ਚੀਨੀ ਫੌਜਾਂ ਦੇ ਸਕਦੀਆਂ ਨੇ ਪਾਕਿ ਦਾ ਸਾਥ

ਹਾਂਗਕਾਂਗ- ਚੀਨ ਵਲੋਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਫੌਜੀ ਟਕਰਾਅ ਟਾਲਣ ਦੇ ਜ਼ੋਰਦਾਰ ਯਤਨ ਕੀਤੇ ਜਾ ਰਹੇ ਹਨ, ਪਰ ਇਸਦੇ ਨਾਲ ਹੀ ਉਸਦੀਆਂ ਫੌਜਾਂ ਵਲੋਂ ਜੰਗ ਦੀ ਹਾਲਤ ਵਿਚ ਪਾਕਿਸਤਾਨ ਦੀ ਹਿਮਾਇਤ ਕਰਨ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇੰਨਾ ਹੀ ਨਹੀਂ ਉਸਦਾ ਤਾਂ ਇਹ ਵੀ ਕਹਿਣਾ ਹੈ ਕਿ ਹਾਲਾਤ ਦਾ ਫਾਇਦਾ ਚੁਕਦੇ ਹੋਏ ਚੀਨ ਨੂੰ ਰਣਨੀਤਕ ਫੌਜੀ ਕਾਰਵਾਈ ਕਰਕੇ ਅਰੁਣਾਚਲ ‘ਤੇ ਕਬਜ਼ਾ ਕਰ ਲੈਣਾ ਚਾਹੀਦਾ ਹੈ।
ਵਿਚੋਲਗੀ ਦੇ ਯਤਨਾ ਦੇ ਤਹਿਤ ਅਗਲੇ ਹਫਤੇ ਚੀਨ ਦੇ ਵਿਦੇਸ਼ ਮੰਤਰੀ ਯਾਗ ਜਿਏਚੀ ਅਤੇ ਵਿਦੇਸ਼ ਉਪ ਮੰਤਰੀ ਹੇ ਯਾਈਫੇ ਦੇ ਭਾਰਤ ਆਉਣ ਦੀ ਆਸ ਹੈ। ਇਸਤੋਂ ਪਹਿਲਾਂ ਦਸੰਬਰ ਵਿਚ ਭਾਰਤੀ ਵਿਦੇਸ਼ ਮੰਤਰੀ ਪ੍ਰਣਬ ਮੁਖਰਜੀ ਨੇ ਯਾਂਗ ਨਾਲ ਫੋਨ ਰਾਹੀਂ ਗਲਬਾਤ ਵਿਚ ਚੀਨ ਨੂੰ ਅਪੀਲ ਕੀਤੀ ਸੀ ਕਿ ਉਹ ਆਪਣੇ ਦੋਸਤ ਪਾਕਿਸਤਾਨ ਨੂੰ ਮੁੰਬਈ ਹਮਲੇ ਦੇ ਦੋਸ਼ੀਆਂ ‘ਤੇ ਕਾਰਵਾਈ ਕਰਨ ਲਈ ਰਾਜ਼ੀ ਕਰਨ।  ਇਸਦੇ ਨਾਲ ਹੀ ਚੀਨੀ ਅਗਵਾਈ ‘ਤੇ ਕੁਝ ਫੌਜੀ ਅਫ਼ਸਰਾਂ ਦਾ ਦਬਾਅ ਹੈ ਕਿ ਭਾਰਤ ਦੇ ਖਿਲਾਫ਼ ਜੰਗ ਦੀ ਹਾਲਤ ਵਿਚ ਪਾਕਿਸਤਾਨ ਦਾ ਮਜ਼ਬੂਤੀ ਨਾਲ ਸਮਰਥਨ ਕੀਤਾ ਜਾਵੇ। ਮਸ਼ਹੂਰ ਚਾਈਨਾ ਇੰਸਟੀਟਿਊਟ ਫਾਰ ਇੰਟਰਨੈਸ਼ਨਲ ਸਟਡੀਜ਼ ਦੇ ਰਣਨੀਤਕ ਮਾਮਲਿਆਂ ਦੇ ਉੱਚ ਪੱਧਰੀ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਚੀਨ ਨੂੰ ਦੱਖਣ ਏਸ਼ੀਆ ਵਿਚ ਜੰਗ ਰੋਕਣ ਲਈ ਪੂਰੇ ਯਰਨ ਕਰਨ ਦੇ ਨਾਲ ਜੰਗ ਨੂੰ ਭੜਕਣ ਦੀ ਹਾਲਤ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ। ਇਕ ਵਿਸ਼ੇਲੇਸ਼ਕ ਨੇ ਕਿਹਾ ਕਿ ਜੰਗ ਵਿਚ ਪਾਕਿਸਤਾਨ ਨੂੰ ਹਿਮਾਇਤ ਦੇਣ ਦੇ ਨਾਲ ਚੀਨ ਦੱਖਣੀ ਤਿੱਬਤ (ਅਰੁਣਾਚਲ ਪ੍ਰਦੇਸ਼ ਨੂੰ ਚੀਨ ਇਹੀ ਕਹਿੰਦਾ ਹੈ) ਦੇ ਲੋਕਾਂ ਨੂੰ ਮੁਕਤ ਕਰਾਉਣ ਲਈ ਰਣਨੀਤਕ ਫੌਜੀ ਕਾਰਵਾਈ ਦਾ ਰਾਹ ਵੀ ਅਜ਼ਮਾਇਆ ਜਾ ਸਕਦਾ ਹੈ।
ਚੇਨੰਈ ਸੈਂਟਰ ਫਾਰ ਚਾਈਨਾ ਸਟਡੀਜ਼ ਦੇ ਡਾਇਰੈਕਟਰ ਡੀਐਸ ਰਾਜਨ ਨੇ ਕਿਹਾ, “ਆਪਣੇ ਰਣਨੀਤਕ ਹਿਤਾਂ ਦੇ ਲਈ ਚੀਨ ਦੱਖਣ ਏਸ਼ੀਆ ਵਿਚ ਫੌਜਾਂ ਸੰਘਰਸ਼ ਟਾਲਣਾ ਚਾਹੁੰਦਾ ਹੈ। ਪਰ 2005 ਦੀ ਚੀਨ-ਪਾਕਿ ਸੰਧੀ ਦੇ ਤਹਿਤ ਉਹ ਪਾਕਿਸਤਾਨ ਦੀ ਸੰਪ੍ਰਭੁਤਾ ਅਤੇ ਖੇਤਰੀ ਅਖੰਡਤਾ ਦੀ ਰਖਿਆ ਕਰਨ ਲਈ ਵਚਨਬੱਧ ਹੈ।” ਮੁੰਬਈ ਹਮਲੇ ਤੋਂ ਪਹਿਲਾਂ ਵ ਿਚੀਨ ਦੇ ਕਈ ਅਨਸਰ ਅਰੁਣਾਚਲ ਵਿਚ ਭਾਰਤ ਦਾ ਅਧਿਕਾਰ ਖਤਮ ਕਰਨ ਲਈ ਸੰਖਿਪਤ ਜਮਗ ਦੀ ਵਕਾਲਤ ਕਰਦੇ ਰਹੇ ਹਨ। ਰਾਜਨ ਮੁਤਾਬਕ ਚੀਨ ਨੂੰ ਸਿਰਫ਼ ਭਾਰਤ ਅੰਦਰੂਨੀ ਤੌਰ ‘ਤੇ ਕਮਜ਼ੋਰ ਨਜ਼ਰ ਆਉਂਦਾ ਹੈ ਸਗੋਂ ਉਸਨੂੰ ਸ਼ਕਤੀ ਵਿਚ ਅਸੰਤੁਲਨ ਵੀ ਨਜ਼ਰ ਆਉਂਦਾ ਹੈ। ਇਸਦਾ ਭਵਿੱਖ ਵਿਚ ਭਾਰਤ-ਚੀਨ ਸਬੰਧਾਂ ‘ਤੇ ਅਸਰ ਪਵੇਗਾ। ਜਿ਼ਕਰਯੋਗ ਹੈ ਕਿ ਵਧਦੇ ਕੌਮਾਂਤਰੀ ਸਬੂਤਾਂ ਦੇ ਬਾਵਜੂਦ ਚੀਨ ਨੇ ਅਜੇ ਤੱਕ ਇਹ ਨਹੀਂ ਮੰਨਿਆ ਕਿ ਮੁੰਬਈ ਹਮਲਾ ਕਰਨ ਵਾਲੇ ਪਾਕਿਸਤਾਨ ਤੋਂ ਆਏ ਸਨ। ਚੀਨ ਦਾ ਸਰਕਾਰੀ ਮੀਡੀਆ ਹਮਲੇ ਦੇ ਪਿੱਛੇ ਮੁਸਲਿਮ ਪਿਛੜੇਪਨ ਤੋਂ ਉਪਜੇ ਘਰੇਲੂ ਅਤਿਵਾਦ ਅਤੇ ਨਾ ਬਰਾਬਰੀ ਦੇ ਆਰਥਕ ਵਾਧੇ ਨੂੰ ਕਾਰਨ ਦਸਦੇ ਹਨ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>