ਵਿਦੇਸ਼ਾਂ ਅਤੇ ਦੇਸ਼ ਵਿਚ ਸਾਜਸ਼ੀ ਢੰਗ ਰਾਹੀ ਕਤਲ ਕੀਤੇ ਜਾ ਰਹੇ ਸਿੱਖਾਂ ਦੇ ਕਾਤਲਾਂ ਨੂੰ ਕੌਮਾਂਤਰੀ ਕਾਨੂੰਨਾਂ ਅਨੁਸਾਰ ਸਜ਼ਾ ਦਾ ਪ੍ਰਬੰਧ ਹੋਵੇ : ਮਾਨ

b77cb3af-dedb-47ea-84f8-dab89108b808.resizedਫ਼ਤਹਿਗੜ੍ਹ ਸਾਹਿਬ – “ਸ਼ਹੀਦ ਬਾਬਾ ਜੋਰਾਵਰ ਸਿੰਘ, ਸ਼ਹੀਦ ਬਾਬਾ ਫਤਹਿ ਸਿੰਘ, ਸ਼ਹੀਦ ਮਾਤਾ ਗੁਜਰ ਕੌਰ ਅਤੇ ਸ਼ਹੀਦ ਬਾਬਾ ਮੋਤੀ ਸਿੰਘ ਮਹਿਰਾ, ਦੀਵਾਨ ਟੋਡਰਮੱਲ ਜੀ ਨੂੰ ਸਰਧਾ ਦੇ ਫੁੱਲ ਭੇਟ ਕਰਦੇ ਹੋਏ ਅੱਜ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਕੀਤੇ ਗਏ ਵਿਸਾਲ ਇਕੱਠ ਵਿਚ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸੁਬੋਧਿਤ ਹੁੰਦੇ ਹੋਏ ਕਿਹਾ ਕਿ ਇਨ੍ਹਾਂ ਮਹਾਨ ਸ਼ਹੀਦਾਂ ਨੇ ਬਿਨ੍ਹਾਂ ਕਿਸੇ ਸਵਾਰਥ ਅਤੇ ਮਨੁੱਖਤਾ ਦੀ ਬਿਹਤਰੀ ਲਈ ਸੰਸਾਰ ਭਰ ਦੀਆਂ ਹੋਈਆ ਸ਼ਹਾਦਤਾਂ ਵਿਚੋ ਸਭ ਤੋ ਛੋਟੀ ਉਮਰ ਦੀਆਂ ਸ਼ਹਾਦਤਾਂ ਦੇ ਕੇ ਇਹ ਪ੍ਰਤੱਖ ਕਰ ਦਿੱਤਾ ਹੈ ਕਿ ਸਿੱਖ ਕੌਮ ਕਿਸੇ ਵੀ ਵੱਡੇ ਤੋ ਵੱਡੇ ਜਬਰ ਜੁਲਮ ਜਾਂ ਬੇਇਨਸਾਫ਼ੀ ਵਿਰੁੱਧ ਕਦੀ ਵੀ ਆਪਣੀ ਈਨ ਨਹੀ ਮੰਨਦੀ ਬਲਕਿ ਆਪਣੇ ਗੁਰੂ ਸਾਹਿਬਾਨ ਦੁਆਰਾ ਤਹਿ ਕੀਤੇ ਗਏ ਨਿਯਮਾਂ, ਸਿਧਾਤਾਂ ਉਤੇ ਪਹਿਰਾ ਦਿੰਦੇ ਹੋਏ ਸ਼ਹਾਦਤਾਂ ਪ੍ਰਾਪਤ ਕਰਨ ਨੂੰ ਫਖਰ ਸਮਝਦੀ ਹੈ । ਅੱਜ ਜਦੋ ਸਮਾਂ ਬੜਾ ਨਾਜੁਕ ਹੈ ਤਾਂ ਸਮੁੱਚੀ ਸਿੱਖ ਕੌਮ ਨੂੰ ਆਪਣੀਆ ਇਨ੍ਹਾਂ ਛੋਟੀਆ ਜਿੰਦਾ ਦੇ ਮਹਾਨ ਸਾਕੇ ਤੋ ਅਗਵਾਈ ਤੇ ਪ੍ਰੇਰਣਾ ਲੈਦੇ ਹੋਏ ਸਿੱਖ ਕੌਮ ਅਤੇ ਪੰਜਾਬੀਆਂ ਨਾਲ ਲੰਮੇ ਸਮੇ ਤੋ ਹੁਕਮਰਾਨਾਂ ਵੱਲੋ ਹਰ ਖੇਤਰ ਵਿਚ ਕੀਤੀਆ ਜਾ ਰਹੀਆ ਜਿਆਦਤੀਆ ਵਿਰੁੱਧ ਸ੍ਰੀ ਅਕਾਲ ਤਖਤ ਸਾਹਿਬ ਦੀ ਮਹਾਨ ਸੰਸਥਾਂ ਦੀ ਅਗਵਾਈ ਹੇਠ ਇਕੱਤਰ ਹੋ ਕੇ ਦ੍ਰਿੜਤਾ ਨਾਲ ਜੂਝਦੇ ਹੋਏ ਆਪਣੀ ਕੌਮੀ ਮੰਜਿਲ ਖਾਲਿਸਤਾਨ ਵੱਲ ਵੱਧਣਾ ਚਾਹੀਦਾ ਹੈ ਜੋ ਸਾਡੇ ਸਿੱਖ ਨੌਜਵਾਨੀ ਦੇ ਹੁਕਮਰਾਨਾਂ ਨੇ ਕਤਲੇਆਮ ਕਰਵਾਇਆ ਹੈ, ਉਸਦੀਆ ਸਜਾਵਾਂ ਕੌਮਾਂਤਰੀ ਕਾਨੂੰਨਾਂ ਅਨੁਸਾਰ ਅਵੱਸ ਮਿਲਣ ਲਈ ਸਮੂਹਿਕ ਤੌਰ ਤੇ ਆਵਾਜ ਉਠਾਉਣੀ ਬਣਦੀ ਹੈ ਤਾਂ ਕਿ ਅਸੀ ਆਪਣੇ ਪੰਜਾਬ ਸੂਬੇ, ਪੰਜਾਬੀਆਂ ਤੇ ਸਿੱਖ ਕੌਮ ਨੂੰ ਦਰਪੇਸ ਆ ਰਹੇ ਮਸਲਿਆ ਦਾ ਹੱਲ ਇਕਤਾਕਤ ਹੋ ਕੇ ਕਰਵਾ ਸਕੀਏ ।”

ਅੱਜ ਦੇ ਇਸ ਇਕੱਠ ਵਿਚ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਵਿਚਾਰ ਪ੍ਰਗਟਾਉਦੇ ਹੋਏ ਸਮੁੱਚੀ ਸਿੱਖ ਕੌਮ ਨੂੰ ਆਪਣੇ ਸ਼ਹੀਦਾਂ ਦੀ ਸੋਚ ਉਤੇ ਪਹਿਰਾ ਦੇਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਅੱਜ ਦੇ ਇਸ ਇਕੱਠ ਵਿਚ ਸਰਬਸੰਮਤੀ ਨਾਲ ਜੈਕਾਰਿਆ ਦੀ ਗੂੰਜ ਵਿਚ 12 ਮਤੇ ਪਾਸ ਕੀਤੇ ਗਏ ਜਿਸ ਵਿਚ ਪਹਿਲੇ ਮਤੇ ਵਿਚ ਸ਼ਹੀਦਾਂ ਤੋ ਅਗਵਾਈ ਲੈਕੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦ੍ਰਿੜਤਾ ਨਾਲ ਮੰਜਿਲ ਪ੍ਰਾਪਤੀ ਤੱਕ ਪਹਿਰਾ ਦਿੰਦਾ ਰਹੇਗਾ, ਸਿੱਖ ਨੌਜਵਾਨੀ ਦੇ ਕਾਤਲ ਹੁਕਮਰਾਨਾਂ ਨੂੰ ਹਰ ਕੀਮਤ ਤੇ ਕੌਮਾਂਤਰੀ ਕਾਨੂੰਨਾਂ ਅਨੁਸਾਰ ਸਜ਼ਾ ਮਿਲੇ, ਵਿਧਾਨਘਾੜਤਾ ਕਮੇਟੀ ਵਿਚ ਸਿੱਖ ਨੁਮਾਇੰਦਿਆ ਨੇ ਦਸਤਖਤ ਨਾ ਕਰਕੇ ਸਿੱਖ ਕੌਮ ਦੇ ਆਜਾਦ ਹੋਣ ਨੂੰ ਪ੍ਰਤੱਖ ਕਰ ਦਿੱਤਾ, 328 ਪਾਵਨ ਸਰੂਪਾਂ ਦੀ ਗੁੰਮਸੁਦਗੀ ਸੰਬੰਧੀ ਸ. ਬਲਦੇਵ ਸਿੰਘ ਵਡਾਲਾ ਵੱਲੋ ਕਾਨੂੰਨੀ ਅਮਲ ਅਤੇ ਸ. ਇਮਾਨ ਸਿੰਘ ਮਾਨ ਵੱਲੋ ਲੰਮੇ ਸਮੇ ਤੋ ਕੀਤੇ ਜਾ ਰਹੇ ਪੂਰਨ ਫਰਜਾਂ ਲਈ ਧੰਨਵਾਦ, ਪੰਜਾਬ ਯੂਨੀਵਰਸਿਟੀ ਅਤੇ ਚੰਡੀਗੜ੍ਹ ਪੰਜਾਬ ਸੂਬੇ ਦੀਆਂ ਮਲਕੀਅਤਾਂ, ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਹੇਠ ਇਕੱਤਰ ਹੋ ਕੇ ਕੌਮ ਨਿਸਾਨੇ ਵੱਲ ਵੱਧੇ, ਨਿਊਜੀਲੈਡ ਵਿਚ ਨਗਰ ਕੀਰਤਨ ਵਿਚ ਰੁਕਾਵਟ ਪਾਉਣ ਵਾਲੇ ਅਨਸਰਾਂ ਵਿਰੁੱਧ ਅਮਲ ਤੇ ਜਾਂਚ ਹੋਵੇ, ਪੰਜਾਬ ਦੀ ਸਥਿਤੀ ਨੂੰ ਬਿਹਤਰ ਕਰਨ ਲਈ ਪੰਜਾਬ ਨਾਲ ਲੱਗਦੀਆ ਸਰਹੱਦਾਂ ਅਤੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਵਪਾਰ ਤੇ ਯਾਤਰਾਵਾ ਲਈ ਖੋਲਿਆ ਜਾਵੇ, ਐਸ.ਜੀ.ਪੀ.ਸੀ ਦੀ ਤੁਰੰਤ ਜਰਨਲ ਚੋਣ ਕਰਵਾਉਣ ਦਾ ਐਲਾਨ ਕੀਤਾ ਜਾਵੇ, ਰੀਪੇਰੀਅਨ ਕਾਨੂੰਨ ਅਨੁਸਾਰ ਪੰਜਾਬ ਦੇ ਪਾਣੀਆ ਦਾ ਕੰਟਰੋਲ ਪੰਜਾਬ ਦੇ ਹਵਾਲੇ ਹੋਵੇ, ਜੀ ਰਾਮ ਜੀ ਕਾਨੂੰਨ ਰਾਹੀ ਮਜਦੂਰਾਂ ਨੂੰ 365 ਦਿਨ ਕੰਮ ਅਤੇ ਉਨ੍ਹਾਂ ਦੀ ਵੱਧ ਤੋ ਵੱਧ ਉਜਰਤ ਦਿੱਤਾ ਜਾਵੇ, ਪੰਜਾਬ ਅਤੇ ਸਿੱਖ ਕੌਮ ਦੇ ਸਭ ਮਸਲਿਆ ਦਾ ਇਕੋ ਇਕ ਹੱਲ ਕਾਮਰੇਡ ਚੀਨ, ਹਿੰਦੂ ਇੰਡੀਆ ਅਤੇ ਇਸਲਾਮਿਕ ਪਾਕਿਸਤਾਨ ਦੀ ਤ੍ਰਿਕੋਣ ਦੇ ਵਿਚਕਾਰ ਬਤੌਰ ਬਫਰ ਸਟੇਟ (ਖ਼ਾਲਿਸਤਾਨ) ਜਮਹੂਰੀਅਤ ਅਤੇ ਕੌਮਾਂਤਰੀ ਕਾਨੂੰਨਾਂ ਅਧੀਨ ਤੁਰੰਤ ਕਾਇਮ ਹੋਵੇ ਅਤੇ ਏਸੀਆ ਖਿੱਤੇ ਦੇ ਅਮਨ ਚੈਨ ਨੂੰ ਬਹਾਲ ਰੱਖਣ ਵਿਚ ਸਹਾਈ ਹੋਵੇਗਾ । ਅੱਜ ਦੇ ਇਕੱਠ ਵਿਚ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੋ ਇਲਾਵਾ ਸ. ਇਮਾਨ ਸਿੰਘ ਮਾਨ ਕਾਰਜਕਾਰੀ ਪ੍ਰਧਾਨ, ਚਰਨਜੀਤ ਕੌਰ (ਮਾਤਾ ਅਵਤਾਰ ਸਿੰਘ ਖੰਡਾ,) ਹਰਪਾਲ ਸਿੰਘ ਚੀਮਾਂ, ਬਾਪੂ ਗੁਰਚਰਨ ਸਿੰਘ ਹਵਾਰਾ, ਸੁਆਮੀ ਜੀ, ਸਤਨਾਮ ਸਿੰਘ ਬਹਿਰੂ ਕਿਸਾਨ ਆਗੂ, ਮਾਸਟਰ ਕਰਨੈਲ ਸਿੰਘ ਨਾਰੀਕੇ, ਪ੍ਰੋ. ਮਹਿੰਦਰਪਾਲ ਸਿੰਘ, ਕੁਲਦੀਪ ਸਿੰਘ ਭਾਗੋਵਾਲ, ਹਰਪਾਲ ਸਿੰਘ ਬਲੇਰ, ਗੁਰਜੰਟ ਸਿੰਘ ਕੱਟੂ (ਸਾਰੇ ਜਰਨਲ ਸਕੱਤਰ), ਹਰਭਜਨ ਸਿੰਘ ਕਸਮੀਰੀ, ਬਹਾਦਰ ਸਿੰਘ ਭਸੌੜ, ਪਰਮਿੰਦਰ ਸਿੰਘ ਬਾਲਿਆਵਾਲੀ, ਬਲਕਾਰ ਸਿੰਘ ਭੁੱਲਰ, ਗੁਰਚਰਨ ਸਿੰਘ ਭੁੱਲਰ, ਤੇਜਿੰਦਰ ਸਿੰਘ ਦਿਓਲ, ਜਤਿੰਦਰ ਸਿੰਘ ਥਿੰਦ, ਧਰਮ ਸਿੰਘ ਕਲੌੜ, ਹਰਜੀਤ ਸਿੰਘ ਵਿਰਕ ਹਰਿਆਣਾ, ਖਜਾਨ ਸਿੰਘ ਗੂਹਲਾ, ਸਿੰਗਾਰਾ ਸਿੰਘ ਬਡਲਾ, ਰਣਜੀਤ ਸਿੰਘ ਸੰਤੋਖਗੜ੍ਹ, ਗੁਰਬਚਨ ਸਿੰਘ ਪਵਾਰ, ਅਮਰੀਕ ਸਿੰਘ ਨੰਗਲ, ਇਕਬਾਲ ਸਿੰਘ ਬਰੀਵਾਲਾ, ਬਲਦੇਵ ਸਿੰਘ ਵੜਿੰਗ, ਗੁਰਦੀਪ ਸਿੰਘ ਢੁੱਡੀ, ਬਲਰਾਜ ਸਿੰਘ ਖਾਲਸਾ, ਬਲਵੀਰ ਸਿੰਘ ਬੱਛੋਆਣਾ, ਗੁਰਨਾਮ ਸਿੰਘ ਸਿੰਗੜੀਵਾਲਾ, ਜਸਵੀਰ ਸਿੰਘ ਨਵਾਸਹਿਰ, ਗੋਪਾਲ ਸਿੰਘ ਝਾੜੋ ਚੰਡੀਗੜ੍ਹ, ਬਲਵਿੰਦਰ ਸਿੰਘ ਪਾਇਲ, ਪ੍ਰੀਤਮ ਸਿੰਘ ਮਾਨਗੜ੍ਹ, ਸੁਖਜੀਤ ਸਿੰਘ ਡਰੋਲੀ, ਹਰਪਾਲ ਸਿੰਘ ਕੁੱਸਾ, ਗੁਰਨੈਬ ਸਿੰਘ ਰਾਮਪੁਰਾ, ਦਰਸਨ ਸਿੰਘ ਮੰਡੇਰ, ਹਰਮਨਦੀਪ ਸਿੰਘ ਅੰਮ੍ਰਿਤਸਰ, ਮਨਪ੍ਰੀਤ ਸਿੰਘ ਬੱਲ ਜਲੰਧਰ, ਬੀਬੀ ਰਜਿੰਦਰ ਕੌਰ ਜੈਤੋ, ਬੀਬੀ ਸੁਖਜੀਤ ਕੌਰ ਭਬਿਆਣਾ, ਬੀਬੀ ਤੇਜ ਕੌਰ, ਜਸਪਾਲ ਸਿੰਘ ਯੂਥ, ਕੁਲਦੀਪ ਸਿੰਘ ਪਹਿਲਵਾਨ, ਗੁਰਪ੍ਰੀਤ ਸਿੰਘ ਝਾਮਪੁਰ, ਸਵਰਨ ਸਿੰਘ ਫਾਟਕ ਮਾਜਰੀ, ਪਵਨਦੀਪ ਸਿੰਘ ਢੋਲੇਵਾਲ, ਜਗਜੀਤ ਸਿੰਘ ਸ਼ੂਸਕ ਆਦਿ ਆਗੂ ਹਾਜਰ ਸਨ ।

This entry was posted in ਪੰਜਾਬ, ਮੁਖੱ ਖ਼ਬਰਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>