ਬੇਅਦਬੀ ਸੰਬੰਧੀ ਕਾਨੂੰਨ ਬਾਰੇ ਬਣੀ ਉਲਝਣ ਪੰਥ ਲਈ ਚਿੰਤਾ ਦਾ ਵਿਸ਼ਾ- ਸ. ਇਕਬਾਲ ਸਿੰਘ ਝੂੰਦਾਂ

Screenshot_2026-05-11_15-04-46.resizedਚੰਡੀਗੜ੍ਹ -: ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਸੀਨੀਅਰ ਮੀਤ ਪ੍ਰਧਾਨ ਸ ਇਕਬਾਲ ਸਿੰਘ ਝੂੰਦਾਂ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਰੋਕਣ ਲਈ ਬਣੇ ਕਾਨੂੰਨ ਤੇ ਜਿਸ ਤਰਾਂ ਸਿੱਖ ਧਾਰਮਿਕ ਆਗੂ ਆਪਸੀ ਬਹਿਸ ਵਿਚ ਉਲਝੇ ਦਿਖਾਈ ਦੇ ਰਹੇ ਹਨ, ਉਹ ਬਹੁਤ ਹੀ ਚਿੰਤਾਜਨਕ ਹੈ। ਕਈ ਧਾਰਮਿਕ ਆਗੂ ਕਾਨੂੰਨ ਦੀ ਸ਼ਲਾਘਾ ਕਰਨ ਸਮੇਂ ਪੰਜਾਬ ਸਰਕਾਰ ਦੇ ਬੁਲਾਰੇ ਦੇ ਰੂਪ ਵਿੱਚ ਕੰਮ ਕਰਦੇ ਨਜ਼ਰ ਆ ਰਹੇ ਹਨ ਅਤੇ ਕੁੱਝ ਅਖੌਤੀ ਪੰਥਕ ਆਗੂ ਇੱਕ ਖ਼ਾਸ ਅਕਾਲੀ ਧਿਰ ਦੇ ਕਹੇ ਉੱਪਰ ਕਾਨੂੰਨ ਦੀ ਨਿੰਦਿਆ ਕਰ ਰਹੇ ਹਨ। ਇਸ ਤੋ ਇੰਝ ਪ੍ਰਤੀਤ ਹੋ ਰਿਹਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਜ਼ਮਤ ਅਤੇ ਬੇਅਦਬੀ ਦਾ ਇੰਨਾ ਧਾਰਮਿਕ ਆਗੂਆਂ ਨੂੰ ਘੱਟ ਫ਼ਿਕਰ ਹੈ ਅਤੇ ਇਹ ਸਿਰਫ਼ ਆਪਣੇ ਰਾਜਸੀ ਅਕਾਵਾਂ ਦੇ ਰਾਜਸੀ ਹਿਤਾਂ ਦੀ ਪੂਰਤੀ ‘ਤੇ ਕੰਮ ਕਰਦੇ ਨਜ਼ਰ ਆ ਰਹੇ ਹਨ। ਧਾਰਮਿਕ ਪੰਥਕ ਸ਼ਖ਼ਸੀਅਤਾਂ ਦਾ ਇਸ ਤਰਾਂ ਕਿਸੇ ਵੀ ਧਿਰ ਦੇ ਬੁਲਾਰੇ ਬਣ ਕੇ ਕੰਮ ਕਰਨਾ ਕੌਮ ਦੀ ਸਥਿਤੀ ਨੂੰ ਬੜੀ ਹਾਸੋਹੀਣੀ ਬਣਾਉਂਦਾ ਹੈ। ਸ ਝੂੰਦਾਂ ਨੇ ਕਿਹਾ ਕਿ ਸਮੁੱਚੇ ਸਿੱਖ ਵਿਦਵਾਨਾਂ, ਚਿੰਤਕਾਂ, ਸੰਸਥਾਵਾਂ ਅਤੇ ਸੰਪਰਦਾਵਾਂ ਦੇ ਆਗੂਆਂ ਨੂੰ ਮਿਲ ਬੈਠ ਕੇ ਪੰਥਕ ਰਹੁਰੀਤਾਂ, ਮਰਿਆਦਾ ਅਤੇ ਪੰਥਕ ਭਾਵਨਾਵਾਂ ਅਨੁਸਾਰ ਕਾਨੂੰਨ ਵਿੱਚ ਜੋ ਕਮੀਆਂ ਨਜ਼ਰ ਆਉਂਦੀਆਂ ਹਨ, ਸਰਕਾਰ ਨਾਲ ਮਿਲ ਕੇ ਉਹ ਦੂਰ ਕਰਨੀਆਂ ਚਾਹੀਦੀਆਂ ਹਨ ਨਾ ਕਿ ਕਿਸੇ ਇੱਕ ਦੂਜੀ ਧਿਰ ਦੇ ਬੁਲਾਰੇ ਬਣ ਕੇ ਅਸੀਂ ਮਜ਼ਾਕ ਦੇ ਪਾਤਰ ਬਣੀਏ। ਦੋਨਾਂ ਧਿਰਾਂ ਦੇ ਅਖੌਤੀ ਪੰਥਕ ਬੁਲਾਰਿਆਂ ਵੱਲੋਂ ਆਪੋ ਆਪਣੀਆਂ ਧਿਰਾਂ ਦੀ ਕੀਤੀ ਜਾ ਰਹੀ ਰਾਜਸੀ ਵਕਾਲਤ ਨੇ ਸਿੱਖ ਕੌਮ ਦੇ ਮਨਾਂ ਵਿੱਚ ਡੂੰਘੀ ਚਿੰਤਾ ਪੈਦਾ ਕੀਤੀ ਹੈ। ਇਹ ਮਹਿਸੂਸ ਹੋ ਰਿਹਾ ਹੈ ਕਿ ਇਹ ਆਗੂ ਸ਼ਾਇਦ ਬੇਅਦਬੀ ਸਬੰਧੀ ਕਾਨੂੰਨ ਬਾਰੇ ਚਿੰਤਤ ਨਹੀਂ ਸਿਰਫ਼ ਆਪੋ ਆਪਣੇ ਸਵਾਰਥਾਂ ਦੀ ਪੂਰਤੀ ਲਈ ਆਪਣੇ ਰਾਜਸੀ ਅਕਾਵਾਂ ਨੂੰ ਖ਼ੁਸ਼ ਕਰਨ ਤੇ ਲੱਗੇ ਹੋਏ ਹਨ ਜਿਸ ਤੋਂ ਇਹਨਾਂ ਸਾਰਿਆਂ ਨੂੰ ਗੁਰੇਜ਼ ਕਰਨ ਦੀ ਲੋੜ ਹੈ। ਪ੍ਰੈੱਸ ਨੂੰ ਇਹ ਬਿਆਨ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਵੱਲੋਂ ਜਾਰੀ ਕੀਤਾ ਗਿਆ।

This entry was posted in ਪੰਜਾਬ, ਮੁਖੱ ਖ਼ਬਰਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>