ਫ਼ਤਹਿਗੜ੍ਹ ਸਾਹਿਬ – “ਇੰਡੀਆ ਦੇ ਵਿਧਾਨ ਦੀ ਧਾਰਾ 14 ਅਨੁਸਾਰ ਇਥੋਂ ਦੇ ਸਭ ਨਾਗਰਿਕ, ਕੌਮਾਂ, ਵਰਗ, ਫਿਰਕੇ, ਕਬੀਲੇ ਆਦਿ ਬੇਸੱਕ ਸਮਾਜਿਕ ਤੌਰ ਤੇ ਵੰਡੇ ਹੋਏ ਹੋਣ, ਪਰ ਵਿਧਾਨ ਦੀ ਨਜਰ ਵਿਚ ਸਭ ਇਕ ਹਨ ਅਤੇ ਸਭਨਾਂ ਨੂੰ ਕਾਨੂੰਨ ਇਕੋ ਨਜਰ ਨਾਲ ਦੇਖੇਗਾ । ਪਰ ਦੁੱਖ ਅਤੇ ਅਫਸੋਸ ਹੈ ਕਿ ਬਲਾਤਕਾਰ, ਜ਼ਬਰ-ਜਨਾਹ ਤੇ ਕਤਲਾਂ ਵਿਚ ਸਜਾਵਾਂ ਭੁਗਤ ਰਹੇ ਸਿਰਸੇਵਾਲੇ ਰਾਮ ਰਹੀਮ ਸਾਧ, ਆਸਾਰਾਮ ਆਦਿ ਜਿਨ੍ਹਾਂ ਨੇ ਸਮਾਜਿਕ ਇਨਸਾਨੀ ਅਤੇ ਇਖਲਾਕੀ ਕਦਰਾਂ ਕੀਮਤਾਂ ਦਾ ਜਨਾਜ਼ਾਂ ਕੱਢਦੇ ਹੋਏ ਮਾਸੂਮ ਬੀਬੀਆਂ ਨਾਲ ਜ਼ਬਰ-ਜਨਾਹ ਵੀ ਕੀਤੇ ਅਤੇ ਇਨਸਾਨੀ ਜਿੰਦਗਾਨੀਆਂ ਦਾ ਕਤਲੇਆਮ ਵੀ ਕੀਤਾ । ਜਦੋ ਕਾਨੂੰਨ ਦੀ ਨਜਰ ਵਿਚ ਅਜਿਹੇ ਜੁਰਮਾਂ ਵਿਚ ਦੋਸ਼ੀ ਕਿਸੇ ਨੂੰ ਵੀ ਜਮਾਨਤ ਜ ਪੇਰੋਲ ਤੇ ਰਿਹਾਅ ਕਰਨ ਦੀ ਕੋਈ ਪ੍ਰਕਿਰਿਆ ਨਹੀ ਹੈ ਤਾਂ ਹੁਕਮਰਾਨ ਆਪਣੀ ਵੋਟ ਸਿਆਸਤ ਦੇ ਸਿਆਸੀ ਫਾਇਦਿਆ ਨੂੰ ਮੁੱਖ ਰੱਖਕੇ ਅਜਿਹੀਆ ਦਾਗੀ ਅਤੇ ਆਪਣੇ ਆਪ ਨੂੰ ਧਾਰਮਿਕ ਤੇ ਰੁਹਾਨੀਅਤ ਕਹਾਉਣ ਵਾਲੇ ਢੌਗੀਆਂ ਨੂੰ ਵਾਰ-ਵਾਰ ਜਮਾਨਤਾਂ ਤੇ ਪੇਰੋਲ ਤੇ ਛੱਡਕੇ ਇੰਡੀਅਨ ਵਿਧਾਨ ਅਤੇ ਉਸਦੇ ਵਿਧਾਨ ਦੀ ਧਾਰਾ 14 ਦਾ ਘੋਰ ਉਲੰਘਣ ਕੀਤਾ ਜਾ ਰਿਹਾ ਹੈ । ਜਿਸ ਨਾਲ ਕਦੀ ਵੀ ਇਥੋ ਦੇ ਸਮਾਜ ਨੂੰ ਕੋਈ ਸਹੀ ਦਿਸ਼ਾ ਵੱਲ ਸੰਦੇਸ਼10 ਨਹੀ ਜਾਵੇਗਾ । ਬਲਕਿ ਅਜਿਹੇ ਬੰਦਿਆ ਨੂੰ ਵਾਰ-ਵਾਰ ਰਿਹਾਅ ਕਰਨ ਜਾਂ ਕਾਨੂੰਨੀ ਰਾਹਤ ਦੇਣ ਨਾਲ ਤਾਂ ਸਮਾਜ ਵਿਚ ਅਪਰਾਧਿਕ ਕਾਰਵਾਈਆ ਵਿਚ ਢੇਰ ਸਾਰਾ ਵਾਧਾ ਹੋ ਜਾਵੇਗਾ ਜਿਸ ਨਾਲ ਇਨਸਾਫ਼ ਨਾਮ ਦੀ ਚੀਜ ਦਾ ਤਾਂ ਸਦਾ ਲਈ ਭੋਗ ਪੈ ਜਾਵੇਗਾ ਅਤੇ ਉਪੱਦਰ ਵੱਧ ਜਾਣਗੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਵੋਟ ਸਿਆਸਤ ਅਧੀਨ ਹੁਕਮਰਾਨਾਂ ਵੱਲੋ ਵੱਡੇ ਅਪਰਾਧਿਕ ਕਾਤਲ ਤੇ ਬਲਾਤਕਾਰੀਆ ਨੂੰ ਪੈਰੋਲ ਤੇ ਛੱਡਣ ਜਾਂ ਜਮਾਨਤਾਂ ਦਿਵਾਉਣ ਦੇ ਕੀਤੇ ਜਾ ਰਹੇ ਗੈਰ ਸਮਾਜਿਕ ਤੇ ਗੈਰ ਕਾਨੂੰਨੀ ਅਮਲਾਂ ਨੂੰ ਇਥੋ ਦੇ ਸਮਾਜ ਲਈ ਅਤਿ ਵਿਸਫੋਟਕ ਕਰਾਰ ਦਿੰਦੇ ਹੋਏ ਅਤੇ ਸਮਾਜ ਨੂੰ ਗੰਧਲਾ ਕਰਨ ਦੀਆਂ ਹਕੂਮਤੀ ਕਾਰਵਾਈਆ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੇਕਰ ਸਿਆਸਤਦਾਨਾਂ ਨੇ ਇਹ ਆਪਣੀਆ ਸਵਾਰਥੀ ਨੀਤੀਆ ਦਾ ਤਿਆਗ ਨਾ ਕੀਤਾ ਅਤੇ ਅਪਰਾਧਿਕ ਪਹੁੰਚ ਵਾਲੇ ਲੋਕਾਂ ਲਈ ਕਾਨੂੰਨ ਨੂੰ ਮੋਮ ਦੀ ਤਰ੍ਹਾਂ ਮੋੜਕੇ ਸਿਆਸੀ ਫਾਇਦੇ ਲੈਦੇ ਰਹੇ ਤਾਂ ਸਮਾਜ ਵਿਚ ਵੱਧ ਰਹੀਆ ਜ਼ਬਰ ਜਨਾਹ ਤੇ ਕਤਲ ਦੀਆਂ ਵਾਰਦਾਤਾਂ ਦੇ ਅਮਲ ਕਿਵੇ ਰੁਕਣਗੇ ਅਤੇ ਇਥੋ ਦੇ ਨਿਵਾਸੀਆ ਨੂੰ ਇਨਸਾਫ਼ ਦੇਣ ਲਈ ਮਾਹੌਲ ਕਿਵੇ ਤਿਆਰ ਹੋਵੇਗਾ ?
ਉਨ੍ਹਾਂ ਕਿਹਾ ਕਿ ਜਦੋ ਵਾੜ ਹੀ ਖੇਤ ਨੂੰ ਖਾਂਣ ਲੱਗ ਪਏ ਤਾਂ ਉਸ ਖੇਤ ਦੀ ਰਾਖੀ ਕੋਈ ਨਹੀ ਕਰ ਸਕਦਾ । ਉਸੇ ਤਰ੍ਹਾਂ ਦਾ ਵਰਤਾਰਾ ਅੱਜ ਇੰਡੀਆ ਦੀ ਮੋਦੀ ਹਕੂਮਤ ਆਪਣੇ ਮੁਲਕ ਨਿਵਾਸੀਆ ਨਾਲ ਜ਼ਬਰ ਕਰ ਰਹੀ ਹੈ । ਜਿਵੇਕਿ ਸ੍ਰੀ ਮੋਦੀ, ਗ੍ਰਹਿ ਵਜੀਰ ਅਮਿਤ ਸ਼ਾਹ, ਵਿਦੇਸ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾਂ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਆਦਿ ਨੇ ਕੈਨੇਡਾ, ਬਰਤਾਨੀਆ, ਪਾਕਿਸਤਾਨ, ਇੰਡੀਆ ਤੇ ਪੰਜਾਬ ਵਿਚ ਆਜਾਦੀ ਚਾਹੁੰਣ ਵਾਲੇ ਸਿਰਕੱਢ ਸਿੱਖਾਂ ਦੇ ਸਾਜਸੀ ਢੰਗ ਨਾਲ ਕਤਲ ਕੀਤੇ ਹਨ । ਉਨ੍ਹਾਂ ਵੱਲੋ ਇਹ ਕਤਲ ਕਰਕੇ ਕੈਨੇਡਾ, ਬਰਤਾਨੀਆ, ਪਾਕਿਸਤਾਨ ਦੀ ਪ੍ਰਭੂਸਤਾ ਦਾ ਘਾਣ ਹੀ ਨਹੀ ਕੀਤਾ ਗਿਆ ਬਲਕਿ ਅਮਰੀਕਾ ਵਿਚ ਸ. ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਅਸਫਲ ਸਾਜਿਸ ਰਚਕੇ ਅਮਰੀਕਾ ਦੀ ਮੁਨਰੋ ਡਾਕਟਰੀਨ ਦੀ ਤੋਹੀਨ ਕੀਤੀ ਗਈ । ਇਸ ਕਾਤਲ ਜੂੰਡਲੀ ਨੂੰ ਕੌਮਾਂਤਰੀ ਪੱਧਰ ਦੇ ਕਾਨੂੰਨਾਂ, ਨਿਯਮਾਂ ਦਾ ਉਲੰਘਣ ਕਰਨ ਤੇ ਕੌਮਾਂਤਰੀ ਕਾਨੂੰਨਾਂ ਅਨੁਸਾਰ ਅਵੱਸ ਸੀਮਤ ਸਮੇ ਵਿਚ ਸਜ਼ਾ ਮਿਲਣੀ ਚਾਹੀਦੀ ਹੈ ।
