ਪਟਿਆਲਾ – ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਦੀ ਦਾਦੀ ਮਾਂ ਦੇ ਅੰਤਿਮ ਸੰਸਕਾਰ ਮੌਕੇ ਪਟਿਆਲਾ ਜ਼ਿਲ੍ਹੇ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਤਵਿੰਦਰ ਸਿੰਘ ਟੌਹੜਾ ਦੀ ਅਗਵਾਈ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਦਾ ਜਥਾ ਰਵਾਨਾ ਹੋਇਆ। ਜਥੇ ਦੀ ਅਗਵਾਈ ਸਤਵਿੰਦਰ ਸਿੰਘ ਟੌਹੜਾ ਦੇ ਸਹਿਯੋਗ ਵਿਚ ਜਸਵੰਤ ਸਿੰਘ ਅਕੌਤ, ਗੁਰਵਿੰਦਰ ਸਿੰਘ ਵੈਦਵਾਨ, , ਗੁਰਰਾਜ ਸਿੰਘ ਅਰਬਨ ਅਸਟੇਟ, ਗੁਰਨਾਮ ਸਿੰਘ ਅਜਨੌਦਾ, ਅਮਰੀਕ ਸਿੰਘ ਪੇਧਨ, ਅਮਰਜੀਤ ਸਿੰਘ ਪ੍ਰਧਾਨ, ਸੰਤ ਸਿੰਘ ਟੌਹੜਾ, ਸਰਵਣ ਸਿੰਘ ਸਰਪੰਚ, ਜਥੇ. ਪਾਲਾ ਸਿੰਘ, ਬਲਦੇਵ ਸਿੰਘ ਚੇਅਰਮੈਨ, ਜਰਨੈਲ ਸਿੰਘ ਅਜਨੌਦਾ, ਸੋਨੀ ਗੁਰਥਲੀ, ਰਣਜੀਤ ਸਿੰਘ ਸਰਪੰਚ, ਸੁਖਚੈਨ ਸਿੰਘ ਚੈਨੀ ਰੋਹਟਾ, ਮੇਵਾ ਸਿੰਘ ਪ੍ਰਧਾਨ, ਇੰਦਰਜੀਤ ਸਿੰਘ ਖ਼ਾਲਸਾ, ਸਿਮਰਨ ਸਿੰਘ, ਰਿਹਾਨ ਖਾਂ, ਗੁਰਮੀਤ ਸਿੰਘ, ਯੁਵਰਾਜ ਸਿੰਘ ਆਦਿ ਨੇ ਕੀਤੀ।
ਇਸ ਵੇਲੇ ਜਥੇਦਾਰ ਸਤਵਿੰਦਰ ਸਿੰਘ ਟੌਹੜਾ ਨੇ ਜਥੇ ਨੂੰ ਰਵਾਨਾ ਕਰਨ ਵਾਲੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਦੀ ਆਪ ਸਰਕਾਰ ਤੇ ਕੇਂਦਰ ਦੀ ਭਾਜਪਾ ਸਰਕਾਰ ਜੇਲ੍ਹ ਵਿਚ ਬੰਦ ਰੱਖ ਕੇ ਸਗੋਂ ਪੰਜਾਬੀਆਂ ਵਿਚ ਰੋਹ ਪੈਦਾ ਕਰ ਰਹੀ ਹੈ, ਅੰਮ੍ਰਿਤਪਾਲ ਸਿੰਘ ਇਸ ਵੇਲੇ ਹਨੇਰੀ ਤੇ ਤੁਫ਼ਾਨ ਹੈ, ਕਦੇ ਵੀ ਹਨੇਰੀ ਤੇ ਤੁਫ਼ਾਨ ਨੂੰ ਜੇਲ੍ਹਾਂ ਵਿਚ ਬੰਦ ਨਹੀਂ ਕੀਤਾ ਜਾ ਸਕਦਾ, ਉਨ੍ਹਾਂ ਕਿਹਾ ਕਿ ਸਰਕਾਰਾਂ ਘੱਟ ਗਿਣਤੀਆਂ ਨਾਲ ਜ਼ੁਲਮ ਕਰਦੀਆਂ ਆਈਆਂ ਹਨ ਪਰ ਇਸ ਵਾਰ ਇਹ ਸਰਕਾਰਾਂ ਨੂੰ ਮਹਿੰਗਾ ਪੈਣ ਵਾਲਾ ਹੈ।
ਟੌਹੜਾ ਫ਼ੋਟੋ : ਪਟਿਆਲਾ ਤੋਂ ਜੱਲੂਪੁਰ ਖੇੜਾ ਲਈ ਜਥਾ ਰਵਾਨਾ ਕਰਦੇ ਹੋਏ ਜਥੇ. ਸਤਵਿੰਦਰ ਸਿੰਘ ਟੌਹੜਾ।
