ਚੰਡੀਗੜ੍ਹ – ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਅਤੇ ਬਿਜ਼ਨਸਮੈਨ ਸੰਜੀਵ ਅਰੋੜਾ ਨੂੰ ਈਡੀ ਨੇ ਉਨ੍ਹਾਂ ਦੇ ਸੈਕਟਰ-2 ਸਥਿਤ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਈਡੀ ਅਨਸਾਰ, ‘ਅਰੋੜਾ ਦੀ ਕੰਪਨੀ ਦੇ ਮਾਧਿਅਮ ਦੁਆਰਾ ਕਥਿਤ ਤੌਰ ਤੇ ਚਲਾਏ ਜਾ ਰਹੇ ਵੱਡੇ ਪੱਧਰ ਤੇ ਮਨੀ ਲਾਂਡਰਿੰਗ ਅਪਰੇਸ਼ਨ ਦਾ ਪਤਾ ਲਗਾਇਆ ਹੈ। ਇਸ ਵਿੱਚ 157 :12 ਕਰੋੜ ਰੁਪੈ ਤੋਂ ਵੱਧ ਮੁੱਲ ਦੇ ਮੋਬਾਇਲ ਫੋਨਾਂ ਦੀ ਫਰਜ਼ੀ ਜੀਐਸਟੀ ਖਰੀਦ ਅਤੇ ਉਸ ਦੇ ਬਾਅਦ ਦੁਬਈ ਤੋਂ ਭਾਰਤ ਵਿੱਚ ਗੈਰ-ਕਾਨੂੰਨੀ ਧੰਨ ਦੀ ਵਾਪਸੀ ਦੇ ਮਕਸਦ ਨਾਲ ਨਿਰਯਾਤ ਸ਼ਾਮਿਲ ਹੈ।’
ਈਡੀ ਨੇ ਅਰੋੜਾ ਅਤੇ ਉਸ ਦੀ ਕੰਪਨੀ ਨਾਲ ਜੁੜੇ ਦਿੱਲੀ, ਗੁਰੂਗਰਾਮ ਅਤੇ ਚੰਡੀਗੜ੍ਹ ਦੇ ਪੰਜ ਟਿਕਾਣਿਆਂ ਦੀ ਤਲਾਸ਼ੀ ਲਈ। ਈਡੀ ਦੀ ਇਹ ਕਾਰਵਾਈ ਅਜਿਹੇ ਸਮੇਂ ਹੋਈ ਹੈ ਜਦੋਂ ਕਿ ਪੰਜਾਬ ਵਿੱਚ ਕੇਂਦਰੀ ਏਜੰਸੀ ਵੱਲੋਂ ਆਮ ਆਦਮੀ ਪਾਰਟੀ ਨਾਲ ਜੁੜੇ ਨੇਤਾਵਾਂ ਅਤੇ ਸ਼ੱਕੀ ਲੋਕਾਂ ਦੇ ਖਿਲਾਫ਼ ਤਲਾਸ਼ੀ ਮੁਹਿੰਮ ਚਲ ਰਹੀ ਹੈ। ਉਨ੍ਹਾਂ ਦੀ ਸਰਕਾਰੀ ਕੋਠੀ ਵਿੱਚ ਈਡੀ ਦੀਆਂ ਟੀਮਾਂ ਨੇ ਛਾਪੇਮਾਰੀ ਕੀਤੀ। ਅਰੋੜਾ ਤੋਂ 10 ਘੰਟੇ ਦੀ ਲੰਬੀ ਪੁੱਛਗਿੱਛ ਤੋਂ ਬਾਅਦ ਸ਼ਾਮ ਦੇ ਪੰਜ ਵਜੇ ਈਡੀ ਦੀ ਟੀਮ ਉਨ੍ਹਾਂ ਨੂੰ ਦਿੱਲੀ ਲੈ ਗਈ, ਜਿੱਥੇ ਅਗਲੀ ਜਾਂਚ-ਪੜਤਾਲ ਕੀਤੀ ਜਾਵੇਗੀ।
ਸੰਜੀਵ ਅਰੋੜਾ ਤੇ ਆਪਣੀਆਂ ਕੰਪਨੀਆਂ ਦੁਆਰਾ ਨਕਲੀ ਐਕਸਪੋਰਟ ਵਿਖਾਉਣ ਦੇ ਦੋਸ਼ ਹਨ। ਕੇਂਦਰੀ ਏਜੰਸੀ ਰਾਹੀਂ ਕੀਤੀ ਗਈ ਜਾਂਚ-ਪੜਤਾਲ ਵਿੱਚ ਇਹ ਸਾਹਮਣੇ ਆਇਆ ਹੈ ਕਿ ਦੁਬਈ ਤੋਂ ਭਾਰਤ ਵਿੱਚ ਗੈਰ-ਕਾਨੂੰਨੀ ਪੈਸੇ ਦੀ ‘ਰਾਊਂਡ-ਟ੍ਰਿਿਪੰਗ’ ਲਈ ਇਨ੍ਹਾਂ ਨਕਲੀ ਐਕਸਪੋਰਟਰਾਂ ਦੀ ਵਰਤੋਂ ਕੀਤੀ ਗਈ ਸੀ। ਨਕਲੀ ਜੀਐਸਟੀ ਬਿੱਲਾਂ ਦੁਆਰਾ ਸਰਕਾਰੀ ਖਜ਼ਾਨੇ ਨੂੰ ਵੀ ਢਾਹ ਲਾਈ।
