ਫ਼ਤਹਿਗੜ੍ਹ ਸਾਹਿਬ – “ਸ੍ਰੀ ਮੋਦੀ ਦੀ ਮੁਤੱਸਵੀ ਹਕੂਮਤ ਜਿਵੇ ਪੰਜਾਬੀਆਂ, ਸਿੱਖ ਕੌਮ ਨਾਲ ਕੀਤੀ ਜਾਣ ਵਾਲੀ ਨਫਰਤ ਅਧੀਨ ਪੰਜਾਬੀਆਂ ਤੇ ਸਿੱਖਾਂ ਨੂੰ ਮਾਲੀ ਤੌਰ ਤੇ ਮਜਬੂਤ ਕਰਨ ਵਿਚ ਸਾਜਸੀ ਢੰਗਾਂ ਰਾਹੀ ਅੜਿੱਕਾ ਬਣਦੀ ਆ ਰਹੀ ਹੈ । ਇਸ ਸੋਚ ਅਧੀਨ ਨਾ ਤਾਂ ਪੰਜਾਬ ਸੂਬੇ ਨੂੰ ਕੋਈ ਵੀ ਵੱਡੀ ਇੰਡਸਟਰੀ ਦਿੱਤੀ ਜਾ ਰਹੀ ਹੈ ਨਾ ਹੀ ਜੀ.ਐਸ.ਟੀ ਦਾ ਕਰੋੜਾਂ ਦੇ ਪੰਜਾਬ ਦੇ ਫੰਡ ਜਾਰੀ ਕੀਤੇ ਜਾ ਰਹੇ ਹਨ । ਨਾ ਹੀ ਸੈਟਰ ਪੂਲ ਵਿਚੋ ਸਟੇਟਾਂ ਨੂੰ ਦਿੱਤੀ ਜਾਣ ਵਾਲੀ ਮਾਲੀ ਮਦਦ ਦਿੱਤੀ ਜਾ ਰਹੀ ਹੈ ਅਤੇ ਨਾ ਹੀ ਸਾਡੀਆਂ ਸਰਹੱਦਾਂ ਖੋਲ੍ਹਕੇ ਸਾਡੀਆਂ ਫਸਲਾਂ ਤੇ ਵਪਾਰੀਆ ਦੇ ਉਤਪਾਦ ਦੀ ਕੌਮਾਂਤਰੀ ਮੰਡੀ ਵਿਚ ਖੁੱਲ੍ਹੀ ਵਿਕਰੀ ਕਰਨ ਦੀ ਇਜਾਜਤ ਦਿੱਤੀ ਜਾ ਰਹੀ ਹੈ ਤਾਂ ਕਿ ਪੰਜਾਬ ਨਿਵਾਸੀ ਅਤੇ ਸਿੱਖ ਕੌਮ ਮਾਲੀ ਤੌਰ ਤੇ ਹੋਰ ਕੰਮਜੋਰ ਹੋ ਜਾਣ ਅਤੇ ਇਨ੍ਹਾਂ ਨੂੰ ਘਸਿਆਰੇ ਬਣਾਕੇ ਹਿੰਦੂਤਵ ਦਾ ਗੁਲਾਮ ਬਣਾਇਆ ਜਾ ਸਕੇ । ਜਿਸ ਵਿਚ ਨਾ ਇਹ ਸਫਲ ਹੋਏ ਹਨ ਅਤੇ ਨਾ ਹੀ ਸਫਲ ਹੋਣਗੇ । ਇਨ੍ਹਾਂ ਹੁਕਮਰਾਨਾਂ ਵੱਲੋ ਮੰਦਭਾਵਨਾ ਅਧੀਨ ਕੌਮਾਂਤਰੀ ਕਾਨੂੰਨਾਂ ਨੂੰ ਤੋੜਕੇ ਇੰਡਸ ਵਾਟਰ ਟਰੀਟੀ ਦਾ ਘਾਣ ਕਰਕੇ ਜੋ ਪਾਕਿਸਤਾਨ ਨੂੰ ਕੌਮਾਂਤਰੀ ਕਾਨੂੰਨਾਂ ਅਧੀਨ ਜਾ ਰਹੇ ਪਾਣੀ ਨੂੰ ਰੋਕਣ ਦੀ ਗੱਲ ਕਰ ਰਹੇ ਹਨ, ਹੁਣ ਜਦੋ ਉਸ ਅਕਾਲ ਪੁਰਖ ਦੇ ਹੁਕਮ ਅਨੁਸਾਰ ਲੱਖਾਂ ਕਰੋੜਾ ਕਿਊਸਕ ਪਾਣੀ ਪਾਕਿਸਤਾਨ ਨੂੰ ਜਾ ਰਿਹਾ ਹੈ ਉਸ ਨੂੰ ਮੋਦੀ ਹਕੂਮਤ ਰੋਕ ਕੇ ਦਿਖਾਵੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੈਟਰ ਦੀ ਇੰਡੀਆ ਦੀ ਮੋਦੀ ਹਕੂਮਤ ਵੱਲੋ ਇੰਡੀਆ ਵਿਚ ਘੱਟ ਗਿਣਤੀ ਸਿੱਖ, ਮੁਸਲਿਮ ਅਤੇ ਰੰਘਰੇਟਿਆ ਨਾਲ ਕੀਤੇ ਜਾ ਰਹੇ ਘੋਰ ਗੈਰ ਕਾਨੂੰਨੀ ਵਿਤਕਰਿਆ ਅਤੇ ਕੌਮਾਂਤਰੀ ਕਾਨੂੰਨ ਨੂੰ ਤੋੜਕੇ ਇੰਡੀਅਨ ਟਰੀਟੀ ਨੂੰ ਖਤਮ ਕਰਕੇ ਪਾਕਿਸਤਾਨ ਨੂੰ ਜਾਣ ਵਾਲੇ ਪਾਣੀ ਨੂੰ ਰੋਕਣ ਦੀ ਗੱਲ ਕਰਨ ਵਾਲੇ ਸ੍ਰੀ ਮੋਦੀ ਨੂੰ ਹੁਣ ਪਾਕਿਸਤਾਨ ਜਾ ਰਹੇ ਪਾਣੀ ਨੂੰ ਰੋਕਣ ਦੀ ਚੁਣੋਤੀ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋ ਅਕਾਲ ਪੁਰਖ ਦੇ ਹੁਕਮ ਹੁੰਦੇ ਹਨ ਤਾਂ ਵੱਡੇ ਤੋ ਵੱਡਾ ਬਾਦਸਾਹ ਜਾਂ ਉਸਦੇ ਵਜੀਰ ਉਸ ਹੁਕਮ ਤੋ ਕਤਈ ਮੁਨਕਰ ਨਹੀ ਹੋ ਸਕਦੇ । ਕਿਉਂਕਿ ਉਹ ਆਪਣੀ ਖੇਡ ਖੇਡਦਾ ਹੈ ਅਤੇ ਵੱਡੇ ਤੋ ਵੱਡੇ ਹਊਮੈ ਵਿਚ ਗ੍ਰਸਤ ਇਨਸਾਨ, ਬਾਦਸਾਹ, ਵਜੀਰ ਨੂੰ ਅਸਲ ਸਥਿਤੀ ਦਿਖਾਉਣ ਦੀ ਸਮਰੱਥਾਂ ਰੱਖਦਾ ਹੈ । ਇਸ ਲਈ ਸਿਆਸੀ, ਧਨ-ਦੌਲਤਾਂ, ਜਮੀਨਾਂ-ਜਾਇਦਾਦਾਂ ਆਦਿ ਦੀ ਵੱਡੀ ਤਾਕਤ ਵੀ ਉਸਦੇ ਹੁਕਮਾਂ ਅੱਗੇ ਅਸਫਲ ਅਤੇ ਬੋਣੀ ਹੋ ਕੇ ਰਹਿ ਜਾਂਦੀ ਹੈ । ਇਸ ਲਈ ਅਜਿਹੇ ਹਊਮੈ ਵਿਚ ਗ੍ਰਸਤ ਸੈਟਰ ਦੇ ਹੁਕਮਰਾਨਾਂ ਨੂੰ ਅਸੀ ਉਸ ਅਕਾਲ ਪੁਰਖ ਦੇ ਵਰਤਾਰੇ ਤੋ ਸੁਚੇਤ ਕਰਦੇ ਹੋਏ ਕਹਿਣਾ ਚਾਹਵਾਂਗੇ ਕਿ ਉਹ ਸਿਆਸੀ ਤਾਕਤ ਦੇ ਨਸੇ ਵਿਚ ਇੰਡੀਆ ਵਿਚ ਘੱਟ ਗਿਣਤੀ ਕੌਮਾਂ ਨਾਲ ਕੀਤੇ ਜਾ ਰਹੇ ਜ਼ਬਰ ਜੁਲਮ, ਵਿਤਕਰਿਆ ਤੋ ਤੋਬਾ ਕਰ ਲੈਣ ਤਾਂ ਬਿਹਤਰ ਹੋਵੇਗਾ, ਵਰਨਾ ਉਸ ਅਕਾਲ ਪੁਰਖ ਦੀ ਖੇਡ ਅੱਗੇ ਆਉਣ ਵਾਲੇ ਸਮੇ ਵਿਚ ਇਨ੍ਹਾਂ ਕੋਲ ਪਛਤਾਵੇ ਤੋ ਇਲਾਵਾ ਕੁਝ ਨਹੀ ਬਚੇਗਾ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਹਊਮੈਗ੍ਰਸਤ ਹੋ ਕੇ ਉਸ ਵੱਡੀ ਤਾਕਤ ਦੀਆਂ ਖੇਡਾਂ ਨੂੰ ਜੋ ਭੁੱਲ ਚੁੱਕੇ ਹਨ, ਉਹ ਆਪਣੇ ਲੋਕਾਂ ਨਾਲ ਬੇਇਨਸਾਫ਼ੀਆਂ ਕਰਨਾ ਬੰਦ ਕਰ ਦੇਣਗੇ । ਤਾਂ ਕਿ ਅਜਿਹੇ ਦਾਗੀ ਤੇ ਦੋਸੀ ਆਗੂ ਆਪਣੇ ਪਾਪਾ ਤੋ ਪਸਚਾਤਾਪ ਕਰਕੇ ਉਸ ਅਕਾਲ ਪੁਰਖ ਦੀ ਕਚਹਿਰੀ ਵਿਚ ਆਪਣੇ ਆਪ ਨੂੰ ਪੇਸ ਕਰਨ ਦੇ ਕਾਬਲ ਹੋ ਜਾਣਗੇ ।
