ਪਿੰਡਾਂ ਵਿਚੋਂ ਉੱਠਕੇ ਕੈਨੇਡਾ ਵਿੱਚ ਆਕੇ ।
ਵੇਖੋ ਕੀ ਖੱਟਦੇ ਨੇ ਘਰਬਾਰ ਭੁੱਲਾਕੇ।
ਕਹਿਣ ਨੂੰ ਪ੍ਰਵਾਸੀ ਏਥੇ ਖੁਸ਼ ਰਹਿੰਦੇ ਨੇ।
ਇਹ ਨਹੀਂ ਸੀ ਪਤਾ ਕੀ ਕੀ ਦੁੱਖ ਸਹਿੰਦੇ ਨੇ।
ਉੱਚੇ ਚਿੱਟੇ ਪ੍ਰਬਤ ਸੋਹਣੇ ਲਗਦੇ ਬੜੇ।
ਵੇਖ ਲਈਦੇ ਕਦੀ ਕਦੀ ਬਹਿਕੇ ਘਰੇ
ਐਸ਼ ਲੁੱਟਦੇ ਮਨ’ਚ ਭੁੱਲੇਖੇ ਰਹਿੰਦੇ ਨੇ।
ਇਹ ਨਹੀਂ ਸੀ ਪਤਾ ਕੀ ਕੀ ਦੁੱਖ਼ ਸਹਿੰਦੇ ਨੇ।
ਮਿਲਦਾ ਨਾ ਮਾਣ ਲਾਕੇ ਜ਼ਿੰਦਗੀ ਦਾ ਤਾਣ।
ਬਹੁਤੀਆਂ ਸਕੀਮਾਂ ਨੀਲੇ ਬਿਨ੍ਹ ਵਿੱਚ ਜਾਣ।
ਪੀ ਆਰ ਹੋਣ ਜਾਂ ਨਾ ਹੋਣ ਹੌਲ ਪੈਂਦੇ ਰਹਿੰਦੇ ਨੇ।
ਇਹ ਨਹੀਂ ਸੀ ਪਤਾ ਕੀ ਕੀ ਦੁੱਖ਼ ਸਹਿੰਦੇ ਨੇ।
ਰਫਿਊਜੀਆਂ ਦੇ ਕਿਵੇਂ ਲੋਕ ਪਏ ਨੇ ਮਗਰ।
ਪਿੱਛੇ ਛੱਡ ਆਏ ਦੇਸ਼ ਏਥੇ ਕੌਡੀ ਨਹੀਂ ਕਦਰ।
ਵੇਖੇ ਮੈਂ ਵਥੇਰੇ ਜਿਹੜੇ ਜਿੱਤ ਜਿੱਤ ਢਹਿੰਦੇ ਨੇ।
ਏਥੇ ਕਹਿਣ ਨੂੰ ਪ੍ਰਵਾਸੀ ਬੜੇ ਖੁਸ਼ ਰਹਿੰਦੇ ਨੇ।
ਬੱਚਿਆਂ ਤੇ ਅਸਰ ਮੂਹਰੇ ਲੱਗ ਪਏ ਅੜਨ।।
ਮਾਪੇ ਮਨ ਗਏ ਹਾਰ ਜੋ ਕਰਦੇ ਕਰਨ।
ਮੰਜਿਆਂ ਤੇ ਅਖੀਰ ਹਾਰ ਹੰਭ ਬਹਿੰਦੇ ਨੇ
ਏਥੇ ਕਹਿਣ ਨੂੰ ਪ੍ਰਵਾਸੀ ਬੜੇ ਖੁਸ਼ ਰਹਿੰਦੇ ਨੇ।
