ਸੰਤ ਬਾਬਾ ਨੰਦ ਸਿੰਘ ਜੀ ਲੋਹਾਰੇ ਵਾਲਿਆਂ ਦਾ ਸਲਾਨਾ ਬਰਸ਼ੀ ਸਮਾਗਮ ਸ਼ਾਨੋ ਸ਼ੌਕਤ ਨਾਲ ਸੰਪੰਨ

Barshi News.resizedਲੋਹਾਰਾ/ਮੋਗਾ, (ਭਵਨਦੀਪ ਸਿੰਘ ਪੁਰਬਾ) – ਪਿਛਲੇ ਦਿਨੀ ਸੰਤ ਬਾਬਾ ਨੰਦ ਸਿੰਘ ਜੀ ਮਹਾਰਾਜ ਲੋਹਾਰੇ ਵਾਲਿਆਂ ਦਾ ਸਲਾਨਾ ਬਰਸ਼ੀ ਸਮਾਗਮ ਮੁੱਖ ਸੇਵਾਦਾਰ ਬਾਬਾ ਜਸਵੀਰ ਸਿੰਘ ਜੀ ਲੋਹਾਰਾ ਦੀ ਸ੍ਰਪਰਸਤੀ ਵਿੱਚ ਉਨ੍ਹਾਂ ਦੇ ਤਪ ਅਸਥਾਨ ਅਤੇ ਅੰਗੀਠਾ ਸਾਹਿਬ ਗੁਰਦੁਆਰਾ ਸੰਤ ਬਾਬਾ ਨੰਦ ਸਿੰਘ ਜੀ ਲੋਹਾਰਾ ਵਿਖੇ ਬੜੀ ਸ਼ਰਧਾ ਤੇ ਧੂਮ ਧਾਮ ਨਾਲ ਮਨਾਇਆ ਗਿਆ। ਬਰਸ਼ੀ ਦੇ ਸਬੰਧ ਵਿੱਚ ਗੁਰਦੁਆਰਾ ਸੰਤ ਬਾਬਾ ਨੰਦ ਸਿੰਘ ਜੀ ਲੋਹਾਰਾ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਧਾਰਮਿਕ ਦੀਵਾਨ ਹੋਇਆਂ ਜਿਸ ਵਿੱਚ ਸੰਤ ਬਾਬਾ ਪਵਨਦੀਪ ਸਿੰਘ ਜੀ ਕੜਿਆਲ, ਸੰਤ ਬਾਬਾ ਰੇਸ਼ਮ ਸਿੰਘ ਜੀ ਖੁਖਰਾਣਾ, ਸੰਤ ਬਾਬਾ ਮਹਿੰਦਰ ਸਿੰਘ ਜੀ ਜਨੇਰ ਵਾਲੇ ਮੁੱਖ ਤੌਰ ਤੇ ਹਾਜਿਰ ਹੋਏ। ਇਸ ਮੌਕੇ ਕੀਰਤਨ ਦਰਬਾਰ ਵਿੱਚ ਬਾਬਾ ਗੁਰਮੀਤ ਸਿੰਘ ਨਾਨਕਸਰ ਠਾਠ ਭਰੋਵਾਲ, ਭਾਈ ਰਵਿੰਦਰ ਸਿੰਘ ਜੀ ਫਰੀਦਕੋਟ ਆਦਿ ਜੱਥਿਆਂ ਨੇ ਰਸ-ਭਿਨ੍ਹੇ ਕੀਰਤਨ ਰਾਹੀਂ ਅਤੇ ਗੁਰਬਚਨ ਸਿੰਘ ਸ਼ੇਰਪੁਰੀ ਅਤੇ ਹੋਰ ਕਈ ਜੱਥਿਆਂ ਨੇ ਕਵੀਸ਼ਰੀ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।

ਬਰਸ਼ੀ ਸਮਾਗਮ ਦੌਰਾਨ ਧੰਨ ਧੰਨ ਸੰਤ ਬਾਬਾ ਨੰਦ ਸਿੰਘ ਜੀ ਸੇਵਾ ਸੋਸਾਇਟੀ ਪਿੰਡ ਲੋਹਾਰਾ ਵੱਲੋਂ ਕਬੱਡੀ ਦਾ ਸ਼ਾਨਦਾਰ ਟੂਰਨਾਮੈਂਟ ਹੋਇਆ। ਜਿਸ ਵਿੱਚ 48 ਕਿਲੋ ਵਿੱਚ ਲੰਬੀ ਨੇ ਪਹਿਲਾ ਅਤੇ ਸੰਗਤਪੁਰਤ ਨੇ ਦੂਸਰਾ ਸਥਾਨ ਹਾਸਿਲ ਕੀਤਾ। ਕਬੱਡੀ 53 ਕਿਲੋ ਵਿੱਚ ਲੋਹਾਰਾ ਨੇ ਪਹਿਲਾ ਅਤੇ ਜਲਾਲਾਬਾਦ ਨੇ ਦੂਸਰਾ ਸਥਾਨ ਹਾਸਿਲ ਕੀਤਾ। ਕਬੱਡੀ 75 ਕਿਲੋ ਦੇ ਮੈਚ ਵਿੱਚ ਰਾਮਪੁਰਾ ਨੇ ਪਹਿਲਾ ਅਤੇ ਕੜਿਆਲ ਨੇ ਦੂਸਰਾ ਸਥਾਨ ਹਾਸਿਲ ਕੀਤਾ। ਕਿੰਦਾ ਕੂਮੈਂਟਰ ਨੂੰ ਮੋਟਰ ਸਾਈਕਲ ਨਾਲ ਸਨਮਾਨਿਤ ਕੀਤਾ ਗਿਆ। ਮੈਚ ਦੇ ਇਨਾਮ ਵੰਡ ਸਮਾਰੋਹ ਤੇ ਹਲਕਾ ਧਰਮਕੋਟ ਦੇ ਸਾਬਕਾ ਵਿਧਾਇਕ ਸ. ਸੁਖਜੀਤ ਸਿੰਘ ਕਾਕਾ ਲੋਹਗੜ੍ਹ ਅਤੇ ਕੈਨੇਡਾ ਦੇ ਸਾਬਕਾ ਐਮ.ਪੀ. ਸ਼੍ਰੀ ਪੀਟਰ ਸੰਧੂ ਜੀ ਮੁੱਖ ਮਹਿਮਾਨ ਵਜੋ ਹਾਜਿਰ ਹੋਏ ਉਨ੍ਹਾਂ ਨੇ ਜੇਤੂ ਟੀਮਾਂ ਨੂੰ ਇਨਾਮ ਭੇਂਟ ਕੀਤੇ। ਮੁੱਖ ਸੇਵਾਦਾਰ ਬਾਬਾ ਜਸਵੀਰ ਸਿੰਘ ਜੀ ਲੋਹਾਰਾ ਵੱਲੋਂ ਉਨ੍ਹਾਂ ਨੂੰ ਜੀ ਆਇਆਂ ਆਖਦਿਆ ਸਨਮਾਨ ਚਿੰਨ ਭੇਂਟ ਕੀਤੇ ਗਏ।

9 ਅਪ੍ਰੈਲ ਨੂੰ ਧੰਨ-ਧੰਨ ਸੰਤ ਬਾਬਾ ਨੰਦ ਸਿੰਘ ਜੀ ਮਹਾਰਾਜ ਲੋਹਾਰੇ ਵਾਲਿਆ ਦੀ 26ਵੀ ਸਲਾਨਾ ਬਰਸੀ ਮੌਕੇ ਵਿਸ਼ੇਸ਼ ਦਸਤਾਰ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਪਾਥਵੇਅਜ ਗਲੋਬਲ ਸਕੂਲ ਕੋਟ-ਈਸੇ-ਖਾਂ ਦੇ ਪ੍ਰਿਸ਼ੀਪਲ ਡਾ. ਅਰਵਿੰਦ ਕੁਮਾਰ ਸ਼ਰਮਾਂ ਦੀ ਯੋਗ ਅਗਵਾਹੀ ਵਿੱਚ ਮਿਉਜਿਕ ਟੀਚਰ ਸ. ਗੁਰਕਮਲ ਸਿੰਘ ਵੱਲੋਂ ਕੋਆਡੀਨੇਟਰ ਮੈਡਮ ਸੋਨੀਆਂ ਅਤੇ ਮੈਡਮ ਹਰਪ੍ਰੀਤ ਕੌਰ, ਮੈਡਮ ਸਰਬਜੀਤ ਕੌਰ ਲੋਹਾਰਾ ਦੇ ਸਹਿਯੋਗ ਨਾਲ ਸਕੂਲ ਦੇ ਵਿਿਦਆਰਥੀਆਂ ਨੇ ਇਸ ਮੁਕਾਬਲੇ ਵਿੱਚ ਭਾਗ ਦਿਵਾਇਆ ਗਿਆ। ਪੰਜਾਬ ਭਰ ਤੋਂ 52 ਨੌਜਵਾਨਾ ਨੇ ਇਸ ਦਸਤਾਰ ਮੁਕਾਬਲੇ ਵਿੱਚ ਭਾਗ ਲਿਆ। ਇਸ ਮੁਕਾਬਲੇ ਵਿੱਚ ‘ਏ’ ਗਰੁੱਪ ‘ਚੋ ਲਕਸ਼ਪ੍ਰੀਤ ਸਿੰਘ ਫਿਰੋਜਪੁਰ ਨੇ ਪਹਿਲਾ, ਜਸਮੀਤ ਸਿੰਘ ਲੋਹਾਰਾ ਨੇ ਦੂਸਰਾ, ਬਲਰਾਜ ਸਿੰਘ ਨਿਹਾਲ ਗੜ੍ਹ ਨੇ ਤੀਸਰਾ, ਗੁਰਵਿੰਦਰ ਸਿੰਘ ਕਪੂਰੇ ਨੇ ਚੌਥਾਂ ਅਤੇ ਗੁਰਕੀਰਤ ਸਿੰਘ ਜੌਹਲ ਪਿੰਡ ਲੋਹਾਰਾ ਨੇ ਪੰਜਵਾਂ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ‘ਬੀ’ ਗਰੁੱਪ ‘ਚੋ ਗਗਨਪ੍ਰੀਤ ਸਿੰਘ ਮਾਗਾ ਸਰਾਏ (ਅੰਮ੍ਰਿਤਸਰ) ਨੇ ਪਹਿਲਾ, ਜਸਮੀਤ ਮੰਜਾਲੀ ਖੁਦ (ਲੁਧਿਆਣਾ) ਨੇ ਦੂਸਰਾ, ਸੁਖਪ੍ਰੀਤ ਸਿੰਘ ਜਵੱਧੀ ਟਕਸਾਲ (ਲੁਧਿਆਣਾ) ਨੇ ਤੀਸਰਾ ਸਥਾਨ, ਹਰਜੋਤ ਸਿੰਘ ਗਿੱਲ ਨੇ ਚੌਥਾਂ ਅਤੇ ਜਸ਼ਨਪ੍ਰੀਤ ਸਿੰਘ ਪਿੰਡ ਮਸੀਤਾਂ ਨੇ ਪੰਜਵਾਂ ਸਥਾਨ ਹਾਸਿਲ ਕੀਤਾ।

ਬਰਸ਼ੀ ਦੀ ਸੁਬਾ ਸਾਰੇ ਪਿੰਡ ਵਿੱਚ ਦੀ ਵਿਸਾਲ ਪ੍ਰਭਾਤ ਫੈਰੀ ਕੀਤੀ ਗਈ। ਪਿੰਡ ਵਾਸੀਆਂ ਨੇ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਸਰੂਪ ਉੱਪ ਫੁੱਲਾ ਦੀ ਵਰਖਾ ਕਰਕੇ ਉਨ੍ਹਾਂ ਨੂੰ ਸ਼ਰਧਾਜਲੀਆਂ ਭੇਂਟ ਕੀਤੀਆਂ। ਸਰਧਾਲੂਆਂ ਨੇ ਸੰਗਤਾਂ ਨੂੰ ਬਿਸਕੁੱਟ, ਪਕੋੜਿਆਂ ਆਦਿ ਦੇ ਪ੍ਰਸ਼ਾਦ ਵੰਡੇ ਗਏ। ਸਵੇਰੇ 10:00 ਵਜੇ ਬਰਸ਼ੀ ਦੇ ਸਬੰਧ ਵਿੱਚ ਰੱਖੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਧਾਰਮਿਕ ਦੀਵਾਨ ਸਜਿਆ। ਨਾਲ-ਨਾਲ ਪੰਜ ਲੜਕੀਆਂ ਦੇ ਆਨੰਦ ਕਾਰਜ ਕੀਤੇ ਗਏ ਜਿਨ੍ਹਾਂ ਦੀ ਧਾਰਮਿਕ ਸਮਾਗਮ ਦੀ ਸਮਾਪਤੀ ਤੇ ਵਿਦਾਇਗੀ ਕੀਤੀ ਗਈ। ਸਾਰੇ ਸਮਾਗਮਾਂ ਵਿੱਚ ਧੰਨ ਧੰਨ ਸੰਤ ਬਾਬਾ ਨੰਦ ਸਿੰਘ ਜੀ ਸੇਵਾ ਸੋਸਾਇਟੀ ਪਿੰਡ ਲੋਹਾਰਾ ਦੇ ਸਾਰੇ ਮੈਂਬਰਾਂ, ਦਾਨੀ ਸੱਜਣਾ, ਸੇਵਾਦਾਰਾਂ, ਐਨ.ਆਰ.ਆਈ. ਵੀਰਾਂ ਕਮਲ ਟੈਂਟ ਹਾਊਸ ਤਲਵੰਡੀ ਭੰਗੇਰੀਆਂ ਵਾਲਿਆਂ ਦਾ ਅਤੇ ਫੱਕਰ ਬਾਬਾ ਦਾਮੂੰ ਸ਼ਾਹ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ. ਚਮਕੌਰ ਸਿੰਘ ਸੰਘਾ ਦਾ ਵਿਸ਼ੇਸ਼ ਸਹਿਯੋਗ ਰਿਹਾ।

This entry was posted in ਪੰਜਾਬ, ਮੁਖੱ ਖ਼ਬਰਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>