ਬੰਦੀ ਸਿੰਘਾਂ ਦੀ ਰਿਹਾਈ ਇਕ ਵੱਡਾ ਪੰਥਕ ਮੁੱਦਾ ਹੈ ਜਿਸ ‘ਤੇ ਸਾਰਾ ਪੰਥ ਇਕਮੁੱਠ ਹੈ- ਸ ਪਰਮਿੰਦਰ ਸਿੰਘ ਢੀਂਡਸਾ

Screenshot_2026-10-02_15-22-31.resizedਫਤਿਹਗੜ੍ਹ ਸਾਹਿਬ, (ਸ ਤੇਜਿੰਦਰ ਸਿੰਘ ਪੰਨੂੰ ) -:  ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਸੀਨੀਅਰ ਮੀਤ ਪ੍ਰਧਾਨ ਸ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਸਾਡੇ ਦੇਸ਼ ਵਿੱਚ ਦੋਹਰਾ ਕਾਨੂੰਨੀ ਸਿਸਟਮ ਕੰਮ ਕਰ ਰਿਹਾ ਹੈ ਜੋ ਦੂਜੇ ਦੇਸ਼ ਵਾਸੀਆਂ ਲਈ ਹਮਦਰਦੀ ਨਾਲ ਵਿਚਰਦਾ ਹੈ ਪਰ ਸਿੱਖਾਂ ਵਾਸਤੇ ਹੋਰ ਤਰੀਕੇ ਨਾਲ ਕੰਮ ਕਰਦਾ ਹੈ। ਜਿਵੇਂ ਕਿ ਰਾਜੀਵ ਗਾਂਧੀ ਦੇ ਕਾਤਲ ਤਾਂ ਰਿਹਾ ਹੋ ਚੁੱਕੇ ਹਨ ਪਰ ਸਾਡੇ ਸਿੱਖ ਆਪਣੀ ਕੈਦ ਤੋਂ ਦੁਗਣੀ ਸਜਾ ਭੁਗਤਣ ਤੋਂ ਬਾਦ ਵੀ ਜੇਲ੍ਹ ਵਿੱਚ ਬੰਦ ਹਨ ਅਤੇ ਉਹਨਾਂ ਦੀ ਪੈਰੋਲ ਬਾਰੇ ਵੀ ਵਿਚਾਰ ਨਹੀਂ ਕੀਤਾ ਜਾਂਦਾ ਜੋ ਕਿ ਇਕ ਕੈਦੀ ਦਾ ਅਧਿਕਾਰ ਹੁੰਦਾ ਹੈ। ਸ ਢੀਂਡਸਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਕੌਮੀ ਇਨਸਾਫ ਮੋਰਚੇ ਵੱਲੋਂ ਸ਼ੁਰੂ ਕੀਤੇ ਦੋ ਦਿਨਾ ਬੰਦੀ ਸਿੰਘ ਰਿਹਾਈ ਮਾਰਚ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਹਨਾਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਇਕ ਵੱਡਾ ਪੰਥਕ ਮੁੱਦਾ ਹੈ ਜਿਸ ‘ਤੇ ਸਾਰਾ ਪੰਥ ਇਕਮੁੱਠ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛੱਤਰ ਛਾਇਆ ਹੇਠ ਪੰਜ ਪਿਆਰਿਆ ਦੀ ਅਗਵਾਈ ਚ ਬੰਦੀ ਸਿੰਘਾਂ ਦੀ ਰਿਹਾਈ ਲਈ ਇਹ ਦੋ ਦਿਨਾਂ ਮਾਰਚ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਸ਼ੁਰੂ ਹੋਇਆ ਜੋ ਕੱਲ੍ਹ 3 ਅਕਤੂਬਰ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਵਿੱਚ ਪਹੁੰਚ ਕੇ ਸਮਾਪਤ ਹੋਵੇਗਾ। ਇਸ ਵਿੱਚ ਸਮੂਹ ਸਿੱਖ ਸੰਸਥਾਵਾਂ, ਰਾਜਨੀਤਿਕ ਪਾਰਟੀਆਂ, ਕਿਸਾਨ ਜਥੇਬੰਦੀਆਂ ਅਤੇ ਮਨੁੱਖੀ ਅਧਿਕਾਰ ਸੰਗਠਨਾਂ ਸਹਿਤ ਭਾਰੀ ਗਿਣਤੀ ਵਿੱਚ ਸੰਗਤਾਂ ਸ਼ਾਮਲ ਹੋਈਆਂ। ਸ ਢੀਂਡਸਾ ਨੇ ਕਿਹਾ ਕਿ ਇਸ ਮਾਰਚ ਦਾ ਮਕਸਦ ਬੰਦੀ ਸਿੰਘਾਂ ਦੀ ਰਿਹਾਈ ਲਈ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨਾ ਅਤੇ ਸਰਕਾਰਾਂ ‘ਤੇ ਦਬਾਅ ਬਣਾਉਣਾ ਹੈ ਤਾਂ ਜੋ ਉਹ ਮਨੁੱਖੀ ਅਧਿਕਾਰਾਂ ਦੀ ਹੋਰ ਉਲੰਘਣਾ ਨਾ ਕਰਨ ਅਤੇ ਬੰਦੀ ਸਿੰਘਾਂ ਨੂੰ ਤੁਰੰਤ ਰਿਹਾਅ ਕਰ ਦੇਣ। ਅੱਜ ਦੇ ਇਸ ਮਾਰਚ ਦੀ ਸ਼ੁਰੂਆਤ ਦੌਰਾਨ ਕੌਮੀ ਇਨਸਾਫ ਮੋਰਚੇ ਦੇ ਆਗੂਆਂ ਨਾਲ ਸ ਢੀਂਡਸਾ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਸ ਹਰਿੰਦਰਪਾਲ ਸਿੰਘ ਚੰਦੂਮਾਜਰਾ, ਯੂਥ ਪ੍ਰਧਾਨ ਸ ਗੁਰਜੀਤ ਸਿੰਘ ਤਲਵੰਡੀ, ਸ ਹਰਵੇਲ ਸਿੰਘ ਮਾਧੋਪੁਰ, ਸ ਰਣਧੀਰ ਸਿੰਘ ਰੱਖੜਾ, ਸ ਮਨਦੀਪ ਸਿੰਘ ਤਰਖਾਣਮਾਜਰਾ, ਸ ਜਸਵੰਤ ਸਿੰਘ ਪੁੜੈਣ, ਸ ਭੁਪਿੰਦਰ ਸਿੰਘ ਸੇਖੂਪੁਰ, ਐਡਵੋਕੇਟ ਰਵਿੰਦਰ ਸਿੰਘ ਸ਼ਾਹਪੁਰ, ਸ ਤਜਿੰਦਰ ਸਿੰਘ ਪੰਨੂੰ, ਸ ਜਗਜੀਤ ਸਿੰਘ ਕੋਹਲੀ, ਸ ਅਵਤਾਰ ਸਿੰਘ ਕਲੇਰ, ਸ ਬਲਤੇਜ ਸਿੰਘ ਅਮਲੋਹ, ਸ ਰਣਬੀਰ ਸਿੰਘ ਪੂਨੀਆ, ਸ ਚਰਨਜੀਤ ਸਿੰਘ ਮਾਵੀ, ਸ ਅਕਾਸ਼ਦੀਪ ਸਿੰਘ ਨੌਰੰਗਵਾਲ, ਸ ਦਰਬਾਰਾ ਸਿੰਘ ਰੰਧਾਵਾ, ਸ ਜੱਸਾ ਸਿੰਘ ਆਹਲੂਵਾਲੀਆ, ਸ ਹਰਬੰਸ ਸਿੰਘ ਕੰਧੋਲਾ, ਸ ਗੁਰਮੀਤ ਸਿੰਘ ਮਕੜੋਨਾ, ਸ ਜਗਦੀਪ ਸਿੰਘ ਸਿਰਥਲਾ, ਸ ਤਿਰਲੋਚਨ ਸਿੰਘ ਤੋਚੀ, ਮਾਸਟਰ ਚਰਨਜੀਤ ਸਿੰਘ ਆਦਿ ਆਗੂ ਹਾਜ਼ਰ ਸਨ। ਪ੍ਰੈੱਸ ਨੂੰ ਇਹ ਬਿਆਨ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਵੱਲੋਂ ਜਾਰੀ ਕੀਤਾ ਗਿਆ।

This entry was posted in ਪੰਜਾਬ, ਮੁਖੱ ਖ਼ਬਰਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>