ਫ਼ਤਹਿਗੜ੍ਹ ਸਾਹਿਬ – “ਦੁਨੀਆ ਭਰ ਵਿਚ ਵੱਸਣ ਵਾਲੇ ਸਿੱਖਾਂ ਨੂੰ ਇਹ ਭਰਪੂਰ ਜਾਣਕਾਰੀ ਹੈ ਕਿ ਇੰਡੀਆ ਦੀ ਮੁਤੱਸਵੀ ਮੋਦੀ ਹਕੂਮਤ ਦੇ ਵਜੀਰ ਏ ਆਜਮ ਸ੍ਰੀ ਮੋਦੀ, ਗ੍ਰਹਿ ਵਜੀਰ ਅਮਿਤ ਸ਼ਾਹ, ਵਿਦੇਸ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਦੀ ਚੰਡਾਲ ਚੌਕੜੀ ਨੇ ਇੰਗਲੈਡ ਵਿਚ ਵੱਸਦੇ ਮਨੁੱਖਤਾ ਪੱਖੀ ਖਿਆਲਾ ਦੇ ਮਾਲਕ ਭਾਈ ਅਵਤਾਰ ਸਿੰਘ ਖੰਡਾ ਨੂੰ ਰੂਸ ਤੋ ਮੰਗਵਾਈ ਗਈ ਜਹਿਰੀਲੀ ਪੋਲੋਨੀਅਮ ਨਾਮ ਦੀ ਜਹਿਰ ਦੇ ਕੇ ਤਸੀਹੇ ਦੇ ਕੇ ਹੌਲੀ-ਹੌਲੀ ਮਾਰਨ ਦੀ ਦੁੱਖਦਾਇਕ ਕਾਰਵਾਈ ਕੀਤੀ ਹੈ । ਕਿਉਂਕਿ ਬਰਤਾਨੀਆ ਅਤੇ ਸੰਸਾਰ ਦੇ ਮਸਹੂਰ ਪੇਪਰ ਦਾ ਗਾਰਡੀਅਨ ਨੇ ਇਸ ਕਤਲ ਦੀ ਸੱਚੀ ਰਿਪੋਰਟ ਪ੍ਰਕਾਸਿਤ ਕਰਕੇ ਪ੍ਰਤੱਖ ਕਰ ਦਿੱਤਾ ਹੈ ਕਿ ਮੋਦੀ ਹਕੂਮਤ ਭਾਈ ਅਵਤਾਰ ਸਿੰਘ ਖੰਡਾ ਦੀ ਕਾਤਲ ਹੈ । ਕਿਉਂਕਿ ਰੂਸ ਨਾਲ ਇੰਡੀਅਨ ਹੁਕਮਰਾਨਾਂ ਦੀ ਲੰਮੇ ਸਮੇ ਤੋਂ ਸਾਂਝ ਹੈ ਅਤੇ ਰੂਸ ਆਪਣੀ ਸਰਕਾਰ ਵਿਰੁੱਧ ਬ਼ਗਾਵਤ ਕਰਨ ਵਾਲਿਆ ਜਿਵੇ ਮਿਸਟਰ ਐਲਗਜੈਡਰ ਨਾਮ ਦੇ ਰੂਸੀ ਬਾਗੀ ਨੂੰ ਵੀ ਉਪਰੋਕਤ ਪੋਲੋਨੀਅਮ ਜਹਿਰ ਨਾਲ ਹੀ ਮਾਰਿਆ ਗਿਆ ਸੀ । ਉਸੇ ਤਰ੍ਹਾਂ ਦੇ ਢੰਗ-ਤਰੀਕੇ ਇਹ ਮੋਦੀ ਹਕੂਮਤ ਬਾਹਰਲੇ ਮੁਲਕਾਂ ਵਿਚ ਕੌਮਾਂਤਰੀ ਕਾਨੂੰਨਾਂ ਤੇ ਨਿਯਮਾਂ ਅਧੀਨ ਆਜਾਦ ਬਾਦਸਾਹੀ ਸਿੱਖ ਰਾਜ ਨੂੰ ਕਾਇਮ ਕਰਨ ਦੀ ਚਾਹਨਾ ਰੱਖਣ ਵਾਲੇ ਸਿੱਖਾਂ ਨੂੰ ਨਿਰੰਤਰ ਮਾਰਦੀ ਆ ਰਹੀ ਹੈ । ਇਸ ਜੂੰਡਲੀ ਨੇ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ ਕੈਨੇਡਾ, ਪਰਮਜੀਤ ਸਿੰਘ ਪੰਜਵੜ ਤੇ ਲਖਬੀਰ ਸਿੰਘ ਰੋਡੇ ਪਾਕਿਸਤਾਨ, ਦੀਪ ਸਿੰਘ ਸਿੱਧੂ ਹਰਿਆਣਾ, ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਅਤੇ ਗੁਰਪ੍ਰੀਤ ਸਿੰਘ ਹਰੀਨੌ ਨੂੰ ਸਾਜਸੀ ਢੰਗਾਂ ਰਾਹੀ ਕਤਲ ਕਰਵਾਏ ਹਨ ਅਤੇ ਇਹ ਸਿੱਖ ਕੌਮ ਦੀ ਕਾਤਲ ਜੂੰਡਲੀ ਹੈ । ਇਸ ਲਈ ਜਦੋ ਵੀ 23 ਤੇ 24 ਜੁਲਾਈ ਨੂੰ ਸ੍ਰੀ ਮੋਦੀ ਬਰਤਾਨੀਆ ਦੌਰੇ ਤੇ ਆ ਰਹੇ ਹਨ ਤਾਂ ਬਰਤਾਨੀਆ ਦੇ ਸਿੱਖਾਂ ਨੂੰ ਸਮੂਹਿਕ ਰੂਪ ਵਿਚ ਬਰਤਾਨੀਆ ਦੇ ਵਜੀਰ ਏ ਆਜਮ ਕੇਰ ਸਟਾਰਮਰ ਦੀ ਰਿਹਾਇਸ 10 ਡਾਊਨ ਸਟਰੀਟ ਲੰਡਨ ਵਿਖੇ ਯਾਦ ਪੱਤਰ ਦੇ ਕੇ ਸਿੱਖਾਂ ਦੇ ਇਕ ਕਾਤਲ ਮੋਦੀ ਨੂੰ ਗ੍ਰਿਫਤਾਰ ਕਰਕੇ ਬਰਤਾਨੀਆ ਦੇ ਕਾਨੂੰਨ ਅਨੁਸਾਰ ਸਜ਼ਾ ਦਿਵਾਉਣ ਦੀ ਮੰਗ ਕਰਨੀ ਚਾਹੀਦੀ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬਰਤਾਨੀਆ ਦੇ ਸਿੱਖਾਂ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਮੁੱਚੀ ਸਿੱਖ ਕੌਮ ਦੇ ਬਿਨ੍ਹਾਂ ਤੇ ਅਤਿ ਸੰਜੀਦਗੀ ਭਰੀ ਅਪੀਲ ਕਰਦੇ ਹੋਏ ਅਤੇ ਭਾਈ ਅਵਤਾਰ ਸਿੰਘ ਖੰਡਾ ਦੀ ਕਾਤਲ ਉਪਰੋਕਤ ਜੂੰਡਲੀ ਨੂੰ ਬਰਤਾਨੀਆ ਦੇ ਕਾਨੂੰਨ ਅਨੁਸਾਰ ਸਜ਼ਾ ਦਿਵਾਉਣ ਲਈ ਵਜੀਰ ਏ ਆਜਮ ਬਰਤਾਨੀਆ ਨੂੰ ਸ੍ਰੀ ਮੋਦੀ ਦੇ ਦੌਰੇ ਸਮੇ ਯਾਦ ਪੱਤਰ ਦੇਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਮੂਹਿਕ ਰੂਪ ਵਿਚ ਸਿੱਖਾਂ ਨੂੰ ਬਰਤਾਨੀਆ ਸਰਕਾਰ ਨੂੰ ਇਹ ਗੱਲ ਵੀ ਯਾਦ ਦਿਵਾਉਣੀ ਚਾਹੀਦੀ ਹੈ ਕਿ ਭਾਈ ਅਵਤਾਰ ਸਿੰਘ ਖੰਡੇ ਦਾ ਕਤਲ ਕਰਕੇ ਮੋਦੀ ਹਕੂਮਤ ਨੇ ਬਰਤਾਨੀਆ ਦੀ ਪ੍ਰਭੂਸਤਾ ਨੂੰ ਤੋੜਕੇ ਕੌਮਾਂਤਰੀ ਕਾਨੂੰਨਾਂ ਦਾ ਉਲੰਘਣ ਹੀ ਨਹੀ ਕੀਤਾ ਬਲਕਿ ਬਰਤਾਨੀਆ ਨਾਗਰਿਕ ਨੂੰ ਮਾਰਕੇ ਉਨ੍ਹਾਂ ਦੀ ਕਾਨੂੰਨੀ ਪ੍ਰਕਿਰਿਆ ਨੂੰ ਟਿੱਚ ਸਮਝਿਆ ਹੈ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸ੍ਰੀ ਮੋਦੀ ਦੇ 23 ਅਤੇ 24 ਜੁਲਾਈ ਦੇ ਬਰਤਾਨੀਆ ਦੌਰੇ ਨੂੰ ਮੁੱਖ ਰੱਖਕੇ ਬਰਤਾਨੀਆ ਦੇ ਸਿੱਖ ਇਹ ਆਪਣੀ ਇਨਸਾਨੀਅਤ ਅਤੇ ਕੌਮ ਪੱਖੀ ਜਿੰਮੇਵਾਰੀ ਨੂੰ ਹਰ ਕੀਮਤ ਤੇ ਪੂਰਨ ਕਰਨਗੇ ।
