ਲੰਦਨ- ਮਸ਼ਹੂਰ ਮਾਡਲ ਤੇ ਫਰਾਂਸੀਸੀ ਰਾਸ਼ਟਰਪਤੀ ਨਿਕੋਲਸ ਸਰਕੋਜ਼ੀ ਦੀ ਪਤਨੀ ਇਕ ਵਾਰ ਫਿਰ ਸੁਰਖੀਆਂ ਵਿਚ ਹੈ। ਇਸ ਵਾਰ ਕਿਸੇ ਵਿਵਾਦ ਦੀ ਬਜਾਏ ‘ਕੂਲੇਸਟ ਪਰਸਨ ਆਫ਼ ਦ ਅਰਥ’ ਸਨਮਾਨ ਨਾਲ ਨਿਵਾਜੇ ਜਾਣ ਤੋਂ ਬਾਅਦ ਉਹ ਚਰਚਿਆਂ ਵਿਚ ਆਈ ਹੈ।
ਵਰਜਿਨ ਮੀਡੀਆ ਅਲਟਰਨੇਟਿਵ ਵਲੋਂ ਜਾਰੀ ‘ਕੂਲ ਲਿਸਟ’ ਵਿਚ ਬਰੂਨੀ ਨੇ ਮਸ਼ਹੂਰ ਗਾਇਕ ਕੇਟ ਬੁੱ਼ਸ਼ ਨੂੰ ਪਛਾੜਕੇ ਇਹ ਖਿਤਾਬ ਜਿੱਤਿਆ ਹੈ। ਵਰਜਿਨ ਦੇ ਬੁਲਾਰੇ ਨੇ ਦਸਿਆ ਕਿ ਚਾਰ ਚੋਨ ਇਕ ਬ੍ਰਿਟਿਸ਼ ਬਰੂਨੀ ਨੂੰ ਸਭ ਤੋਂ ਕੂਲ ਸੇਲੀਬ੍ਰਿਟੀ ਮੰਨਦੇ ਹਨ। ਉਨ੍ਹਾਂ ਨੇ ਦਸਿਆ ਕਿ ਮਹਾਰਾਣੀ ਐਲਜੇਬੱਥ ਦੀ ਦਿਲਕੱਸ਼ ਮੁਲਾਕਾਤ ਅਤੇ 45 ਹਜ਼ਾਰ ਪੌਂਡ ਵਾਲੀ ਨਗਨ ਤਸਵੀਰ ਦੀ ਵਿਕਰੀ ਸਮਾਗਮ ਵਿਚ ਬੇਬਾਕ ਸਿ਼ਰਕਤ ਨੇ ਬਰੂਨੀ ਦੀ ਲੋਕਪ੍ਰਿਯਤਾ ਵਿਚ ਚਾਰ ਚੰਦ ਲਾ ਦਿੱਤੇ ਹਨ। ਕੂਲ ਲਿਸਟ ਵਿਚ ਗਰਲਜ਼ ਅਲਾਉਡ ਅਐ ਰਾਬਰਟ ਪਲਾਂਟ ਤੀਜੇ ‘ਤੇ ਚੌਥੇ ਸਥਾਨ ‘ਤੇ ਕਾਬਜ਼ ਹਨ। ਸਰਵੇਖਣ ਵਿਚ ਅੰਦਾਜ਼ਨ 4,000 ਬ੍ਰਿਟਿਸ਼ ਨਾਗਰਿਕਾਂ ਨੇ ਆਪਣੀ ਪਸੰਦ ‘ਤੇ ਮੋਹਰ ਲਾਈ।
ਕਾਰਲਾ ਬਰੂਨੀ ਬਣੀ ” ਕੂਲੇਸਟ ਪਰਸਨ ਆਫ ਦਾ ਅਰਥ”
This entry was posted in ਅੰਤਰਰਾਸ਼ਟਰੀ.