ਫ਼ਤਹਿਗੜ੍ਹ ਸਾਹਿਬ – “ਜਦੋਂ ਐਸ.ਜੀ.ਪੀ.ਸੀ ਦੇ ਪ੍ਰਬੰਧ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪ ਬੀਤੇ ਲੰਮੇ ਸਮੇ ਤੋ ਸਾਜਸੀ ਢੰਗ ਨਾਲ ਲਾਪਤਾ ਹੋਏ ਹਨ ਅਤੇ ਸਿੱਖ ਕੌਮ ਜਿਸ ਨੂੰ ਵੱਡਾ ਅਪਮਾਨ ਮਹਿਸੂਸ ਕਰ ਰਹੀ ਹੈ, ਉਸ ਸਮੇ ਤੋ ਹੀ ਸਿੱਖ ਕੌਮ ਵਿਚ ਇਹ ਆਵਾਜ ਜੋਰਸੋਰ ਨਾਲ ਉੱਠ ਰਹੀ ਹੈ ਕਿ ਜੋ ਵੀ ਜਿੰਮੇਵਾਰ ਅਧਿਕਾਰੀਆ ਦੀ ਇਸ ਅਮਲ ਵਿਚ ਸਮੂਲੀਅਤ ਹੈ, ਉਹ ਕੌਮ ਦੇ ਵੱਡੇ ਦੋਸ਼ੀ ਹਨ । ਇਸ ਪ੍ਰਕਿਰਿਆ ਦੀ ਆਖਰੀ ਕੜੀ ਤੱਕ ਪਹੁੰਚਣ ਲਈ ਨਿਰਪੱਖਤਾ ਤੇ ਪਾਰਦਰਸੀ ਢੰਗ ਨਾਲ ਅਮਲ ਹੋਣਾ ਅਤਿ ਜਰੂਰੀ ਹੈ । ਤਾਂ ਕਿ ਇਸ ਸਿੱਖ ਵਿਰੋਧੀ ਵੱਡੀ ਸਾਜਿਸ ਦੇ ਆਖਰੀ ਸੂਤਰ ਦੀ ਕੜੀ ਤੱਕ ਪਹੁੰਚਿਆ ਜਾ ਸਕੇ ਅਤੇ ਉਨ੍ਹਾਂ ਸਾਰਿਆ ਨੂੰ ਕਾਨੂੰਨ ਅਨੁਸਾਰ ਸਜ਼ਾ ਦਿਵਾਕੇ ਸਿੱਖ ਮਨਾਂ ਤੇ ਆਤਮਾਵਾ ਉਤੇ ਪਏ ਬੋਝ ਤੋ ਕੌਮ ਨੂੰ ਸਰੂਖਰ ਕਰਦੇ ਹੋਏ ਅਜਿਹੇ ਅਧਿਕਾਰੀਆ ਤੇ ਸੋਚ ਰੱਖਣ ਵਾਲਿਆ ਨੂੰ ਆਉਣ ਵਾਲੇ ਸਮੇ ਲਈ ਖ਼ਬਰਦਾਰ ਕੀਤਾ ਜਾ ਸਕੇ ।”
ਇਹ ਵਿਚਾਰ ਸ. ਇਮਾਨ ਸਿੰਘ ਮਾਨ ਕਾਰਜਕਾਰੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੀ ਗੁੰਮਸੁਦਗੀ ਵਿਚ ਸਾਮਿਲ ਸਭ ਦੋਖੀਆਂ ਅਤੇ ਇਸਦੇ ਆਖਰੀ ਸੂਤਰਧਾਰ ਤੱਕ ਪਹੁੰਚਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਸ ਸਮੁੱਚੇ ਦੁੱਖਦਾਇਕ ਕਾਂਡ ਵਿਚ ਜੋ ਵੱਡਾ ਦੋਸ਼ੀ ਪਾਇਆ ਗਿਆ ਹੈ, ਉਹ ਸ. ਸੁਖਬੀਰ ਸਿੰਘ ਬਾਦਲ ਦੀ ਸਿਫਾਰਿਸ ਤੇ ਐਸ.ਜੀ.ਪੀ.ਸੀ. ਵਿਚ ਜ਼ਬਰੀ ਧਕੇਲੇ ਗਏ ਸ. ਸਤਿੰਦਰ ਸਿੰਘ ਕੋਹਲੀ ਸੀ.ਏ ਹਨ । ਜੋ ਅਸਲੀਅਤ ਵਿਚ ਸ. ਸੁਖਬੀਰ ਸਿੰਘ ਬਾਦਲ ਦੀਆਂ ਨਿੱਜੀ ਕੰਪਨੀਆਂ ਤੇ ਕਾਰੋਬਾਰ ਨੂੰ ਦੇਖਦੇ ਆ ਰਹੇ ਹਨ । ਇਸ ਨੂੰ ਐਸ.ਜੀ.ਪੀ.ਸੀ ਦੇ ਆਡਿਟ ਕਰਨ ਦੀ ਜ਼ਿੰਮੇਵਾਰੀ ਵੀ ਦਿੱਤੀ ਹੋਈ ਸੀ ਅਤੇ ਜੋ 9-10 ਲੱਖ ਰੁਪਏ ਪ੍ਰਤੀ ਮਹੀਨੇ ਦੇ ਹਿਸਾਬ ਨਾਲ ਐਸ.ਜੀ.ਪੀ.ਸੀ ਦੇ ਖਜਾਨੇ ਵਿਚੋ ਆਪਣੀ ਤਨਖਾਹ ਪ੍ਰਾਪਤ ਕਰ ਰਿਹਾ ਹੈ । ਹੁਣ ਜਾਂਚ ਵਿਚ ਇਹ ਵੀ ਉਜਾਗਰ ਕਰਨਾ ਪਵੇਗਾ ਕਿ ਕੰਮ ਤਾਂ ਇਹ ਸ. ਸੁਖਬੀਰ ਸਿੰਘ ਬਾਦਲ ਦੀਆਂ ਨਿੱਜੀ ਕੰਪਨੀਆ ਅਤੇ ਉਸਦੇ ਕਾਰੋਬਾਰ ਦਾ ਕਰ ਰਿਹਾ ਸੀ ਅਤੇ ਤਨਖਾਹ ਐਸ.ਜੀ.ਪੀ.ਸੀ ਦੇ ਖਜਾਨੇ ਵਿਚੋ ਜਾ ਰਹੀ ਸੀ। ਜਦੋਕਿ ਸ. ਸਤਿੰਦਰ ਸਿੰਘ ਕੋਹਲੀ ਦਾ ਕਥਨ ਹੈ ਕਿ ਮੈਂ ਐਸ.ਜੀ.ਪੀ.ਸੀ ਦਾ ਕੋਈ ਆਡਿਟ ਨਹੀ ਕੀਤਾ । ਇਸ ਵਿਸੇ ਉਤੇ ਸ. ਕੋਹਲੀ ਦੀ ਨਿਯੁਕਤੀ ਸੰਬੰਧੀ ਦਸਤਾਵੇਜ, ਸਬੂਤ ਵੀ ਕੱਢਣੇ ਪੈਣਗੇ ਕਿ ਕੀ ਐਸ.ਜੀ.ਪੀ.ਸੀ ਵਿਚ ਸਹੀ ਪ੍ਰਕਿਰਿਆ ਰਾਹੀ ਇਸਦੀ ਬਤੌਰ ਆਡਿਟ ਨਿਯੁਕਤੀ ਹੋਈ ਵੀ ਹੈ ਜਾਂ ਨਹੀ ? ਜਾਂ ਫਿਰ ਇਹ ਆਪਣੇ ਮਾਲਕਾਂ ਦੇ ਜੁਬਾਨੀ ਹੁਕਮਾਂ ਉਤੇ ਹੀ ਐਸ.ਜੀ.ਪੀ.ਸੀ ਵਿਚ ਦਖਲ ਦਿੰਦਾ ਆ ਰਿਹਾ ਸੀ । ਇਸ ਗੰਭੀਰ ਵਿਸੇ ਉਤੇ ਐਸ.ਜੀ.ਪੀ.ਸੀ ਨੇ ਮਤਾ ਵੀ ਪਾਸ ਕੀਤਾ ਹੋਇਆ ਹੈ ਕਿ ਜੋ ਵੱਡੀ ਰਕਮ ਬਤੌਰ ਤਨਖਾਹ ਇਸਨੇ ਐਸ.ਜੀ.ਪੀ.ਸੀ ਦੇ ਖਜਾਨੇ ਵਿਚੋ ਲਈ ਹੈ, ਉਸਦਾ 75% ਰਕਮ ਇਹ ਤੁਰੰਤ ਵਾਪਸ ਜਮ੍ਹਾ ਕਰਵਾਏ ਕਿਉਂਕਿ ਇਸਦੇ ਕੋਈ ਕੰਮ ਹੀ ਨਹੀ ਕੀਤਾ । ਜੋ ਕਿ ਮਤਾ ਪਾਸ ਹੋਣ ਤੋ ਲੈਕੇ ਅੱਜ ਤੱਕ ਨਹੀ ਹੋਈ । ਇਹ ਵੀ ਦੇਖਣਾ ਹੋਵੇਗਾ ਕਿ (ਥੁਦਿ ਫਰੋ ਥੁੲ) ਗਲਤ ਢੰਗਾਂ ਨਾਲ ਐਸ.ਜੀ.ਪੀ.ਸੀ ਦੇ ਸਾਧਨਾਂ ਅਤੇ ਉਪਰੋਕਤ ਸਤਿੰਦਰ ਸਿੰਘ ਕੋਹਲੀ ਨੇ ਆਪਣੇ ਸਿਆਸੀ ਆਕਾ ਸ. ਸੁਖਬੀਰ ਸਿੰਘ ਬਾਦਲ ਜਾਂ ਉਸਦੇ ਕਾਰੋਬਾਰ ਵਿਚ ਫਾਇਦਾ ਪਹੁੰਚਾਉਣ ਦੀ ਗੁਸਤਾਖੀ ਕੀਤੀ ਹੈ ਜਾਂ ਨਹੀ ? ਸ. ਕੋਹਲੀ ਤੋ ਪੈਸੇ ਵਾਪਸ ਕਰਵਾਉਣ ਤੋ ਰੋਕ ਕਿਸਦੇ ਹੁਕਮਾਂ ਤੇ ਹੋਈ ਹੈ ਅਤੇ ਕਿਹੜੇ ਅਧਿਕਾਰੀਆ ਨੇ ਇਸ ਗੈਰ ਕਾਨੂੰਨੀ ਜੁਬਾਨੀ ਹੁਕਮ ਤੇ ਅਮਲ ਕੀਤਾ ਹੈ ? ਇਸਦੇ ਨਾਲ ਹੀ ਇਹ ਵੀ ਦੇਖਣਾ ਪਵੇਗਾ ਕਿ ਐਸ.ਜੀ.ਪੀ.ਸੀ ਦੇ ਖਾਤਿਆ ਵਿਚੋ ਕੀ ਬਾਦਲ ਦੀਆ ਕੰਪਨੀਆ ਨੂੰ ਇਸਦੇ ਰਾਹੀ ਕੁਝ ਗਿਆ ਹੈ, ਜਿਸ ਨਾਲ ਉਸਦੀਆ ਨਿੱਜੀ ਕੰਪਨੀਆ ਨੂੰ ਫਾਇਦਾ ਹੁੰਦਾ ਹੋਵੇ ।
ਉਨ੍ਹਾਂ ਕਿਹਾ ਕਿ ਜਿਨ੍ਹਾਂ ਐਸ.ਜੀ.ਪੀ.ਸੀ ਦੇ ਅਧਿਕਾਰੀਆ ਨੇ ਉਪਰੋਕਤ 328 ਸਰੂਪ ਗੈਰ ਕਾਨੂੰਨੀ ਢੰਗ ਨਾਲ ਗੁਪਤ ਰੂਪ ਵਿਚ ਭੇਜਣ ਉਤੇ ਅਮਲ ਕੀਤਾ ਹੈ ਅਤੇ ਇਸ ਵਿਸੇ ਉਤੇ ਵੱਡੀ ਰਿਸਵਤ ਖਾਧੀ ਹੈ ਅਤੇ ਜਿਨ੍ਹਾਂ ਦੇ ਨਾਮ ਸ੍ਰੀ ਅਕਾਲ ਤਖਤ ਸਾਹਿਬ ਵੱਲੋ ਕਾਇਮ ਕੀਤੀ ਗਈ ਸ. ਈਸਰ ਸਿੰਘ ਦੀ ਅਗਵਾਈ ਹੇਠ ਜਾਂਚ ਕਮੇਟੀ ਨੇ 16 ਨਾਮ ਸਾਹਮਣੇ ਲਿਆਦੇ ਹਨ ਅਤੇ ਜਿਨ੍ਹਾਂ ਨੂੰ ਐਸ.ਜੀ.ਪੀ.ਸੀ ਦੀ ਸੰਸਥਾਂ ਨੇ ਇਨ੍ਹਾਂ ਦੋਸ਼ਾਂ ਤਹਿਤ ਮੁਅੱਤਿਲ ਕੀਤਾ ਹੋਇਆ ਹੈ । ਉਨ੍ਹਾਂ ਵਿਚ ਉਸ ਸਮੇ ਦੇ ਐਸ.ਜੀ.ਪੀ.ਸੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੂੰ ਉਪਰੋਕਤ 15 ਅਧਿਕਾਰੀਆ ਦੇ ਅਮਲ ਵਿਚ ਨਾ ਲਿਆਕੇ, ਉਨ੍ਹਾਂ ਵੱਲੋ ਅਸਤੀਫੇ ਦੀ ਪ੍ਰਕਿਰਿਆ ਰਾਹੀ ਪਾਸੇ ਕੀਤਾ ਹੈ, ਅਜਿਹਾ ਕਿਉਂ ? ਇਸਦੀ ਵੀ ਗਹਿਰਾਈ ਨਾਲ ਜਾਂਚ ਕਰਨੀ ਹੋਵੇਗੀ ਕਿ ਇਸ 16 ਵਿਚੋ ਇਸ ਇਕੱਲੇ ਤੋ ਅਸਤੀਫਾ ਕਿਉ ਲਿਆ ਗਿਆ ? ਸ. ਰੂਪ ਸਿੰਘ ਨੂੰ ਉਪਰੋਕਤ ਪ੍ਰਕਿਰਿਆ ਵਿਚੋ ਬਾਹਰ ਰੱਖਣ ਵਾਲਾ ਸਖਸ ਕੌਣ ਸੀ, ਕਿਹੜਾ ਸਿਆਸੀ ਆਗੂ ਸੀ, ਉਸ ਆਗੂ ਦੇ ਹੁਕਮਾਂ ਨੂੰ ਐਸ.ਜੀ.ਪੀ.ਸੀ ਦੇ ਅਧਿਕਾਰੀਆ ਨੇ ਪ੍ਰਵਾਨ ਕਿਉ ਕੀਤਾ ? ਸਿੱਖ ਕੌਮ ਨੂੰ ਇਸ ਸੱਚ ਤੋ ਜਾਣਕਾਰੀ ਦੇਣੀ ਹੋਰ ਵੀ ਜਰੂਰੀ ਬਣ ਜਾਂਦੀ ਹੈ ਅਤੇ ਇਸ ਸਮੁੱਚੀ ਸਿੱਖ ਕੌਮ ਦੇ ਮਨਾਂ ਤੇ ਆਤਮਾਵਾ ਨੂੰ ਡੂੰਘੀ ਠੇਸ ਪਹੁੰਚਾਉਣ ਵਾਲਾ ਕਿਹੜਾ ਸਿਆਸੀ ਆਗੂ ਹੈ, ਉਸਦੀ ਜਾਣਕਾਰੀ ਪ੍ਰਦਾਨ ਕਰਨੀ ਜਿਥੇ ਅਤਿ ਜਰੂਰੀ ਹੈ, ਉਥੇ ਉਸ ਇਸ ਦੁੱਖਦਾਇਕ ਵਰਤਾਰੇ ਦੇ ਆਖਰੀ ਸੂਤਰ-ਕੜੀ ਨੂੰ ਵੀ ਬਣਦੀਆ ਕਾਨੂੰਨੀ ਧਾਰਾਵਾ ਜਿਸ ਵਿਚ ਵਿਸਵਾਸ ਤੋੜਨ, ਧੋਖਾਦੇਹੀ ਕਰਨ, ਮਿਲੀਭੁਗਤ, ਕੌਮੀ ਖਜਾਨੇ ਦੀ ਦੁਰਵਰਤੋ ਅਤੇ ਕੰਮ ਤੋ ਵੱਧ ਭੁਗਤਾਨ ਕਰਨ ਆਦਿ ਧਾਰਾਵਾਂ ਅਧੀਨ ਕੇਸ ਦਰਜ ਹੋ ਕੇ ਨਤੀਜੇ ਤੱਕ ਪਹੁੰਚਣਾ ਅਤਿ ਜਰੂਰੀ ਹੈ । ਤਾਂ ਕਿ ਕੋਈ ਵੀ ਵੱਡੇ ਤੋ ਵੱਡਾ ਸਿਆਸਤਦਾਨ ਜਾਂ ਵੱਡੇ ਤੋ ਵੱਡੇ ਕਿਸੇ ਅਹੁਦੇ ਉਤੇ ਬੈਠਾ ਕੋਈ ਵਿਅਕਤੀ ਸਾਡੀ ਇਸ ਮਹਾਨ ਧਾਰਮਿਕ ਸੰਸਥਾਂ ਦੇ ਸਾਧਨਾਂ, ਖਜਾਨੇ ਤੇ ਧਾਰਮਿਕ ਤਾਕਤ ਦੀ ਦੁਰਵਰਤੋ ਨਾ ਕਰ ਸਕੇ ਅਤੇ ਇਸ ਮਹਾਨ ਸੰਸਥਾਂ ਦੇ ਤਹਿਨੁਮਾ ਨਿਯਮਾਂ, ਮਰਿਯਾਦਾਵਾ ਦਾ ਕੋਈ ਵੀ ਇਨਸਾਨ ਉਲੰਘਣ ਕਰਕੇ ਇਸ ਸੰਸਥਾਂ ਨੂੰ ਬਦਨਾਮ ਕਰਨ ਦੀ ਗੱਲ ਨਾ ਕਰ ਸਕੇ ਅਤੇ ਸਿੱਖ ਕੌਮ ਦੀਆਂ ਭਾਵਨਾਵਾ ਤੇ ਨਿਯਮਾਂ ਅਨੁਸਾਰ ਇਸ ਸੰਸਥਾਂ ਦਾ ਸਹੀ ਸਮੇ ਤੇ ਚੋਣਾਂ ਹੋ ਕੇ ਸਹੀ ਪ੍ਰਬੰਧ ਕਾਇਮ ਹੋ ਸਕੇ ।
