ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਅੱਜ ਲਗਾਤਾਰਤਾ ਵਿੱਚ 47ਵਾਂ ਪ੍ਰੋ. ਮੋਹਣ ਸਿੰਘ ਯਾਦਗਾਰੀ ਸੈਮੀਨਾਰ ਅਤੇ ਕਵੀ ਦਰਬਾਰ ਕਰਵਾਇਆ ਗਿਆ।ਜਿਸਦੇ ਪ੍ਰਧਾਨਗੀ ਮੰਡਲ ਵਿੱਚ ਪੰਜਾਬ ਆਰਟ ਕਾਉਂਸਿਲ ਦੇ ਚੇਅਰਮੈਨ ਸ. ਸਵਰਨਜੀਤ ਸਿੰਘ ਸਵੀ ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ, ਉੱਘੇ ਸਮਾਜ ਸੇਵਕ ਸ. ਅਮਰਜੀਤ ਸਿੰਘ ਟਿੱਕਾ ਅਤੇ ਪ੍ਰੋ. ਮੋਹਣ ਸਿੰਘ ਫ਼ਾਉਂਡੇਸ਼ਨ ਦੇ ਸਾਬਕਾ ਚੇਅਰਮੈਨ ਸ. ਪਰਗਟ ਸਿੰਘ ਗਰੇਵਾਲ ਅਤੇ ਉੱਘੇ ਚਿੰਤਕ ਸਤਨਾਮ ਚਾਨਾ ਸ਼ਾਮਲ ਹੋਏ।ਪ੍ਰਿੰਸੀਪਲ ਇੰਦਰਜੀਤ ਕੌਰ ਮੇਅਰ ਨਗਰ ਨਿਗਮ ਲੁਧਿਆਣਾ ਨੇ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ।ਪ੍ਰਿੰਸੀਪਲ ਇੰਦਰਜੀਤ ਕੌਰ ਨੇ ਪ੍ਰੋ. ਮੋਹਣ ਸਿੰਘ ਦੀ ਪ੍ਰਸੰਸਾ ਕਰਦਿਆਂ ਪੰਜਾਬੀ ਸਾਹਿਤ ਅਕਾਡਮੀ ਦੀ ਸੜਕ ਠੀਕ ਕਰਵਾਉਣ ਅਤੇ ਪ੍ਰੋ. ਮੋਹਣ ਸਿੰਘ ਦਾ ਬੁੱਤ ਆਰਤੀ ਚੌਂਕ ਵਿੱਚ ਪਹਿਲੀ ਥਾਂ ਤੇ ਲਗਵਾਉਣ ਦਾ ਭਰੋਸਾ ਦਿੱਤਾ।
ਪ੍ਰਧਾਨਗੀ ਕਰਦਿਆਂ ਸ. ਸਵਰਜੀਤ ਸਿੰਘ ਸਵੀ ਨੇ ਕਿਹਾ ਕਿ ਇਹ ਪ੍ਰੋ. ਮੋਹਣ ਸਿੰਘ ਮੇਲਾ ਹੋਰ ਗੰਭੀਰਤਾ ਨਾਲ ਵੱਡੀ ਇੱਕਤ੍ਰਤਾ ਵਿੱਚ ਹੋਇਆ ਕਰੇ।ਸਤਨਾਮ ਚਾਨਾ ਵੱਲੋਂ ਪੇਸ਼ ਕੀਤਾ ਗਿਆ ਯਾਦਗਾਰੀ ਭਾਸ਼ਣ ‘ਪੰਜਾਬ ਅਤੇ ਪੰਜਾਬ ਦੇ ਪਾਣੀ’ ਦੀ ਬੜੀ ਸ਼ਲਾਘਾ ਕੀਤੀ ਗਈ।ਸਤਨਾਮ ਚਾਨਾ ਜੀ ਨੇ ਭਾਸ਼ਣ ਵਿੱਚ ਵਿਸ਼ਵ ਪੱਧਰ ਤੇ ਦਰਿਆਵਾਂ ਨਾਲ਼ ਕੀਤੇ ਜਾ ਰਹੇ ਖਿਲਵਾੜ ਬਾਰੇ ਵਿਸਥਾਰਤ ਗੱਲਬਾਤ ਕੀਤੀ ਅਤੇ ਤਰੱਕੀ ਦੇ ਨਾਂ ਤੇ ਕੀਤੀ ਜਾ ਰਹੀ ਡੈਮਾਂ ਦੀ ਉਸਾਰੀ ਬਾਰੇ ਵੀ ਚਾਨਣਾ ਪਾਇਆ।ਉਹਨਾਂ ਦੱਸਿਆ ਕਿ ਕੁਦਰਤੀ ਸੋਮਿਆਂ ਨਾਲ ਕੀਤੀ ਜਾ ਰਹੀ ਛੇੜ-ਛਾੜ ਨਾਲ ਮਨੁੱਖਤਾ ਨੂੰ ਭੈੜੇ ਸਿੱਟੇ ਵੀ ਭੁਗਤਣੇ ਪੈ ਰਹੇ ਹਨ।ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਪ੍ਰੋ. ਮੋਹਣ ਸਿੰਘ ਨੂੰ ਸਾਹਿਤਕ ਅੰਦਾਜ਼ ਵਿੱਚ ਯਾਦ ਕਰਨ ਤੇ ਜ਼ੋਰ ਦਿੰਦਿਆਂ ਮੈਡਮ ਮੇਅਰ ਅਤੇ ਸਮੂਚੇ ਪ੍ਰਧਾਨਗੀ ਮੰਡਲ ਸਮੇਤ ਦੂਰੋ-ਦੂਰੋ ਪਹੁੰਚੇ ਕਵੀ ਸੱਜਣਾ ਦਾ ਧੰਨਵਾਦ ਕੀਤਾ ਅਤੇ ਅਗਲੀ ਵਾਰੀ ਇਸ ਤੋਂ ਵੀ ਵਧੀਆ ਸਮਾਗਮ ਕਰਨ ਦਾ ਅਹਿਦ ਕੀਤਾ।
ਉੁਪਰੰਤ ਕਵੀ ਦਰਬਾਰ ਕੀਤਾ ਗਿਆ ਜਿਸ ਵਿੱਚ ਪ੍ਰੋ. ਸੰਧੂ ਵਰਿਆਣਵੀ, ਜਸਪ੍ਰੀਤ ਅਮਲਤਾਸ, ਦੇਵਿੰਦਰ ਸੈਫ਼ੀ, ਜਗਵਿੰਦਰ ਜੋਧਾ, ਭਗਵਾਨ ਢਿੱਲੋਂ, ਕੇ.ਸਾਧੂ ਸਿੰਘ, ਡਾ. ਗੁਰਚਰਨ ਕੌਰ ਕੋਚਰ, ਡਾ. ਹਰੀ ਸਿੰਘ ਜਾਚਕ, ਤਰਲੋਚਨ ਝਾਂਡੇ, ਮਨਿੰਦਰ ਮਨ, ਮਨਦੀਪ ਕੌਰ ਭੰਮਰਾ, ਤ੍ਰੈਲੋਚਨ ਲੋਚੀ, ਮੀਤ ਅਨਮੋਲ, ਕਰਮਜੀਤ ਗਰੇਵਾਲ, ਜਸਵੀਰ ਝੱਜ, ਅਮਰਜੀਤ ਸ਼ੇਰਪੁਰੀ, ਪ੍ਰਭਜੋਤ ਸੋਹੀ, ਰਾਜਦੀਪ ਤੂਰ, ਅਮਰਿੰਦਰ ਸੋਹਲ, ਸੰਤ ਸਿੰਘ ਸੋਹਲ, ਕੁਲਵਿੰਦਰ ਕਿਰਨ, ਸਾਧੂ ਰਾਮ ਲੰਗਿਆਣਾ, ਚਰਨਜੀਤ ਸਮਾਲਸਰ,ਹਰਨਾਮ ਡੱਲਾ, ਧਰਮਿੰਦਰ ਸ਼ਾਹਿਦ, ਤੇਲੂ ਰਾਮ ਕੁਹਾੜਾ, ਅਜੀਤ ਪਿਆਸਾ, ਦਰਸ਼ਨ ਬੋਪਾਰਾਏ, ਸਵਰਨ ਪੱਲ੍ਹਾ, ਜਸਵੰਤ ਕੌਰ ਗਰੇਵਾਲ, ਦਲਵੀਰ ਕਲੇਰ, ਜਗਪਾਲ ਜੱਗਾ, ਪੂਰਨ ਸਿੰਗ ਸਨਮ, ਸਾਗਰ ਸਫ਼ਰੀ, ਸਤਨਾਮ ਸਿੰਘ ਕੋਮਲ, ਪਿੰ੍ਰ ਮਹਿੰਦਰ ਕੌਰ ਗਰੇਵਾਲ ਵਲੋਂ ਆਪਣੇ ਕਲਾਮ ਪੇਸ਼ ਕੀਤੇ ਗਏ।
ਇਸ ਸਮਾਗਮ ਵਿੱਚ ਸੁਰਿੰਦਰ ਕੈਲੇ, ਰਾਮ ਸਰੂਪ ਰਿਖੀ, ਡਾ. ਬਲਵਿੰਦਰ ਗੈਲੇਕਸੀ, ਜਸਵੰਤ ਗਰੇਵਾਲ, ਲਖਵੀਰ ਸਿੰਘ ਮਾਂਗਟ, ਮੋਹੀ ਅਮਰਜੀਤ ਹੋਰਾਂ ਨੇ ਵੀ ਹਿੱਸਾ ਲਿਆ।ਸਮੂਚੇ ਸਮਾਗਮ ਤੋਂ ਬਾਅਦ ਪ੍ਰੋ. ਮੋਹਣ ਸਿੰਘ ਫਾਉਂਡੇਸ਼ਨ ਵਲੋਂ ਸ. ਪ੍ਰਗਟ ਸਿੰਘ ਗਰੇਵਾਲ ਨੇ ਅਕਾਡਮੀ ਦੇ ਇਸ ਯਤਨ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਸਹਿਯੋਗ ਜ਼ਾਰੀ ਰੱਖਣ ਦਾ ਭਰੋਸਾ ਦਵਾਇਆ।
ਸਵੇਰੇ 10 ਵਜੇ ਸ਼ਹਿਰ ਦੇ ਪਤਵੰਤੇ ਅਤੇ ਪ੍ਰੋ. ਮੋਹਣ ਸਿੰਘ ਫਾਉਂਡੇਸ਼ਨ ਸਮੇਤ ਪੰਜਾਬੀ ਸਾਹਿਤ ਅਕਾਡਮੀ ਦੇ ਅਹੁਦੇਦਾਰਾਂ
ਨੇ ਪ੍ਰੋ. ਮੋਹਣ ਸਿੰਘ ਦੇ ਬੁੱਤ ਨੂੰ ਹਾਰ ਪਹਿਨਾ ਕੇ ਯਾਦ ਕੀਤਾ ਜਿਸ ਵਿੱਚ ਐੱਮ.ਐੱਲ.ਏ. ਅਸ਼ੋਕ ਪਰਾਸ਼ਰ ਪੱਪੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।ਉਨ੍ਹਾਂ ਨੇ ਕਵੀ ਦਰਬਾਰ ਦੀ ਸ਼ਮਾਂ ਰੌਸ਼ਨ ਕਰਨ ਦਾ ਪਵਿੱਤਰ ਕਾਰਜ ਵੀ ਕੀਤਾ।ਉਨ੍ਹਾਂ ਨੇ ਵੀ ਯਕੀਨ ਦਵਾਇਆ ਕਿ ਪ੍ਰੋ. ਮੋਹਣ ੋਿਸੰਘ ਦਾ ਬੁੱਤ ਆਰਤੀ ਚੌਂਕ ਵਿੱਚ ਲਗਾ ਕੇ ਇਸਦੀ ਪਹਿਲੀ ਸ਼ਾਨੋ ਸ਼ੌਕਤ ਬਹਾਲ ਕੀਤੀ ਜਾਵੇਗੀ।
