ਸੰਤ ਓਕਾਰ ਸਿੰਘ ਚੈਰੀਟੇਬਲ ਹਸਪਤਾਲ ਦੇ ਪ੍ਰਧਾਨ ਬਲਜਿੰਦਰ ਸਿੰਘ ਹੁਸੈਨਪੁਰੀ ਨੇ ਭੇਜੀ ਹੜ ਪੀੜਤਾਂ ਲਈ ਰਾਹਤ ਸਮੱਗਰੀ

f.resizedਬਲਾਚੌਰ, (ਉਮੇਸ਼ ਜੋਸ਼ੀ) -  ਸੰਤ ਓਕਾਰ ਸਿੰਘ ਚੈਰੀਟੇਬਲ ਹਸਪਤਾਲ ਦੇ ਪ੍ਰਧਾਨ ਬਲਜਿੰਦਰ ਸਿੰਘ ਹੁਸੈਨਪੁਰੀ ਹੜ ਪ੍ਰਭਾਵਿਤ  ਇਲਾਕਾ ਅਜਨਾਲਾ ਵਾਸਤੇ ਦਵਾਈਆਂ ਅਤੇ ਐਬੂਲੈਂਸ ਅਤੇ ਰਾਸ਼ਨ ਭੇਜਿਆ ਗਿਆ। ਇਸ ਮੌਕੇ ਤੇ ਪ੍ਰਧਾਨ ਬਲਜਿੰਦਰ ਸਿੰਘ ਹੁਸੈਨਪੁਰੀ ਨੇ ਕਿਹਾ ਕਿ ਜਿੱਥੇ ਪੰਜਾਬ ਦੇ ਕਈ ਇਲਾਕੇ ਹੜ ਦੀ ਮਾਰ ਹੇਠ ਆ ਚੁੱਕੇ ਹਨ ਉੱਥੇ ਹੀ ਲੋਕਾਂ ਦਾ ਭਾਰੀ ਮਾਤਰਾ ਦੇ ਵਿੱਚ ਨੁਕਸਾਨ ਹੋਇਆ ਹੈ ਲੋਕਾਂ ਵੱਲੋਂ ਆਪਣਾ ਘਰ ਬਾਰ ਛੱਡ ਕੇ ਕਿਸੇ ਸੁਰੱਖਿਤ ਜਗ੍ਹਾ ਤੇ ਜਾਇਆ ਜਾ ਰਿਹਾ ਹੈ ਇਸ ਮੌਕੇ ਉਹਨਾਂ ਨੇ ਕਿਹਾ ਕਿ ਲੋਕਾਂ ਦੇ ਘਰ ਵਿੱਚ ਕਾਫੀ ਮਾਤਰਾ ਵਿੱਚ ਪਾਣੀ ਵੜ ਚੁੱਕਾ ਹੈ ਇਸ ਦੇ ਨਾਲ ਲੋਕਾਂ ਦੇ ਡੰਗਰ ਅਤੇ ਪਸ਼ੂ ਭੁੱਖੇ ਦੇ ਨਜ਼ਰ ਆ ਰਹੇ ਹਨ ਇਸ ਸਥਿਤੀ ਨੂੰ ਦੇਖਦੇ ਹੋਏ ਅੱਜ ਸੰਤ ਓਂਕਾਰ ਸਿੰਘ ਚੈਰੀਟੇਬਲ ਹਸਪਤਾਲ ਵੱਲੋਂ ਅਜਨਾਲਾ ਵਾਸਤੇ ਇੱਕ ਐਂਬੂਲੈਂਸ ਅਤੇ ਦਵਾਈਆਂ ਅਤੇ ਡਾਕਟਰੀ ਟੀਮ ਭੇਜੀ ਗਈ। ਅਤੇ ਹੜ ਪ੍ਰਭਾਵਿਤ ਲੋਕਾਂ ਲਈ ਰਾਸ਼ਨ ਦੀ ਰਾਹਤ ਸਮੱਗਰੀ ਪੀਣ ਵਾਲੇ ਪਾਣੀ ਦੀਆਂ ਬੋਤਲਾਂ ਆਦਿ ਵੀ  ਭੇਜਿਆ ਗਿਆ।ਸਕੱਤਰ ਮਹਿੰਦਰ ਪਾਲ ਸਿੰਘ ਜਲਵਾਹਾ ਡਾਕਟਰ ਪੀਯੂਸ਼ ਚੋਪੜਾ ਐਮਡੀ ਮੈਡੀਸਨ ਡਾਕਟਰ ਨਵਨੀਤ ਨਾਗਰਾ ਐਮਬੀਬੀਐਸ ਡਾਕਟਰ ਰਾਹੁਲ ਸਭਰਵਾਲ ਬੀਡੀਐਸ ਐਮਡੀਐਸ ਹਸਪਤਾਲ ਦਾ ਲੈਸਨ ਸਟਾਫ ਹਾਜਰ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>