ਲੁਧਿਆਣਾ – ਚੜਦੇ ਅਤੇ ਲਹਿੰਦੇ ਪੰਜਾਬ ਦੀ ਪੁਰਾਣੀ ਵਿਰਾਸਤ ਨੂੰ ਦਰਸਾਉਂਦਾ ਮਿਊਜੀਅਮ ਜੰਨਤ ਏ ਜਰਖੜ ਸਕੂਲੀ ਬੱਚਿਆਂ ਲਈ ਇੱਕ ਪ੍ਰੇਰਨਾ ਸਰੋਤ ਦਾ ਕੇਂਦਰ ਬਣਦਾ ਜਾ ਰਿਹਾ ਹੈ। ਇਸ ਮਿਊਜ਼ੀਅਮ ਵਿੱਚ ਹਰ ਰੋਜ਼ ਸਕੂਲੀ ਬੱਚਿਆਂ ਦਾ ਦੇਖਣ ਲਈ ਤਾਂਤਾ ਲੱਗਿਆ ਰਹਿੰਦਾ ਹੈ।
ਜੰਨਤ ਏ ਜਰਖੜ ਮਿਊਜੀਅਮ ਦੇ ਬਾਨੀ ਜਗਰੂਪ ਸਿੰਘ ਜਰਖੜ ਨੇ ਦੱਸਿਆ ਕਿ ਇਸ ਮਿਊਜ਼ੀਅਮ ਵਿੱਚ ਜਿੱਥੇ ਬੱਚਿਆਂ ਲਈ ਲਾਹੌਰ ਦੀ ਝਲਕ ਮੁੱਖ ਖਿੱਚ ਦਾ ਕੇਂਦਰ ਹੈ ਉਥੇ ਚੜ੍ਹਦੇ ਅਤੇ ਲਹਿੰਦੇ ਪੰਜਾਬ ਨਾਲ ਸਬੰਧਿਤ ਪੁਰਾਣੀਆਂ ਵਿਰਾਸਤੀ ਚੀਜ਼ਾਂ ਬੱਚਿਆਂ ਦੇ ਮਨ ਨੂੰ ਭਾਉਂਦੀਆਂ ਹਨ। ਜੰਨਤ ਏ ਜਰਖੜ ਵਿੱਚ ਲਾਲ ਕਿਲ੍ਹਾ, ਹਿਮਾਚਲ ਪ੍ਰਦੇਸ਼ ਦੀ ਝਲਕ ਪੁਰਾਣੇ ਪੰਜਾਬ ਚੜ੍ਹਦੇ ਅਤੇ ਲਹਿੰਦੇ ਪੰਜਾਬ ਦਾ ਬਾਰਡਰ ,ਪਾਕਿਸਤਾਨੀ ਪੰਜਾਬ ਦੇ ਵਿੱਚ ਉਡਣਾ ਸਿੱਖ ਮਿਲਖਾ ਸਿੰਘ ਦਾ ਕੱਚਾ ਘਰ, ਸਟੈਚੂ ਆਫ ਲਿਵਰਟੀ , ਰਾਵੀ ਪੁਲ, ਕਰਤਾਰਪੁਰ ਸਾਹਿਬ ਦਾ ਮਾਡਲ,ਨਨਕਾਣਾ ਸਾਹਿਬ ਬੱਸ ਅੱਡੇ ਦੀ ਝਲਕ, ਹਿਟਲਰ ਗੇਟ,ਪੁਰਾਣੇ ਖੂਹ ਅਤੇ ਹੋਰ ਰਵਾਇਤੀ ਚੀਜ਼ਾਂ ਬੱਚਿਆਂ ਦੀ ਜਾਣਕਾਰੀ ਵਿੱਚ ਵਾਧਾ ਕਰਦੀਆਂ ਹਨ ।
ਇਸ ਤੋਂ ਇਲਾਵਾ ਅਮਰੀਕਾ ਦੇ 9/11 ਦੀ ਝਲਕ, ਰੈਸਟੋਰੈਂਟ ਅਤੇ ਲਾਹੌਰ ਵਿੱਚ ਬਣੇ ਦੁਨੀਆਂ ਦੇ 7 ਅਜੂਬਿਆਂ ਦੇ ਵਿਚਕਾਰ ਖਾਲਸਾ ਰਾਜ ਦੇ ਤਸਵੀਰ , ਰਾਣੀ ਟਾਕੀ, ਬੱਚਿਆਂ ਦੀ ਹੋਰ ਗਿਆਨ ਵਿੱਚ ਵੀ ਵਾਧਾ ਕਰਦੀ ਹੈ । ਜੰਨਤ ਏ ਜਰਖੜ ਵਿੱਚ ਜਿਥੇ ਵੱਡੀ ਗਿਣਤੀ ਵਿੱਚ ਹਰ ਰੋਜ਼ ਸਕੂਲੀ ਬੱਚਿਆਂ ਦੀ ਆਮਦ ਹੁੰਦੀ ਹੈ ,ਉਥੇ ਅੱਜ ਅੰਮ੍ਰਿਤ ਇੰਡੋ ਕੈਨੇਡੀਅਨ ਅਕੈਡਮੀ ਲਾਦੀਆਂ ਦੇ 250 ਦੇ ਕਰੀਬ ਬੱਚਿਆਂ ਨੇ 3 ਘੰਟੇ ਤੋਂ ਵੱਧ ਜੰਨਤ ਏ ਜਰਖੜ ਦਾ ਲੁਤਫ਼ ਲਿਆ ਅਤੇ ਆਪਣੀ ਜਾਣਕਾਰੀ ਵਿੱਚ ਵਾਧਾ ਕੀਤਾ। ਇਸ ਮੌਕੇ ਸਾਰੇ ਬੱਚਿਆਂ ਨੂੰ ਖਾਣ ਪੀਣ ਲਈ ਵਧੀਆ ਰਿਫੈਸਮੈਂਟ ਵੀ ਦਿੱਤੀ ਗਈ।ਇਸ ਤੋਂ ਇਲਾਵਾ ਇਹ ਮਿਊਜੀਅਮ ਜਨਮਦਿਨ ਪਾਰਟੀਆਂ, ਪ੍ਰੀ ਵੈਡਿੰਗ, ਕਿੱਟੀ ਪਾਰਟੀ, ਜਾਗੋ ਆਦਿ ਹੋਰ ਸਮਾਗਮਾਂ ਲਈ ਬਹੁਤ ਹੀ ਢੁਕਵਾਂ ਹੈ। ਇਸ ਮੌਕੇ ਅੰਮ੍ਰਿਤ ਇੰਡੋ ਕੈਨੇਡੀਅਨ ਅਕੈਡਮੀ ਲਾਦੀਆਂ ਦੇ ਡਾਇਰੈਕਟਰ ਹਰਮਿੰਦਰ ਸਿੰਘ ਚਾਹਿਲ ਨੇ ਜੰਨਤ ਏ ਜਰਖੜ ਮਿਊਜੀਅਮ ਦੀ ਬਣਤਰ ਦੀ ਸਲਾਘਾ ਕੀਤੀ ਜੋ ਕਿ ਬੱਚਿਆਂ ਦੇ ਮਨੋਰੰਜਨ ਅਤੇ ਗਿਆਨ ਦੇ ਵਾਧੇ ਦਾ ਇੱਕ ਵਧੀਆ ਪਲੇਟਫਾਰਮ ਹੈ। ਇਸ ਮੌਕੇ ਮੈਡਮ ਜਸਪਾਲ ਕੌਰ ਮੀਨੂ ਚਨਜੀ,ਨੰਦਨੀ ਸ਼ਰਮਾ, ਜਗਦੀਪ ਕੌਰ, ਯਾਦਵਿੰਦਰ ਕੌਰ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
