ਮੋਹਾਲੀ – ਪੰਜਾਬੀ ਦੇ ਮੰਨੇ-ਪ੍ਰਮੰਨੇ ਅਦਾਕਾਰ ਅਤੇ ਕਾਮੇਡੀਅਨ ਕਲਾਕਾਰ ਜਸਵਿੰਦਰ ਭੱਲਾ ਨੂੰ ਬੁੱਧਵਾਰ ਸ਼ਾਮ ਨੂੰ ਬਰੇਨ ਸਟਰੋਕ ਆਇਆ ਸੀ। ਜਿਸ ਕਰਕੇ ਉਨ੍ਹਾਂ ਨੂੰ ਮੋਹਾਲੀ ਦੇ ਫੋਰਟਸ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਸੀ। ਵੀਰਵਾਰ ਨੂੰ ਸਵੇਰੇ ਚਾਰ ਵਜੇ ਉਨ੍ਹਾਂ ਨੇ ਆਖਰੀ ਸਾਹ ਲਏ। ਡਾਕਟਰਾਂ ਅਨੁਸਾਰ ਖੂਨ ਜਿਆਦਾ ਵਗਣ ਕਰਕੇ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੇ ਦੋਸਤ ਬਾਲ ਮੁਕੰਦ ਸ਼ਰਮਾ ਨੇ ਮੌਤ ਦੀ ਪੁਸ਼ਟੀ ਕੀਤੀ।ਉਨ੍ਹਾਂ ਦਾ ਅੰਤਿਮਸਸਕਾਰ 23 ਅਗੱਸਤ ਨੂੰ ਦੁਪਹਿਰ 12 ਵਜੇ ਮੋਹਾਲੀ ਦੇ ਬਲੰਗੀ ਸ਼ਮਸ਼ਾਮ ਘਾਟ ਵਿਖੇ ਕੀਤਾ ਜਾਵੇਗਾ। ਉਨ੍ਹਾਂ ਦੇ ਅੰਤਿਮ ਦਰਸ਼ਨਾਂ ਲਈ ਵੱਡੀ ਗਿਣਤੀ ਵਿੱਚ ਲੋਕਾਂ ਦੇ ਪਹੁੰਚਣ ਦੀ ਉਮੀਦ ਹੈ।
ਉਨ੍ਹਾਂ ਨੇ ਆਪਣੀ ਵਿਲੱਖਣ ਸ਼ੈਲੀ ਅਤੇ ਯਾਦਗਾਰੀ ਕਿਰਦਾਰਾਂ ਨਾਲ ਪੰਜਾਬੀ ਮੰਨੋਰੰਜਨ ਜਗਤ ‘ਤੇ ਇੱਕ ਅਮਿੱਟ ਛਾਪ ਛੱਡੀ ਹੈ। ਜਸਵਿੰਦਰ ਭੱਲਾ ਪੰਜਾਬੀ ਫਿ਼ਲਮ ਉਦਯੋਗ ਦੇ ਉਨ੍ਹਾਂ ਸਿਤਾਰਿਆਂ ਵਿੱਚੋਂ ਇੱਕ ਸਨ, ਜਿਨ੍ਹਾਂ ਨੇ ਪੰਜਾਬੀ ਵਿੱਚ ਕਾਮੇਡੀ ਨੂੰ ਨਵੀਆਂ ਸਿੱਖਰਾਂ ਤੇ ਪਹੁੰਚਾਇਆ।ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਜਸਵਿੰਦਰ ਭੱਲਾ ਦੇ ਦੇਹਾਂਤ ਤੇ ਅਫ਼ਸੋਸ ਪ੍ਰਗਟ ਕਰਦੇ ਹੋਏ ਕਿਹਾ ਹੈ,
‘ਦੁਨੀਆਂ ਨੂੰ ਹਸਾਉਣ ਵਾਲਾ ਸਦਾ ਲਈ ਚਲਿਆ ਗਿਆ। ਬਤੌਰ ਕਮੇਡੀਅਨ ਜਸਵਿੰਦਰ ਭੱਲਾ ਨੇ ਸਮਾਜਿਕ ਕੁਰੀਤੀਆਂ ਤੇ ਆਪਣੇ ਸ਼ਬਦਾਂ ਨਾਲ ਜੋਰਦਾਰ ਢੰਗ ਨਾਲ ਵਿਰੋਧ ਕੀਤਾ। ਓਹਨਾਂ ਨੇ ਇੱਕ ਬਹੁਤ ਵੱਡਾ ਮੁਕਾਮ ਹਾਸਿਲ ਕੀਤਾ। ਇੱਕ ਸਖਸ਼ੀਅਤ ਕਈ ਗੁਣਾਂ ਦੀ ਧਾਰਨੀ ਸੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਖੇਤੀਬਾੜੀ ਪਸਾਰ ਸਿੱਖਿਆ ਵਿੱਚ ਲੈਕਚਰਾਰ ਵਜੋਂ ਓਹਨਾ ਦੇ ਸੇਵਾਵਾਂ ਬੇਹੱਦ ਅਹਿਮ ਸਨ।’

‘ਅਜਿਹੇ ਇਨਸਾਨ ਦੇ ਦੁਨੀਆਂ ਤੋਂ ਰੁਖ਼ਸਤ ਹੋਣ ਜਾਣ ਨਾਲ ਵੱਡਾ ਘਾਟਾ ਪੈਂਦਾ ਹੈ। ਮੈ ਜਿੱਥੇ ਜਸਵਿੰਦਰ ਭੱਲਾ ਜੀ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਾ, ਉਥੇ ਹੀ ਦੁਨੀਆਂ ਭਰ ਵਿੱਚ ਬੈਠੇ ਓਹਨਾਂ ਦੇ ਚਾਹੁਣ ਵਾਲਿਆਂ ਨਾਲ ਵੀ ਦੁੱਖ ਦਾ ਇਜਹਾਰ ਕਰਦਾ ਹਾਂ। ਪਰਮਾਤਮਾ ਸਭ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ ਅਤੇ ਵਿਛੜੀ ਹੋਈ ਰੂਹ ਨੂੰ ਆਪਣੇ ਚਰਨ ਕਮਲਾਂ ਵਿੱਚ ਸਥਾਨ ਦੇਣ।’