ਫ਼ਤਹਿਗੜ੍ਹ ਸਾਹਿਬ – “ਚੋਣ ਕਮਿਸਨ ਇੰਡੀਆ ਵੱਲੋ ਅਸਾਮ, ਬੰਗਾਲ, ਪਾਡੂਚਰੀ, ਤਾਮਿਲਨਾਡੂ, ਕੇਰਲਾ ਦੀਆਂ ਅਸੈਬਲੀ ਚੋਣਾਂ ਸੰਬੰਧੀ 23 ਅਪ੍ਰੈਲ ਤੋ 29 ਅਪ੍ਰੈਲ ਤੱਕ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ ਅਤੇ ਇਸਦੇ ਨਾਲ ਹੀ ਵੱਖ-ਵੱਖ ਸੂਬਿਆਂ ਦੀਆਂ ਜਿਮਨੀ ਚੋਣਾਂ ਦੇ ਐਲਾਨ ਵੀ ਹੋਏ ਹਨ । ਪਰ ਪੰਜਾਬ ਸੂਬੇ ਦੀ ਖਡੂਰ ਸਾਹਿਬ ਵਿਧਾਨ ਸਭਾ ਚੋਣ ਹਲਕੇ ਦੀ ਜਿਮਨੀ ਚੋਣ ਸੰਬੰਧੀ ਐਲਾਨ ਕਿਉ ਨਹੀ ਕੀਤਾ ਗਿਆ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਚੋਣ ਕਮਿਸਨ ਇੰਡੀਆ ਨੂੰ ਖੁੱਲ੍ਹੇ ਰੂਪ ਵਿਚ ਇਕ ਪ੍ਰੈਸ ਨੋਟ ਰਾਹੀ ਪੁੱਛਦੇ ਹੋਏ ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਜਦੋ ਬਾਕੀ ਸੂਬਿਆਂ ਵਿਚ ਖਾਲੀ ਪਈਆ ਵਿਧਾਨ ਸਭਾਵਾ ਦੇ ਚੋਣ ਹਲਕਿਆ ਦੀ ਜਿਮਨੀ ਚੋਣ ਦੇ ਐਲਾਨ ਕੀਤੇ ਗਏ ਹਨ ਤਾਂ ਪੰਜਾਬ ਦੀ ਖਡੂਰ ਸਾਹਿਬ ਵਿਧਾਨ ਸਭਾ ਹਲਕੇ ਦੀ ਵੀ ਚੋਣ ਵੀ ਐਲਾਨ ਹੋਣੀ ਚਾਹੀਦੀ ਸੀ ਜੋ ਨਹੀ ਕੀਤੀ ਗਈ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਇਸ ਵਿਸੇ ਤੇ ਚੋਣ ਕਮਿਸਨ ਇੰਡੀਆ ਅਗਲੇਰੀ ਕਾਰਵਾਈ ਕਰੇਗਾ ।
