ਕੁੱਝ ਤਾਕਤਾਂ ਪੰਜਾਬ ਨੂੰ ਮੁੜ ਕਾਲੇ ਦੌਰ ਵਿੱਚ ਝੋਕਣਾ ਚਾਹੁੰਦੀਆਂ ਹਨ – ਸੁਖਬੀਰ ਸਿੰਘ ਬਾਦਲ

Screenshot_2026-09-16_22-45-23.resized.resizedਬਲਾਚੌਰ, ( ਉਮੇਸ਼ ਜੋਸ਼ੀ ) : ਅਗਲੀ ਅਕਾਲੀ ਦਲ ਦੀ ਸਰਕਾਰ ਕੰਢੀ ਵਿਕਾਸ ਮੰਤਰਾਲੇ ਦਾ ਗਠਨ ਕਰੇਗੀ ਤਾਂ ਜੋ ਸੂਬੇ ਦੇ ਉਪ ਪਹਾੜੀ ਇਲਾਕਿਆਂ ਦਾ ਸਰਵ ਪੱਖੀ ਵਿਕਾਸ ਕੀਤਾ ਜਾ ਸਕੇ ਅਤੇ ਪਠਾਨਕੋਟ ਤੋਂ ਰੋਪੜ ਤੱਕ ਚਹੁੰ ਮਾਰਗੀ ਐਕਸਪ੍ਰੈਸਵੇਅ ਬਣਾਇਆ ਜਾਵੇਗਾ ਤਾਂ ਜੋ ਖਿੱਤੇ ਦੇ ਵਿਕਾਸ ਨੂੰ ਹੁਲਾਰਾ ਮਿਲ ਸਕੇ।ਇਨਾ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਦਾਣਾ ਮੰਡੀ ਬਲਾਚੌਰ ਵਿੱਖੇ ਹਲਕਾ ਇੰਚਾਰਜ ਹਨੀ ਟੌਂਸਾ ਦੇ ਵਿਸ਼ਾਲ ਉਦਮਾ ਸਦਕਾ ਕੀਤੀ ਪੰਜਾਬ ਬਚਾਓ ਰੈਲੀ ਨੂੰ ਸੰਬੋਧਨ ਕਰਦਿਆਂ ਕੀਤਾ। ਬਲਾਚੌਰ ਸ਼ਹਿਰ ਵਿਚ ਇਤਿਹਾਸਕ ਤੇ ਵਿਸ਼ਾਲ ਰੈਲੀ ਨੂੰ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਕੀਤਾ ਕਿ ਉਹਨਾਂ ਦੀ ਸਰਕਾਰ ਦੀ ਦਿਨ ਵੇਲੇ ਮੋਟਰਾਂ ਵਾਸਤੇ 12 ਘੰਟੇ ਬਿਜਲੀ ਸਪਲਾਈ ਕਿਥੇ ਹੈ ਜਿਸਦਾ ਐਲਾਨ ਉਹਨਾਂ ਵਾਰ-ਵਾਰ ਆਪਣੀਆਂ ਸਟੇਜਾਂ ਤੋਂ ਕੀਤਾ। ਉਹਨਾਂ ਕਿਹਾ ਕਿ ਪੰਜਾਬੀ ਰੋਜ਼ਾਨਾ 10-10 ਘੰਟਿਆਂ ਦੇ ਕੱਟਾਂ ਦਾ ਸਾਹਮਣਾ ਕਰ ਰਹੇ ਹਨ। ਉਹਨਾਂ ਵਾਅਦਾ ਕੀਤਾ ਕਿ ਇਕ ਵਾਰ ਮੁੜ ਤੋਂ ਸੂਬੇ ਦੀ ਵਾਗਡੋਰ ਸੰਭਾਲਣ ’ਤੇ ਅਕਾਲੀ ਦਲ ਪੰਜਾਬ ਨੂੰ ਫਿਰ ਤੋਂ ਬਿਜਲੀ ਸਰਪਲੱਸ ਬਣਾਏਗਾ।

ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਕੰਢੀ ਇਲਾਕੇ ਦੇ ਲੋਕਾਂ ਦੇ ਸਾਰੇ ਮਸਲੇ ਹੱਲ ਕੀਤੇ ਜਾਣਗੇ। ਉਹਨਾਂ ਕਿਹਾ ਕਿ ਅਸੀਂ ਡੂੰਘੇ ਟਿਊਬਵੈਲ ਲਗਵਾ ਕੇ ਤੁਹਾਡੀਆਂ ਸਿੰਜਾਈ ਜ਼ਰੂਰਤਾਂ ਪੂਰੀਆਂ ਕਰਾਂਗੇ। ਉਹਨਾਂ ਕਿਹਾ ਕਿ ਕੰਢੀ ਨਹਿਰ ਰਾਹੀਂ ਵੀ ਸਿੰਜਾਈ ਸਹੂਲਤਾਂ ਉਪਲਬਧ ਹੋਣਗੀਆਂ ਤੇ ਤੁਪਕਾ ਸਿੰਜਾਈ ਪ੍ਰਣਾਲੀ ਤੇ ਜ਼ਮੀਨਦੋਜ਼ ਪਾਈਪਾਂ ਨਾਲ ਵੀ ਪਾਣੀ ਹਰ ਇਕ ਖੇਤ ਵਿਚ ਪਹੁੰਚਦਾ ਕੀਤਾ ਜਾਵੇਗਾ। ਉਹਨਾਂ ਇਹ ਵੀ ਐਲਾਨ ਕੀਤਾ ਕਿ ਨਵਾਂਸ਼ਹਿਰ ਵਿਚ ਇਕ ਮੈਡੀਕਲ ਕਾਲਜ ਬਣਾਇਆ ਜਾਵੇਗਾ ਤੇ ਇਸ ਸ਼ਹਿਰ ਵਿਚ ਇਕ ਵੈਟਨਰੀ ਕਾਲਜ ਖੋਲ੍ਹਿਆ ਜਾਵੇਗਾ।

ਸਰਦਾਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਜਿਥੇ ਅਗਾਊਂ ਸੋਚਦਾ ਹੈ, ਉਥੇ ਹੀ ਆਮ ਆਦਮੀ ਪਾਰਟੀ (ਆਪ) ਅਤੇ ਮੁੱਖ ਮੰਤਰੀ ਭਗਵੰਤ ਮਾਨ ਸੂਬੇ ਅਤੇ ਇਸਦੇ ਸਰੋਤਾਂ ਨੂੰ ਲੁੱਟਣ ’ਤੇ ਲੱਗੇ ਹਨ। ਉਹਨਾਂ ਕਿਹਾ ਕਿ ਹਾਲਾਤ ਇਹ ਬਣ ਗਏ ਹਨ ਕਿ ਮੁੱਖ ਮੰਤਰੀ ਦਾ ਦਫਤਰ ਭ੍ਰਿਸ਼ਟਾਚਾਰ ਦਾ ਅੱਡਾ ਬਣ ਗਿਆ ਹੈ ਜਿਥੇ ਜ਼ਬਰ ਜਨਾਹ ਦੇ ਮੁਲਜ਼ਮਾਂ, ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਨੂੰ ਪੈਸੇ ਲੈ ਕੇ ਕਲੀਨ ਚਿੱਟ ਦਿੱਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਕਿਵੇਂ ਮੁੱਖ ਮੰਤਰੀ ਦੀ ਪਤਨੀ ਡਾ. ਗੁਰਪ੍ਰੀਤ ਕੌਰ ਮਾਨ ਨੇ ਵਾਰ-ਵਾਰ ਜ਼ਬਰ ਜਨਾਹ ਕਰਨ ਦੇ ਮੁਲਜ਼ਮ ਨੂੰ ਛੁਡਵਾਉਣ ਵਾਸਤੇ 5 ਕਰੋੜ ਰੁਪਏ ਵਿਚ ਸੌਦੇਬਾਜ਼ੀ ਕੀਤੀ ਅਤੇScreenshot_2026-09-16_22-51-04.resizedਅਫਸਰਾਂ ਦੀਆਂ ਤਾਇਨਾਤੀਆਂ ਤੇ ਤਬਾਦਲਿਆਂ, ਸੀ ਐਲ ਯੂ ਕੇਸਾਂ ਅਤੇ ਠੇਕਿਆਂ ਵਾਸਤੇ ਵਿਆਪਕ ਭ੍ਰਿਸ਼ਟਾਚਾਰ ਚਲ ਰਿਹਾ ਹੈ ਜਿਸਦਾ ਜ਼ਿਕਰ ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਹਾਈ ਕੋਰਟ ਵਿਚ ਵੀ ਕੀਤਾ ਹੈ।ਸਰਦਾਰ ਬਾਦਲ ਨੇ ਦੱਸਿਆ ਕਿ ਮੁੱਖ ਮੰਤਰੀ ਜਨਤਕ ਜੀਵਨ ਨੂੰ ਵੀ ਨਹੀਂ ਬਖਸ਼ ਰਹੇ ਅਤੇ ਗੁਰਪ੍ਰੀਤ ਸਿੰਘ ਸੇਖੋਂ ਨਾਂ ਦਾ ਗੈਂਗਸਟਰ ਜਿਸਦੇ ਖਿਲਾਫ 50 ਤੋਂ ਜ਼ਿਆਦਾ ਫੌਜਦਾਰੀ ਕੇਸ ਦਰਜ ਹਨ, ਨੂੰ ਆਪ ਵਿਚ ਸ਼ਾਮਲ ਕਰ ਕੇ ਜ਼ੀਰਾ ਦਾ ਹਲਕਾ ਇੰਚਾਰਜ ਨਿਯੁਕਤ ਕਰ ਦਿੱਤਾ ਗਿਆ। ਉਹਨਾਂ ਸਵਾਲ ਕੀਤਾ ਕਿ ਜੇਕਰ ਇਸੇ ਤਰੀਕੇ ਸਰਕਾਰ ਗੈਂਗਸਟਰਾਂ ਨਾਲ ਰਲੀ ਰਹੀ ਤਾਂ ਉਹਨਾਂ ਦਾ ਮੁਕਾਬਲਾ ਕਿਵੇਂ ਕਰੇਗੀ?

ਉਹਨਾਂ ਇਹ ਵੀ ਦੱਸਿਆਕਿ ਕਿਵੇਂ ਸਰਕਾਰ ਨਸ਼ਾ ਵਿਰੋਧੀ ਕਾਰਕੁੰਨ ਮੋਹਨਜੀਤ ਸਿੰਘ ਸ਼ੇਰੋਂ ਵੱਲੋਂ ਮੁੱਖ ਮੰਤਰੀ ਨੂੰ ਕਾਲੇ ਝੰਡੇ ਵਿਖਾਉਣ ’ਤੇ ਉਸ ’ਤੇ ਅੰਨਾ ਤਸ਼ੱਦਦ ਢਾਹ ਕੇ ਲੋਕਤੰਤਰੀ ਰੋਸ ਵਿਖਾਵਿਆਂ ਨੂੰ ਕੁਚਲਣ ’ਤੇ ਲੱਗੀ ਹੈ ਅਤੇ ਇਸੇ ਤਰੀਕੇ ਨਸ਼ਿਆਂ ਦੀ ਵਿਕਰੀ ਬਾਰੇ ਹਰਪਾਲ ਚੀਮਾ ਨੂੰ ਸਵਾਲ ਕਰਨ ਵਾਲੇ ਗੁਲਜ਼ਾਰ ਸਿੰਘ ਨੂੰ ਖੁਦਕੁਸ਼ੀ ਕਰਨੀ ਪਈ ਹੈ।ਸਰਦਾਰ ਬਾਦਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਕਾਲੀ ਦਲ ਦੀ ਹਮਾਇਤ ਕਰਨ ਜਿਹੜਾ ਹਮੇਸ਼ਾ ਆਪਣੇ ਵਾਅਦੇ ਪੂਰੇ ਕਰਦਾ ਹੈ। ਉਹਨਾਂ ਇਹ ਵੀ ਦੱਸਿਆ ਕਿ ਕਿਵੇਂ ਕੁਝ ਤਾਕਤਾਂ ਸੂਬੇ ਨੂੰ ਮੁੜ ਤੋਂ 1980ਵਿਆਂ ਦੇ ਕਾਲੇ ਦੌਰ ਵਿਚ ਧੱਕਣਾ ਚਾਹੁੰਦੀਆਂ ਹਨ। ਉਹਨਾਂ ਕਿਹਾ ਕਿ ਇਹਨਾਂ ਤਾਕਤਾਂ ਨੇ ਮੇਰੇ ’ਤੇ ਵੀ ਹਮਲੇ ਕਰਵਾਏ ਕਿਉਂਕਿ ਉਹ ਜਾਣਦੀਆਂ ਹਨ ਕਿ ਮੈਂ ਹਮੇਸ਼ਾ ਸ਼ਾਂਤੀ ਤੇ ਆਪਸੀ ਭਾਈਚਾਰਕ ਸਾਂਝ ਲਈ ਡਟਾਂਗਾ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਹਮੇਸ਼ਾ ਸਰਬੱਤ ਦੇ ਭਲੇ ਦੀ ਗੱਲ ਕਰਦਾ ਹੈ ਤੇ ਹਮੇਸ਼ਾ ਸੂਬੇ ਵਿਚ ਹਰ ਭਾਈਚਾਰੇ ਨਾਲ ਡੱਟ ਕੇ ਖੜ੍ਹਾ ਹੋਇਆ ਹੈ। ਉਹਨਾਂ ਕਿਹਾ ਕਿ ਜੇਕਰ ਅਸੀਂ ਸ੍ਰੀ ਦਰਬਾਰ ਸਾਹਿਬ ਦੇ ਨੇੜੇ ਹੈਰੀਟੇਜ ਸਟ੍ਰੀਟ ਬਣਵਾਈ ਤਾਂ ਅਸੀਂ ਸ੍ਰੀ ਦੁਰਗਿਆਨਾ ਮੰਦਿਰ ਅਤੇ ਰਾਮ ਤੀਰਥ ਸਥਲ ਦਾ ਸੁੰਦਰੀਕਰਨ ਵੀ ਕੀਤਾ।ਅਕਾਲੀ ਦਲ ਦੀ ਸਰਕਾਰ ਬਣਨ ’ਤੇ ਪੰਜਾਬ ਲਈ ਕਾਰਜ ਯੋਜਨਾ ਦੀ ਗੱਲ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਆਟਾ ਦਾਲ ਸਕੀਮ ਦੇ ਲਾਭਪਾਤਰੀਆਂ ਨੂੰ 4 ਰੁਪਏ ਕਿਲੋ ਦੀ ਦਰ ’ਤੇ 50 ਕਿਲੋ ਕਣਕ ਦਿੱਤੀ ਜਾਵੇਗੀ ਅਤੇ ਸ਼ਗਨ ਸਕੀਮ ਦੀ ਰਾਸ਼ੀ ਵਧਾ ਕੇ 1 ਲੱਖ ਰੁਪਏ ਕੀਤੀ ਜਾਵੇਗੀ।ਇਸੇ ਤਰੀਕੇ ਬੁਢਾਪਾ ਪੈਨਸ਼ਨ ਵਧਾ ਕੇ 3100 ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇਗੀ। ਉਹਨਾਂ ਇਹ ਵੀ ਐਲਾਨ ਕੀਤਾ ਕਿ ਐਸ ਸੀ ਸਕਾਲਰਸ਼ਿਪ ਸਕੀਮ ਸੁਰਜੀਤ ਕੀਤੀ ਜਾਵੇਗੀ ਅਤੇ ਸੂਬਾ ਪਸ਼ੂ ਪਾਲਣ ਪ੍ਰਾਜੈਕਟਾਂ ’ਤੇ 75 ਫੀਸਦੀ ਸਬਸਿਡੀ ਦੇਵੇਗਾ। ਉਹਨਾਂ ਇਹ ਵੀ ਐਲਾਨ ਕੀਤਾ ਕਿ ਨੌਜਵਾਨਾਂ ਨੂੰ ਉਦਮੀ ਬਣਨ ਵਾਸਤੇ ਵਿਆਜ਼ ਮੁਕਤ 10 ਲੱਖ ਰੁਪਏ ਤੱਕ ਦਾ ਕਰਜ਼ਾ ਦਿੱਤਾ ਜਾਵੇਗਾ ਤੇ ਦੁੱਧ ’ਤੇ ਐਮ ਐਸ ਪੀ ਤੈਅ ਕੀਤੀ ਜਾਵੇਗੀ।ਸਰਦਾਰ ਬਾਦਲ ਨੇ ਸਾਬਕਾ ਅਕਾਲੀ ਆਗੂ ਚੌਧਰੀ ਨੰਦ ਲਾਲ ਵੱਲੋਂ ਇਲਾਕੇ ਵਿਚ ਕੀਤੇ ਕੰਮਾਂ ਨੂੰ ਵੀ ਚੇਤੇ ਕੀਤਾ।ਸਰਦਾਰ ਬਾਦਲ ਨੇ ਸਾਬਕਾ ਅਕਾਲੀ ਆਗੂ ਚੌਧਰੀ ਨੰਦ ਲਾਲ ਵੱਲੋਂ ਇਲਾਕੇ ਵਿਚ ਕੀਤੇ ਕੰਮਾਂ ਨੂੰ ਵੀ ਚੇਤੇ ਕੀਤਾ।ਇਸ ਮੌਕੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ, ਸੁਖਦੀਪ ਸਿੰਘ ਸ਼ੂਕਰ ਅਤੇ ਸਰਬਜੀਤ ਸਿੰਘ ਝਿੰਜਰ ਨੇ ਵੀ ਸੰਬੋਧਨ ਕਰਦਿਆਂ ਆਪ ਸਰਕਾਰ ਤੇ ਤੰਜ ਕਸੇ ।ਇਸ ਮੌਕੇ ਹਲਕਾ ਇੰਚਾਰਜ ਹਨੀ ਟੌਂਸਾ ਨੇ ਰੈਲੀ ਦੀ ਸਫਲਤਾ ਲਈ ਆਗੂਆਂ ਵਰਕਰਾਂ ਸਮਰਥਕਾਂ ਤੇ ਹਲਕਾ ਬਲਾਚੌਰ ਦੇ ਲੋਕਾਂ ਦਾ ਧਨਵਾਦ ਕੀਤਾ। ਪੰਜਾਬ ਬਚਾਉ ਰੈਲੀ ਵਿੱਚ ਹੋਰਨਾਂ ਤੋਂ ਇਲਾਵਾ ਸੀਨੀਅਰ ਅਕਾਲੀ ਆਗੂ ਤੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ ਰੱਕੜ, ਬਲਾਕ ਸੰਮਤੀ ਦੇ ਸਾਬਕਾ ਚੇਅਰਮੈਨ ਚੌਧਰੀ ਬਿਮਲ ਕੁਮਾਰ, ਨਗਰ ਕੌਂਸਲ ਦੇ ਸਾਬਕਾ ਪ੍ਰਦਾਨ ਰਾਣਾ ਰਣਦੀਪ ਕੌਸ਼ਲ, ਸੀਨੀਅਰ ਵਾਈਸ ਪ੍ਰਧਾਨ ਦਲਜੀਤ ਸਿੰਘ ਮਾਣੇਵਾਲ, ਸੁਰਜੀਤ ਕੋਹਲੀ, ਸਾਬਕਾ ਵਿਧਾਇਕ ਮੋਹਨ ਸਿੰਘ ਬੰਗਾਂ, ਮੰਤਰੀ ਸੋਹਨ ਸਿੰਘ ਠੰਡਲ, ਗੁਰਦੀਪ ਸਿੰਘ ਬੱਕਾ ਪੁਰ, ਨਰਿੰਦਰਪਾਲ ਚੇਚੀ ਜਿਲ੍ਹਾ ਪ੍ਰਧਾਨ ਬੀ ਸੀ ਵਿੰਗ, ਗੌਰਵ ਚੌਹਾਨ, ਗੁਰਪ੍ਰੀਤ ਗੁੱਜਰ,ਸੱੁਚਾ ਸਿੰਘ ਸੜੋਆ,ਸਤਨਾਮ ਸਿੰਘ ਸਹੂੰਗੜ੍ਹਾ, ਠੇਕੇਦਾਰ ਗੁਰਵਿੰਦਰ ਸਿੰਘ, ਅਜਮੇਰ ਸਿੰਘ ਭਾਰਾਪੁਰ, ਅਵਤਾਰ ਸਿੰਘ ਸਾਹਦੜਾ, ਸਤਨਾਮ ਸਿੰਘ ਸੇਵਾ ਮੁਕਤ ਡੀ ਅੇਸਪੀ, ਗੁਰਨਾਮ ਸਿੰਘ ਜੈਨਪੁਰ,ਠੇਕੇਦਾਰ ਮਦਨ ਲਾਲ ਖੰਨਾਂ, ਸੁਖਵੀਰ ਸਿੰਘ ਮੰਢਿਆਣੀ, ਸੁਖਵਿੰਦਰ ਸਿੰਘ ਠਠਿਆਲਾ ਢਾਹਾਂ,ਰਮਨਦੀਪ ਸਿੰਘ ਥਿਆੜਾ,ਮੋਹਨ ਸਿੰਘ ਟੱਪਰੀਆਂ, ਹਰਨੇਕ ਸਿੰਘ ਥਿਆੜਾ, ਧਰਮਪਾਲ ਕੋਹਲੀ, ਅਵਤਾਰ ਸਿੰਘ ਭੋਲਾ,ਰਾਜਿੰਦਰ ਕੌਰ ਖਾਸਾ,ਬੀਬੀ ਸੁਰਿੰਦਰ ਕੌਰ,ਕੁਲਵਿੰਦਰ ਸਿੰਘ ਬਿੰਦਾਂ,ਮਾਸਟਰ ਦੇਵ ਰਾਜ, ਪ੍ਰੇਮ ਪਾਲ ਟੋਰੋਵਾਲ,ਪਵਨ ਕੁਕੜ ਸੂਹਾ,ਪਰਮਜੀਤ ਸਿੰਘ ਪਨਿਆਲੀ,ਸ਼ੰਮੀ ਉਧਨਵਾਲ,ਹਰਦੇਵ ਸਿੰਘ ਮੌਹਰਾਂ, ਬਗੀਚਾ ਸਿੰਘ ਰੱਕੜ,ਅਮਰੀਕ ਸਿੰਘ ਖੰਡੂਪੁਰ,ਜੋਗਿੰਦਰਪਾਲ ਚਾਂਦਲਾ ਮੌਫਜੋਵਾਲ ਮਜਾਰਾ, ਰਣਜੀਤ ਸਿੰਘ ਰਾਣਾ ਜਗਤਪੁਰ, ਸ਼ੰਕਰ ਜੰਡੀ, ਗੁਰਚਰਨ ਚੇਚੀ ਚੰਦਿਆਣੀ,ਮਨਜੀਤ ਸਿੰਘ ਸੋਹਲ, ਬਲਵਿੰਦਰ ਚੰਦਿਆਣੀ, ਚਰਨਜੀਤ ਚੂਹੜਪੁਰ,ਬਲਵੀਰ ਸਿੰਘ ਮਾਲੇਵਾਲ,ਚੌਧਰੀ ਚੂਹੜਾਂ ਰਾਮ ਕੁਲਾਰ, ਕਾਬਲ ਸਿੰਘ ਸੂਰਾਪੁਰ,ਹਰੀਪਾਲ ਜਾਡਲੀ,,ਕਰਨਜੋਤ ਸਿੰਘ ਜਾਡਲੀ, ਹਜੂਰਾ ਸਿੰਘ ਪੈਲੀ,ਸੋਨੂੰ ਬੂਥਗੜ੍ਹ, ਬਹਾਦਰ ਸਿੰਘ ਆਦਿ ਹਾਜਿਰ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>