹਰਿਆਣਾ, ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਅਤੇ ਗੁਰਪ੍ਰੀਤ ਸਿੰਘ ਹਰੀਨੌ ਪੰਜਾਬ ਦੇ ਕਤਲ ਕਰਵਾਏ । ਜਿਸ ਲਈ ਸ੍ਰੀ ਮੋਦੀ, ਗ੍ਰਹਿ ਵਜੀਰ ਅਮਿਤ ਸ਼ਾਹ, ਵਿਦੇਸ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਸਿੱਧੇ ਤੌਰ ਤੇ ਜਿੰਮੇਵਾਰ ਹਨ । ਇਥੇ ਹੀ ਬਸ ਨਹੀ ਅਜਿਹਾ ਕਰਦੇ ਹੋਏ ਹਿੰਦੂਤਵ ਹੁਕਮਰਾਨਾਂ ਵੱਲੋ ਕੈਨੇਡਾ, ਬਰਤਾਨੀਆ,ਅਮਰੀਕਾ ਅਤੇ ਪਾਕਿਸਤਾਨ ਦੀ ਬਾਦਸਾਹੀ ਨੂੰ ਵੀ ਤੋੜ ਦਿੱਤਾ ਗਿਆ । ਜੋ ਕਿ ਕੌਮਾਂਤਰੀ ਕਾਨੂੰਨਾਂ ਦੀ ਘੋਰ ਉਲੰਘਣਾ ਹੈ । ਇਹ ਹੋਰ ਵੀ ਨਮੋਸੀ ਵਾਲੀ ਕਾਰਵਾਈ ਹੈ ਕਿ ਜਿਨ੍ਹਾਂ ਮੁਲਕਾਂ ਅਮਰੀਕਾ, ਕੈਨੇਡਾ, ਬਰਤਾਨੀਆ, ਪਾਕਿਸਤਾਨ ਦੀ ਪ੍ਰਭੂਸਤਾ (ਬਾਦਸਾਹੀ) ਅਤੇ ਅਮਰੀਕਾ ਦੀ ਮੁਨਰੋ ਡਾਕਟਰੀਨ ਨੂੰ ਇੰਡੀਆ ਨੇ ਤੋੜਿਆ ਹੈ, ਉਨ੍ਹਾਂ ਵੱਲੋ ਇੰਡੀਆਂ ਵਿਰੁੱਧ ਕੌਮਾਂਤਰੀ ਕਾਨੂੰਨਾਂ ਅਧੀਨ ਕੋਈ ਅਮਲ ਨਹੀ ਕੀਤਾ ਜਾ ਰਿਹਾ ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਦਾ ਪਾਣੀ ਦੇਣ ਦੀ ਗੱਲ ਕਰ ਰਹੇ ਹਨ । ਇਥੋ ਦਾ ਲੋੜੀਦਾ ਪਾਣੀ ਦੇਣ ਨਾਲ ਤਾਂ ਅਕੋਲੋਜੀ ਸਮੁੱਚਾ ਵਾਤਾਵਰਣ ਖਰਾਬ ਹੋ ਜਾਵੇਗਾ । ਜੇਕਰ ਪੰਜਾਬ ਨੂੰ ਪਾਣੀਆਂ ਅਤੇ ਕਾਰੋਬਾਰੀ ਤੌਰ ਤੇ ਮਾਲੀ ਤੌਰ ਤੇ ਮਜਬੂਤ ਕਰਨਾ ਹੈ ਤਾਂ ਸਤਲੁਜ, ਬਿਆਸ, ਰਾਵੀ, ਚੇਨਾਬ ਤੋ ਗੈਰ ਰੀਪੇਰੀਅਨ ਸੂਬਿਆਂ ਨੂੰ ਜਾ ਰਹੇ ਪਾਣੀ ਦੀ ਸਪਲਾਈ ਪੰਜਾਬ ਸਰਕਾਰ ਵੱਲੋ ਅੱਧੀ ਕਰ ਦੇਣੀ ਚਾਹੀਦੀ ਹੈ । ਜਿਸ ਨਾਲ ਪੰਜਾਬ ਸੂਬਾ ਅਤੇ ਪੰਜਾਬੀਆਂ ਦੀ ਹਰ ਪੱਖੋ ਮਜਬੂਤੀ ਹੋਵੇਗੀ ।
