ਵਿਸ਼ਵ ਕੈਂਸਰ ਦਿਵਸ

ਕੈਂਸਰ, ਸੰਸਾਰ ਭਰ ਵਿੱਚ ਹੋਣ ਵਾਲੀਆਂ ਮੌਤਾਂ ਦੇ ਕਾਰਨਾਂ ਵਿੱਚੋਂ ਇੱਕ ਅਹਿਮ ਕਾਰਨ ਹੈ। ਕੈਂਸਰ ਦੇ ਨਾਲ ਮੌਤਾਂ ਵਿੱਚ ਭਾਰਤ ਤੀਜੇ ਸਥਾਨ ਤੇ ਹੈ। ਆਈ.ਸੀ.ਐੱਮ.ਆਰ. ਦੇ ਅਨੁਸਾਰ, 2023 ਵਿੱਚ ਭਾਰਤ ਵਿੱਚ ਕੈਂਸਰ ਦੇ ਮਾਮਲਿਆਂ ਦੀ ਅਨੁਮਾਨਿਤ ਸੰਖਿਆ 14 ਲੱਖ ਤੋਂ ਵੱਧ ਸੀ। ਵਿਸ਼ਵ ਕੈਂਸਰ ਦਿਵਸ ਹਰ ਸਾਲ 4 ਫਰਵਰੀ ਨੂੰ ਕੈਂਸਰ ਬਾਰੇ ਜਾਗਰੂਕਤਾ ਪੈਦਾ ਕਰਨ, ਇਸਦੀ ਰੋਕਥਾਮ, ਖੋਜ ਅਤੇ ਇਲਾਜ ਨੂੰ ਉਤਸ਼ਾਹਿਤ ਕਰਨ ਲਈ ਮਨਾਇਆ ਜਾਂਦਾ ਹੈ। ਵਿਸ਼ਵ ਕੈਂਸਰ ਦਿਵਸ ‘ਤੇ, ਇਸ ਘਾਤਕ ਬਿਮਾਰੀ ਨਾਲ ਲੜਨ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਦੁਨੀਆ ਭਰ ਵਿੱਚ ਵੱਖ-ਵੱਖ ਸਮਾਗਮ ਆਯੋਜਿਤ ਕੀਤੇ ਜਾਂਦੇ ਹਨ।

ਸਾਲ 2000 ਤੋਂ ਯੂਨੀਅਨ ਫਾਰ ਇੰਟਰਨੈਸ਼ਨਲ ਕੈਂਸਰ ਕੰਟਰੋਲ (UICC) ਦੀ ਅਗਵਾਈ ਹੇਠ ਆਯੋਜਿਤ ਇਹ ਦਿਨ ਕੈਂਸਰ ਨਾਲ ਹੋਣ ਵਾਲੀਆਂ ਮੌਤਾਂ ਨੂੰ ਘਟਾਉਣ ਲਈ ਵਿਸ਼ਵਵਿਆਪੀ ਕਾਰਵਾਈ ਨੂੰ ਇੱਕਜੁੱਟ ਕਰਦਾ ਹੈ। 2025-2027 ਦਾ ਥੀਮ “ਯੂਨਾਈਟਿਡ ਬਾਇ ਯੂਨੀਕ” ਹੈ, ਜੋ ਵਿਅਕਤੀਗਤ ਦੇਖਭਾਲ ‘ਤੇ ਜ਼ੋਰ ਦਿੰਦਾ ਹੈ।

ਆਮ ਲੋਕਾਂ ਵਿੱਚ ਕੈਂਸਰ ਦੇ ਡਰ ਨੂੰ ਘਟਾਉਣਾ, ਸਹੀ ਜਾਣਕਾਰੀ ਫੈਲਾਉਣਾ, ਅਤੇ ਲੱਛਣ ਦਿਖਾਈ ਦੇਣ ‘ਤੇ ਸ਼ੁਰੂਆਤੀ ਸਕ੍ਰੀਨਿੰਗ ਨੂੰ ਉਤਸ਼ਾਹਿਤ ਕਰਨਾ ਇਸਦੇ ਮੁੱਖ ਉਦੇਸ਼ਾਂ ਵਿੱਚ ਹੈ। ਇਹ ਦਿਨ ਸਾਨੂੰ ਯਾਦ ਦਿਵਾਉਂਦਾ ਹੈ ਕਿ ਸਿਹਤਮੰਦ ਜੀਵਨ ਸ਼ੈਲੀ, ਤੰਬਾਕੂ ਤੋਂ ਬਚਣ ਅਤੇ ਨਿਯਮਤ ਸਕ੍ਰੀਨਿੰਗ ਦੁਆਰਾ ਕੈਂਸਰ ਦੇ ਜੋਖਮ ਨੂੰ ਘਟਾਇਆ ਜਾ ਸਕਦਾ ਹੈ। ਬਿਨ੍ਹਾ ਕਾਰਨ ਅਚਾਨਕ ਭਾਰ ਘਟਣਾ, ਸਰੀਰ ਵਿੱਚ ਗੰਢਾਂ, ਲਗਾਤਾਰ ਖੰਘ ਅਤੇ ਲਗਾਤਾਰ ਥਕਾਵਟ ਆਮ ਲੱਛਣਾਂ ਵਿੱਚੋਂ ਇੱਕ ਹਨ ਜਿਨ੍ਹਾਂ ਵੱਲ ਧਿਆਨ ਦੇਣਾ ਚਾਹੀਦਾ ਹੈ।
ਗੋਬਿੰਦਰ ਸਿੰਘ ਢੀਂਡਸਾ

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>