ਬਲਾਚੌਰ ਵਿੱਖੇ ਕਾਂਗਰਸ ਪਾਰਟੀ ਮਨਰੇਗਾ ਬਚਾਉ ਸੰਗਰਾਮ ਤਹਿਤ ਵਿਸ਼ਾਲ ਰੈਲੀ

JOSHI 001.resizedਬਲਾਚੌਰ, (ਉਮੇਸ਼ ਜੋਸ਼ੀ) – ਕੇਂਦਰ ਸਰਕਾਰ ਵੱਲੋਂ ਮਨਰੇਗਾ ਸਕੀਮ ਵਿੱਚ ਕੀਤੇ ਬਦਲਾਅ ਦੇ ਵਿਰੋਧ ਵਿੱਚ ਦਾਣਾਂ ਮੰਡੀ ਬਲਾਚੌਰ ਵਿੱਖੇ ਮਨਰੇਗਾ ਬਚਾੳ ਸੰਘਰਸ਼ ਰੈਲੀ ਕੀਤੀ ਗਈ,ਰੈਲੀ ਵਿੱਚ ਛਤੀਸ਼ਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਸੂਬਾ ਇੰਚਾਰਜ ਭੁਪੇਸ਼ ਬਘੇਲ ਅਤੇ  ਕਾਂਗਰਸੀ ਲੀਡਰਸ਼ਿਪ ਸ਼ਾਮਿਲ ਹੋਈ। ਸੰਬੋਧਨ ਕਰਦਿਆਂ ਭੁਪੇਸ਼ ਬਘੇਲ ਨੇ ਭਾਜਪਾ ਸਰਕਾਰ ਸਿਰਫ ਇਕ ਵਰਗ ਨੂੰ ਲਾਭ ਪਹੁੰਚਣ ਵਿੱਚ ਮਸ਼ਰੂਫ ਹੈ, ਉਨ੍ਹਾਂ ਮਨਰੇਗਾ ਸਕੀਮ ਦੀ ਗੱਲ ਕਰਦਿਆਂ ਕਿਹਾ ਕਿ ਨਰੇਗਾ ਜਰੂਰਤ ਮੰਦ ਗਰੀਬ ਲੋਕਾਂ ਦਾ ਇਕ ਸਹਾਰਾ ਸੀ,ਪਿੰਡਾਂ ਦੇ ਵਿਕਾਸ ਦਾ ਮੁੱਖ ਸਹਾਰਾ ਸੀ ਖੋਹ ਲਿਆ, ਜਾਨੀ ਕਿ ਗਰੀਬ ਲੋਕਾਂ ਦੇ ਮੂੰਹ ਵਿੱਚੋਂ ਰੋਟੀ ਖੋਹਣ ਦਾ ਕੰਮ ਭਾਜਪਾ ਸਰਕਾਰ ਕਰ ਰਹੀ ਹੈ। ਭੁਪੇਸ਼ ਬਘੇਲ ਨੇ ਆਖਿਆ ਕਿ ਜੱਦੋਂ ਵੀ ਕਾਂਗਰਸ ਸਤਾ ਵਿੱਚ ਆਉਂਦੀ ਹੈ ਤਾਂਉਹ ਕਿਸਾਨਾਂ,ਗਰੀਬਾਂ, ਨੌਜਵਾਨਾਂ ਅਤੇ ਔਰਤਾਂ ਦੇ ਹਰ ਵਿੱਚ ਫੈਸਲੇ ਕੈਂਦੀ ਹੈ।ਉਨ੍ਹਾਂ ਕਿਹਾ ਕਿ ਪਹਿਲਾ ਕੇਂਦਰ ਸਰਕਾਰ ਨੇ ਇਸ ਯੋਜਨਾਂ ਲਈ 90 ਫੀਸਦੀ ਫੰਡ ਪ੍ਰਦਾਨ ਕਰਿਆ ਕਰਦੀ ਸੀ ਅਤੇ ਸੂਬਾ ਸਰਕਾਰ ਸਿਰਫ 10 ਫੀਸਦੀ ਫੰਡ ਪ੍ਰਦਾਨ ਕਰਦੀ ਸੀ,ਪਰ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਸਰਕਾਰਨੇ ਪੰਜਾਬ ਸਰਕਾਰ ਦਾ ਹਿੱਸਾ ਵਧਾ ਕੇ 40 ਫੀਸਦੀ ਕਰ ਦਿੱਤਾ ਹੈ,ਜਿਸ ਨੂੰ ਪੰਜਾਬ ਸਰਕਾਰ ਕਦੇ ਵੀ ਅਦਾ ਨਹੀ ਕਰ ਸਕਦੀ।ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਤਿੰਨ ਕਾਲੇ ਕਨੂੰਨ ਲਾਗੂ ਕਰਕੇ ਕਿਸਾਨੀ ਉਪਰ ਹਮਲਾ ਕੀਤਾ,ਜਿਸ ਨੂੰ ਰੋਕਣ ਲਈ ਬਹੁਤ ਕੁਰਬਾਨੀਆਂ ਦਿੱਤੀਆਂ ਗਈਆਂ।ਇਸ ਵਾਰ ਭਾਜਪਾ ਸਰਕਾਰ ਨੇ ਮਜਦੂਰਾਂ ਦੇ ਹੱਕਾਂ ਤੇ ਹਿੱਤਾਂ ਤੇ ਹਮਲਾ ਕਰਕੇ ਉਨ੍ਹਾਂ ਦੇ ਹੱਕ ਖੋਹੇ ਗਏ। ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਵੜਿੰਗ, ਸਾਬਕਾ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾਂ ਨੇ ਆਖਿਆ ਕਿ ਕਾਂਗਰਸ ਪਾਰਟੀ ਚਟਾਨ ਵਾਂਗ ਮਨਰੇਗਾ ਕਾਮਿਆਂ ਨਾਲ ਖੜੀ ਹੈ,ਉਨ੍ਹਾਂ  ਮਨਰੇਗਾ ਬਚਾਉ ਦੇ ਨਾਂਅ ਤੇ ਦੇਸ਼ ਵਿਆਪੀ ਸੰਘਰਸ਼ ਦੀ ਕੜੀ ਤਹਿਤ ਬਲਾਚੌਰ ਵਿੱਖੇ ਅੱਜ ਦੀ ਵਿਸ਼ਾਲ ਰੈਲੀ ਵਿੱਚ ਸ਼ਾਮਿਲ ਹੋਏ ਮਨਰੇਗਾ ਕਾਮਿਆਂ ਅਤੇ ਕਾਂਗਰਸੀ ਵਰਕਰਾਂ ਦਾ ਧਨਵਾਦ ਕੀਤਾ  ਉਨ੍ਹਾਂ ਆਖਿਆ ਕਿ ਮਨਰੇਗਾ ਸਕੀਮ ਸਾਡੇ ਸਤਿਕਾਰਯੋਗ ਸੋਨੀਆਂ ਗਾਂਧੀ ਅਤੇ ਮਰਹੂਮ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ ਦੇ ਦਿਮਾਗ ਦੀ ਉਪਜ ਹੈ।ਉਨ੍ਹਾਂ ਕਿਹਾ ਕਿ ਸਾਨੂੰ ਨਾਮ ਬਦਲਣ ਤੇ ਕੋਈ ਇਤਰਾਜ ਨਹੀ ਹੈ,ਪਰ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਨਾਂਅ ਨੂੰ ਹਟਾਉਣ ਦਾ ਇਤਰਾਜ ਹੈ।ਉਨ੍ਹਾਂ ਪੰਜਾਬ ਸਰਕਾਰ ਤੇ ਤੰਜ ਕਸਦਿਆਂ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਕੇਂਦਰ ਦੀ ਭਾਜਪਾ ਦੇ ਰਾਹ ਤੇ ਚੱਲ ਰਹੀ ਹੈ।ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹਰ ਰੋਜ ਸ਼ਰੇਆਮ ਕਤਲਾ ਦਾ ਸਿਲਸਿਲਾ ਜਾਰੀ ਹੈ, ਧਮਕੀਆਂ, ਲੁੱਟਾਂ ਖੋਹਾਂ ਦੀਆਂ ਵਾਰਦਾਤਾਂ  ਸਿਖਰਾਂ ਤੇ ਹੈ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਆਪਣੀਆਂ ਮਸ਼ਹੂਰੀਆਂ ਵਿੱਚ ਮਸ਼ਰੂਫ ਹਨ।ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਗੈਂਗਸ਼ਟਰਾਂ ਦਾ ਰਾਜ ਚੱਲ ਰਿਹਾ ਹੈ।ਵਿਧਾਨ ਸਭਾ ਵਿੱਚ ਵਿਰੋਧੀ ਧਿਰ ਤੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਆਖਿਆ ਕਿ ਮੁੱਖ ਮੰਤਰੀ ਸਿੱਖ ਸੰਸਥਾਂਵਾਂ, ਸ਼੍ਰੋਮਣੀ ਕਮੇਟੀ ਤੋਂ ਹਿਸਾਬ ਮੰਗਣ ਦੀ ਬਜਾਏ ਖੁਦ ਲੋਕਾਂ ਨੂੰ ਜਵਾਬ ਦੇਣ ਕਿ ਫਲੈਕਸਾ ਤੇ ਹੋਰ ਮਸ਼ਹੂਰੀਆਂ ਤੇ ਕਿੰਨੇ ਪੈਸੇ ਖਰਚੇ ਅਤੇ ਪੰਜਾਬ ਵਿੱਚ ਕਿੱਥੇ ਕਿੱਥੇ ਵਿਕਾਸ ਕਾਰਜ ਕੀਤੇ ਅਤੇ ਚੱਲ ਰਹੇ ਹਨ।ਇਸ ਮੌਕੇ ਸਾਬਕਾ ਸਪੀਕਰ ਕੇ ਪੀ ਸਿੰਘ ਰਾਣਾ, ਲੋਕ ਸਭਾ ਹਲਕਾ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਮੈਂਬਰ ਗੁਰਜੀਤ ਸਿੰਘ ਔਜਲਾ,ਸਾਬਕਾ ਮੰਤਰੀ ਵਿਜੈ ਇੰਦਰ ਸਿੰਗਲਾਂ,ਸਾਬਕਾ ਮੰਤਰੀ ਸਾਧੂ ਸਿੰਘ ਧਰਮਸੌਤ, ਸਾਬਕਾ ਵਿਧਾਇਕ ਅੰਗਦ ਸਿੰਘ, ਸਾਬਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ,ਬਿਕਰਮ ਸਿੰਘ ਚੌਧਰੀ, ਬਰਿੰਦਰ ਢਿੱਲੋਂ,ਇਸ਼ਵਰਜੀਤ ਸਿੰਘ,ਜਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਜੇ ਮੰਗੂਪੁਰ ਨੇ ਵੀ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਕੇਂਦਰ ਸਰਕਾਰ ਦੇ ਇਸ ਫੈਸਲੇ ਦੀ ਨਿਖੇਧੀ ਕੀਤੀ ਅਤੇ ਕਿਹਾ ਕਿ ਹੱਕ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰਹੇਗਾ।ਇਸ ਮੌਕੇ ਸਾਬਕਾ ਮੰਤਰੀ ਅਨਿਲ ਜੋਸ਼ੀ,ਬਲਵਿੰਦਰ ਸਿੰਘ ਵਿਧਾਇਕ, ਵਿਧਾਇਕ ਪ੍ਰਗਟ ਸਿੰਘ,ਸਾਬਕਾ ਪ੍ਰਧਾਨ ਸਤਬੀਰ ਸਿੰਘ ਪੱਲੀਝਿੱਕੀ, ਅਮਰਪ੍ਰੀਤ ਸਿੰਘ ਲਾਲੀ ਹਲਕਾ ਇੰਚਾਰਜ ਗੜ੍ਹਸ਼ੰਕਰ, ਨੰਬਰਦਾਰ ਹੁਸਨ ਲਾਲ ਪੰਡੋਰੀ ਬੀਤ,ਨੰਬਰਦਾਰ ਬੈਜ ਨਾਥ ਟੱਬਾ ਬੀਤ, ਸੰਮਤੀ ਮੈਂਬਰ ਸਰਬਨ ਕਿਸਾਣਾ,ਜੋਤੀ ਡੱਲੇਵਾਲ,ਬਿਸ਼ਬਰ ਲਾਲ ਬੋੜਾ,ਪ੍ਰਭਾਤ ਸਿੰਘ,ਕਾਕੂ ਰਾਣਾ,ਸੰਦੀਪ ਰਾਣਾ, ਸੰਮਤੀ ਮੈਂਬਰ ਸੁਰਜੀਤ ਸਿੰਘ, ਸਤਵਿੰਦਰ ਰੱਕੜ, ਸਾਬਕਾ ਚੇਅਰਮੈਨ ਹਰਜੀਤ ਸਿੰਘ ਜਾਡਲੀ, ਸਾਬਕਾ ਚੇਅਰਮੈਨ ਧਰਮਪਾਲ ਭਰਥਲਾ, ਹਰਮੇਸ਼ ਥਾਨਵਾਲਾ, ਸਾਬਕਾ ਚੇਅਰਮੈਨ ਵਿਜੇ ਮੋਹਨ ਟਕਾਰਲਾ,ਪੀਏ ਰਮਨ ਚੌਧਰੀ, ਮੋਹਨ ਲਾਲ ਸੰਧੂ, ਨਰੇਸ਼ ਚੇਚੀ, ਲਾਲ ਬਹਾਦਰ ਗਾਂਧੀ,ਰਿੱਕੀ ਬਜਾਜ, ਮਹਿੰਦਰਪਾਲ ਉਧਨਵਾਲ, ਵਿੱਕੀ ਚੌਧਰੀ, ਰਾਜਿੰਦਰ ਸਿੰਘ ਛਿੰਦੀ, ਸੋਮ ਨਾਥ ਤੱਕਲਾ,ਮਦਨ ਸਿੰਘ ਰੱਕੜਾਂ ਬੇਟ, ਸੋਢੀ ਸਿੰਘ, ਅਵਤਾਰ ਸਿੰਘ ਸੈਣੀ ਕੰਗਣਾਂ ਬੇਟ, ਨਾਨਕ ਸਿੰਘ ਜੰਡੀ ਅਤੇ ਹੋਰ ਹਾਜਿਰ ਸਨ, ਅੰਤ ਵਿੱਚ ਅਜੇ ਮੰਗੂਪੁਰ ਨੇ ਹਾਜਰੀਨ ਦਾ ਧਨਵਾਦ ਕੀਤਾ।

This entry was posted in ਪੰਜਾਬ, ਮੁਖੱ ਖ਼ਬਰਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>