ਅਖੰਡ ਕੀਰਤਨੀ ਜੱਥੇ ਵਲੋਂ ਭਾਈ ਝੋਟੇ ਦੇ ਪਰਿਵਾਰ ਲਈ ਮਦਦ ਦਾ ਐਲਾਨ, ਸਰਕਾਰਾਂ ’ਤੇ ਵਰ੍ਹਿਆ ਰੋਹ

Screenshot_2026-10-17_00-15-07.resizedਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ):- ਅਖੰਡ ਕੀਰਤਨੀ ਜਥੇ ਨੇ ਮਾਨਸਾ ਵਿਖੇ ਨਸ਼ੇ ਵਿਰੁੱਧ ਡਟ ਕੇ ਪਹਿਰਾ ਦੇਣ ਵਾਲੇ ਯੋਧੇ ਭਾਈ ਪਰਵਿੰਦਰ ਸਿੰਘ ਝੋਟੇ ਦੇ ਬੇਰਹਿਮੀ ਨਾਲ ਕੀਤੇ ਗਏ ਕਤਲ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਐਲਾਨ ਕੀਤਾ ਹੈ ਕਿ ਸੂਬੇ ਅੰਦਰ ਨਸ਼ਾ ਤਸਕਰਾਂ ਅਤੇ ਸੱਤਾਧਾਰੀ ਸਰਕਾਰਾਂ ਦੀ ਮਿਲੀਭੁਗਤ ਨਾਲ ਪੰਜਾਬ ਦੀ ਜਵਾਨੀ ਨੂੰ ਯੋਜਨਾਬੱਧ ਤਰੀਕੇ ਨਾਲ ਮਾਰਿਆ ਜਾ ਰਿਹਾ ਹੈ। ਜਦੋਂ ਸਰਕਾਰਾਂ ਨਸ਼ੇ ਦੇ ਕੋਹੜ ਨੂੰ ਠੱਲ੍ਹ ਪਾਉਣ ਵਿੱਚ ਬੁਰੀ ਤਰ੍ਹਾਂ ਨਾਕਾਮ ਸਾਬਤ ਹੋਈਆਂ, ਤਾਂ ਭਾਈ ਝੋਟੇ ਵਰਗੇ ਨਿਡਰ ਨੌਜਵਾਨਾਂ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਇਸ ਮਾਫ਼ੀਆ ਵਿਰੁੱਧ ਸਿੱਧੀ ਜੰਗ ਛੇੜ ਦਿੱਤੀ, ਜਿਸ ਤੋਂ ਖੁੰਦਕ ਖਾ ਕੇ ਇਨ੍ਹਾਂ ਦਰਿੰਦਿਆਂ ਨੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਅਖੰਡ ਕੀਰਤਨੀ ਜਥੇ ਦੇ ਆਗੂ ਭਾਈ ਆਰ.ਪੀ. ਸਿੰਘ ਨੇ ਸਪੱਸ਼ਟ ਕੀਤਾ ਕਿ ਭਾਈ ਝੋਟੇ ਦਾ ਇਹ ਲਾਸਾਨੀ ਬਲਿਦਾਨ ਅਜਾਈਂ ਨਹੀਂ ਜਾਣ ਦਿੱਤਾ ਜਾਵੇਗਾ ਅਤੇ ਜਥਾ ਇਸ ਔਖੇ ਸਮੇਂ ਪੀੜਤ ਪਰਿਵਾਰ ਦੀ ਪਿੱਠ ‘ਤੇ ਚੱਟਾਨ ਵਾਂਗ ਖੜ੍ਹਾ ਹੋ ਕੇ ਹਰ ਸੰਭਵ ਸਹਾਇਤਾ ਪ੍ਰਦਾਨ ਕਰੇਗਾ। ਓਨ੍ਹਾ ਕਿਹਾ ਇਸ ਘਿਨਾਉਣੇ ਕਾਂਡ ਨੇ ਸਾਬਤ ਕਰ ਦਿੱਤਾ ਹੈ ਕਿ ਨਸ਼ੇ ਦੇ ਵਪਾਰੀ ਅਤੇ ਸਰਕਾਰੀ ਤੰਤਰ ਇੱਕੋ ਸਿੱਕੇ ਦੇ ਦੋ ਪਹਿਲੂ ਹਨ, ਜੋ ਪੰਜਾਬ ਨੂੰ ਤਬਾਹ ਕਰਨ ਦੇ ਨੰਗੇ ਚਿੱਟੇ ਨਾਚ ਵਿੱਚ ਲੱਗੇ ਹੋਏ ਹਨ। ਜੇਕਰ ਸਰਕਾਰਾਂ ਨੇ ਹੁਣ ਵੀ ਨਸ਼ਾ ਤਸਕਰਾਂ ਵਿਰੁੱਧ ਆਰ-ਪਾਰ ਦੀ ਜੰਗ ਛੇੜ ਕੇ ਇਸ ਸੂਬੇ ਦੇ ਉੱਜੜ ਰਹੇ ਸਰਮਾਏ ਅਤੇ ਨੌਜਵਾਨੀ ਨੂੰ ਨਾ ਬਚਾਇਆ, ਤਾਂ ਪੰਜਾਬ ਦਾ ਹਰ ਘਰ ਇਸ ਜ਼ੁਲਮ ਵਿਰੁੱਧ ਸੜਕਾਂ ‘ਤੇ ਉਤਰ ਕੇ ਅਜਿਹੀ ਭਿਆਨਕ ਬਗਾਵਤ ਖੜ੍ਹੀ ਕਰੇਗਾ ਜਿਸ ਦੀ ਅੱਗ ਵਿੱਚ ਨਸ਼ੇ ਦੇ ਸੌਦਾਗਰਾਂ ਅਤੇ ਉਨ੍ਹਾਂ ਨੂੰ ਪਾਲਣ ਵਾਲੀਆਂ ਸਿਆਸੀ ਕੁਰਸੀਆਂ ਦੀ ਹੋਂਦ ਹੀ ਸਵਾਹ ਹੋ ਜਾਵੇਗੀ। ਓਨ੍ਹਾ ਕਿਹਾ ਪੰਜਾਬ ਦੇ ਹਾਕਮਾਂ ਦੀਆਂ ਨੀਂਹਾਂ ਹਿਲਾ ਦੇਣ ਵਾਲੇ ਇਸ ਕਤਲੇਆਮ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਹੁਣ ਸੂਬੇ ਦੇ ਵਾਰਸਾਂ ਨੂੰ ਚੁੱਪ ਬੈਠਣ ਦੀ ਬਜਾਏ ਨਸ਼ਾ ਤਸਕਰਾਂ ਅਤੇ ਉਨ੍ਹਾਂ ਦੀ ਪੁਸ਼ਤਪਨਾਹੀ ਕਰਨ ਵਾਲੇ ਸਿਆਸੀ ਨੇਤਾਵਾਂ ਵਿਰੁੱਧ ਆਰ-ਪਾਰ ਦਾ ਐਲਾਨ ਕਰਦਿਆਂ ਸੜਕਾਂ ‘ਤੇ ਨਿੱਤਰਨਾ ਪਵੇਗਾ। ਜੇਕਰ ਅੱਜ ਇਸ ਘਿਨਾਉਣੇ ਜ਼ੁਲਮ ਵਿਰੁੱਧ ਤਲਵਾਰਾਂ ਨਾ ਸੂਤੀਆਂ ਗਈਆਂ ਅਤੇ ਕਾਤਲਾਂ ਨੂੰ ਨੰਗਾ ਕਰਕੇ ਚੌਰਾਹਿਆਂ ਵਿੱਚ ਸਜ਼ਾ ਨਾ ਦਿੱਤੀ ਗਈ, ਤਾਂ ਇਹ ਕਾਇਰਾਨਾ ਹਮਲੇ ਪੰਜਾਬ ਦੇ ਹਰ ਉਸ ਘਰ ਤੱਕ ਪਹੁੰਚ ਜਾਣਗੇ ਜਿਹੜਾ ਇਨਸਾਫ਼ ਅਤੇ ਹੱਕ-ਸੱਚ ਦੀ ਆਵਾਜ਼ ਬੁਲੰਦ ਕਰਦਾ ਹੈ।

This entry was posted in ਪੰਜਾਬ, ਮੁਖੱ ਖ਼ਬਰਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>