ਮਾਰਸੀਅਸ ਟਾਪੂ ਨੂੰ ਮੋਦੀ ਵੱਲੋਂ 60 ਅਰਬ 4 ਕਰੋੜ 26 ਲੱਖ 74 ਹਜਾਰ ਰੁਪਏ ਦੀ ਮਦਦ, ਲੇਕਿਨ ਪੀੜ੍ਹਤ ਪੰਜਾਬ ਨੂੰ ਕੇਵਲ 1600 ਕਰੋੜ, ਕਿਉਂ ? : ਮਾਨ

Half size(33).resizedਫ਼ਤਹਿਗੜ੍ਹ ਸਾਹਿਬ – “ਇੰਡੀਆਂ ਦੀ ਮੋਦੀ ਮੁਤੱਸਵੀ ਹਕੂਮਤ ਪੰਜਾਬ ਸੂਬੇ, ਪੰਜਾਬੀਆਂ, ਸਿੱਖ ਕੌਮ ਨਾਲ ਕਿੰਨੀ ਨਫਰਤ ਅਤੇ ਮੰਦਭਾਵਨਾ ਰੱਖ ਰਹੀ ਹੈ, ਉਸਦਾ ਸੱਚ ਇਸ ਗੱਲ ਤੋ ਪ੍ਰਤੱਖ ਹੋ ਜਾਂਦਾ ਹੈ ਕਿ ਜੋ ਮਾਰਸੀਅਸ ਇਕ ਛੋਟਾ ਜਿਹਾ ਟਾਪੂ ਵਾਲਾ ਮੁਲਕ ਹੈ, ਜਿਸਦਾ ਖੇਤਰਫ਼ਲ ਕੇਵਲ 2040 ਸਕੇਅਰ ਵਰਗ ਕਿਲੋਮੀਟਰ ਹੈ ਉਸ ਮੁਲਕ ਨੂੰ ਵਜੀਰ ਏ ਆਜਮ ਮੋਦੀ ਵੱਲੋ 60 ਅਰਬ, 4 ਕਰੋੜ 26 ਲੱਖ 74 ਹਜਾਰ ਰੁਪਏ ਦੀ ਮਦਦ ਕੀਤੀ ਗਈ ਹੈ । ਜਦੋਕਿ ਦੂਜੇ ਪਾਸੇ ਜੋ ਹੁਣੇ ਹੀ ਪੰਜਾਬ ਦੇ ਤਿੰਨੇ ਡੈਮਾਂ ਰਾਹੀ ਪੂਰਾ ਪਾਣੀ ਛੱਡਕੇ ਪੰਜਾਬ ਨੂੰ ਡਬੋਇਆ ਗਿਆ, ਇਥੋ ਦੀਆਂ ਫਸਲਾਂ ਤਬਾਹ ਕੀਤੀਆ ਗਈਆ, ਘਰ-ਵਾਰ, ਡੰਗਰ ਵੱਛੇ ਦਾ ਬਹੁਤ ਵੱਡਾ ਨੁਕਸਾਨ ਹੋਇਆ ਅਤੇ ਪੰਜਾਬ ਦੇ ਵੱਡੇ ਹਿੱਸੇ ਵਿਚ 3-3, 4-4 ਫੁੱਟ ਰੇਤ ਜੰਮ ਗਈ ਹੈ, ਉਸ ਪੀੜ੍ਹਤ ਪੰਜਾਬ ਸੂਬੇ ਦੇ ਨਿਵਾਸੀਆ ਨੂੰ ਪਹਿਲੇ ਤਾਂ 15-20 ਦਿਨ ਕੋਈ ਸੈਟਰ ਵੱਲੋ ਨਾ ਹਮਦਰਦੀ ਪੂਰਵਕ ਬਿਆਨ ਆਇਆ ਅਤੇ ਨਾ ਹੀ ਕਿਸੇ ਤਰ੍ਹਾਂ ਦਾ ਸੈਟਰ ਰਾਹਤ ਫੰਡ ਆਇਆ । ਪਰ ਜਦੋ ਸ੍ਰੀ ਮੋਦੀ ਬਾਹਰਲੇ ਮੁਲਕਾਂ ਤੋ ਵਾਪਸ ਆਏ ਤਾਂ 10 ਸਤੰਬਰ ਨੂੰ ਪੰਜਾਬ ਦੇ ਦੌਰੇ ਤੇ ਆ ਕੇ ਕੇਵਲ 1600 ਕਰੋੜ ਰੁਪਏ ਦੇ ਫੰਡ ਦਾ ਐਲਾਨ ਕੀਤਾ ਗਿਆ । ਜਦੋਕਿ ਇਥੋ ਦੇ ਨਿਵਾਸੀਆ, ਫਸਲਾਂ, ਘਰਾਂ ਦੇ ਹੋਏ ਨੁਕਸਾਨ ਨੂੰ ਫਿਰ ਤੋ ਅਸਲ ਸਥਿਤੀ ਵਿਚ ਲਿਆਉਣ ਲਈ 25 ਹਜਾਰ ਕਰੋੜ ਰੁਪਏ ਦਾ ਖਰਚਾ ਆਉਣਾ ਹੈ । ਇਥੇ ਇਹ ਵੀ ਵਰਣਨ ਕਰਨਾ ਜਰੂਰੀ ਹੈ ਕਿ ਪੰਜਾਬ ਦਾ ਖੇਤਰਫਲ 50,362 ਸਕੇਅਰ ਵਰਗ ਕਿਲੋਮੀਟਰ ਦਾ ਇਲਾਕਾ ਹੈ । ਉਪਰੋਕਤ ਖੇਤਰਫਲ ਅਤੇ ਦਿੱਤੇ ਜਾਣ ਵਾਲੇ ਰਾਹਤ ਫੰਡ ਤੋ ਹੀ ਪ੍ਰਤੱਖ ਹੋ ਜਾਂਦਾ ਹੈ ਕਿ ਇਹ ਹੁਕਮਰਾਨ ਪੰਜਾਬ ਨਾਲ ਮੰਦਭਾਵਨਾ ਅਧੀਨ ਵਿਤਕਰੇ ਅਤੇ ਜ਼ਬਰ ਕਰ ਰਹੇ ਹਨ । ਜੋ ਕਿ ਅਤਿ ਸ਼ਰਮਨਾਕ ਅਤੇ ਜਮਹੂਰੀਅਤ ਪ੍ਰਬੰਧ ਨੂੰ ਤਹਿਸ-ਨਹਿਸ ਕਰਨ ਵਾਲੇ ਅਮਲ ਹਨ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮਾਰਸੀਅਸ ਵਰਗੇ ਟਾਪੂ ਨੂੰ ਅਰਬਾ ਰੁਪਏ ਦੇ ਫੰਡ ਦੇਣ ਅਤੇ ਜੋ ਇੰਡੀਆ ਦਾ ਹਿੱਸਾ ਪੰਜਾਬ ਸੂਬਾ ਹੈ, ਉਸ ਹੜ੍ਹ ਤੋ ਪੀੜ੍ਹਤ ਸੂਬੇ ਨੂੰ ਕੇਵਲ 1600 ਕਰੋੜ ਰੁਪਏ ਦੇਣ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਪੰਜਾਬੀਆਂ ਤੇ ਸਿੱਖ ਕੌਮ ਨਾਲ ਅੱਜ ਵੀ ਵੱਡੇ ਵਿਤਕਰੇ ਤੇ ਬੇਇਨਸਾਫੀ ਹੋਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿਉਂਕਿ ਅੰਗਰੇਜ ਹਕੂਮਤ ਸਮੇ ਅੰਗਰੇਜ਼ਾਂ ਨੇ ਮਾਰਸੀਅਸ ਵਿਚ ਬਿਹਾਰੀ ਮਜਦੂਰਾਂ ਨੂੰ ਲਿਜਾਕੇ ਵਸਾਇਆ ਸੀ । ਹੁਣ ਬਿਹਾਰ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਹੋ ਰਹੀਆ ਹਨ । ਉਨ੍ਹਾਂ ਬਿਹਾਰੀਆ ਤੋ ਆਪਣੇ ਸਿਆਸੀ ਫਾਇਦੇ ਲੈਣ ਹਿੱਤ ਅਤੇ ਸਿਆਸੀ ਸਥਿਤੀ ਨੂੰ ਆਪਣੇ ਪੱਖ ਵਿਚ ਕਰਨ ਹਿੱਤ ਹੀ ਬਿਹਾਰੀਆ ਨਾਲ ਵਸਾਏ ਹੋਏ ਮਾਰਸੀਅਸ ਨੂੰ ਅਰਬਾ ਰੁਪਏ ਦੇ ਸਮਝੋਤੇ ਕਰਕੇ ਖੁਲਦਿਲੀ ਨਾਲ ਫੰਡ ਦਿੱਤੇ ਗਏ ਹਨ । ਜਦੋਕਿ ਸਰਹੱਦੀ ਸੂਬੇ ਪੰਜਾਬ ਲਈ ਤਾਂ ਮਗਰਮੱਛ ਦੇ ਹੰਝੂ ਵਹਾਏ ਗਏ ਹਨ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>