ਇੱਕ ਕਰਮ ਕਰੀਂ ਮੇਰੇ ਤੇ
ਕਿ ਨਾ ਰਹਿਮ ਕਰੀਂ,
ਭੁੱਲਾ ਦੇਵਾਂਗੇ ਤੈਨੂੰ ਐਵੇਂ
ਕੋਈ ਨਾ ਵਹਿਮ ਕਰੀਂ,
ਠੰਢੀਆਂ ਤੱਤੀਆਂ ਹਵਾਵਾਂ
ਦੌਰ ਗੁਜ਼ਰ ਜਾਏਗਾ
ਮਹਿਫ਼ੂਜ਼ ਤੇਰਾ ਆਸ਼ਿਆਂ
ਕੋਈ ਨਾ ਸਹਿਮ ਕਰੀਂ,
ਮੰਜ਼ਿਲਾਂ ਤੋਂ ਭਟਕਿਆ
ਹੋਇਆ ਇੱਕ ਰਾਹੀ ਆ
ਮੇਰੀਆਂ ਪੈੜਾਂ ਤੇ ਕਦਮਾਂ
ਨਾਲ ਨਾ ਕਦਮ ਕਰੀਂ,
ਉਮਰ ਕੈਦ ਹੋਈ ਮੁਹੱਬਤ
ਇਹ ਸਜਾ ਬੰਦਗੀ ਦੀ
ਕਦੇ ਮੁੜ ਕੇ ਨਾ ਆਵਾਂਗੇ
ਦੁੱਖ ਹਰ ਨਾ ਦਮ ਕਰੀਂ,
”ਭੱਟ” ਸਕੂਨ ਦੇ ਰਿਹਾ ਏ
ਫੱਟ ਏ ਬੇਵਫ਼ਾਈ ਦਾ
ਕਹਿ ਦਈਂ ਅਜ਼ੀਜ਼ਾਂ ਨੂੰ
ਜ਼ਖ਼ਮਾਂ ਤੇ ਨਾ ਮਰਹਮ ਕਰੀਂ,
ਇੱਕ ਕਰਮ ਕਰੀਂ ਮੇਰੇ ਤੇ
ਕਿ ਨਾ ਰਹਿਮ ਕਰੀਂ,
ਭੁੱਲਾ ਦੇਵਾਂਗੇ ਤੈਨੂੰ ਐਵੇਂ
ਕੋਈ ਨਾ ਵਹਿਮ ਕਰੀਂ,
ਇੱਕ ਕਰਮ ਕਰੀਂ ਮੇਰੇ ਤੇ ਕਿ ਨਾ ਰਹਿਮ ਕਰੀਂ……..
This entry was posted in ਕਵਿਤਾਵਾਂ.
