ਕਿਸਾਨਾਂ ਨੂੰ ਸਮਰਥਨ ਮੁੱਲ ਨਾਲ ਫਸਲੀ ਵਿਭਿੰਨਤਾ ਅਤੇ ਮਜਦੂਰਾਂ ਲਈ ਮਨਰੇਗਾ ਤਹਿਤ ਸਾਲ ਭਰ ਕੰਮ ਦੀ ਮੰਗ- ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ

Fatehgarh Sahib.resizedਚੰਡੀਗੜ੍ਹ-: ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਵੱਲੋਂ ਲੋਕ ਸੰਘਰਸ਼ ਦਾ ਆਗਾਜ ਕਰਦਿਆਂ ਜੋ ਵੱਖ-ਵੱਖ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਰਾਹੀਂ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਸੌਂਪਣ ਦਾ ਪ੍ਰੋਗਰਾਮ ਉਲੀਕਿਆ ਸੀ, ਉਸ ਦੇ ਤਹਿਤ ਅੱਜ ਬਾਕੀ ਰਹਿੰਦੇ ਗਿਆਰਾਂ ਜਿਲਿਆਂ ਵਿੱਚ ਵੀ ਮੰਗ ਪੱਤਰ ਸੌਂਪੇ ਗਏ। ਇਸ ਵਿੱਚ ਉਹ ਮੁੱਦੇ ਉਠਾਏ ਗਏ ਹਨ ਜਿਨ੍ਹਾਂ ਨੇ ਦਹਾਕਿਆਂ ਤੋਂ ਪੰਜਾਬ ਦੀ ਮਾਨਸਿਕਤਾ ਨੂੰ ਜਖਮੀ, ਆਰਥਿਕਤਾ ਨੂੰ ਕਮਜ਼ੋਰ ਕਰਕੇ ਪੰਥ ਅਤੇ ਪੰਜਾਬ ਦੇ ਲੋਕਾਂ ਖਾਸ ਕਰਕੇ ਨੌਜਵਾਨਾਂ ਦਾ ਵਿਸ਼ਵਾਸ ਤੋੜਿਆ ਹੈ। ਦਸ ਮੰਗਾਂ ਦੇ ਇਸ ਚਾਰਟਰ ਵਿੱਚ ਸ਼ਾਮਿਲ ਹਨ; ਜਲਦਬਾਜ਼ੀ ਵਿੱਚ ਪਾਸ ਕੀਤੇ ਖ਼ਾਮੀਆਂ ਭਰੇ ਬੇਅਦਬੀ ਕਾਨੂੰਨ ਵਿੱਚ ਸੋਧਾਂ ਕਰਾਉਣਾ, 14 ਸਾਲਾਂ ਤੋਂ ਨਾ ਹੋਈਆਂ ਸ਼ਘਫਛ ਚੋਣਾਂ ਤੁਰੰਤ ਕਰਵਾਉਣਾ, ਕਿਸਾਨਾਂ ਲਈ ਸਾਰੀਆਂ ਫਸਲਾਂ ਤੇ ਸਮਰਥਨ ਮੁੱਲ, ਮਜਦੂਰਾਂ ਲਈ ਮਨਰੇਗਾ ਤਹਿਤ ਸਾਲ ਭਰ ਕੰਮ ਦੇ ਕੇ ਉਹਨਾਂ ਦੀ ਆਰਥਿਕ ਹਾਲਤ ਸੁਧਾਰਨਾ, ਸੱਠ ਸਾਲਾਂ ਤੋਂ ਬਿਨਾਂ ਮੁਆਵਜ਼ੇ ਤੋਂ ਗੁਆਂਢੀ ਸੂਬਿਆਂ ਨੂੰ ਦਿੱਤੇ ਜਾ ਰਹੇ ਦਰਿਆਈ ਪਾਣੀਆਂ ਦਾ ਮਸਲਾ, ਸਜ਼ਾ ਕੱਟ ਚੁਕੇ ਬੰਦੀ ਸਿੰਘਾਂ ਨੂੰ ਰਿਹਾ ਕਰਵਾਉਣਾ, ਜੂਨ 1984 ਦੇ ਘੱਲੂਘਾਰੇ ਦੀ ਜਾਂਚ ਅਤੇ ਜਿੰਮੇਵਾਰ ਹਾਕਮਾਂ ਨੂੰ ਸਜਾ ਦੁਆਉਣ ਦੇ ਨਾਲ-ਨਾਲ ਇੰਦਰਾ ਗਾਂਧੀ ਤੋਂ ਭਾਰਤ ਰਤਨ ਵਾਪਸ ਕਰਵਾਉਣ ਅਤੇ ਬੰਦ ਪਏ ਸ੍ਰੀ ਕਰਤਾਰਪੁਰ ਸਾਹਿਬ ਕਾਰੀਡੋਰ ਨੂੰ ਖੋਲ੍ਹਣ ਬਾਰੇ ਵਿਸਥਾਰਤ ਜ਼ਿਕਰ ਕੀਤਾ ਗਿਆ ਹੈ।

ਵੱਖ-ਵੱਖ ਜ਼ਿਲ੍ਹਿਆਂ ਦੇ ਅੱਜ ਦੇ ਪ੍ਰੋਗਰਾਮ ਤਹਿਤ ਲੁਧਿਆਣਾ ਜਿਲੇ ਵਿੱਚ ਮੰਗ ਪੱਤਰ ਦੇਣ ਲਈ ਸੀਨੀਅਰ ਆਗੂਆਂ ਵਿੱਚ ਸ ਸੰਤਾ ਸਿੰਘ ਉਮੈਦਪੁਰੀ, ਸ ਭਰਪੂਰ ਸਿੰਘ ਧਾਂਦਰਾ, ਸ ਜਸਵੰਤ ਸਿੰਘ ਪੁੜੈਣ ਦੇ ਨਾਲ ਕਈ ਜਿਲ੍ਹਾ ਪੱਧਰੀ ਆਗੂ ਅਤੇ ਵਰਕਰ ਸ਼ਾਮਲ ਹੋਏ। ਜਲੰਧਰ ਵਿੱਚ ਮੰਗ ਪੱਤਰ ਦੇਣ ਲਈ ਸ ਗੁਰਪ੍ਰਤਾਪ ਸਿੰਘ ਵਡਾਲਾ, ਸਰਵਨ ਸਿੰਘ ਫਿਲੌਰ, ਬੀਬੀ ਹਰਜੀਤ ਕੌਰ ਤਲਵੰਡੀ ਅਤੇ ਸ ਜਗਜੀਤ ਸਿੰਘ ਗਾਬਾ ਦੇ ਨਾਲ ਜਿਲ੍ਹੇ ਦੀ ਸਾਰੀ ਲੀਡਰਸ਼ਿਪ ਹਾਜਰ ਸੀ। ਅੰਮ੍ਰਿਤਸਰ ਤੋਂ ਮੰਗ ਪੱਤਰ ਦੇਣ ਵਾਲਿਆਂ ਵਿੱਚ ਸੀਨੀਅਰ ਆਗੂ ਸ ਅਜੇਪਾਲ ਸਿੰਘ ਮੀਰਾਂਕੋਟ, ਜਿਲ੍ਹਾ ਪ੍ਰਧਾਨ ਦਲਜਿੰਦਰਬੀਰ ਸਿੰਘ ਵਿਰਕ ਅਤੇ ਮਨਿੰਦਰ ਸਿੰਘ ਧੁੰਨਾ ਸਮੇਤ ਭਾਰੀ ਗਿਣਤੀ ਵਿੱਚ ਆਗੂ ਅਤੇ ਵਰਕਰ ਸ਼ਾਮਲ ਹੋਏ। ਜਿਲ੍ਹਾ ਪਠਾਨਕੋਟ ਵਿੱਚ ਸ ਸੁੱਚਾ ਸਿੰਘ ਛੋਟੇਪੁਰ ਦੇ ਨਾਲ ਜਿਲ੍ਹਾ ਪ੍ਰਧਾਨ ਸ ਹਰੀ ਸਿੰਘ ਪੁਰੇਵਾਲ, ਸ ਮਨਜੀਤ ਸਿੰਘ ਰਾਣੀਪੁਰ ਸਮੇਤ ਸਾਰੇ ਜਿਲ੍ਹੇ ਦੇ ਆਗੂ ਅਤੇ ਭਾਰੀ ਗਿਣਤੀ ਵਿੱਚ ਹਾਜਰ ਵਰਕਰਾਂ ਵੱਲੋਂ ਇਹ ਮੰਗ ਪੱਤਰ ਡੀ ਸੀ ਪਠਾਨਕੋਟ ਨੂੰ ਸੌਂਪਿਆ ਗਿਆ। ਜਿਲ੍ਹਾ ਫਤਿਹਗੜ੍ਹ ਸਾਹਿਬ ਵਿਚ ਮੰਗ ਪੱਤਰ ਸੌਂਪਣ ਵਾਲੇ ਜਥੇ ਦੀ ਅਗਵਾਈ ਜਿਲਾ ਪ੍ਰਧਾਨ ਸ ਮਨਦੀਪ ਸਿੰਘ ਤਰਖਾਣ ਮਾਜਰਾ ਨੇ ਕੀਤੀ ਜਿੰਨਾ ਦੇ ਨਾਲ ਸੀਨੀਅਰ ਆਗੂ ਜਸਟਿਸ ਨਿਰਮਲ ਸਿੰਘ, ਸ ਰਣਬੀਰ ਸਿੰਘ ਪੂਨੀਆਂ, ਸ ਗੁਰਜੀਤ ਸਿੰਘ ਤਲਵੰਡੀ ਸਮੇਤ ਸਾਰੇ ਜਿਲੇ ਦੇ ਆਗੂ ਅਤੇ ਸਰਕਲ ਪ੍ਰਧਾਨ ਹਾਜਰ ਸਨ। ਰੋਪੜ ਵਿੱਚ ਜਥੇ ਦੀ ਅਗਵਾਈ ਜਿਲਾ ਪ੍ਰਧਾਨ ਗੁਰਮੀਤ ਮਕੜੌਨਾ ਨੇ ਕੀਤੀ ਜਿੰਨਾ ਦੇ ਨਾਲ ਸ ਸੁਖਵਿੰਦਰ ਸਿੰਘ ਮੁੰਡੀਆ, ਸ ਹਰਬੰਸ ਸਿੰਘ ਕੰਧੋਲਾ, ਸ ਹਰਜਿੰਦਰ ਸਿੰਘ ਜਿੰਦੀ ਸਮੇਤ ਸਾਰੀ ਜਿਲ੍ਹਾ ਜਥੇਬੰਦੀ ਸ਼ਾਮਿਲ ਹੋਈ। ਹੁਸ਼ਿਆਰਪੁਰ ਵਿੱਚ ਜਿਲ੍ਹਾ ਪ੍ਰਧਾਨ ਸ ਮਨਜੀਤ ਸਿੰਘ ਦਸੂਹਾ ਦੀ ਅਗਵਾਈ ਹੇਠ ਸਮੂਹ ਜਿਲ੍ਹਾ ਜਥੇਬੰਦੀ ਦੇ ਆਗੂਆਂ ਅਤੇ ਵਰਕਰਾਂ ਨੇ ਇਹ ਮੰਗ ਪੱਤਰ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੂੰ ਦਿੱਤਾ ਗਿਆ। ਤਰਨਤਾਰਨ ਜਿਲ੍ਹੇ ਵਿੱਚ ਜਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਠਰੂ ਦੀ ਅਗਵਾਈ ਹੇਠ ਦਿੱਤੇ ਗਏ ਮੰਗ ਪੱਤਰ   ਦੌਰਾਨ ਸੀਨੀਅਰ ਆਗੂ ਭਾਈ ਮਨਜੀਤ ਸਿੰਘ, ਸ ਹੀਰਾ ਸਿੰਘ, ਸ ਨਰਿੰਦਰ ਸਿੰਘ ਆਦਿ ਮੌਜੂਦ ਸਨ।

ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਆਗੂਆਂ ਦਾ ਕਹਿਣਾ ਸੀ ਕਿ ਪੰਜਾਬ ਉਮੀਦ ਕਰਦਾ ਹੈ ਕਿ ਗਵਰਨਰ ਸਾਹਿਬ ਇਹ ਚਾਰਟਰ ਦੀਆਂ ਮੰਗਾਂ ਆਪਣੇ ਤੌਰ ਤੇ ਹੱਲ ਕਰਨ ਤੋਂ ਅੱਗੇ ਭਾਰਤ ਦੇ ਮਾਣਯੋਗ ਰਾਸ਼ਟਰਪਤੀ ਅਤੇ ਗ੍ਰਹਿ ਮੰਤਰਾਲੇ ਤੱਕ ਹਮਦਰਦੀ ਨਾਲ ਪਹੁੰਚਾ ਕੇ ਹੱਲ ਕਰਵਾਉਣਗੇ। ਅੱਜ ਜਿੰਨਾਂ ਜਿਲ੍ਹਿਆਂ ਵਿੱਚ ਅੱਜ ਮੰਗ ਪੱਤਰ ਦਿੱਤੇ ਗਏ ਉਹਨਾਂ ਵਿੱਚ ਫਤਿਹਗੜ੍ਹ ਸਾਹਿਬ, ਲੁਧਿਆਣਾ, ਰੋਪੜ, ਨਵਾਂਸ਼ਹਿਰ, ਜਲੰਧਰ, ਹੁਸ਼ਿਆਰਪੁਰ, ਪਠਾਨਕੋਟ, ਅੰਮ੍ਰਿਤਸਰ, ਤਰਨ ਤਾਰਨ ਅਤੇ ਮੋਗਾ  ਜਿਲ੍ਹੇ ਸ਼ਾਮਿਲ ਹਨ। ਮੰਗ ਪੱਤਰ ਵਿੱਚ  ਇਹ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਇਹਨਾਂ ਮੰਗਾਂ ਉਤੇ ਹਮਦਰਦੀ ਨਾਲ ਵਿਚਾਰ ਕਰਕੇ ਪੰਥ ਪੰਜਾਬ ਦੀ ਜਖਮੀ ਮਾਨਸਿਕਤਾ ‘ਤੇ ਮੱਲ੍ਹਮ ਨਹੀਂ ਲਾਈ ਜਾਂਦੀ ਤਾਂ ਇਹਨਾਂ ਮੰਗਾਂ ਨੂੰ ਪੂਰਾ ਕਰਵਾਉਣ ਲਈ ਸੰਗਤਾਂ ਦੇ ਸਹਿਯੋਗ ਨਾਲ ਜੋਰਦਾਰ ਸੰਘਰਸ਼ ਵਿੱਡਿਆ ਜਾਵੇਗਾ। ਤਾਂ ਜੋ ਲੰਬੇ ਸਮੇਂ ਤੋਂ ਲਟਕਦੇ ਮਸਲਿਆਂ ਨੂੰ ਹੱਲ ਕਰਾਇਆ ਜਾ ਸਕੇ। ਇਹ  ਬਿਆਨ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਦੁਆਰਾ ਪ੍ਰੈੱਸ ਦੇ ਨਾਮ ਜਾਰੀ ਕੀਤਾ ਗਿਆ।

This entry was posted in ਪੰਜਾਬ, ਮੁਖੱ ਖ਼ਬਰਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>