ਬਲਾਚੌਰ, ( ਉਮੇਸ਼ ਜੋਸ਼ੀ ) – ਪੰਜਾਬ ਨੂੰ ਵਸਦਾ ਰੱਖਣ ਲਈ ਪੰਜਾਬ ਮੇਲ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ ਹੈ, ਜਿਸ ਵਿੱਚ ਸਾਰਿਆਂ ਨੂੰ ਚੜਣ ਦੀ ਜਰੂਰਤ ਹੈ,ਕਿਉਕਿ ਅੱਜ ਦੇ ਸਮੇਂ ਵਿੱਚ ਪੰਜਾਬ ਚਹੁੰ ਪਾਸਿੳ ਦਰਪੇਸ਼ ਸੰਕਟ ਵਿੱਚ ਘਿਰ ਚੁੱਕਾ ਹੈ,ਅਤੇ ਪੰਜਾਬ ਨੂੰ ਬਚਾਉਣ ਅਤੇ ਪੰਜਾਬੀਆਂ ਨੂੰ ਜਗਾਉਣ ਦਾ ਸਮਾਂ ਆ ਚੁੱਕਾ ਹੈ,ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਪਾਰਲੀਮੈਂਟ ਮੈਂਬਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਅੱਜ ਹਲਕੇ ਦੇ ਨੌਜਵਾਨਾਂ ਦੇ ਦਿੱਲਾਂ ਵਿੱਚ ਖਾਸ ਸਥਾਨ ਰੱਖਣ ਵਾਲੇ ਖੇਡ ਪ੍ਰੇਮੀ ਅਤੇ ਪਿੰਡ ਥੋਪੀਆ ਦੇ ਸਰਪੰਚ ਅਮਿਤ ਕੁਮਾਰ ਸੇਠੀ ਥੋਪੀਆ ਦੇ ਗ੍ਰਹਿ ਨਿਵਾਸ ਵਿੱਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਜਗਾਉਣ ਲਈ ਇਸ ਲਈ ਜੋ ਉਪਰਾਲੇ ਅਮਰ ਸ਼ਹੀਦ ਸੰਤ ਹਰਚੰਦ ਸਿੰਘ ਲੌਗੋਂਵਾਲ ਦੀ ਬਰਸੀ ਤੇ ਗਿਆਨੀ ਹਰਪ੍ਰੀਤ ਸਿੰਘ ਨੇ ਸ਼ੁਰੂ ਕੀਤੇ ਹਨ,ਉਸ ਦਿਨ ਪੰਜਾਬੀਆਂ ਨੇ ਸਮਝਿਆ ਕਿ ਪੰਜਾਬ ਦਾ ਅਸਲ ਵਾਲੀ ਵਾਰਿਸ ਆਇਆ ਹੈ।ਉਨ੍ਹਾਂ ਕਿਹਾ ਕਿ ਪੰਜਾਬ ਨੂੰ ਪੰਜਾਬ ਨਾ ਰਹਿਣ ਦੇ ਯਤਨ ਕੀਤੇ ਜਾ ਰਹੇ ਹਨ,ਪੰਜਾਬੀਆਂ ਨੂੰ ਸੋਚੀ ਸਮਝੀ ਚਾਲ ਤਹਿਤ ਪੰਜਾਬੀਆਂ ਨੂੰ ਪੰਜਾਬ ਤੋਂ ਬਾਹਰ ਕੀਤਾ ਜਾ ਰਿਹਾ ਹੈ,ਪੰਜਾਬ ਵਿੱਚ ਬਹੁ ਕੌਮੀ ਕੰਪਨੀਆਂ ਲਿਆ ਤੇ ਪੰਜਾਬ ਦੀਆਂ ਜਮੀਨਾਂ ਹੜੱਪਣ ਦੀ ਨਿਰੰਤਰ ਚਾਲ ਜਾਰੀ ਹੈ,ਪੰਜਾਬੀਆਂ ਦਾ ਪੰਜਾਬ ਵਿੱਚ ਰੋਜਗਾਰ ਖੋਹਿਆ ਜਾ ਰਿਹਾ ਹੈ, ਕੁਦਰਤੀ ਸੋਮਿਆਂ ਦੀ ਲੁੱਟ ਖਸੁਟ ਜਾਰੀ ਹੈ।ਉਨ੍ਹਾਂ ਆਖਿਆ ਕਿ ਪੰਜਾਬ ਵਿੱਚ ਪੰਜਾਬੀਆਂ ਅਤੇ ਪੰਜਾਬੀਅਤ ਦੀ ਭਾਵਨਾਂ ਪੈਦਾ ਕਰਨ ਦੀ ਜਰੂਰ ਹੈ ਅਤੇ ਮੈਂ ਸਮਝਦਾ ਹਾਂ ਕਿ ਅਸੀਂ ਪਿੱਛਲੇ ਲੰਮੇ ਸਮੇਂ ਤੋਂ ਆਪਸੀ ਕਾਟੋ ਕਲੇਸ਼ ਤੇ ਖਿੱਚੋਤਾਣੀ ਵਿੱਚ ਉਲਝੇ ਤੇ ਰੁੱਝੇ ਪਏ ਸਾਂ ਅਤੇ ਸਾਨੂੰ ਸਾਂਝੇ ਫਰੰਟ ਦੀ ਜਰੂਰਤ ਸੀ ਅਤੇ ਉਹ ਹੁਣ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਬਣ ਚੁੱਕਾ ਹੈ,ਉਨ੍ਹਾਂ ਕਿਹਾ ਕਿ ਜੱਦੋਂ ਵੀ ਪੰਜਾਬ ਨਾਲ ਧੱਕਾ ਹੁੰਦਾ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਕੀਤੇ ਸੰਘਰਸ਼ਾਂ ਸਦਕਾ ਇਨਸਾਫ ਪ੍ਰਾਪਤ ਹੋਇਆ ਹੈ,ਇਹ ਇਤਿਹਾਸ ਗਵਾਹ ਹੈ।ਉਨ੍ਹਾਂ ਪੰਜਾਬ ਸਰਕਾਰ ਦੀ ਗੱਲ ਕਰਦਿਆਂ ਕਿਹਾ ਕਿ ਬਦਲਾਅ ਦੇ ਨਾਂਅ ਹੇਠ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਅੱਜ ਹਰ ਵਰਗ ਨਿਰਾਸ਼ ਹੈ।ਜੱਦੋਂ ਕਿਹੜਾ ਅਕਾਲੀ ਦਲ ਅਸਲੀ ਜਾਂ ਨਕਲੀ ਹੈ ਤਾਂ ਉਨ੍ਹਾਂ ਨੇ ਬੜੇ ਤਰਕ ਨਾਲ ਜਵਾਬ ਦਿੰਦਿਆਂ ਕਿਹਾ ਕਿ ਉਨ੍ਹਾਂ ਕਿਹਾ ਕਿ ਅਸਲੀ ਉਹੀ ਹੁੰਦਾਂ ਹੈ, ਜਿਹੜਾ ਵਿਰਾਸਤ ਨਾਲ ਜੁੜਿਆ ਹੋਵੇ, ਪ੍ਰਪੰਰਾ ਅਨੁਸਾਰ ਚੱਲਦਾ ਹੋਵੇ,ਉਨ੍ਹਾਂ ਕਿਹਾ ਅਮਰ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਸਮਾਗਮਾਂ ਮੌਕੇ ਸਰਦਾਰ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀ ਕੀਤਾ,ਆਪਣੇ ਆਪ ਨੂੰ ਪੰਥਕ ਰਵਾਇਤਾ ਤੋਂ ਦੂਰ ਕਰ ਲਿਆ, ਅਤੇ ਕੁਰਸੀਆਂ ਵੀ ਡਾਹੀਆਂ ਗਈਆਂ,ਜਿਸ ਤੋਂ ਜੱਗ ਜਾਹਿਰ ਹੋ ਗਿਆ ਇਹ ਲੋਕ ਪੰਥਕ ਰਿਵਾਇਤਾ ਤੋਂ ਕਿਨਾਰਾ ਕਸ਼ੀ ਕਰ ਗਏ।ਭਾਜਪਾ ਨਾਲ ਸਾਂਝ ਦੀ ਗੱਲ ਸੰਬਧੀ ਉਨ੍ਹਾਂ ਆਖਿਆ ਕਿ ਬਤੌਰ ਐਮ ਪੀ ਉਨ੍ਹਾਂ ਸਾਰਿਆ ਦਾ ਸਤਿਕਾਰ ਕੀਤਾ, ਅਤੇ ਨਿੱਜੀ ਲਾਭ ਨਹੀ ਲਿਆ ਤੇ ਨਾ ਹੀ ਅਸੀਂ ਕੇਂਦਰ ਵਿੱਚ ਵਜੀਰੀਆਂ ਦੀ ਤਾਂਘ ਰੱਖੀ।ਉਨ੍ਹਾਂ ਕਿਹਾ ਕਿ ਬਲਾਚੌਰ ਹਲਕੇ ਅੰਦਰ ਗਿਆਨੀ ਹਰਪ੍ਰੀਤ ਸਿੰਘ ਦੀ ਪ੍ਰਧਾਨਗੀ ਵਾਲੇ ਸ਼੍ਰੋਮਣੀ ਅਕਾਲੀ ਦਲ ਨੂੰ ਭਰਵਾਂ ਸਮਰਥਨ ਮਿਲ ਰਿਹਾ ਹੈ।ਉਨ੍ਹਾਂ ਕਿਹਾ ਕਿ ਖੁਸ਼ੀ ਵਾਲੀ ਗੱਲ ਇਹ ਹੈ ਕਿ ਨਾਮਵਰ ਨੌਜਵਾਨ ਖੇਡ ਪ੍ਰੇਮੀ ਅਤੇ ਪਿੰਡ ਥੋਪੀਆ ਦੇ ਸਰਪੰਚ ਅਮਿਤ ਕੁਮਾਰ ਸੇਠੀ ਥੋਪੀਆ ਵਾਲਿਆ ਵੱਲੋਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਕੀਤਾ ਉਸਦਾ ਦਿਲੋਂ ਸਵਾਗਤ ਕਰਦੇ ਹਾਂ ਅਤੇ ਸਾਨੂੰ ਖੁਸ਼ੀ ਹੈ ਕਿ ਵੱਡੀ ਗਿਣਤੀ ਵਿੱਚ ਨੌਜਵਾਨ ਵਰਗ ਗਿਆਨੀ ਹਰਪ੍ਰੀਤ ਸਿੰਘ ਦੀਆਂ ਨੀਤੀਆਂ ਨਾਲ ਜੁੜ ਰਹੇ ਹਨ।ਇਸ ਮੌਕੇ ਨੌਜਵਾਨ ਸਰਪੰਚ ਅਮਿਤ ਕੁਮਾਰ ਸੇਠੀ ਥੋਪੀਆ ਨੇ ਆਖਿਆ ਕਿ 29 ਅਗਸਤ ਨੂੰ ਕੇ ਬੀ ਪੈਲੇਸ ਵਿੱਖੇ ਇਤਿਹਾਸਿਕ ਇਕੱਠ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਜਾਵੇਗਾ ਅਤੇ ਉਹ ਹਜਾਰਾਂ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਣਗੇ,ਇਸ ਮੌਕੇ ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਬੀਬੀ ਜਗੀਰ ਕੌਰ, ਮਨਪ੍ਰੀਤ ਸਿੰਘ ਇਆਲੀ, ਪ੍ਰੋ ਚੰਦੂਮਾਜਰਾ ਸਾਹਿਬ ਸਮੇਂ ਚੋਟੀ ਤੇ ਪੰਥਕ/ਸਿਆਸੀ ਆਗੂ ਪਹੁੰਚਣਗੇ।ਅੱਜ ਸਰਪੰਚ ਸੇਠੀ ਥੋਪੀਆ ਦੇ ਗ੍ਰਹਿ ਵਿੱਖੇ ਸੁਰਜੀਤ ਸਿੰਘ ਦੋਭਾਲੀ, ਹਰ ਅਮਰਿੰਦਰ ਸਿੰਘ ਰਿੰਕੂ ਸਟੇਟ ਡੇਲੀਗੇਟ, ਠੇਕੇਦਾਰ ਗੁਰਚਰਨ ਸਿੰਘ ਉੱਲਦਣੀ ਜਿਲ੍ਹਾ ਡੇਲੀਗੇਟ, ਚੌਧਰੀ ਉਮ ਪ੍ਰਕਾਸ਼ ਥੋਪੀਆ ਸੇਵਾ ਮੁਕਤ ਸਿਿਖਆ ਅਧਿਕਾਰੀ, ਜਤਿੰਦਰ ਸਿੰਘ ਮਹਿਤਪੁਰ, ਅਸ਼ੋਕ ਟੌਂਸਾ, ਜਸਵੰਤ ਟੱਪਰੀਆ, ਸੰਜੂ ਪੰਡਿਤ, ਸਿੱਧੂ ਮਾਲੇਵਾਲੀਆ, ਸੁਮਿਤ ਮਰਵਾਹਾ ਅਤੇ ਹੋਰ ਹਾਜਿਰ ਸਨ।
ਪੰਜਾਬ ਦੇ ਭੱਲੇ, ਭਾਈਚਾਰਕ ਸਾਂਝ ਲਈ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਸਮੇਤ ਦੇਸ਼-ਵਿਦੇਸ਼ ਤੋਂ ਮਿਲ ਰਿਹਾ ਭਰਪੂਰ ਸਮਰਥਨ – ਪ੍ਰੇਮ ਸਿੰਘ ਚੰਦੂਮਾਜਰਾ
This entry was posted in ਪੰਜਾਬ.
