ਜੱਗੀ ਜੌਹਲ ਦੀ ਵਾਪਸੀ ਲਈ ਬ੍ਰਿਟਿਸ਼ ਸਰਕਾਰ ’ਤੇ ਦਬਾਅ, ਗਵਾਹ ਗ਼ੈਰਹਾਜ਼ਰ ਰਹਿਣ ’ਤੇ ਉਠੇ ਗੰਭੀਰ ਸਵਾਲ

Screenshot_2026-10-16_00-18-39.resizedਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਸਿੱਖ ਫੈਡਰੇਸ਼ਨ ਯੂਕੇ ਨੇ ਬ੍ਰਿਟਿਸ਼ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਰੀਬ ਨੌਂ ਸਾਲ ਭਾਰਤ ਵਿੱਚ ਜੇਲ੍ਹ ਕੱਟਣ ਤੋਂ ਬਾਅਦ ਜ਼ਮਾਨਤ ’ਤੇ ਰਿਹਾਅ ਹੋਏ ਜਗਤਾਰ ਸਿੰਘ ਜੌਹਲ ਵਿਰੁੱਧ ਦੋਸ਼ ਖ਼ਤਮ ਕਰਵਾਉਣ ਅਤੇ ਉਨ੍ਹਾਂ ਦੀ ਸਕਾਟਲੈਂਡ ਵਿੱਚ ਸੁਰੱਖਿਅਤ ਵਾਪਸੀ ਲਈ ਤੁਰੰਤ ਫ਼ੈਸਲਾਕੁੰਨ ਕਦਮ ਚੁੱਕੇ ਜਾਣ। ਜਥੇਬੰਦੀ ਅਨੁਸਾਰ, 14 ਅਕਤੂਬਰ ਨੂੰ ਭਾਰਤ ਦੀ ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਜੌਹਲ ਵਿਰੁੱਧ ਗਵਾਹੀ ਦਿਵਾਉਣ ਲਈ ਯੂਕੇ ਵਿੱਚ ਰਹਿੰਦੇ ਇੱਕ ਕਥਿਤ ਸੁਰੱਖਿਅਤ ਗਵਾਹ ਨੂੰ ਸੁਰੱਖਿਅਤ ਵੀਡੀਓ ਲਿੰਕ ਰਾਹੀਂ ਪੇਸ਼ ਕਰਨਾ ਸੀ, ਪਰ ਉਹ ਪੇਸ਼ ਨਹੀਂ ਹੋਇਆ। ਜੁਲਾਈ ਵਿੱਚ ਵਿਸ਼ੇਸ਼ ਐੱਨਆਈਏ ਅਦਾਲਤ ਨੇ ਇਸ ਪ੍ਰਬੰਧ ਲਈ 14 ਹਫ਼ਤਿਆਂ ਦਾ ਸਮਾਂ ਦਿੱਤਾ ਸੀ। ਗਵਾਹ ਦੀ ਸੁਰੱਖਿਆ ਅਤੇ ਪਛਾਣ ਗੁਪਤ ਰੱਖਣ ਲਈ ਬ੍ਰਿਟਿਸ਼ ਅਧਿਕਾਰੀਆਂ ਦੀ ਮਦਦ ਨਾਲ ਸੁਰੱਖਿਅਤ ਵੀਡੀਓ ਲਿੰਕ ਦਾ ਪ੍ਰਬੰਧ ਹੋਣਾ ਸੀ, ਜਿਸ ਲਈ ਭਾਰਤ ਵੱਲੋਂ ਆਪਸੀ ਕਾਨੂੰਨੀ ਸਹਾਇਤਾ ਸੰਧੀ ਤਹਿਤ ਰਸਮੀ ਬੇਨਤੀ ਅਤੇ ਦੋਵਾਂ ਦੇਸ਼ਾਂ ਵਿਚਕਾਰ ਕਾਨੂੰਨੀ ਤੇ ਕੂਟਨੀਤਕ ਤਾਲਮੇਲ ਲੋੜੀਂਦਾ ਸੀ। ਸਿੱਖ ਫੈਡਰੇਸ਼ਨ ਯੂਕੇ ਨੇ ਖੁਲਾਸਾ ਕੀਤਾ ਕਿ ਉਸ ਨੇ 9 ਸਤੰਬਰ ਨੂੰ ਬ੍ਰਿਟਿਸ਼ ਪ੍ਰਧਾਨ ਮੰਤਰੀ ਨੂੰ ਗੁਪਤ ਪੱਤਰ ਭੇਜ ਕੇ ਕਥਿਤ ਸੁਰੱਖਿਅਤ ਗਵਾਹ ਦੀ ਭਰੋਸੇਯੋਗਤਾ ’ਤੇ ਗੰਭੀਰ ਸ਼ੰਕੇ ਜ਼ਾਹਰ ਕੀਤੇ ਸਨ। ਪੱਤਰ ਦੀ ਨਕਲ ਵਿਦੇਸ਼ ਮੰਤਰੀ ਨੂੰ ਵੀ ਭੇਜੀ ਗਈ ਸੀ। ਜਥੇਬੰਦੀ ਨੇ ਖ਼ਦਸ਼ਾ ਜਤਾਇਆ ਸੀ ਕਿ ਗਵਾਹ ਜਾਅਲੀ ਹੋ ਸਕਦਾ ਹੈ ਅਤੇ ਜੇਕਰ ਉਸ ਦੇ ਭਾਰਤੀ ਸਰਕਾਰ ਦਾ ਏਜੰਟ ਹੋਣ ਦੇ ਦੋਸ਼ਾਂ ਵਿੱਚ ਸੱਚਾਈ ਹੈ ਤਾਂ ਬ੍ਰਿਟਿਸ਼ ਅਧਿਕਾਰੀਆਂ ਨੂੰ ਇਸ ਦੀ ਜਾਂਚ ਕਰਨੀ ਚਾਹੀਦੀ ਹੈ। ਫੈਡਰੇਸ਼ਨ ਮੁਤਾਬਕ, ਉਹ ਪਿਛਲੇ ਕਈ ਹਫ਼ਤਿਆਂ ਤੋਂ ਯੂਕੇ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਕੋਲ ਇਹ ਮੁੱਦਾ ਉਠਾ ਰਹੀ ਹੈ। ਜਗਤਾਰ ਸਿੰਘ ਜੌਹਲ ਨੂੰ ਦਿੱਲੀ ਹਾਈ ਕੋਰਟ ਨੇ 18 ਸਤੰਬਰ ਨੂੰ ਜ਼ਮਾਨਤ ਦਿੱਤੀ ਸੀ, ਪਰ ਕੇਂਦਰੀ ਗ੍ਰਹਿ ਮੰਤਰਾਲੇ ਦੇ ਕਾਨੂੰਨੀ ਨੋਟਿਸ ਦਾ ਹਵਾਲਾ ਦੇ ਕੇ ਉਨ੍ਹਾਂ ਦੀ ਰਿਹਾਈ ਰੋਕੀ ਗਈ। ਇਸ ਤੋਂ ਬਾਅਦ ਵਕੀਲਾਂ ਵੱਲੋਂ ਹੈਬੀਅਸ ਕਾਰਪਸ ਪਟੀਸ਼ਨ ਦਾਇਰ ਕੀਤੇ ਜਾਣ ’ਤੇ ਅਦਾਲਤ ਨੇ ਤਿੰਨ ਘੰਟਿਆਂ ਅੰਦਰ ਰਿਹਾਈ ਦਾ ਹੁਕਮ ਦਿੱਤਾ ਅਤੇ ਪਾਲਣਾ ਨਾ ਹੋਣ ’ਤੇ ਅਦਾਲਤੀ ਮਾਣਹਾਨੀ ਦੀ ਚਿਤਾਵਨੀ ਦਿੱਤੀ। ਆਖ਼ਰਕਾਰ ਜੌਹਲ 1 ਅਕਤੂਬਰ ਨੂੰ ਜ਼ਮਾਨਤ ’ਤੇ ਰਿਹਾਅ ਹੋਏ। ਸਿੱਖ ਫੈਡਰੇਸ਼ਨ ਯੂਕੇ ਦੇ ਮੁੱਖ ਕਾਰਜਕਾਰੀ ਅਤੇ ਸਿਆਸੀ ਮਾਮਲਿਆਂ ਦੇ ਪ੍ਰਮੁੱਖ ਦਬਿੰਦਰਜੀਤ ਸਿੰਘ ਓਬੀਈ ਨੇ ਕਿਹਾ ਕਿ ਜੌਹਲ ਦੀ ਜ਼ਮਾਨਤ, ਕਾਨੂੰਨੀ ਪ੍ਰਕਿਰਿਆ ਵਿੱਚ ਕਥਿਤ ਦਖ਼ਲਅੰਦਾਜ਼ੀ ਅਤੇ ਗਵਾਹ ਦੀ ਭਰੋਸੇਯੋਗਤਾ ਬਾਰੇ ਉੱਠੇ ਸਵਾਲ ਬ੍ਰਿਟਿਸ਼ ਸਰਕਾਰ ਲਈ ਫ਼ੈਸਲਾਕੁੰਨ ਕਾਰਵਾਈ ਕਰਨ ਦਾ ਮੌਕਾ ਹਨ। ਉਨ੍ਹਾਂ ਨੇ ਸਵਾਲ ਕੀਤਾ ਕਿ ਵਿਦੇਸ਼ ਮੰਤਰੀ ਐਡ ਮਿਲੀਬੈਂਡ ਨੇ 24 ਸਤੰਬਰ ਨੂੰ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਦੇ ਮੌਕੇ ਭਾਰਤੀ ਹਮਰੁਤਬਾ ਨਾਲ ਜੌਹਲ ਦੀ ਜ਼ਮਾਨਤ ਬਾਰੇ ਗੱਲਬਾਤ ਦੌਰਾਨ ਗਵਾਹ ਦੀ ਭਰੋਸੇਯੋਗਤਾ ਦਾ ਮੁੱਦਾ ਵੀ ਉਠਾਇਆ ਸੀ ਜਾਂ ਨਹੀਂ। ਉਨ੍ਹਾਂ ਕਿਹਾ ਕਿ ਜੌਹਲ ਨੂੰ ਮੌਤ ਦੀ ਸਜ਼ਾ ਦਾ ਖ਼ਤਰਾ ਹੋਣ ਦੀਆਂ ਚਿੰਤਾਵਾਂ ਅਤੇ ਬ੍ਰਿਟੇਨ ਦੀ ਮੌਤ ਦੀ ਸਜ਼ਾ ਵਿਰੁੱਧ ਸਖ਼ਤ ਨੀਤੀ ਦੇ ਮੱਦੇਨਜ਼ਰ, ਗਵਾਹੀ ਦੇ ਪ੍ਰਬੰਧਾਂ ਵਿੱਚ ਬ੍ਰਿਟਿਸ਼ ਸਰਕਾਰ ਦੀ ਭੂਮਿਕਾ ’ਤੇ ਵੀ ਸਵਾਲ ਖੜ੍ਹੇ ਹੁੰਦੇ ਹਨ। ਬਿਆਨ ਵਿੱਚ ਇਹ ਦੋਸ਼ ਵੀ ਦੁਹਰਾਇਆ ਗਿਆ ਕਿ ਬ੍ਰਿਟਿਸ਼ ਖੁਫ਼ੀਆ ਏਜੰਸੀਆਂ ਐਮ ੀ5 ਅਤੇ ਐਮ 16 ਵੱਲੋਂ ਦਿੱਤੀ ਕਥਿਤ ਜਾਣਕਾਰੀ ਜੌਹਲ ਦੀ ਗ੍ਰਿਫ਼ਤਾਰੀ ਦਾ ਕਾਰਨ ਬਣੀ ਅਤੇ ਉਨ੍ਹਾਂ ਨੂੰ ਭਾਰਤ ਵਿੱਚ ਕਥਿਤ ਤਸ਼ੱਦਦ ਸਹਿਣਾ ਪਿਆ। ਦਬਿੰਦਰਜੀਤ ਸਿੰਘ ਨੇ ਕਿਹਾ ਕਿ ਵਿਰੋਧੀ ਧਿਰ ਵਿੱਚ ਰਹਿੰਦਿਆਂ ਲੇਬਰ ਪਾਰਟੀ ਨੇ ਜੌਹਲ ਦੀ ਰਿਹਾਈ ਅਤੇ ਵਾਪਸੀ ਦਾ ਸਮਰਥਨ ਕੀਤਾ ਸੀ, ਹੁਣ ਸਰਕਾਰ ਨੂੰ ਆਪਣੇ ਵਾਅਦੇ ਨਿਭਾਉਣੇ ਚਾਹੀਦੇ ਹਨ। ਉਨ੍ਹਾਂ ਨੇ ਭਾਰਤ ਨਾਲ ਤੁਰੰਤ ਕੂਟਨੀਤਕ ਗੱਲਬਾਤ, ਗਵਾਹ ਦੇ ਕਥਿਤ ਸਬੰਧਾਂ ਦੀ ਜਾਂਚ ਅਤੇ ਸਾਰੇ ਕਾਨੂੰਨੀ ਤੇ ਕੌਮੀ ਸੁਰੱਖਿਆ ਸਾਧਨਾਂ ਦੀ ਵਰਤੋਂ ਕਰਕੇ ਜੌਹਲ ਨੂੰ ਘਰ ਵਾਪਸ ਲਿਆਉਣ ਦੀ ਮੰਗ ਕੀਤੀ। ਸਿੱਖ ਫੈਡਰੇਸ਼ਨ ਯੂਕੇ ਨੇ ਕਿਹਾ ਕਿ ਜਦੋਂ ਤੱਕ ਜੌਹਲ ਦੀ ਸੁਰੱਖਿਅਤ ਵਾਪਸੀ ਯਕੀਨੀ ਨਹੀਂ ਹੁੰਦੀ, ਸਰਕਾਰ ਤੋਂ ਜਵਾਬ ਅਤੇ ਕਾਰਵਾਈ ਦੀ ਮੰਗ ਜਾਰੀ ਰਹੇਗੀ।

This entry was posted in ਪੰਜਾਬ, ਮੁਖੱ ਖ਼ਬਰਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>