ਬਲਾਚੌਰ, (ਉਮੇਸ਼ ਜੋਸ਼ੀ) – ਬੱਬਰ ਅਕਾਲੀ ਲਹਿਰ ਦੇ ਸਿਰਮੌਰ ਸ਼ਹੀਦ ਬੱਬਰ ਰਤਨ ਸਿੰਘ ਰੱਕੜ ਦੇ 93 ਵੇਂ ਸ਼ਹੀਦੀ ਦਿਹਾੜੇ ਤੇ ਬੱਬਰ ਅਕਾਲੀ ਰਤਨ ਸਿੰਘ ਰੱਕੜ ਯਾਦਗਾਰੀ ਟੱਰਸਟ ਵੱਲੋਂ ਗੁਰੂਦੁਆਰਾ ਟਾਹਲੀ ਸਾਹਿਬ ਪਿੰਡ ਸੁੱਧਾਮਾਜਰਾ ਵਿੱਖੇ ਪ੍ਰਭਾਵਸ਼ਾਲੀ ਸਮਾਗਮ ਰੱਕੜ ਪਰਿਵਾਰਾਂ ਦੇ ਸਹਿਯੋਗ ਨਾਲ ਮਨਾਇਆ ਗਿਆ।ਇਸ ਮੌਕੇ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ।ਇਸ ਮੌਕੇ ਪੰਥ ਪ੍ਰਸਿੱਧ ਢਾਡੀ ਭਾਈ ਗੁਰਸੇਵਕਜੀਤ ਸਿੰਘ ਕਲਾਨੋਰ ਵਾਲਿਆਂ ਨੇ ਬੱਬਰ ਰਤਨ ਸਿੰਘ ਰੱਕੜ ਦੇ ਸੰਬਧ ਵਿੱਚ ਵਾਰਾਂ ਦੀ ਪੇਸ਼ਕਾਰੀ ਕੀਤੀ।ਮੁੱਖ ਬੁਲਾਰੇ ਡਾ ਗੁਰਪ੍ਰੀਤ ਸਿੰਘ ਅਤੇ ਭਾਈ ਮਨਧੀਰ ਸਿੰਘ,ਟੱਰਸਟ ਦੇ ਪ੍ਰਧਾਨ ਮਾਸਟਰ ਬਖਸ਼ੀਸ਼ ਸਿੰਘ ਜਗਤਪੁਰ ਅਤੇ ਪੰਥ ਦੇ ਨਾਮਵਰ ਢਾਡੀ ਭਾਈ ਸਤਨਾਮ ਸਿੰਘ ਭਾਰਾਪੁਰ (ਸਟੇਜ ਸੰਚਾਲਕ) ਵੱਲੋਂ ਭਾਰਤ ਦੀ ਅਜਾਦੀ ਵਿੱਚ ਬੱਬਰ ਲਹਿਰ ਖਾਸ ਕਰਕੇ ਅਮਰ ਸ਼ਹੀਦ ਬੱਬਰ ਅਕਾਲੀ ਰਤਨ ਸਿੰਘ ਰੱਕੜ ਦੇ ਜੀਵਨ ਅਤੇ ਫਲਸਫੇ ਤੇ ਰੌਸ਼ਨੀ ਪਾਈ।ਉਨ੍ਹਾਂ ਕਿਹਾ ਕਿ ਆਪਣੀ ਜਿੰਦ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਬੱਬਰ ਅਕਾਲੀ ਲਹਿਰ ਦੇ ਉਦੇਸ਼ ਨੂੰ ਪੂਰਾ ਕਰਨ ਲਈ ਉਨ੍ਹਾਂ ਨੇ ਖੁਦ ਸ਼ਹਾਦਤ ਦਾ ਜਾਮ ਪੀ ਲਿਆ ਅਤੇ ਜਿਉਂਦੇ ਜੀਅ ਫਰੰਗੀਆਂ ਦੀ ਗ੍ਰਿਫਤ ਵਿੱਚ ਨਹੀ ਆਏ।ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਕਿ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਸਿੰਘ ਸਜਣ ਦੀ।ਉਨ੍ਹਾਂ ਕਿਹਾ ਕਿ ਅੱਜ ਜੋ ਕੁੱਝ ਵਾਪਰ ਰਿਹਾ ਹੈ, ਉਸ ਕਾਰਨ ਬੁੱਧੀਜੀਵੀ ਚਿੰਤਕ ਅਤੇ ਆਮ ਸੰਗਤਾਂ ਚਿੰਤਤ ਹਨ।ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਆਪਸੀ ਮਤਭੇਦ ਭੁੱਲਾ ਕੇ ਇਕ ਮੰਚ ਤੇ ਇਕੱਤਰ ਹੋਣ ਦੀ।ਉਨ੍ਹਾਂ ਕਿਹਾ ਕਿ ਜੋ ਸੁਪਨੇ ਅਮਰ ਸ਼ਹੀਦ ਬੱਬਰ ਰਤਨ ਸਿੰਘ ਰੱਕੜ, ਅਮਰ ਸ਼ਹੀਦ ਕਰਮ ਸਿੰਘ ਦੌਲਤਪੁਰ, ਸਮੂਹ ਬੱਬਰ .ਗਦਰ ਲਹਿਰ ਤੇ ਹੋਰ ਲਹਿਰਾਂ ਦੇ ਸ਼ਹੀਦਾਂ ਨੇ ਲਏ ਸਨ, ਉਨ੍ਹਾਂ ਨੂੰ ਸਾਕਾਰ ਕਰਨ ਲਈ ਆਪਣਾ ਯੋਗਦਾਨ ਪਾਉਣ ਦੀ।ਉਨ੍ਹਾਂ ਬੱਬਰ ਅਕਾਲੀ ਲਹਿਰ ਦੇ ਸੰਬਧ ਵਿੱਚ ਕਈ ਪ੍ਰਸੰਗਾਂ ਤੇ ਰੌਸ਼ਨੀ ਪਾਈ ਅਤੇ ਬੱਬਰ ਸਾਹਿਬ ਦੀ ਯਾਦ ਵਿੱਚ ਢੁੱਕਵੀ ਯਾਦਗਾਰ ਬਣਾਉਣ ਲਈ ਸਾਂਝੇ ਉਪਰਾਲੇ ਕਰਨ ਲਈ ਆਖਿਆ।ਉਨ੍ਹਾਂ ਨਵੀਂ ਪੀੜੀ ਨੂੰ ਅਪੀਲ ਕੀਤੀ ਕਿ ਉਹ ਬੱਬਰ ਲਹਿਰ ਨਾਲ ਸੰਬਧਤ ਸਿੰਘ ਸ਼ਹੀਦਾਂ ਦੇ ਜੀਵਨ ਤੇ ਫਲਸਫੇ ਤੇ ਇਤਿਹਾਸ ਤੋਂ ਜਾਣੂ ਤੇ ਜਾਗਰਿਤ ਹੋਣ।ਇਸ ਮੌਕੇ ਉਨ੍ਹਾਂ ਪੰਥਕ ਪਾਟੋਧਾੜ ਅਤੇ ਸਿੱਖ ਸੰਸਥਾਵਾਂ ਦੀ ਨਿੱਜੀ ਹਿੱਤਾਂ ਲਈ ਹੋ ਰਹੀ ਦੁਰਵਰਤੋਂ ਤੇ ਚਿੰਤਾਂ ਦਾ ਇਜਹਾਰ ਕੀਤਾ।ਬੁਲਾਰਿਆ ਨੇ ਉਨ੍ਹਾਂ ਪਰਿਵਾਰਾਂ ਨੂੰ ਅਪੀਲ ਕੀਤੀ ਕਿ ਜਿਹੜੇ ਗੁਰਸਿੱਖ ਨੌਜਵਾਨ ਲੜਕੇ ਲੜਕੀਆਂ ਵਿੱਤੀ ਹਾਲਤ ਮਜਬੂਤ ਨਾ ਹੋਣ ਕਾਰਨ ਪੜਾਈ ਜਾਂ ਉਚੇਚੀ ਸਿੱਖਿਆ / ਸਿਖਲਾਈ ਤੋਂ ਵਾਂਝੇ ਰਹਿ ਜਾਂਦੇ ਹਨ, ਉਨ੍ਹਾਂ ਦੀ ਭਲਾਈ ਲਈ ਯਤਨ ਕੀਤੇ ਜਾਣ।ਇਸ ਮੌਕੇ ਉਨ੍ਹਾਂ ਦੇਸ਼ ਵਿਦੇਸ਼ ਵਿੱਚ ਰਹਿ ਰਹੇ ਪਰਿਵਾਰਕ ਮੈਂਬਰਾਂ ਦਾ ਧਨਵਾਦ ਕੀਤਾ ਜਿਨ੍ਹਾਂ ਨੇ ਇਸ ਸਮਾਗਮ ਹਿੱਤ ਵਿਤੀ ਸਹਿਯੋਗ ਟੱਰਸਟ ਨੂੰ ਦਿੱਤਾ।ਇਸ ਮੌਕੇ ਬੱਬਰ ਅਕਾਲੀ ਕਰਮ ਸਿੰਘ ਯਾਦਗਾਰੀ ਟਰੱਸਟ ਦੇ ਪ੍ਰਮੁੱਖ ਭਾਈ ਤਰਨਜੀਤ ਸਿੰਘ ਥਾਂਦੀ, ਬਾਬਾ ਕੁਲਦੀਪ ਸਿੰਘ, ਉੱਘੇ ਖੇਡ ਪ੍ਰੇਮੀ ਅਤੇ ਲੇਖਕ ਹਰਦੀਪ ਸਿੰਘ ਕਲਮ ਗਹੂਣ, ਬੱਬਰ ਅਕਾਲੀ ਰਤਨ ਸਿੰਘ ਰੱਕੜ ਟੱਰਸਟ ਨਾਲ ਸਬੰਧਤ ਭਾਈ ਦਲਜੀਤ ਸਿੰਘ ਮੌਲਾ, ਭਾਈ ਮੱਖਣ ਸਿੰਘ ਸੱੁਧਾਮਾਜਰਾ, ਹਰਵਿੰਦਰ ਸਿੰਘ, ਬਜੁਰਗ ਆਗੂ ਭਾਈ ਜਰਨੈਲ ਸਿੰਘ ਖਾਲਸਾ ,ਭਾਈ ਅਵਤਾਰ ਸਿੰਘ ਜਗਤਪੁਰ, ਜੱਥੇਦਾਰ ਬਲਵੀਰ ਸਿੰਘ ਘਮੌਰ, ਸੋਹਨ ਸਿੰਘ ਸੇਵਕ,ਤਿਲਕ ਰਾਜ, ਪਿੰਡ ਰੱਕੜਾਂ ਤੋਂ ਗਗਨਦੀਪ ਸਿੰਘ ਮੋਹਨ ਸਿੰਘ ਰਾਏ, ਨਾਜਰ ਸਿੰਘ ਅਤੇ ਲਖਵਿੰਦਰ ਸਿੰਘ ਆਦਿ ਹਾਜਿਰ ਸਨ।
ਸ਼ਰਧਾ ਨਾਲ ਮਨਾਇਆ ਬੱਬਰ ਅਕਾਲੀ ਰਤਨ ਸਿੰਘ ਰੱਕੜ ਦਾ ਸ਼ਹੀਦੀ ਦਿਹਾੜਾ
This entry was posted in ਪੰਜਾਬ.
