ਰਾਮ ਰਹੀਮ ਦੀ ਪੈਰੋਲ ਸਿੱਖਾਂ ਦੇ ਭਾਵਨਾਤਮਕ ਜਖਮਾਂ ‘ਤੇ ਨਮਕ ਛਿੜਕਣ ਵਾਂਗ- ਗਿਆਨੀ ਹਰਪ੍ਰੀਤ ਸਿੰਘ

gaini ji.resizedਚੰਡੀਗੜ੍ਹ -: ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਇਕ ਲਿਖਤੀ ਪ੍ਰੈੱਸ ਬਿਆਨ ਵਿੱਚ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਝੂਠੇ ਸੌਦੇ ਸਾਧ ਰਾਮ ਰਹੀਮ ਨੂੰ ਬਾਰ ਬਾਰ ਦਿੱਤੀ ਜਾ ਰਹੀ ਪੈਰੋਲ ਸਿੱਖਾਂ ਦੇ ਭਾਵਨਾਤਮਕ ਜਖਮਾਂ ਉਤੇ ਨਮਕ ਛਿੜਕਣ ਵਾਂਗ ਹੈ। ਜਿਸ ਤੋਂ ਹੋਣ ਵਾਲੀ ਤਕਲੀਫ ਦਾ ਸਰਕਾਰਾਂ ਸੁਆਦ ਲੈ ਰਹੀਆਂ ਹਨ। ਉਹਨਾਂ ਕਿਹਾ ਕਿ ਭਾਈ ਜਗਤਾਰ ਸਿੰਘ ਹਵਾਰਾ ਦੀ ਬਜੁਰਗ ਮਾਤਾ ਆਪਣੇ ਆਖਰੀ ਸਮੇਂ ਵਿੱਚ ਪੁਤਰ ਨੂੰ ਮਿਲਣ ਦਾ ਇੰਤਜ਼ਾਰ ਕਰ ਰਹੀ ਹੈ। ਜਿੰਨਾ ਦੀ ਜਮਾਨਤ ਵਾਸਤੇ ਪੂਰੇ ਜਿਲ੍ਹੇ ਦੀਆਂ ਪੰਚਾਇਤਾਂ ਨੇ ਮਤੇ ਪਾਸ ਕਰਕੇ ਸਰਕਾਰ ਨੂੰ ਭੇਜੇ। ਕੌਮੀ ਇਨਸਾਫ ਮੋਰਚੇ ਦੇ ਸਾਰੇ ਆਗੂ ਜਿੰਮੇਵਾਰੀ ਚੁੱਕਣ ਲਈ ਤਿਆਰ ਹਨ। ਪਰ ਸਰਕਾਰ ਨੇ ਉਹਨਾਂ ਨੂੰ ਦਸ ਦਿਨ ਦੀ ਪੈਰੋਲ ਦੇਣ ਤੋਂ ਮਨਾ ਕਰ ਦਿੱਤਾ। ਪੂਰੀ ਕੌਮ ਨੇ ਰਲ੍ਹ ਕੇ ਗਵਰਨਰ ਹਾਉਸ ਵੱਲ ਮਾਰਚ ਕੀਤਾ, ਪੰਜਾਬ ਬੰਦ ਵੀ ਕੀਤਾ ਗਿਆ, ਪਰ ਸਰਕਾਰ ਟੱਸ ਤੋਂ ਮੱਸ ਨਹੀਂ ਹੋਈ। ਉਲਟਾ ਮਾਰਚ ਕਰਨ ਵਾਲੇ ਆਗੂਆਂ ਨੂੰ ਪੁਲਿਸ ਤਸ਼ੱਦਦ ਦਾ ਸ਼ਿਕਾਰ ਵੀ ਬਣਾਇਆ ਅਤੇ ਪਰਚੇ ਵੀ ਦਰਜ ਕਰ ਲਏ। ਪਰ ਦੂਜੇ ਬੰਨੇ ਜੋ ਆਦਮੀ ਬਲਾਤਕਾਰ ਅਤੇ ਕਤਲ ਦਾ ਮੁਜਰਿਮ ਹੈ, ਉਸ ਨੂੰ ਸਾਲ ਵਿੱਚ ਕਈ ਵਾਰ ਪੈਰੋਲ ਦਿੱਤੀ ਜਾ ਰਹੀ ਹੈ। ਸਰਕਾਰਾਂ ਇਹ ਵੀ ਭੁੱਲ ਗਈਆਂ ਕਿ ਜਦ ਸੌਦਾ ਸਾਧ ਨੂੰ ਸਜਾ ਸੁਣਾਈ ਗਈ ਸੀ ਤਾਂ ਉਦੋਂ ਉਸਦੇ ਗੁੰਡਿਆਂ ਵੱਲੋਂ ਬਣਾਏ ਹੰਗਾਮੀ ਹਲਾਤਾਂ ਕਾਰਨ 40 ਦੇ ਕਰੀਬ ਮੌਤਾਂ ਹੋਈਆਂ ਸਨ। ਅਦਾਲਤੀ ਕਰਮਚਾਰੀਆਂ, ਪੁਲਿਸ ਮੁਲਾਜ਼ਮਾਂ ਅਤੇ ਪ੍ਰੈੱਸ ਵਾਲਿਆਂ ਨੂੰ ਵੀ ਉਹਨਾਂ ਦੀ ਹਿੰਸਾ ਦਾ ਸ਼ਿਕਾਰ ਹੋਣਾ ਪਿਆ ਸੀ। ਪਰ ਅੱਜ ਬਿਨਾ ਕੋਈ ਜਾਇਜ ਕਾਰਨ ਦੇ ਉਸਨੂੰ ਬਾਰ ਬਾਰ ਜੇਲ੍ਹ ਤੋਂ ਬਾਹਰ ਲਿਆਂਦਾ ਜਾ ਰਿਹਾ ਹੈ, ਜਦਕਿ ਉਹ ਗੁਰੂ ਗ੍ਰੰਥ ਸਾਹਿਬ ਦੀਆਂ ਹੋਈਆਂ ਬੇਅਦਬੀਆਂ ਦਾ ਮੁੱਖ ਦੋਸ਼ੀ ਹੈ। ਪੰਜਾਬ ਵਿੱਚ ਸਰਕਾਰਾਂ ਬਣਾਉਣ ਦੇ ਸੁਪਨੇ ਵੇਖਣ ਵਾਲਿਆਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਸਿੱਖਾਂ ਨੂੰ ਵੰਗਾਰ ਕੇ ਬੇਅਦਬੀ ਕਰਨ ਵਾਲੇ ਦੀ ਮਦਦ ਕਰਕੇ ਤੁਸੀਂ ਪੰਜਾਬ ਵਿੱਚ ਖੜ੍ਹੇ ਹੋਣ ਜੋਗੀ ਜਗਾਹ ਵੀ ਹਾਸਲ ਨਹੀਂ ਕਰ ਸਕੋਗੇ। ਬਿਆਨ ਦੇ ਅਖੀਰ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੇ ਭਾਈ ਜਗਤਾਰ ਸਿੰਘ ਹਵਾਰਾ, ਭਾਈ ਬਲਵੰਤ ਸਿੰਘ ਰਾਜੋਆਣਾ ਸਮੇਤ ਸਾਰੇ ਬੰਦੀ ਸਿੰਘਾਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ। ਪ੍ਰੈੱਸ ਨੂੰ ਇਹ ਬਿਆਨ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਵੱਲੋਂ ਜਾਰੀ ਕੀਤਾ ਗਿਆ।

This entry was posted in ਪੰਜਾਬ, ਮੁਖੱ ਖ਼ਬਰਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>