ਗਾਜ਼ਾ – ਇਸਰਾਇਲ ਅਤੇ ਫਲਸਤੀਨ ਵਿੱਚ ਪਿੱਛਲੇ ਦੋ ਸਾਲਾਂ ਤੋਂ ਚੱਲ ਰਹੀ ਲੜ੍ਹਾਈ ਰੋਕੇ ਜਾਣ ਤੋਂ ਬਾਅਦ ਇਸਰਾਈਲੀ ਬੰਧਕਾਂ ਦੀ ਰਿਹਾਈ ਸ਼ੁਰੂ ਹੋ ਗਈ ਹੈ। ਹਮਾਸ ਨੇ 7 ਬੰਧਕਾਂ ਦੇ ਪਹਿਲੇ ਗਰੁੱਪ ਨੂੰ ਰਿਹਾ ਕਰ ਦਿੱਤਾ ਗਿਆ ਹੈ। ਗਾਜ਼ਾ ਤੋਂ 48 ਬੰਧਕਾਂ ਦੀ ਰਿਹਾਈ ਦੀ ਉਮੀਦ ਵਿੱਚ ਕਾਫ਼ੀ ਸੰਖਿਆ ਵਿੱਚ ਲੋਕ ਸਵੇਰ ਤੋਂ ਹੀ ਤੇਲ ਅਵੀਵ ਦੇ ਬੰਧਕ ਚੌਂਕ ਵਿੱਚ ਜਮ੍ਹਾ ਹੋ ਗਏ ਸਨ। ਬੰਧਕ ਅਤੇ ਲਾਪਤਾ ਪਰਿਵਾਰ ਮੰਚ ਨੇ ਚੌਂਕ ਤੇ ਲਗਾਈ ਗਈ ਸਕਰੀਨ ਤੇ ਬੰਧਕਾਂ ਦੀ ਇਸਰਾਇਲ ਵਾਪਸੀ ਦਾ ਪ੍ਰਸਾਰਣ ਕਰਨ ਦੀ ਯੋਜਨਾ ਬਣਾਈ ਹੈ। ਬੰਧਕਾਂ ਦੇ ਪਰਿਵਾਰਾਂ ਨੂੰ ਗਾਜ਼ਾ ਸੀਮਾ ਦੇ ਕੋਲ ਸਥਿਤ ਰੀਮ ਸੈਨਿਕ ਅੱਡੇ ਕੋਲ ਪਹੁੰਚਣ ਲਈ ਕਿਹਾ ਗਿਆ ਹੈ।
ਗਾਜ਼ਾ ਵਿੱਚ ਹਮਾਸ ਦੀ ਕੈਦ ਵਿੱਚ ਅਜੇ ਵੀ 48 ਇਸਰਾਇਲੀ ਬੰਧਕ ਮੌਜੂਦ ਹਨ। 7 ਅਕਤੂਬਰ 2023 ਨੂੰ ਹਮਾਸ ਨੇ ਇਸਰਾਇਲ ਤੇ ਹਮਲੇ ਦੌਰਾਨ 250 ਦੇ ਕਰੀਬ ਬੰਧਕਾਂ ਨੂੰ ਅਗਵਾ ਕਰ ਲਿਆ ਗਿਆ ਸੀ। ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਹਮਾਸ ਦੀ ਕੈਦ ਵਿੱਚ 48 ਬੰਧਕ ਅਜੇ ਵੀ ਮੌਜੂਦ ਹਨ, ਜਿੰਨ੍ਹਾਂ ਵਿੱਚੋਂ 20 ਦੇ ਕਰੀਬ ਲੋਕਾਂ ਦੇ ਜਿਊਂਦੇ ਹੋਣ ਦੀ ਸੰਭਾਵਨਾ ਹੈ। ਇਨ੍ਹਾਂ ਵਿੱਚੋਂ ਬਾਕੀਆਂ ਨੂੰ ਜਿਊਂਦੇ ਜਾਂ ਮਾਰ ਕੇ ਛੱਡਿਆ ਜਾ ਚੁੱਕਾ ਹੈ।
ਹਮਾਸ ਦੇ 20 ਬੰਧਕਾਂ ਦੀ ਰਿਹਾਈ ਦੇ ਬਦਲੇ ਇਸਰਾਇਲ ਫਲਸੀਤਨ ਦੇ 2000 ਕੈਦੀਆਂ ਨੂੰ ਰਿਹਾ ਕੀਤਾ ਜਾਵੇਗਾ। ਇਨ੍ਹਾਂ ਕੈਦੀਆਂ ਨੂੰ ਵੱਡੀਆਂ ਗੱਡੀਆਂ ਵਿੱਚ ਭੇਜਿਆ ਜਾਵੇਗਾ। ਇਨ੍ਹਾਂ ਨੂੰ ਗਾਜ਼ਾ ਦੇ ਨਾਸਿਰ ਹਸਪਤਾਲ ਵਿੱਚ ਪਹੁੰਚਾਇਆ ਜਾਵੇਗਾ। ਉਥੇ ਹੀ ਅਮਰੀਕੀ ਰਾਸ਼ਟਰਪਤੀ ਬੰਧਕਾਂ ਦੇ ਪਰਿਵਾਰਾਂ ਨਾਲ ਗੱਲਬਾਤ ਕਰਨਗੇ। ਰਾਸ਼ਟਰਪਤੀ ਟਰੰਪ ਇਸਰਾਇਲ ਪਹੁੰਚ ਗਏ ਹਨ।
