“ਲਾਲ ਸਿੰਘ ਦਾ ਵਿਛੋੜਾ,ਕਹਾਣੀ ਦੇ ਇੱਕ ਯੁੱਗ ਦਾ ਅੰਤ” – ਕਹਾਣੀਕਾਰ ਵਰਿਆਮ ਸੰਧੂ , ਡਾ.ਲਖਵਿੰਦਰ ਜੌਹਲ

Photo Daddy g.resizedਦਸੂਹਾ- ਪ੍ਰਸਿੱਧ ਕਹਾਣੀਕਾਰ ਲਾਲ ਸਿੰਘ ਦੇ ਗ੍ਰਹਿ ਵਿਖੇ ਕਹਾਣੀਕਾਰ ਵਰਿਆਮ ਸਿੰਘ ਸੰਧੂ ਅਤੇ ਡਾ. ਲਖਵਿੰਦਰ ਸਿੰਘ ਜੌਹਲ ਉਨਾਂ ਦੇ ਸਦੀਵੀ ਵਿਛੋੜਾ ਦੇ ਜਾਣ ਤੇ ਉਹਨਾਂ ਦੇ ਪੁੱਤਰ ਅਮਰਜੀਤ ਸਿੰਘ ਨਾਲ ਅਫ਼ਸੋਸ ਕਰਨ ਪਹੁੰਚੇ । ਇਸ ਮੌਕੇ ਉਹਨਾਂ ਮਾਸਟਰ ਲਾਲ ਸਿੰਘ ਦੇ ਸਦੀਵੀ ਵਿਛੋੜਾ ਦੇ ਜਾਣ ਉੱਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਉਹਨਾਂ ਨਾਲ ਬਿਤਾਏ ਪਲਾਂ ਨੂੰ ਭਾਵੁਕ ਸ਼ਬਦਾਂ ਅਤੇ ਯਦੀਵੀ ਯਾਦਾਂ ਨੂੰ ਤਾਜ਼ਾ ਕੀਤਾ । ਕਹਾਣੀਕਾਰ ਵਰਿਆਮ ਸਿੰਘ ਸੰਧੂ ਨੇ ਕਿਹਾ ਕਿ ਉਨ੍ਹਾਂ ਦੀਆਂ ਕਹਾਣੀਆਂ ਮਨੁੱਖੀ ਚੇਤਨਾ ਤੇ ਸਮਾਜਿਕ ਤਬਦੀਲੀ ਦੀ ਗੱਲ ਕਰਦੀਆਂ ਹਨ । ਉਹਨਾਂ ਪੰਜਾਬੀ ਕਹਾਣੀ ਨੂੰ ਇੱਕ ਨਵੀਂ ਦਿਸ਼ਾ ਦਿੱਤੀ ,ਜਦ ਕਿ ਉਹਨਾਂ  ਦੇ ਦਿਹਾਂਤ ਨਾਲ ਕਹਾਣੀ ਦੇ ਖੇਤਰ ਦੇ ਇੱਕ ਯੁੱਗ ਦਾ ਅੰਤ ਹੋ ਗਿਆ । ਉਹਨਾਂ ਕਿਹਾ ਕਿ ਉਹ ਤੀਸਰੀ ਪੀੜੀ ਦੇ ਸਿਰਮੌਰ ਕਹਾਣੀਕਾਰ ਸਨ ਅਤੇ ਉਹਨਾਂ ਦੀਆਂ ਕਹਾਣੀਆਂ ਸਮਾਜ ਨੂੰ ਨਵੀਂ ਸੇਧ ਦੇਣ ਵਾਲੀਆਂ ਹਨ । ਡਾ. ਲਖਵਿੰਦਰ ਸਿੰਘ ਜੌਹਲ ਨੇ ਕਹਾਣੀਕਾਰ ਲਾਲ ਸਿੰਘ ਦੀਆਂ ਕਹਾਣੀਆਂ ਨੂੰ ਸਮਾਜਿਕ ਯਥਾਰਥਵਾਦੀ ਅਤੇ ਮਨੋਵਿਗਿਆਨਕ ਕਹਾਣੀਆਂ ਦੱਸਦਿਆਂ ਆਖਿਆ ਕਿ ਲਾਲ ਸਿੰਘ ਦੀਆਂ ਕਹਾਣੀਆਂ ਦੇ ਪਾਤਰ ਹਰ ਪ੍ਰਸਥਿਤੀਆਂ ਵਿੱਚੋਂ ਮਨੁੱਖ ਨੂੰ ਨਿਕਲਣ ਦੀ ਜੁਗਤ ਸਿਖਾਉਂਦੀਆਂ ਹਨ । ਇਸ ਮੌਕੇ ਸੀਨੀਅਰ ਪੱਤਰਕਾਰ ਜਗਜੀਤ ਸਿੰਘ ਭੁੱਲਰ ਨੇ ਕਿਹਾ ਕਿ ਕਹਾਣੀਕਾਰ ਲਾਲ ਸਿੰਘ ਪੰਜਾਬੀ ਸਾਹਿਤ ਖਾਸ ਕਰਕੇ ਪੰਜਾਬੀ ਕਹਾਣੀ ਦਾ ਅਮੋਲ ਰਤਨ ਹੈ , ਜਿਹੜ੍ਹਾ ਸਦੀਆਂ ਤੱਕ ਸਤਿਕਾਰਿਆ ਜਾਵੇਗਾ । ਨਿਰਸੰਦੇਹ ਕਹਾਣੀਕਾਰ ਲਾਲ ਸਿੰਘ ਸਵੈ ਸੰਜਮਤਾ ,ਦ੍ਰਿੜ ਇਰਾਦੇ ਬੇਬਾਕ ਫੌਰੀ ਫੈਸਲਾ ਲੈਣ ਦੀ ਸਮਰੱਥਾ ਰੱਖਣ ਵਾਲਾ ਅਤੇ ਸੁੰਘੜਤਾ ਸੰਪੰਨ ਸੋਚ ਵਾਲਾ ਸੀ । ਉਹ ਆਪਣੇ ਆਪ ਵਿੱਚ ਇੱਕ ਸੰਸਥਾ ਸੀ ਅਤੇ ਕਈ ਸੰਸਥਾਵਾਂ ਤੋਂ ਅੱਗੇ ਸੀ । ਇਸ ਮੌਕੇ ਪੰਮੀ ਦਿਵੇਦੀ , ਦਿਲਪ੍ਰੀਤ ਕਾਹਲੋਂ ਤੇ ਸੁਰਿੰਦਰ ਸਿੰਘ ਨੇਕੀ ਨੇ ਕਿਹਾ ਕਿ ਲਾਲ ਸਿੰਘ ਦੀਆਂ ਕਹਾਣੀਆਂ ਆਮ ਮਨੁੱਖ ਦੀ ਜ਼ਿੰਦਗੀ , ਸਮਾਜਿਕ ਅਨਿਆਏ , ਗ਼ਰੀਬੀ , ਸੰਘਰਸ਼ ਅਤੇ ਮਨੁੱਖੀ ਰਿਸ਼ਤਿਆਂ ਨੂੰ ਬੜੀ ਸਾਦਗੀ ਪਰ ਗਹਿਰੇ ਅਰਥ ਪੇਸ਼ ਕਰਦੀਆਂ ਹਨ । ਉਹਨਾਂ ਕਹਾਣੀ ਨੂੰ ਸਿਰਫ਼ ਮਨੋਰੰਜਨ ਦਾ ਸਾਧਨ ਨਹੀਂ ਬਣਾਇਆ ਸਗੋਂ ਇਸ ਨੂੰ ਸਮਾਜ ਨਾਲ ਸੰਵਾਦ ਕਰਨ ਦਾ ਮਜ਼ਬੂਤ ਮਾਧਿਅਮ ਬਣਾਇਆ । ਉਹਨਾਂ ਦੀਆਂ ਰਚਨਾਵਾਂ ਅੱਜ ਵੀ ਪ੍ਰੇਰਨਾ ਸਰੋਤ ਹਨ ।

This entry was posted in ਪੰਜਾਬ, ਮੁਖੱ ਖ਼ਬਰਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>